07-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 17-07-2026

ਸੁਖਵੀਰ ਸਿੰਘ ਮਾਈਸਰਖਾਨਾ ਦਾ ਹਲਕਾ ਮੌੜ ਦੇ ਪਿੰਡਾਂ ਦੀਆਂ ਪੰਚਾਇਤਾਂ ਵਲੋਂ ਵਿਰੋਧ ਕਰਨਾ ਜਾਰੀ

Ad Position 21
No active advertisement
ਅਜੀਤ ਡੈਸਕ 17-07-2026

ਬਾਲਿਆਂਵਾਲੀ, 16 ਜੁਲਾਈ (ਕੁਲਦੀਪ ਮਤਵਾਲਾ)-ਆਮ ਆਦਮੀ ਪਾਰਟੀ ਵਲੋਂ ਪੰਜਾਬ ’ਚ ਆਰੰਭੀ ਲੋਕ ਮਿਲਣੀ ਤਹਿਤ ਅੱਜ ਹਲਕਾ ਮੌੜ ਦੇ ਪਿੰਡ ਬਾਲਿਆਂਵਾਲੀ ਵਿਖੇ ਰਾਮ ਲੀਲ੍ਹਾ ਗਰਾਊਂਡ ’ਚ ਹਲਕਾ ਵਿਧਾਇਕ ਸੁਖਵੀਰ ਸਿੰਘ ਮਾਈਸਰਖਾਨਾ ਵਲੋਂ ਰੱਖੀ ਗਈ ਲੋਕ ਮਿਲਣੀ ਉਦੋਂ ਵਿਵਾਦਾਂ ’ਚ ਘਿਰਦੀ ਨਜ਼ਰ ਆਈ ਜਦੋਂ ਮੌਜੂਦਾ ਸਰਪੰਚ ਤੇ ਪੰਚਾਇਤ ਅਤੇ ਸੰਘਰਸ਼ ਕਮੇਟੀ ਅਤੇ ਸਮੂਹ ਕਿਸਾਨ ਜਥੇਬੰਦੀਆਂ ਦੇ ਆਗੂਆਂ ਨੂੰ ਲੋਕ ਮਿਲਣੀ ’ਚ ਸ਼ਾਮਿਲ ਹੋਣ ਤੋਂ ਰੋਕਣ ਲਈ ਪੁਲਿਸ ਮਨੁੱਖੀ ਚੈਨ ਬਣਾਕੇ ਸਟੇਜ ਅੱਗੇ ਖੜ ਗਈ। ਇਸ ਮੌਕੇ ਵਿਧਾਇਕ ਸੁਖਵੀਰ ਸਿੰਘ ਮਾਈਸਰਖਾਨਾ ਸਟੇਜ ਤੋਂ ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਵਾਲੀ ਸੂਬਾ ਸਰਕਾਰ ਦਾ ਰਿਪੋਰਟ ਕਾਰਡ ਪੇਸ਼ ਕਰ ਰਹੇ ਸਨ ਪ੍ਰੰਤੂ ਜਦੋਂ ਵਿਧਾਇਕ ਨੇ ਕਿਹਾ ਕਿ ਮੈਂ ਸਾਢੇ ਚਾਰ ਸਾਲ ਦੇ ਕਾਰਜਕਾਲ ਦੌਰਾਨ ਬਾਲਿਆਂਵਾਲੀ ਪਿੰਡ ’ਚ ਸਾਢੇ 7 ਕਰੋੜ ਰੁਪਏ ਵੱਖ-ਵੱਖ ਵਿਕਾਸ ਕਾਰਜਾਂ ਲਈ ਖ਼ਰਚੇ ਹਨ ਤਾਂ ਪਿੰਡ ਦੀ ਪੰਚਾਇ, ਸੰਘਰਸ਼ ਕਮੇਟੀ ਅਤੇ ਵਾਸੀਆਂ ਨੇ ਸਵਾਲ ਕੀਤੇ ਕਿ ਦੱਸੋ ਬਾਲਿਆਂਵਾਲੀ ਦਾ ਵਿਕਾਸ ਕਿਹੜੇ ਪਾਸੇ ਕੀਤਾ ਹੈ? ਜਦਕਿ ਪਿੰਡ ਦੀ ਫ਼ਿਰਨੀ ਸਾਰੀ ਪੱਟੀ ਪਈ ਹੈ ਹਾਲੇ ਤੱਕ ਲੁੱਕ ਨਾ ਪਵਾਉਣ ਕਰਕੇ ਲੋਕਾਂ ਨੂੰ ਪ੍ਰੇਸ਼ਾਨੀਆਂ ਝੱਲਣੀਆਂ ਪੈ ਰਹੀਆਂ ਹਨ। ਇਸ ਮੌਕੇ ਸਟੇਜ ਤੋਂ ਵਿਧਾਇਕ ਨੇ ਲੋਕਾਂ ਨੂੰ ਚਿਤਾਵਨੀ ਦਿੱਤੀ ਕਿ ਤੁਸੀਂ ਮੇਰੇ ਲੋਕ ਮਿਲਣੀ ਪ੍ਰੋਗਰਾਮ ’ਚ ਵਿਘਣ ਨਹੀਂ ਪਾ ਸਕਦੇ। ਇਸ ਮੌਕੇ ਵਿਧਾਇਕ ਦੇ ਭਾਸ਼ਨ ਦੌਰਾਨ ਪਿੰਡ ਵਾਸੀਆਂ ਨੇ ਹਲਕਾ ਵਿਧਾਇਕ ਤੇ ਸੂਬਾ ਸਰਕਾਰ ਤੇ ਪ੍ਰਸ਼ਾਸਨ ਖਿਲਾਫ਼ ਜ਼ੋਰਦਾਰ ਪ੍ਰਦਰਸ਼ਨ ਕਰਦਿਆਂ ਨਾਅਰੇਬਾਜੀ ਕੀਤੀ ਜਦਕਿ ਵਿਧਾਇਕ ਇਨਕਲਾਬ ਦੇ ਨਾਅਰੇ ਲਗਾਉਂਦਾ ਰਿਹਾ ਤੇ ਲੋਕ ਮੁਰਦਾਬਾਦ ਦੇ ਨਾਅਰੇ ਲਗਾਉਂਦੇ ਰਹੇ ਜਦਕਿ ਆਮ ਆਦਮੀ ਪਾਰਟੀ ਨਾਲ ਸਬੰਧਤ ਵਰਕਰ ਜ਼ਿੰਦਾਬਾਦ ਦੇ ਨਾਅਰੇ ਲਗਾਉਂਦੇ ਰਹੇ। ਇਸ ਮੌਕੇ ਵਿਧਾਇਕ ਨੇ ਸਪੱਸ਼ਟ ਕੀਤਾ ਕਿ ਪੁਲਿਸ ਥਾਣੇ ਵਾਲਾ ਮਾਮਲਾ ਪੁਰਾਣਾ ਹੈ। ਇਸ ਵਿਚ ਮੈਂ ਅੱਜ ਨਾ ਪਵਾਂਗੇ ਨਾ ਕੱਲ੍ਹ ਪਵਾਂਗਾ ਜਦਕਿ ਜੋ ਪਰਚੇ ਦਰਜ ਹੋਏ ਹਨ ਉਨ੍ਹਾਂ ਪਰਚਿਆਂ ਨੂੰ ਰੱਦ ਕਰਵਾਉਣ ਲਈ ਮੈਂ ਅੱਗੇ ਲੱਗਕੇ ਤੁਰਨ ਨੂੰ ਤਿਆਰ ਹਾਂ। ਇਸ ਮੌਕੇ ਸਰਪੰਚ ਸੁਖਪਾਲ ਕੌਰ ਦੇ ਪਤੀ ਬਲਰਾਜ ਸਿੰਘ ਚਹਿਲ ਨੇ ਜਦੋਂ ਸਟੇਜ ਤੋਂ ਜਦੋਂ ਵਿਧਾਇਕ ਨੂੰ ਕਿਹਾ ਸਾਡੀ ਪੰਚਾਇਤ ਤੇ ਸੰਘਰਸ਼ ਕਮੇਟੀ ਨਾਲ 10 ਮਿੰਟ ਬੈਠ ਕੇ ਟੇਬਲ-ਟਾਕ ਕਰੋ ਤਾਂ ਵਿਧਾਇਕ ਮੁੜਕੇ ਸਟੇਜ ’ਤੇ ਆ ਕੇ ਬਲਰਾਜ ਸਿੰਘ ਤੋਂ ਮਾਈਕ ਫੜਕੇ ਲੋਕਾਂ ਨੂੰ ਕਿਹਾ ਕਿ ਇਹ ਸਿਆਸੀ ਵਿਰੋਧ ਹੈ ਵਿਰੋਧੀ ਪਾਰਟੀਆਂ ਦਾ ਕੰਮ ਹੀ ਹੁੰਦਾ ਆਦਿ ਲੋਕਾਂ ਨੂੰ ਨਸੀਹਤਾਂ ਦੇਣ ਲੱਗੇ ਤਾਂ ਲੋਕ ਕਹਿੰਦੇ ਸਾਨੂੰ ਸਾਡੇ ਸਵਾਲਾਂ ਦੇ ਜਵਾਬ ਦਿਓ ਤਾਂ ਵਿਧਾਇਕ ਸੁਖਵੀਰ ਸਿੰਘ ਮਾਈਸਰਖਾਨਾ ਸਵਾਲਾਂ ਦੇ ਜਵਾਬਾਂ ਤੋ ਟਲਦੇ ਹੋਏ ਮਾਈਕ ਨੂੰ ਹੀ ਆਪਣੇ ਨਾਲ ਲੈ ਕੇ ਚਲੇ ਗਏ।

Ad Position 22
No active advertisement
ਪਿਛਲੀ ਖ਼ਬਰ ਡਾਇਮੰਡ ਵੈੱਲਫ਼ੇਅਰ ਸੁਸਾਇਟੀ ਦੇ ਮਹਿਲਾ ਸਸ਼ਕਤੀਕਰਨ ਸਮਾਗਮ ਵਿਚ ਪੁੱਜੀ ਰਾਸ਼ਟਰੀ ਮਹਿਲਾ ਆਯੋਗ ਦੀ ਚੇਅਰਪਰਸਨ ਅਗਲੀ ਖ਼ਬਰ ਚਿੱਪ ਕਾਰਨ ਸਰਕਾਰੀ ਦਫ਼ਤਰਾਂ ਦੀ ਬਿਜਲੀ ਹੋਈ ਗੁੱਲ, ਲੋਕ ਪ੍ਰੇਸ਼ਾਨ
Ad Position 24