19-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 20-11-2026

ਗੋਡਿਆਂ ਦੀ ਰੋਬੋਟਿਕ ਸਰਜਰੀ ਕਰਵਾਉਣ ਤੋਂ ਬਾਅਦ ਜਸਵੀਰ ਕੌਰ ਨੂੰ ਮਿਲੀ ਦਰਦ ਤੋਂ ਰਾਹਤ

ਬਠਿੰਡਾ, 19 ਨਵੰਬਰ (ਪੱਤਰ ਪ੍ਰੇਰਕ)- ਬਠਿੰਡਾ ਦੇ ਰਹਿਣ ਵਾਲੇ 60 ਸਾਲਾਂ ਜਸਵੀਰ ਕੌਰ ਦੀ ਬਠਿੰਡਾ ਸਥਿਤ ਪਾਵਰ ਹਾਊਸ ਰੋਡ ਗੁਪਤਾ ਹਸਪਤਾਲ ਤੋਂ ਦੋਵੇਂ ਗੋਡਿਆਂ ਦੀ ਸਫਲ ਰੋਬੋਟਿਕ ਸਰਜਰੀ ਹੋਈ ਹੈ। ਜਸਵੀਰ ਕੌਰ ਅਨੁਸਾਰ ਹੁਣ ਉਸ ਨੂੰ ਪਿਛਲੇ ਲੰਬੇ ਸਮੇਂ ਤੋਂ ਚੱਲ ਰਹੇ ਦਰਦ ਤੋਂ ਰਾਹਤ ਮਹਿਸੂਸ ਹੋਈ ਹੈ।

Ad Position 21
No active advertisement
ਗੋਡਿਆਂ ਦੀ ਰੋਬੋਟਿਕ ਰਾਹੀਂ ਸਰਜਰੀ ਕਰਵਾਉਣ ਤੋਂ ਬਾਅਦ ਜਸਵੀਰ ਕੌਰ ਜਾਣਕਾਰੀ ਦਿੰਦੇ ਹੋਏ। ਅਜੀਤ ਤਸਵੀਰ 20-11-2026
ਬਠਿੰਡਾ, 19 ਨਵੰਬਰ (ਪੱਤਰ ਪ੍ਰੇਰਕ)- ਬਠਿੰਡਾ ਦੇ ਰਹਿਣ ਵਾਲੇ 60 ਸਾਲਾਂ ਜਸਵੀਰ ਕੌਰ ਦੀ ਬਠਿੰਡਾ ਸਥਿਤ ਪਾਵਰ ਹਾਊਸ ਰੋਡ ਗੁਪਤਾ ਹਸਪਤਾਲ ਤੋਂ ਦੋਵੇਂ ਗੋਡਿਆਂ ਦੀ ਸਫਲ ਰੋਬੋਟਿਕ ਸਰਜਰੀ ਹੋਈ ਹੈ। ਜਸਵੀਰ ਕੌਰ ਅਨੁਸਾਰ ਹੁਣ ਉਸ ਨੂੰ ਪਿਛਲੇ ਲੰਬੇ ਸਮੇਂ ਤੋਂ ਚੱਲ ਰਹੇ ਦਰਦ ਤੋਂ ਰਾਹਤ ਮਹਿਸੂਸ ਹੋਈ ਹੈ। ਜਸਵੀਰ ਕੌਰ ਨੇ ਕਿਹਾ ਕਿ ਉਸ ਨੂੰ ਦੋਵੇਂ ਗੋਡਿਆਂ ਵਿਚ ਬਹੁਤ ਜ਼ਿਆਦਾ ਦਰਦ ਰਹਿਣ ਕਾਰਨ ਲੱਖਾਂ ਰੁਪਏ ਖ਼ਰਚ ਕਰਕੇ ਕਈ ਨਾਮੀ ਡਾਕਟਰਾਂ ਤੋਂ ਆਪਣਾ ਇਲਾਜ ਕਰਵਾਇਆ ਪਰ ਇਸ ਦੇ ਬਾਵਜੂਦ ਉਨ੍ਹਾਂ ਨੂੰ ਦਰਦ ਤੋਂ ਰਾਹਤ ਨਹੀਂ ਮਿਲੀ। ਜਿਸ ਕਾਰਨ ਉਸ ਨੂੰ ਆਪਣੇ ਘਰ ਦੇ ਸਾਰੇ ਕੰਮਕਾਰ ਕਰਨ ਵਿਚ ਭਾਰੀ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈਂਦਾ ਸੀ। ਇਸ ਮੌਕੇ ਜਸਵੀਰ ਕੌਰ ਨੇ ਦੱਸਿਆ ਕਿ ਉਸ ਦੀ ਉਮਰ 60 ਸਾਲ ਦੀ ਹੋਣ ਕਾਰਨ ਉਸ ਦੇ ਦੋਵੇਂ ਗੋਡਿਆਂ ਵਿਚ ਬਹੁਤ ਜ਼ਿਆਦਾ ਦਰਦ ਰਹਿੰਦਾ ਸੀ ਤੇ ਗੋਡੇ ਟੇਢੇ ਹੋ ਗਏ ਸਨ। ਉਸ ਨੇ ਆਪਣਾ ਇਲਾਜ ਕਈ ਨਾਮੀ ਡਾਕਟਰਾਂ ਤੋਂ ਕਰਵਾਇਆ, ਪਰ ਮਹਿੰਗੀਆਂ ਦਵਾਈਆਂ ਖਾਣ ਦੇ ਬਾਵਜੂਦ ਕੋਈ ਵੀ ਆਰਾਮ ਨਹੀਂ ਮਿਲਿਆ, ਜਦੋਂ ਉਨ੍ਹਾਂ ਨੂੰ ਪਤਾ ਲੱਗਿਆ ਕਿ ਪਾਵਰ ਹਾਊਸ ਰੋਡ ਵਿਖੇ ਸਥਿਤ ਗੁਪਤਾ ਹਸਪਤਾਲ ਬਠਿੰਡਾ ਵਿਖੇ ਰੋਬੋਟਿਕ ਸਰਜਰੀ ਸ਼ੁਰੂ ਹੋਈ ਹੈ ਤਾਂ ਉਹ ਆਪਣੇ ਪਰਿਵਾਰ ਸਮੇਤ ਖ਼ੁਦ ਡਾਕਟਰ ਮੋਹਿਤ ਗੁਪਤਾ ਨੂੰ ਮਿਲੇ ਜਿਨ੍ਹਾਂ ਨੇ ਚੈੱਕਅਪ ਕਰਨ ਅਤੇ ਟੈੱਸਟ ਕਰਵਾਉਣ ਤੋਂ ਗੋਡੇ ਦੀ ਰੋਬੋਟਿਕ ਸਰਜਰੀ ਕਰਵਾਉਣ ਦੀ ਸਲਾਹ ਦਿੱਤੀ, ਪਰ ਹੁਣ ਸਰਜਰੀ ਕਰਵਾਉਣ ਤੋਂ ਬਾਅਦ ਉਸ ਨੇ ਦਰਦ ਤੋਂ ਰਾਹਤ ਮਹਿਸੂਸ ਕੀਤੀ ਹੈ। ਇਸ ਮੌਕੇ ਰੋਬੋਟਿਕ ਸਰਜਨ ਡਾ. ਮੋਹਿਤ ਗੁਪਤਾ ਨੇ ਕਿਹਾ ਕਿ ਗੁਪਤਾ ਹਸਪਤਾਲ ਵਿਚ ਅਤਿ ਆਧੁਨਿਕ ਜਾਂਨਸਨ ਐਂਡ ਜਾਂਨਸਨ ਰੋਬੋਟ ਨਾਲ ਗੋਡੇ ਬਦਲਣ ਦੀ ਸਰਜਰੀ ਦੀ ਸ਼ੁਰੂਆਤ ਹੋ ਚੁੱਕੀ ਹੈ।
Ad Position 22
No active advertisement
ਪਿਛਲੀ ਖ਼ਬਰ ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨਾਲ ਸੁਖਦੇਵ ਚਹਿਲ ਤੇ ਰੁਪਿੰਦਰ ਬਿੰਦਰਾ ਨੇ ਕੀਤੀ ਮੁਲਾਕਾਤ ਅਗਲੀ ਖ਼ਬਰ ਸਹਾਰਾ ਐਜੂਕੇਸ਼ਨ ਐਂਡ ਰੀਹੈਬਿਲੀਟੇਸ਼ਨ ਸੋਸਾਇਟੀ ਨੇ ਕੌਮੀ ਕਾਨਫ਼ਰੰਸ ਸਹਾਰਾ ਐਜੂਕੇਸ਼ਨ ਐਂਡ ਰੀਹੈਬਿਲੀਟੇਸ਼ਨ ਸੋਸਾਇਟੀ ਨੇ ਕੌਮ...
Ad Position 24