02-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 16-07-2026

ਅਕਾਲ ਯੂਨੀਵਰਸਿਟੀ ਵਿਖੇ ਯੂ.ਪੀ.ਐਸ.ਸੀ. ਪ੍ਰੀਖਿਆ ਦੀ ਤਿਆਰੀ ਲਈ ਵਿਸ਼ੇਸ਼ ਮਾਰਗਦਰਸ਼ਨ ਸੈਮੀਨਾਰ ਕਰਵਾਇਆ

Ad Position 21
No active advertisement
ਅਜੀਤ ਡੈਸਕ 16-07-2026

ਤਲਵੰਡੀ ਸਾਬੋ, 15 ਜੁਲਾਈ (ਰਣਜੀਤ ਸਿੰਘ ਰਾਜੂ)- ਮਾਲਵਾ ਖ਼ਿੱਤੇ ਦੀ ਪ੍ਰਮੁੱਖ ਵਿੱਦਿਅਕ ਸੰਸਥਾ ਅਕਾਲ ਯੂਨੀਵਰਸਿਟੀ ਤਲਵੰਡੀ ਸਾਬੋ ਵਲੋਂ ਸਿਵਲ ਸੇਵਾਵਾਂ (ਯੂ.ਪੀ.ਐੱਸ.ਸੀ) ਦੀ ਤਿਆਰੀ ਕਰ ਰਹੇ ਵਿਦਿਆਰਥੀਆਂ ਦੀ ਸੁਚੱਜੀ ਅਗਵਾਈ ਲਈ ‘ਨੈਕਸਟ ਆਈ ਏ ਐੱਸ’ (ਸੈਂਟਰ ਫ਼ਾਰ ਸਿਵਲ ਸਰਵਿਸਿਜ਼ ਪ੍ਰੀਖਿਆ) ਦੇ ਸਹਿਯੋਗ ਨਾਲ ਇੱਕ ਵਿਸ਼ੇਸ਼ ਅਤੇ ਪ੍ਰਭਾਵਸ਼ਾਲੀ ਮਾਰਗਦਰਸ਼ਨ ਸੈਮੀਨਾਰ ਕਰਵਾਇਆ ਗਿਆ ਜਿਸ ਵਿਚ ਮੁੱਖ ਬੁਲਾਰੇ ਵਜੋਂ ਨਵੀਂ ਦਿੱਲੀ ਤੋਂ ‘ਨੈਕਸਟ ਆਈ ਏ ਐੱਸ’ ਦੇ ਮੈਂਟਰ ਸ੍ਰੀਮਤੀ ਸੁਪ੍ਰੀਆ ਸਿੰਘ ਨੇ ਸ਼ਿਰਕਤ ਕੀਤੀ। ਵਿਦਿਆਰਥੀਆਂ ਨੂੰ ਸੰਬੋਧਨ ਕਰਦਿਆਂ ਸੁਪ੍ਰੀਆ ਸਿੰਘ ਨੇ ਯੂ.ਪੀ.ਐਸ.ਸੀ. ਪ੍ਰੀਖਿਆ ਨਾਲ ਜੁੜੇ ਕਈ ਭੁਲੇਖਿਆਂ ਨੂੰ ਦੂਰ ਕੀਤਾ। ਉਨ੍ਹਾਂ ਕਿਹਾ ਕਿ ਅਕਸਰ ਵਿਦਿਆਰਥੀ ਸਿਲੇਬਸ ਦੇ ਵੱਡੇ ਆਕਾਰ ਅਤੇ ਅਧਿਐਨ ਸਮੱਗਰੀ ਦੇ ਬੋਝ ਹੇਠ ਦੱਬ ਜਾਂਦੇ ਹਨ। ਉਨ੍ਹਾਂ ਜ਼ੋਰ ਦੇ ਕੇ ਆਖਿਆ, ‘ਯੂ.ਪੀ.ਐਸ.ਸੀ. ਵਿਚ ਸਫਲਤਾ ਕਿਤਾਬਾਂ ਦੇ ਢੇਰ ਇਕੱਠੇ ਕਰਨ ਨਾਲ ਨਹੀਂ, ਸਗੋਂ ਸਹੀ ਮਾਰਗਦਰਸ਼ਨ, ਤਿਆਰੀ ਵਿਚ ਲਗਾਤਾਰਤਾ ਅਤੇ ਇੱਕ ਕੇਂਦਰਿਤ ਰਣਨੀਤੀ ਅਪਣਾਉਣ ਨਾਲ ਮਿਲਦੀ ਹੈ। ਉਨ੍ਹਾਂ ਨੇ ਵਿਦਿਆਰਥੀਆਂ ਨਾਲ ਸਫਲਤਾ ਦੇ ਤਿੰਨ ਮੁੱਖ ਨੁਕਤੇ ‘ਬਹੁਤੀਆਂ ਕਿਤਾਬਾਂ ਪੜ੍ਹਨ ਦੀ ਬਜਾਏ ਸੀਮਤ ਅਤੇ ਮਿਆਰੀ ਸਰੋਤਾਂ ਨੂੰ ਵਾਰ-ਵਾਰ ਪੜ੍ਹਿਆ ਜਾਵੇ,ਕੇਵਲ ਉਹੀ ਪੜ੍ਹੋ ਜੋ ਪ੍ਰੀਖਿਆ ਲਈ ਜ਼ਰੂਰੀ ਹੈ ਇਸ ਲਈઠਯੂ.ਪੀ.ਐਸ.ਸੀ. ਦੇ ਸਿਲੇਬਸ ਅਤੇ ਪੁਰਾਣੇ ਪ੍ਰਸ਼ਨ ਪੱਤਰਾਂ ਦਾ ਡੂੰਘਾਈ ਨਾਲ ਵਿਸ਼ਲੇਸ਼ਣ ਕਰੋ, ਤੱਥਾਂ ਨੂੰ ਰੱਟਾ ਮਾਰਨ ਦੀ ਬਜਾਏ ‘ਕਿਉਂ’ ਅਤੇ ‘ਕਿਵੇਂ’ ਦੇ ਸਵਾਲ ਖੜ੍ਹੇ ਕਰਕੇ ਵਿਸ਼ੇ ਨੂੰ ਡੂੰਘਾਈ ਨਾਲ ਸਮਝੋ’। ਉਨ੍ਹਾਂ ਨੇ ਚਲੰਤ ਮਾਮਲਿਆਂ ਦੀ ਤਿਆਰੀ ਲਈ ‘45-ਮਿੰਟ ਦਾ ਅਖ਼ਬਾਰ ਪੜਨ ਦਾ ਨਿਯਮ’ ਦੱਸਿਆ, ਤਾਂ ਜੋ ਵਿਦਿਆਰਥੀ ਦੇਸ਼-ਦੁਨੀਆ ਦੀਆਂ ਖ਼ਬਰਾਂ ਤੋਂ ਜਾਣੂੰ ਰਹਿ ਸਕਣ। ਉਨ੍ਹਾਂ ਵਿਦਿਆਰਥੀਆਂ ਨੂੰ ਪਹਿਲਾਂ ਸਫਲ ਹੋ ਚੁੱਕੇ ਉਮੀਦਵਾਰਾਂ ਦੀਆਂ ਉੱਤਰ-ਪੱਤਰੀਆਂ ਦੇਖਣ ਦੀ ਸਲਾਹ ਵੀ ਦਿੱਤੀ। ਅਖੀਰ ਵਿਚ ਇਕ ਸਵਾਲ-ਜਵਾਬ ਸੈਸ਼ਨ ਹੋਇਆ, ਜਿਸ ਵਿਚ ਵਿਦਿਆਰਥੀਆਂ ਨੇ ਆਪਣੀਆਂ ਸ਼ੰਕਾਵਾਂ ਅਤੇ ਮੁਸ਼ਕਿਲਾਂ ਮਾਹਿਰਾਂ ਸਾਹਮਣੇ ਰੱਖੀਆਂ ਅਤੇ ਤੁਰੰਤ ਹੱਲ ਹਾਸਲ ਕੀਤੇ। ਅਕਾਲ ਯੂਨੀਵਰਸਿਟੀ ਦੇ ਪ੍ਰਬੰਧਕਾਂ ਨੇ ਸ੍ਰੀਮਤੀ ਸੁਪ੍ਰੀਆ ਸਿੰਘ ਅਤੇ ‘ਨੈਕਸਟ ਆਈ ਏ ਐੱਸ’ ਟੀਮ ਦਾ ਧੰਨਵਾਦ ਕੀਤਾ।

Ad Position 22
No active advertisement
ਪਿਛਲੀ ਖ਼ਬਰ ਚਾਂਦਪੁਰਾ ਕੋਲ ਘੱਗਰ ਦਰਿਆ ’ਚ ਹਿਮਾਚਲ ਦੀਆਂ ਪਹਾੜੀਆਂ ਦੇ ਪਾਣੀ ਨੇ ਦਿੱਤੀ ਦਸਤਕ ਅਗਲੀ ਖ਼ਬਰ ਬਲਦੇਵ ਸਿੰਘ ਆਕਲੀਆ ਹਲਕਾ ਇੰਚਾਰਜ ਭੁੱਚੋ ਭਾਜਪਾ ਵਲੋਂ ਐਸ.ਸੀ. ਮੋਰਚਾ ਦੇ ਆਗੂ ਨਿਯੁਕਤ
Ad Position 24
No active advertisement