19-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 20-11-2026

ਸਹਾਰਾ ਐਜੂਕੇਸ਼ਨ ਐਂਡ ਰੀਹੈਬਿਲੀਟੇਸ਼ਨ ਸੋਸਾਇਟੀ ਨੇ ਕੌਮੀ ਕਾਨਫ਼ਰੰਸ ਸਹਾਰਾ ਐਜੂਕੇਸ਼ਨ ਐਂਡ ਰੀਹੈਬਿਲੀਟੇਸ਼ਨ ਸੋਸਾਇਟੀ ਨੇ ਕੌਮੀ ਕਾਨਫ਼ਰੰਸ ਕਰਵਾਈ

ਬਠਿੰਡਾ, 19 ਨਵੰਬਰ (ਅੰਮ੍ਰਿਤਪਾਲ ਸਿੰਘ ਵਲ੍ਹਾਣ)- ਸਹਾਰਾ ਐਜੂਕੇਸ਼ਨ ਐਂਡ ਰੀਹੈਬਿਲੀਟੇਸ਼ਨ ਸੋਸਾਇਟੀ, ਬਠਿੰਡਾ ਵਲੋਂ ਸਰਕਾਰੀ ਰਾਜਿੰਦਰਾ ਕਾਲਜ, ਬਠਿੰਡਾ ਵਿਖੇ ਤਿੰਨ ਰੋਜ਼ਾ ਕੌਮੀ ਕਾਨਫ਼ਰੰਸ ਕਰਵਾਈ ਗਈ। ਕਾਨਫ਼ਰੰਸ ਦਾ ਵਿਸ਼ਾ ‘ਵਿਸ਼ੇਸ਼ ਲੋੜਾਂ ਵਾਲੇ ਬੱਚਿਆਂ ਦੀ ਛੇਤੀ ਪਛਾਣ, ਮੁਲਾਂਕਣ ਅਤੇ ਸਮੇਂ ਸਿਰ ਸਹਾਇਤਾ ਲਈ ਰਣਨੀਤੀਆਂ’ ਸੀ।

Ad Position 21
No active advertisement
ਬਠਿੰਡਾ ਦੇ ਸਰਕਾਰੀ ਰਾਜਿੰਦਰਾ ਕਾਲਜ ਵਿਖੇ ਕਰਵਾਈ ਕੌਮੀ ਕਾਨਫ਼ਰੰਸ ਦਾ ਇੱਕ ਦ੍ਰਿਸ਼। ਅਜੀਤ ਤਸਵੀਰ 20-11-2026
ਬਠਿੰਡਾ, 19 ਨਵੰਬਰ (ਅੰਮ੍ਰਿਤਪਾਲ ਸਿੰਘ ਵਲ੍ਹਾਣ)- ਸਹਾਰਾ ਐਜੂਕੇਸ਼ਨ ਐਂਡ ਰੀਹੈਬਿਲੀਟੇਸ਼ਨ ਸੋਸਾਇਟੀ, ਬਠਿੰਡਾ ਵਲੋਂ ਸਰਕਾਰੀ ਰਾਜਿੰਦਰਾ ਕਾਲਜ, ਬਠਿੰਡਾ ਵਿਖੇ ਤਿੰਨ ਰੋਜ਼ਾ ਕੌਮੀ ਕਾਨਫ਼ਰੰਸ ਕਰਵਾਈ ਗਈ। ਕਾਨਫ਼ਰੰਸ ਦਾ ਵਿਸ਼ਾ ‘ਵਿਸ਼ੇਸ਼ ਲੋੜਾਂ ਵਾਲੇ ਬੱਚਿਆਂ ਦੀ ਛੇਤੀ ਪਛਾਣ, ਮੁਲਾਂਕਣ ਅਤੇ ਸਮੇਂ ਸਿਰ ਸਹਾਇਤਾ ਲਈ ਰਣਨੀਤੀਆਂ’ ਸੀ। ਇਹ ਭਾਰਤੀ ਪੁਨਰਵਾਸ ਪਰਿਸ਼ਦ (ਆਰਸੀਆਈ) ਵਲੋਂ ਮਨਜ਼ੂਰਸ਼ੁਦਾ ਜ਼ੋਨਲ ਨਿਰੰਤਰ ਪੁਨਰਵਾਸ ਸਿੱਖਿਆ (ਸੀਆਰਈ) ਪ੍ਰੋਗਰਾਮ ਸੀ। ਇਸ ਮੌਕੇ ਮੁੱਖ ਮਹਿਮਾਨ ਬਲਜੀਤ ਸਿੰਘ ਬੱਲੀ ਚੇਅਰਮੈਨ ਮਾਰਕੀਟ ਕਮੇਟੀ ਬਠਿੰਡਾ ਵਲੋਂ ਸਪੈਸ਼ਲ ਟੀਚਰਾਂ ਵਧੀਆ ਸੇਵਾਵਾਂ ਦੇਣ ਵਾਲੇ ਅਧਿਆਪਕਾਂ ਨੂੰ ਸਨਮਾਨ ਕੀਤਾ ਗਿਆ ਤੇ ਸਪੈਸ਼ਲ ਟੀਚਰਾਂ ਨੂੰ ਮਾਂ ਪਿਓ ਦਾ ਦੂਜਾ ਰੂਪ ਕਿਹਾ ਗਿਆ ਜੋ ਇਹ ਅਧਿਆਪਕ ਸਮਾਜ ਵਿਚ ਇਹਨਾਂ ਬੱਚਿਆਂ ਨੂੰ ਵਿਚਰਨਾ ਸਿਖਾਉਂਦੇ ਹਨ। ਦਵਿੰਦਰ ਸਿੰਘ ਡਿੱਖ ਅਧਿਆਪਕ ਆਗੂ ਨੇ ਕਿਹਾ ਕਿ ਆਮ ਅਧਿਆਪਕ ਬੱਚੇ ਨੂੰ ਕਿਤਾਬਾਂ ਪੜ੍ਹਾਉਂਦਾ ਹੈ ਪਰ ਸਪੈਸ਼ਲ ਟੀਚਰ ਬੱਚੇ ਨੂੰ ਜ਼ਿੰਦਗੀ ਜਿਉਣਾ ਸਿਖਾਉਂਦੇ ਹਨ, ਕਿਸੇ ਨੂੰ ਬੋਲਣਾ ਸਿਖਾਉਣਾ, ਕਿਸੇ ਨੂੰ ਤੁਰਨਾ ਸਿਖਾਉਣਾ, ਕਿਸੇ ਨੂੰ ਆਪਣੇ ਹੱਥਾਂ ਨਾਲ ਖਾਣਾ ਖਾਣ ਸਿਖਾਉਣਾ, ਇਹ ਛੋਟਾ ਕੰਮ ਨਹੀਂ ਹੈ। ਸਹਾਰਾ ਸੋਸਾਇਟੀ ਦੇ ਮੁਖੀ ਡਾਕਟਰ ਪ੍ਰਗਟ ਸਿੰਘ ਨੇ ਕਿਹਾ ਕਿ ਬੱਚੇ ਨਾਲ ਜੁੜੀ ਆਂ ਮੁਸ਼ਕਲਾਂ ਦੇ ਸ਼ੁਰੂਆਤੀ ਸੰਕੇਤਾਂ ਦੀ ਪਛਾਣ, ਉਨ੍ਹਾਂ ਦੀਆਂ ਲੋੜਾਂ ਦੇ ਮੁਲਾਂਕਣ ਤੇ ਸਮੇਂ ਸਿਰ ਢੁੱਕਵੀਂ ਸਹਾਇਤਾ ਮੁਹੱਈਆ ਕਰਵਾਉਣ ਬਾਰੇ ਚਰਚਾ ਹੋਈ। ਬੱਚਿਆਂ ਨੂੰ ਘਰ ਅਤੇ ਸਕੂਲ ਦੋਵਾਂ ਥਾਵਾਂ ’ਤੇ ਲਗਾਤਾਰ ਸਹਾਇਤਾ ਦੇਣ ਲਈ ਮਾਪਿਆਂ, ਅਧਿਆਪਕਾਂ ਅਤੇ ਪੁਨਰਵਾਸ ਪੇਸ਼ੇਵਰਾਂ ਵਿਚਕਾਰ ਤਾਲਮੇਲ ਉੱਤੇ ਵਿਸ਼ੇਸ਼ ਜ਼ੋਰ ਦਿੱਤਾ ਗਿਆ। ਕਾਨਫ਼ਰੰਸ ਦੇ ਪਹਿਲੇ ਦਿਨ 150 ਪ੍ਰਤੀਭਾਗੀਆਂ ਨੇ ਹਿੱਸਾ ਲਿਆ। ਇਨ੍ਹਾਂ ਵਿਚ ਵਿਸ਼ੇਸ਼ ਅਧਿਆਪਕ, ਕਲੀਨਿਕਲ ਮਨੋਵਿਗਿਆਨੀ, ਮਾਪੇ, ਖੋਜਾਰਥੀ ਅਤੇ ਦਿਵਿਆਂਗ ਵਿਅਕਤੀ ਸ਼ਾਮਲ ਸਨ। ਇਸ ਮੌਕੇ ਡਾਕਟਰ ਰਮੇਸ਼ ਕੁਮਾਰ ਪਾਂਡੇ, ਡਾਕਟਰ ਦੇਵਾਨੰਦ ਪਾਂਡੇ ਤੇ ਪ੍ਰਿੰਸੀਪਲ ਗਗਨਦੀਪ ਸ਼ਰਮਾ ਆਦਿ ਹਾਜ਼ਰ ਸਨ।
Ad Position 22
No active advertisement
ਪਿਛਲੀ ਖ਼ਬਰ ਗੋਡਿਆਂ ਦੀ ਰੋਬੋਟਿਕ ਸਰਜਰੀ ਕਰਵਾਉਣ ਤੋਂ ਬਾਅਦ ਜਸਵੀਰ ਕੌਰ ਨੂੰ ਮਿਲੀ ਦਰਦ ਤੋਂ ਰਾਹਤ ਅਗਲੀ ਖ਼ਬਰ ਹਲਕਾ ਮੌੜ ਦੀ ਕਾਂਗਰਸ ਸਿਆਸਤ ’ਚ ਵੱਡੀ ਹਲਚਲ, ਕਰਨ ਵੜਿੰਗ ਦੇ ਗ੍ਰਹਿ ਪ੍ਰਵੇਸ਼ ਨੇ ਛੇੜੀ ਨਵੀਂ ਚਰਚਾ
Ad Position 24