02-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 15-07-2026

ਗੁਰਦੁਆਰਾ ਬਾਬਾ ਬਖਤਾ ਜੀ ਦੇ ਤਪ ਅਸਥਾਨ ’ਤੇ ਨਤਮਸਤਕ ਹੋਏ ਵਿਧਾਇਕ ਕੁਲਦੀਪ ਸਿੰਘ ਕਾਲਾ ਢਿੱਲੋਂ, ਪ੍ਰਬੰਧਕਾਂ ਵਲੋਂ ਸਨਮਾਨ

Ad Position 21
No active advertisement
ਅਜੀਤ ਡੈਸਕ 15-07-2026

ਚਾਉਕੇ, 14 ਜੁਲਾਈ (ਮਨਜੀਤ ਸਿੰਘ ਘੜੈਲੀ)-ਬੀਤੇ ਦਿਨੀਂ ਗੁਰਦੁਆਰਾ ਬਾਬਾ ਬਖਤਾ ਜੀ ਦੇ ਤਪ ਅਸਥਾਨ ਪਿੰਡ ਕਰਾੜਵਾਲਾ ਵਿਖੇ ਹਲਕਾ ਬਰਨਾਲਾ ਦੇ ਵਿਧਾਇਕ ਕੁਲਦੀਪ ਸਿੰਘ ਕਾਲਾ ਢਿੱਲੋਂ ਨਤਮਸਤਕ ਹੋਏ ਜਿਥੇ ਪ੍ਰਬੰਧਕਾਂ ਵਲੋੰ ਉਨ੍ਹਾਂ ਨੂੰ ਸਿਰੋਪਾ ਦੇ ਕੇ ਸਨਮਾਨਿਤ ਕੀਤਾ ਗਿਆ। ਜ਼ਿਕਰਯੋਗ ਹੈ ਇਸ ਤਪ ਅਸਥਾਨ ਤੇ ਢਿੱਲੋਂ ਭਾਈਚਾਰੇ ਦੇ ਲੋਕ ਹਰ ਮੱਸਿਆ ਵਾਲੇ ਦਿਨ ਨਤਮਸਤਕ ਹੁੰਦੇ ਹਨ। ਇਸ ਮੌਕੇ ਵਿਧਾਇਕ ਕੁਲਦੀਪ ਸਿੰਘ ਕਾਲਾ ਢਿੱਲੋਂ ਨੇ ਕਿਹਾ ਕਿ ਜੋ ਇਨਸਾਨ ਆਪਣੇ ਪੁਰਖਿਆਂ ਅਤੇ ਆਪਣੀਆਂ ਜੜਾਂ ਨਾਲ ਜੁੜ ਕੇ ਚਲਦੇ ਹਨ ਉਹ ਹਮੇਸ਼ਾ ਹੀ ਤਰੱਕੀਆਂ ਕਰਦੇ ਹਨ। ਇਸ ਮੌਕੇ ਪ੍ਰਧਾਨ ਲਛਮਣ ਸਿੰਘ, ਸਾਬਕਾ ਪੰਚ ਲਾਭ ਸਿੰਘ, ਭੋਲੂ ਨੰਬਰਦਾਰ ਜੇਠੂਕੇ, ਸਾਬਕਾ ਸਰਪੰਚ ਸੁਖਦੇਵ ਸਿੰਘ ਜੇਠੂਕੇ, ਰਣ ਸਿੰਘ ਜੇਠੂਕੇ, ਹੈੱਡ ਗ੍ਰੰਥੀ ਬਹਾਦਰ ਸਿੰਘ ਆਦਿ ਵੀ ਹਾਜ਼ਰ ਸਨ।

Ad Position 22
No active advertisement
ਪਿਛਲੀ ਖ਼ਬਰ 17 ਨੂੰ ਜ਼ਿਲ੍ਹਾ ਹੈੱਡ ਕੁਆਰਟਰਾਂ ’ਤੇ ਮੁਲਾਜ਼ਮ ਵਿਰੋਧੀ ਪੱਤਰ ਫ਼ੂਕ ਕੇ ਮਨਾਇਆ ਜਾਵੇਗਾ ‘ਕਾਲਾ ਦਿਵਸ’ ਅਗਲੀ ਖ਼ਬਰ ਮਿੰਟੂ ਭਗਤਾ ਨੂੰ ਭਾਜਪਾ ਐੱਸ. ਸੀ. ਮੋਰਚਾ ਦੇ ਜ਼ਿਲ੍ਹਾ ਮੀਤ ਪ੍ਰਧਾਨ ਨਿਯੁਕਤ
Ad Position 24
No active advertisement