ਭਾਈਰੂਪਾ, 14 ਜੁਲਾਈ (ਵਰਿੰਦਰ ਲੱਕੀ)-ਹਲਕਾ ਰਾਮਪੁਰਾ ਫੂਲ ਦੇ ਪਿੰਡ ਸੇਲਬਰਾਹ ਵਿਖੇ ਉਸਾਰੀ ਅਧੀਨ ਸ਼ੀਤਲਾ ਮਾਈ ਮੰਦਰ ਦੇ ਲਈ ਕਾਰ ਸੇਵਾ ਵਿਚ ਵੱਡਾ ਯੋਗਦਾਨ ਪਾਉਂਦਿਆਂ ਮਾਰਕਫੈਡ ਪੰਜਾਬ ਦੇ ਚੇਅਰਮੈਨ ਇੰਦਰਜੀਤ ਸਿੰਘ ਮਾਨ ਨੇ ਇਕ ਘੋੜਾ ਟਰਾਲਾ ਬਰੇਤੀ ਦਾ ਭੇਂਟ ਕੀਤਾ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਪ੍ਰਬੰਧਕ ਕਮੇਟੀ ਦੇ ਆਗੂਆਂ ਨੇ ਦੱਸਿਆ ਉਹ ਚੇਅਰਮੈਨ ਇੰਦਰਜੀਤ ਸਿੰਘ ਮਾਨ ਕੋਲੇ ਮੰਦਰ ਦੀ ਕਾਰ ਸੇਵਾ ਲਈ ਗਏ ਤਾਂ ਉਨ੍ਹਾਂ ਨੇ ਤੁਰੰਤ ਇਕ ਟਰਾਲਾ ਬਰੇਤੀ ਦਾ ਭਰਿਆ ਹੋਇਆ ਭੇਟ ਕਰ ਦਿੱਤਾ, ਇਸ ਉੱਦਮ ਦੀ ਸ਼ਲਾਘਾ ਅਤੇ ਪ੍ਰਸ਼ੰਸਾ ਕਰਦਿਆਂ ਪ੍ਰਬੰਧਕ ਕਮੇਟੀ ਦੇ ਆਗੂਆਂ ਨੇ ਚੇਅਰਮੈਨ ਮਾਨ ਦਾ ਧੰਨਵਾਦ ਕੀਤਾ। ਇਸ ਮੌਕੇ ਹੋਰਨਾਂ ਤੋਂ ਇਲਾਵਾ ਮੰਦਰ ਪ੍ਰਬੰਧਕ ਕਮੇਟੀ ਦੇ ਆਗੂਆਂ ਵਲੋਂ ਚੇਅਰਮੈਨ ਮਾਨ ਦਾ ਧੰਨਵਾਦ ਕੀਤਾ ਗਿਆ ।
ਚੇਅਰਮੈਨ ਮਾਨ ਨੇ ਪਿੰਡ ਸੇਲਬਰਾਹ ਦੇ ਮੰਦਰ ਦੀ ਕਾਰ ਸੇਵਾ ਲਈ ਟਰਾਲਾ ਬਰੇਤੀ ਦਾ ਦਾਨ ਕੀਤਾ
ਅਜੀਤ ਡੈਸਕ
15-07-2026