05-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 18-07-2026

ਨੀਟ ਯੂ. ਜੀ. ’ਚ ‘ਐਲਨ ਬਠਿੰਡਾ’ ਦੀ ਸਟੂਡੈਂਟ ਭਾਵਿਕਾ ਗੁਪਤਾ ਨੇ ਆਲ ਇੰਡੀਆ 56ਵਾਂ ਰੈਂਕ ਕੀਤਾ ਹਾਸਿਲ

Ad Position 21
No active advertisement
ਅਜੀਤ ਡੈਸਕ 18-07-2026
ਬਠਿੰਡਾ, 17 ਜੁਲਾਈ (ਸੱਤਪਾਲ ਸਿੰਘ ਸਿਵੀਆਂ)-ਦੇਸ਼ ਦੀ ਸਭ ਤੋਂ ਵੱਡੀ ਮੈਡੀਕਲ ਪ੍ਰਵੇਸ਼ ਪ੍ਰੀਖਿਆ ‘ਨੀਟ-ਯੂਜੀ 2026’ ਦੇ ਘੋਸ਼ਿਤ ਕੀਤੇ ਗਏ ਨਤੀਜੇ ਵਿਚ ਐਲਨ ਕੈਰੀਅਰ ਇੰਸਟੀਚਿਊਟ ਬਠਿੰਡਾ ਦੇ ਸਟੂਡੈਂਟਾਂ ਨੇ ਇਕ ਵਾਰ ਫੇਰ ਆਪਣੀ ਸਰਵਉੱਤਮਤਾ ਸਾਬਤ ਕੀਤੀ ਹੈ। ਇਸ ਪ੍ਰੀਖਿਆ ਵਿਚ ਐਲਨ ਬਠਿੰਡਾ ਦੀ ਕਲਾਸਰੂਮ ਸਟੂਡੈਂਟ ਭਾਵਿਕਾ ਗੁਪਤਾ ਨੇ 720 ਅੰਕਾਂ ’ਚੋਂ 695 ਅੰਕ ਪ੍ਰਾਪਤ ਕਰਕੇ ਆਲ ਇੰਡੀਆ 56ਵਾਂ ਰੈਂਕ ਹਾਸਲ ਕੀਤਾ ਹੈ। ਇਸ ਦੇ ਨਾਲ ਹੀ ‘ਟਾਪ-100’ ਵਿਚ ਐਲਨ ਬਠਿੰਡਾ ਦੇ 2 ਸਟੂਡੈਂਟ ਸ਼ਾਮਿਲ ਹੋਏ।ਐਲਨ ਬਠਿੰਡਾ ਦੇ ਸੈਂਟਰ ਹੈੱਡ ਸੁਨੀਲ ਗੁਪਤਾ ਨੇ ਦੱਸਿਆ ਕਿ ਟਾਪ-100 ਵਿਚ ਭਾਵਿਕਾ ਗੁਪਤਾ ਦੇ ਨਾਲ ਵਿਨਾਇਕ ਗਰਗ ਨੇ ਆਲ ਇੰਡੀਆ 97ਵਾਂ ਰੈਂਕ ਹਾਸਲ ਕੀਤਾ ਹੈ। ਇਸੇ ਤਰ੍ਹਾਂ ਟਾਪ-5000 ਵਿਚ 5 ਸਟੂਡੈਂਟਸ ਐਲਨ ਤੋਂ ਹਨ। ਉਨ੍ਹਾਂ ਦੱਸਿਆ ਕਿ ਰਾਸ਼ਟਰੀ ਨਤੀਜਿਆਂ ਵਿਚ ਆਰੀਅਨ ਗੁਪਤਾ ਅਤੇ ਪੰਸ਼ੁਲ ਬੰਸਲ ਨੇ ਸਾਂਝੇ ਤੌਰ ’ਤੇ 720 ਵਿਚੋਂ 715 ਅੰਕ ਹਾਸਲ ਕੀਤੇ ਹਨ। ਟਾਈ-ਬ੍ਰੇਕਰ ਨਿਯਮ ਦੀ ਤਰਜੀਹ ਦੇ ਆਧਾਰ ’ਤੇ ਆਰੀਅਨ ਗੁਪਤਾ ਨੂੰ ਆਲ ਇੰਡੀਆ ਰੈਂਕ-1 ਅਤੇ ਪੰਸ਼ੁਲ ਬੰਸਲ ਨੂੰ ਆਲ ਇੰਡੀਆ ਰੈਂਕ-2 ਐਲਾਨਿਆ ਗਿਆ ਹੈ। ਪੰਸ਼ੁਲ ਬੰਸਲ ਐਲਨ ਦੇ ਦੋ ਸਾਲਾਂ ਤੋਂ ਰੈਗੂਲਰ ਕਲਾਸਰੂਮ ਸਟੂਡੈਂਟ ਹਨ, ਜਦਕਿ ਆਰੀਅਨ ਗੁਪਤਾ ਐਲਨ ਕੈਰੀਅਰ ਇੰਸਟੀਚਿਊਟ ਨਾਲ ਡਿਸਟੈਂਸ ਲਰਨਿੰਗ (ਆਨਲਾਈਨ ਸਿੱਖਿਆ) ਰਾਹੀਂ ਜੁੜੇ ਹੋਏ ਹਨ। ਇਸ ਦੇ ਨਾਲ ਹੀ ਐਲਨ ਦੇ ਕਲਾਸਰੂਮ ਸਟੂਡੈਂਟ ਆਯੂਸ਼ ਭਾਲੋਟੀਆ ਨੇ 710 ਅੰਕ ਪ੍ਰਾਪਤ ਕਰਕੇ ਆਲ ਇੰਡੀਆ ਰੈਂਕ-4, ਐਲਨ ਆਨਲਾਈਨ ਟੈੱਸਟ ਸੀਰੀਜ਼ ਦੇ ਸਟੂਡੈਂਟ ਆਰੀਅਨ ਦੂਬੇ ਨੇ ਆਲ ਇੰਡੀਆ ਰੈਂਕ 7 ਅਤੇ ਐਲਨ ਕਲਾਸਰੂਮ ਦੇ ਸਟੂਡੈਂਟ ਗੌਰਵ ਸਿੰਘ ਨੇ ਆਲ ਇੰਡੀਆ ਰੈਂਕ-9 ਹਾਸਲ ਕੀਤਾ ਹੈ। ਐਲਨ ਦੇ ਸੀ.ਈ.ਓ. ਨਿਤਿਨ ਕੁਕਰੇਜਾ ਨੇ ਬਿਹਤਰ ਨਤੀਜਿਆਂ ’ਤੇ ਸਾਰੇ ਸਟੂਡੈਂਟਸ ਅਤੇ ਉਨ੍ਹਾਂ ਦੇ ਮਾਪਿਆਂ ਨੂੰ ਵਧਾਈ ਦਿੰਦੇ ਹੋਏ ਕਿਹਾ ਕਿ ਹੁਣ ਤੱਕ ਦੇ ਨਤੀਜਿਆਂ ਵਿਚ ਟਾਪ-10 ’ਚ 5, ਟਾਪ-20 ’ਚ 10, ਟਾਪ-50 ’ਚ 23 ਅਤੇ ਟਾਪ-100 ’ਚ 46 ਸਟੂਡੈਂਟਸ ਐਲਨ ਤੋਂ ਹਨ। ਇਸ ’ਚ 36 ਸਟੂਡੈਂਟਸ ਕਲਾਸਰੂਮ ਦੇ ਹਨ, ਜਿੰਨਾਂ ’ਚੋਂ ਇਕ ਆਨਲਾਈਨ ਲਾਈਵ ਕਲਾਸ ਅਤੇ 10 ਸਟੂਡੈਂਟਸ ਡਿਸਟੈਂਸ ਲਰਨਿੰਗ ਤੇ ਆਨਲਾਈਨ ਟੈੱਸਟ ਸੀਰੀਜ਼ ਤੋਂ ਹਨ। ਐਨ.ਟੀ.ਏ. ਵਲੋਂ 690 ਅਤੇ ਇਸ ਤੋਂ ਵੱਧ ਅੰਕ ਹਾਸਲ ਕਰਨ ਵਾਲੇ ਟਾਪ-138 ਸਟੂਡੈਂਟਸ ਦੀ ਜਾਰੀ ਕੀਤੀ ਸੂਚੀ ਵਿਚ 63 ਸਟੂਡੈਂਟਸ ਐਲਨ ਤੋਂ ਹਨ। ਇਸ ਵਿਚ 50 ਕਲਾਸਰੂਮ ਪ੍ਰੋਗਰਾਮ ਦੇ ਹਨ, ਜਿਨ੍ਹਾਂ ’ਚੋਂ ਇਕ ਆਨਲਾਈਨ ਲਾਈਵ ਕਲਾਸਰੂਮ ਤੋਂ ਹੈ ਅਤੇ 13 ਡਿਸਟੈਂਸ ਲਰਨਿੰਗ ਤੇ ਆਨਲਾਈਨ ਟੈੱਸਟ ਸੀਰੀਜ਼ ਤੋਂ ਹਨ।
Ad Position 22
No active advertisement
ਪਿਛਲੀ ਖ਼ਬਰ ਕਿਸਾਨਾਂ ਵਲੋਂ ਖੇਤੀ ਮੋਟਰਾਂ ਲਈ ਬਿਜਲੀ ਸਪਲਾਈ ਪੂਰੀ ਨਾ ਦੇਣ ਦਾ ਦੋਸ਼ ਅਗਲੀ ਖ਼ਬਰ ਗੋਨਿਆਣਾ ਨਗਰ ਕੌਂਸਲ ਦੇ ਸਫ਼ਾਈ ਸੇਵਕਾਂ ਨੇ ਮੰਗਾਂ ਨੂੰ ਲੈ ਕੇ ਨਾਅਰੇਬਾਜ਼ੀ ਕਰਦਿਆਂ ਪੰਜਾਬ ਸਰਕਾਰ ਦੀ ਅਰਥੀ ਫੂਕੀ
Ad Position 24
No active advertisement