ਰਾਮਾਂ ਮੰਡੀ, 14 ਜੁਲਾਈ (ਤਰਸੇਮ ਸਿੰਗਲਾ)-ਆਮ ਆਦਮੀ ਪਾਰਟੀ ਦੀ ਹਾਈਕਮਾਂਡ ਵਲੋਂ ਹਲਕਾ ਵਿਧਾਇਕਾ ਕੈਬਨਿਟ ਰੈਂਕ ਪ੍ਰੋਫੈਸਰ ਬਲਜਿੰਦਰ ਕੌਰ ਦੀਆਂ ਕੋਸ਼ਿਸ਼ਾਂ ਸਦਕਾ ਰਾਮਾਂ ਮੰਡੀ ਦੇ ਕੌਂਸਲਰ ਸੁਖਵੰਤ ਸਿੰਘ ਕਾਲਾ ਨੂੰ ਬਲਾਕ ਰਾਮਾਂ ਦਾ ਪ੍ਰਧਾਨ ਨਿਯੁੱਕਤ ਕੀਤਾ ਗਿਆ ਹੈ। ਇਸ ਨਿਯੁਕਤੀ ਨੂੰ ਲੈ ਕੇ ਪਾਰਟੀ ਵਰਕਰਾਂ ਵਿਚ ਖੁਸ਼ੀ ਪਾਈ ਜਾ ਰਹੀ ਹੈ। ਪਾਰਟੀ ਵਰਕਰਾਂ ਨਗਰ ਕੌਂਸਲ ਪ੍ਰਧਾਨ ਰੁਚਿਕਾ ਗੋਇਲ, ਰਾਮਾਂ ਸ਼ਹਿਰੀ ਪ੍ਰਧਾਨ ਬੰਟੀ ਗਰਗ, ਨਗਰ ਕੌਂਸਲਰਾਂ ਰਾਜੂ, ਵੀਨਾ ਰਾਣੀ , ਪਰਮਪ੍ਰੀਤ ਕੌਰ ਸਿੱਧੂ, ਪੂਜਾ ਰਾਣੀ, ਵਿਜੇਪਾਲ ਸੀਨੀਅਰ ਮੀਤ ਪ੍ਰਧਾਨ, ਬਲਜਿੰਦਰ ਸਿੰਘ ਨੰਬਰਦਾਰ ਮੀਤ ਪ੍ਰਧਾਨ, ਰਮੇਸ਼ ਕੰਬੋਜ਼, ਨੀਰੂ ਬਾਂਸਲ, ਅਸ਼ੋਕ ਕੁਮਾਰ ਗੋਇਲ, ਸ਼ਿਵਾਨੀ ਗੋਇਲ, ਐਡਵੋਕੇਟ ਵਿਕਰਾਂਤ ਗੋਇਲ, ਕਰਮਜੀਤ ਕੌਰ ਸਿੱਧੂ, ਗੁਰਪ੍ਰੀਤ ਕੌਰ ਸਿੱਧੂ ਚੇਅਰਪਰਸਨ, ਲਵੇਲ ਸਿੰਘ ਸਿੱਧੂ, ਨਰੇਸ਼ ਕੁਮਾਰ ਠੂਨੀਆ, ਜੈਪਾਲ ਬਖਤੂ, ਪ੍ਰਵੀਨ ਕੁਮਾਰ ਪੱਕਾ, ਅਰੁਣ ਕੁਮਾਰ ਕਾਦੀ ਚੱਠਾ ਪ੍ਰਧਾਨ ਆੜਤੀਆ ਐਸੋਸੀਏਸ਼ਨ, ਮੁਰਾਰੀ ਲਾਲ ਪੈਸੀਆ, ਗੋਲਡੀ ਬਾਂਸਲ, ਰਵੀ ਚੌਹਾਨ, ਜਗਵਿੰਦਰ ਸਿੰਘ ਕੋਟਬਖਤੂ ਚੇਅਰਮੈਨ ਬਲਾਕ ਸੰਮਤੀ, ਕੁਲਦੀਪ ਸਿੰਘ ਸਰਪੰਚ ਬੰਗੀ, ਨਿਰਮਲ ਸਿੰਘ ਮੇਘਵਾਲ ਸਰਪੰਚ ਸੇਖੂ, ਬਿੰਦਰ ਕੌਰ ਸਰਪੰਚ ਮਾਨਵਾਲਾ, ਆਪ ਆਗੂ ਗੁਰਜੰਟ ਸਿੰਘ ਸੰਧੂ ਮਾਨਵਾਲਾ , ਸਰਦੂਲ ਸਿੰਘ ਸਰਪੰਚ ਰਾਮਸਰਾ, ਗੁਰਪਿਆਰ ਸਿੰਘ ਕਮਾਲੂ ਆਪ ਆਗੂ, ਗੁਰਪ੍ਰੀਤ ਕੌਰ ਪੰਚ ਕਮਾਲੂ, ਮਾਸਟਰ ਤੇਜਿੰਦਰ ਸਿੰਘ ਮਾਨਵਾਲਾ ਆਦਿ ਨੇ ਪਾਰਟੀ ਦੀ ਹਾਈਕਮਾਂਡ ਅਤੇ ਪ੍ਰੋਫੈਸਰ ਬਲਜਿੰਦਰ ਕੌਰ ਦਾ ਧੰਨਵਾਦ ਕੀਤਾ ਹੈ। ਵਰਕਰਾਂ ਨੇ ਕਿਹਾ ਕਿ ਸੁਖਵੰਤ ਸਿੰਘ ਕਾਲਾ ਦੀ ਨਿਯੁਕਤੀ ਨਾਲ ਰਾਮਾਂ ਵਿਚ ਪਾਰਟੀ ਹੋਰ ਮਜ਼ਬੂਤ ਹੋਵੇਗੀ। ਇਸ ਮੌਕੇ ਸੁਖਵੰਤ ਸਿੰਘ ਕਾਲਾ ਨੇ ਪਾਰਟੀ ਦੀ ਹਾਈਕਮਾਂਡ ਅਤੇ ਸੀਨੀਅਰ ਆਗੂਆਂ ਦਾ ਧੰਨਵਾਦ ਕਰਦਿਆਂ ਕਿਹਾ ਕਿ ਸੌਂਪੀ ਗਈ ਜ਼ਿੰਮੇਵਾਰੀ ਨੂੰ ਉਹ ਪੂਰੀ ਇਮਾਨਦਾਰੀ ਅਤੇ ਮਿਹਨਤ ਨਾਲ ਨਿਭਾਉਣਗੇ।
ਸੁਖਵੰਤ ਸਿੰਘ ਕਾਲਾ ਬਲਾਕ ਰਾਮਾਂ ਆਮ ਆਦਮੀ ਪਾਰਟੀ ਦੇ ਪ੍ਰਧਾਨ ਨਿਯੁਕਤ, ਵਰਕਰਾਂ ਵਿਚ ਖੁਸ਼ੀ ਦੀ ਲਹਿਰ
ਅਜੀਤ ਡੈਸਕ
15-07-2026