ਰਾਮਾਂ ਮੰਡੀ, 14 ਜੁਲਾਈ (ਤਰਸੇਮ ਸਿੰਗਲਾ): ਹਲਕਾ ਬਠਿੰਡਾ ਤੋਂ ਸੰਸਦ ਮੈਂਬਰ ਅਤੇ ਸਾਬਕਾ ਕੇਂਦਰੀ ਮੰਤਰੀ ਬੀਬਾ ਹਰਸਿਮਰਤ ਕੌਰ ਬਾਦਲ ਅਤੇ ਸ਼੍ਰੋਮਣੀ ਅਕਾਲੀ ਦਲ ਦੇ ਹਲਕਾ ਤਲਵੰਡੀ ਸਾਬੋ ਤੋਂ ਵਿਧਾਨ ਸਭਾ ਉਮੀਦਵਾਰ ਤੇ ਹਲਕਾ ਇੰਚਾਰਜ ਰਵੀਪ੍ਰੀਤ ਸਿੰਘ ਨੇ ਪਾਰਟੀ ਵਰਕਰਾਂ ਦੀ ਟੀਮ ਨਾਲ ਹਲਕੇ ਦੇ ਪਿੰਡ ਪੱਕਾ ਕਲਾਂ, ਬਾਘਾ, ਰਾਮਾਂ ਮੰਡੀ, ਚੱਕ ਹੀਰਾ ਸਿੰਘ ਵਾਲਾ ਅਤੇ ਹੋਰ ਪਿੰਡਾਂ ਦਾ ਦੌਰਾ ਕੀਤਾ। ਇਸ ਮੌਕੇ ਉਨ੍ਹਾਂ ਪਾਰਟੀ ਵਰਕਰਾਂ ਦੇ ਪਰਿਵਾਰਾਂ ਨਾਲ ਗ੍ਰਹਿ ਨਿਵਾਸਾਂ ’ਤੇ ਪਹੁੰਚ ਕੇ ਦੁੱਖ ਸਾਂਝਾ ਕੀਤਾ, ਜਿਨ੍ਹਾਂ ਦੇ ਪਰਿਵਾਰਕ ਮੈਂਬਰ ਪਿਛਲੇ ਦਿਨੀਂ ਅਕਾਲ ਚਲਾਣਾ ਕਰ ਗਏ ਸਨ। ਬੀਬਾ ਬਾਦਲ ਅਤੇ ਰਵੀਪ੍ਰੀਤ ਸਿੰਘ ਨੇ ਵਾਹਿਗੁਰੂ ਅੱਗੇ ਅਰਦਾਸ ਕੀਤੀ ਕਿ ਉਹ ਵਿੱਛੜੀਆਂ ਆਤਮਾਵਾਂ ਨੂੰ ਆਪਣੇ ਚਰਨਾਂ ਵਿਚ ਨਿਵਾਸ ਬਖ਼ਸ਼ਣ ਅਤੇ ਪਰਿਵਾਰਾਂ ਨੂੰ ਇਹ ਅਸਹਿ ਦੁੱਖ ਸਹਿਣ ਦਾ ਬਲ ਪ੍ਰਦਾਨ ਕਰਨ। ਉਨ੍ਹਾਂ ਕਿਹਾ ਕਿ ਦੁੱਖ ਦੀ ਘੜੀ ਵਿਚ ਪਰਿਵਾਰਾਂ ਦੇ ਨਾਲ ਖੜ੍ਹਾ ਹੋਣਾ ਹਰ ਇਕ ਦਾ ਫ਼ਰਜ਼ ਹੈ ਅਤੇ ਸ਼੍ਰੋਮਣੀ ਅਕਾਲੀ ਦਲ ਹਮੇਸ਼ਾ ਆਪਣੇ ਵਰਕਰਾਂ ਅਤੇ ਲੋਕਾਂ ਦੇ ਸੁੱਖ-ਦੁੱਖ ਵਿਚ ਸ਼ਰੀਕ ਹੁੰਦਾ ਆਇਆ ਹੈ। ਉਨ੍ਹਾਂ ਪਰਿਵਾਰਾਂ ਨੂੰ ਹੌਸਲਾ ਦਿੰਦਿਆਂ ਭਰੋਸਾ ਦਿੱਤਾ ਕਿ ਪਾਰਟੀ ਹਰ ਸਮੇਂ ਉਨ੍ਹਾਂ ਦੇ ਨਾਲ ਖੜ੍ਹੀ ਹੈ। ਇਸ ਮੌਕੇ ਪੀ.ਏ ਹਰਤਾਵਲ ਸਿੰਘ ਸੁੱਖੀ, ਪਾਰਟੀ ਵਰਕਰ ਗੋਲਡੀ ਮਹੇਸ਼ਵਰੀ, ਕਮਲਾ ਦੇਵੀ ਰਾਮਾਂ, ਰਵਿੰਦਰ ਸਿੰਘ ਟੀਟੂ ਭੁੱਲਰ ਰਾਮਾਂ, ਵੀਰਪਾਲ ਕੌਰ ਸਾਬਕਾ ਕੌਂਸਲਰ ਅਤੇ ਮਹਿਲਾਂ ਵਿੰਗ ਪ੍ਰਧਾਨ ਤਲਵੰਡੀ ਸਾਬੋ, ਦਰਸ਼ਨ ਸਿੰਘ ਸਿੱਧੂ ਸਾਬਕਾ ਚੇਅਰਮੈਨ ਪਸਵਕ ਰਾਮਾਂ, ਗੁਰਪ੍ਰੀਤ ਸਿੰਘ ਮਾਨਸ਼ਾਹੀਆ ਤਲਵੰਡੀ ਸਾਬੋ, ਨਿੱਕਾ ਸਰਦਾਰ ਤਲਵੰਡੀ ਸਾਬੋ, ਦਵਿੰਦਰ ਸਿੰਘ ਸਰਾਂ ਕੋਟਬਖਤੂ ਹਲਕਾ ਆਬਜ਼ਰਵਰ, ਪੱਪੂ ਧਾਲੀਵਾਲ, ਅਮਨਦੀਪ ਟਾਂਡੀਆ, ਬਲਵਿੰਦਰ ਸਿੰਘ ਬਿੰਦਰ ਪੱਕਾ ਸਰਕਲ ਪ੍ਰਧਾਨ, ਅਮਨਦੀਪ ਸਿੰਘ ਸਰਕਲ ਪ੍ਰਧਾਨ ਸੇਖੂ, ਗੁਰਤੇਜ ਨਸੀਬਪੁਰਾ, ਗੁਰਜੀਤ ਸਿੰਘ ਕੋਟਬਖਤੂ ਸਾਬਕਾ ਚੇਅਰਮੈਨ, ਰਸ਼ਪਿੰਦਰ ਸਿੰਘ ਬਲਾਕ ਸੰਮਤੀ ਮੈਂਬਰ, ਗਗਨਦੀਪ ਸਿੰਘ ਸਰਾਂ ਪੱਕਾ ਜ਼ਿਲ੍ਹਾ ਯੂਥ ਮੀਤ ਪ੍ਰਧਾਨ ਦੇਹਾਤੀ, ਗੁਰਚਰਨ ਸਿੰਘ ਚਰਨਾ ਭਾਗੀਵਾਂਦਰ ਹਲਕਾ ਪ੍ਰਧਾਨ ਯੂਥ ਵਿੰਗ, ਰਸ਼ਵਿੰਦਰ ਸਿੰਘ ਸੋਸ਼ਲ ਮੀਡੀਆ ਹਲਕਾ ਪ੍ਰਧਾਨ ਤਲਵੰਡੀ ਸਾਬੋ, ਬਬਲੂ ਸੰਧੂ, ਬਲਕਰਨ ਸਿੰਘ ਸਰਪੰਚ ਪੱਕਾ ਕਲਾਂ, ਪ੍ਰੇਮਜੀਤ ਸਿੰਘ ਬਾਘਾ, ਸੁਖਜਿੰਦਰ ਸਿੰਘ ਬਾਘਾ ਸਰਕਲ ਪ੍ਰਧਾਨ ਯੂਥ ਵਿੰਗ ਸੇਖੂ,ਮਾਸਟਰ ਅਵਤਾਰ ਸਿੰਘ ਬਾਘਾ, ਹਰਦੇਵ ਸਿੰਘ ਸਾਬਕਾ ਸਰਪੰਚ ਬਾਘਾ, ਸੁਖਪਾਲ ਸਿੰਘ ਸਾਬਕਾ ਸਰਪੰਚ ਬਾਘਾ, ਸੰਦੀਪ ਸਿੰਘ ਸਰਾਂ ਸੇਖੂ, ਰਾਜਾ ਕੁਮਾਰ ਪੱਕਾ ਸਰਕਲ ਪ੍ਰਧਾਨ ਓਬੀਸੀ ਵਿੰਗ, ਵਿਜੇ ਸ਼੍ਰੀ ਸਰਕਲ ਪ੍ਰਧਾਨ ਮਹਿਲਾ ਵਿੰਗ ਰਾਮਾਂ ਆਦਿ ਹਾਜ਼ਰ ਸਨ।
ਬੀਬਾ ਹਰਸਿਮਰਤ ਕੌਰ ਬਾਦਲ ਤੇ ਰਵੀਪ੍ਰੀਤ ਸਿੰਘ ਨੇ ਸੋਗਗ੍ਰਸਤ ਪਰਿਵਾਰਾਂ ਨਾਲ ਦੁੱਖ ਸਾਂਝਾ ਕੀਤਾ
ਅਜੀਤ ਡੈਸਕ
15-07-2026