02-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 15-07-2026

ਬਾਬਾ ਸੁਹੇਲ ਸਿੰਘ ਦਰਵੇਸ਼ ਦੀ ਯਾਦ ’ਚ ਸਾਲਾਨਾ ‘ਕੱੱਕੜਾ ਮੇਲਾ’ 16 ਤੇ 17 ਨੂੰ

Ad Position 21
No active advertisement
ਅਜੀਤ ਡੈਸਕ 15-07-2026

ਬਠਿੰਡਾ, 14 ਜੁਲਾਈ (ਸੱਤਪਾਲ ਸਿੰਘ ਸਿਵੀਆਂ)-ਦਰਵੇਸ਼ੀ ਭੇਖ ਦੇ ਮਹਾਨ ਤਪੱਸਵੀ ਬਾਬਾ ਸੁਹੇਲ ਸਿੰਘ ਜੀ ਦਰਵੇਸ਼ ਗਿੱਲ ਦੀ ਨਿੱਘੀ ਯਾਦ ਨੂੰ ਸਮਰਪਿਤ ਸਾਲਾਨਾ ‘ਕੱਕੜਾ ਮੇਲਾ’ 16 ਅਤੇ 17 ਜੁਲਾਈ (1/2 ਸਾਵਣ) ਨੂੰ ਡੇਰਾ ਬਾਬਾ ਸੁਹੇਲ ਸਿੰਘ ਦਰਵੇਸ਼ ਪਿੰਡ ਮਾਣੂੰਕੇ ਗਿੱਲ (ਮੋਗਾ) ਵਿਖੇ ਕਰਵਾਇਆ ਜਾ ਰਿਹਾ ਹੈ। ਇਸ ਦੋ ਰੋਜ਼ਾ ਜੋੜ-ਮੇਲੇ ਦੌਰਾਨ ਵੱਡੀ ਗਿਣਤੀ ਵਿਚ ਮਹਾਂਪੁਰਖ, ਸੰਤ-ਮਹਾਂਪੁਰਸ਼ ਅਤੇ ਸੂਫੀ ਦਰਵੇਸ਼ ਹਾਜ਼ਰੀ ਭਰਨਗੇ ਅਤੇ ਰਾਗੀ, ਢਾਡੀ ਅਤੇ ਪ੍ਰਚਾਰਕਾਂ ਵਲੋਂ ਇਲਾਹੀ ਕਥਾ ਅਤੇ ਕੀਰਤਨ ਰਾਹੀਂ ਸੰਗਤਾਂ ਨੂੰ ਨਿਹਾਲ ਕੀਤਾ ਜਾਵੇਗਾ। ਗੱਦੀ ਨਸ਼ੀਨ ਬਾਬਾ ਸੇਵਕ ਸਿੰਘ ਗਿੱਲ ਨੇ ਸਮੂਹ ਸੰਗਤਾਂ ਨੂੰ ਮੇਲੇ ਵਿਚ ਪਰਿਵਾਰਾਂ ਸਮੇਤ ਪੁੱਜਣ ਦਾ ਸੱਦਾ ਦਿੱਤਾ ਹੈ। ਇਹ ਜਾਣਕਾਰੀ ਦਰਵੇਸ਼ੀ ਭੇਖ ਦੇ ਅਨਿਨ ਸੇਵਕ ਡਾ. ਓਮ ਪ੍ਰਕਾਸ਼ ਸ਼ਰਮਾ ਬੀਬੀ ਵਾਲਾ ਅਤੇ ਸਹਾਇਕ ਸੂਬੇਦਾਰ ਹਰਦੇਵ ਸਿੰਘ ਜੀਦਾ ਨੇ ਦਿੱਤੀ।

Ad Position 22
No active advertisement
ਪਿਛਲੀ ਖ਼ਬਰ ਬੀਬਾ ਹਰਸਿਮਰਤ ਕੌਰ ਬਾਦਲ ਤੇ ਰਵੀਪ੍ਰੀਤ ਸਿੰਘ ਨੇ ਸੋਗਗ੍ਰਸਤ ਪਰਿਵਾਰਾਂ ਨਾਲ ਦੁੱਖ ਸਾਂਝਾ ਕੀਤਾ ਅਗਲੀ ਖ਼ਬਰ ਬਠਿੰਡਾ ’ਚ ਸ਼ਾਤਰ ਲੁਟੇਰਾ ਗਰੋਹ ਔਰਤਾਂ ਨੂੰ ਬਣਾ ਰਹੇ ਨਿਸ਼ਾਨਾ, ਇਕੋ ਦਿਨ ਦੋ ਥਾਵਾਂ ’ਤੇ ਲੁੱਟ ਦੀਆਂ ਵਾਰਦਾਤਾਂ
Ad Position 24
No active advertisement