02-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 16-07-2026

ਨਹਿਰੀ ਖਾਲਿਆਂ ਦੇ ਮਸਲੇ ’ਤੇ ਭੁੱਚੋ ਖੁਰਦ ਵਾਸੀਆਂ ਵਲੋਂ ਆਰ-ਪਾਰ ਦਾ ਸੰਘਰਸ਼ ਵਿੱਢਣ ਦਾ ਐਲਾਨ

Ad Position 21
No active advertisement
ਅਜੀਤ ਡੈਸਕ 16-07-2026

ਭੁੱਚੋ ਮੰਡੀ, 15 ਜੁਲਾਈ (ਪਰਵਿੰਦਰ ਸਿੰਘ ਜੌੜਾ)-ਸਰਕਾਰੀ ਅਣਸੁਣੀ ਅਤੇ ਬੇਰੁਖੀ ਤੋਂ ਨਿਰਾਸ਼ ਭੁੱਚੋ ਖੁਰਦ ਵਾਸੀਆਂ ਨੇ ਨਹਿਰੀ ਖਾਲਿਆਂ ਦੇ ਮਸਲੇ ’ਤੇ ਆਰ-ਪਾਰ ਦਾ ਸੰਘਰਸ਼ ਵਿੱਢਣ ਦਾ ਐਲਾਨ ਕਰ ਦਿੱਤਾ ਹੈ। ਭਾਰਤੀ ਕਿਸਾਨ ਯੂਨੀਅਨ ਏਕਤਾ ਡਕੌਂਦਾ ਧਨੇਰ ਜ਼ਿਲ੍ਹਾ ਬਠਿੰਡਾ ਦੇ ਆਗੂ ਅਮਰਜੀਤ ਹਨੀ ਨੇ ਦੱਸਿਆ ਕਿ ਭੁੱਚੋ ਖੁਰਦ ਵਿਚ ਟੁੱਟੇ ਹੋਏ ਨਹਿਰੀ ਖਾਲਿਆਂ ਦੇ ਮਸਲੇ ਸਬੰਧੀ ਕਿਸਾਨਾਂ ਨਾਲ ਨੱਥੂਸਰ ਧਰਮਸ਼ਾਲਾ ਵਿਖੇ ਮੀਟਿੰਗ ਕੀਤੀ। ਅਮਰਜੀਤ ਹਨੀ ਨੇ ਕਿਹਾ ਕਿ ਪਿਛਲੇ ਚਾਰ ਸਾਲਾਂ ਤੋਂ ਨਹਿਰੀ ਖਾਲਿਆਂ ਦੇ ਮਸਲੇ ਨੂੰ ਲੈ ਕੇ ਲਗਾਤਾਰ ਸੰਘਰਸ਼ ਕੀਤਾ ਜਾ ਰਿਹਾ ਹੈ। ਇਸ ਤੋਂ ਪਹਿਲਾਂ ਕਈ ਵਾਰ ਵਿਧਾਇਕ ਨੂੰ ਵੀ ਮਾਮਲਾ ਧਿਆਨ ਵਿਚ ਲਿਆਂਦਾ ਗਿਆ। 10 ਮਈ 2026 ਨੂੰ ਵਿਧਾਇਕ ਨੂੰ ਮੰਗ ਪੱਤਰ ਦਿੱਤਾ ਗਿਆ। 16 ਮਈ ਨੂੰ ਪਿੰਡ ਦੀ ਸਮੁੱਚੀ ਪੰਚਾਇਤ ਨੇ ਲਿਖਤੀ ਤੌਰ ’ਤੇ ਹਲਕਾ ਭੁੱਚੋ ਦੇ ਵਿਧਾਇਕ ਮਾ. ਜਗਸੀਰ ਸਿੰਘ ਨੂੰ ਮਿਲ ਕੇ ਅਤੇ ਦਰਖਾਸਤ ਪੜ੍ਹ ਕੇ ਟਿਊਬਵੈੱਲ ਕਾਰਪੋਰੇਸ਼ਨ ਦੇ ਐਕਸੀਅਨ ਨੂੰ ਅਰਜ਼ੀ ਦੇਣ ਲਈ ਕਿਹਾ ਸੀ। 17 ਮਈ ਨੂੰ ਭਾਰਤੀ ਕਿਸਾਨ ਯੂਨੀਅਨ ਏਕਤਾ ਡਕੌਂਦਾ ਧਨੇਰ ਭੁੱਚੋ ਖੁਰਦ ਕਮੇਟੀ ਦੀ ਅਗਵਾਈ ਦੇ ਵਿਚ ਗਏ ਵਫ਼ਦ ਨੂੰ ਵਿਭਾਗ ਨੇ ਸਪਸ਼ਟ ਕਿਹਾ ਕਿ ਉਨ੍ਹਾਂ ਕੋਲੇ ਫੰਡ ਨਹੀਂ ਹਨ। ਉਨ੍ਹਾਂ ਕਿਹਾ ਕਿ ਜਥੇਬੰਦੀ ਕੋਲ ਸੰਘਰਸ਼ ਤੋਂ ਬਿਨਾਂ ਹੁਣ ਕੋਈ ਚਾਰਾ ਨਹੀਂ ਬਚਿਆ ਹੈ ਅਤੇ ਫੈਸਲਾ ਕੀਤਾ ਗਿਆ ਹੈ ਕਿ 19 ਜੁਲਾਈ ਨੂੰ ਪਿੰਡ ਦਾ ਵੱਡਾ ਇਕੱਠ ਕਰਕੇ ਪੰਜਾਬ ਸਰਕਾਰ ਖਿਲਾਫ ਤਿੱਖਾ ਸੰਘਰਸ਼ ਕੀਤਾ ਜਾਵੇਗਾ, ਦੀ ਜਿੰਮੇਵਾਰੀ ਸਰਕਾਰ ਦੀ ਹੋਵੇਗੀ। ਇਸ ਮੌਕੇ ਜਗਤਾਰ ਸਿੰਘ ਪੱਪੀ, ਬਲਜਿੰਦਰ ਸਿੰਘ ਬੱਬੂ ਕਲਾਰ, ਕਸ਼ਮੀਰਾ ਸਿੰਘ ਭਾਈਕਾ, ਗੁਰਪਾਲ ਸਿੰਘ ਭਾਈਕਾ, ਰਣਜੀਤ ਸਿੰਘ ਸੰਧੂ, ਮੱਖਣ ਸਿੰਘ ਸੰਧੂ, ਸੁਖਵਿੰਦਰ ਸੰਧੂ, ਪੱਪੂ ਸਿੰਘ ਭਾਈਕਾ, ਮੈਂਬਰ ਗੁਰਪ੍ਰੀਤ ਸਿੰਘ, ਸੰਮੀ ਸਿੰਘ, ਨੋਨਾ ਸਿੰਘ ਭਾਈਕਾ, ਜਸਕਰਨ ਗਿੱਲ, ਇੰਦਰਜੀਤ ਸਿੰਘ, ਗੁਰਲਾਲ ਸਿੰਘ ਨਾਗਰਾ, ਸੁਖਵਿੰਦਰ ਸਰਾਭਾ, ਲਾਭ ਸਿੰਘ ਸੰਧੂ, ਨੈਬ ਸਿੰਘ ਮਾਨ ਅਤੇ ਕਾਕਾ ਸਿੰਘ ਕਲਾਰ ਵੀ ਮੌਜੂਦ ਸਨ।

Ad Position 22
No active advertisement
ਪਿਛਲੀ ਖ਼ਬਰ ਨਵਦੀਪ ਸਿੰਘ ਜੀਦਾ ਨੇ ਹਲਕਾ ਮੌੜ ਦੇ ਪਿੰਡਾਂ ’ਚ ਲੋਕਾਂ ਨੂੰ ਮਾਨ ਸਰਕਾਰ ਦੀਆਂ ਉਪਲਬਧੀਆਂ ਦੱਸੀਆਂ ਅਗਲੀ ਖ਼ਬਰ ਛੁੱਟੀਆਂ ਦੌਰਾਨ ਕੀਤੀਆਂ ਡਿਊਟੀਆਂ ਬਦਲੇ ਇਵਜ਼ੀ (ਕਮਾਈ) ਛੁੱਟੀਆਂ ਸਰਵਿਸ ਰਿਕਾਰਡ ’ਚ ਜਮ੍ਹਾਂ ਕਰਨ ਦੀ ਮੰਗ
Ad Position 24
No active advertisement