03-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 18-07-2026

ਨੰਬਰਦਾਰ ਯੂਨੀਅਨ ਵਲੋਂ ਜਥੇਬੰਦਕ ਸੰਘਰਸ਼ ਲਈ ਲਾਮਬੰਦੀ ਮੀਟਿੰਗ

Ad Position 21
No active advertisement
ਅਜੀਤ ਡੈਸਕ 18-07-2026
ਨਥਾਣਾ, 17 ਜੁਲਾਈ (ਗੁਰਦਰਸ਼ਨ ਲੁੁੱਧੜ): ਪੰਜਾਬ ਨੰਬਰਦਾਰ ਯੂਨੀਅਨ ਦੀ ਸਬ ਤਹਿਸੀਲ ਇਕਾਈ ਵਲੋਂ ਨੰਬਰਦਾਰ ਰੈਸਟ ਹਾਊਸ ਨਥਾਣਾ ਵਿਖੇ ਆਪਣੀਆਂ ਮੰਗਾਂ ਅਤੇ ਭਖਦੇ ਮਸਲਿਆਂ ਸੰਬੰਧੀ ਲਾਮਬੰਦੀ ਮੀਟਿੰਗ ਕੀਤੀ ਗਈ। ਯੂਨੀਅਨ ਦੇ ਸੂਬਾਈ ਸੀਨੀਅਰ ਮੀਤ ਪ੍ਰਧਾਨ ਦਰਸ਼ਨ ਸਿੰਘ ਮਾਲਵਾ ਨੇ ਦੱਸਿਆ ਕਿ ਨੰਬਰਦਾਰਾਂ ਦਾ ਮਾਣ ਭੱਤਾ ਵਧਾਉਣ, ਨੰਬਰਦਾਰਾਂ ਦੀ ਨਿਯੁਕਤੀ ਸਮੇਂ ਜੱਦੀ ਪੁਸ਼ਟੀ ਸਿਸਟਮ ਜਾਰੀ ਰੱਖਣ ਅਤੇ ਹੋਰਨਾਂ ਮੰਗਾਂ ਸੰਬੰਧੀ ਸੂਬੇ ਦੇ ਮੁੱਖ ਮੰਤਰੀ ਭਗਵੰਤ ਮਾਨ ਅਤੇ ਹੁਕਮਰਾਨ ਪਾਰਟੀ ਦੇ ਸੁਪਰੀਮੋ ਅਰਵਿੰਦ ਕੇਜਰੀਵਾਲ ਨੇ ਟਾਲ ਮਟੋਲ ਵਾਲੀ ਨੀਤੀ ਅਪਣਾਈ ਹੋਈ ਹੈ। ਨੰਬਰਦਾਰ ਆਗੂਆਂ ਨੇ ਕਿਹਾ ਕਿ ਇੱਕ ਪਾਸੇ ਸੂਬੇ ਦਾ ਖ਼ਜ਼ਾਨਾ ਵੱਖ-ਵੱਖ ਤਰੀਕੇ ਅਪਣਾ ਕੇ ਆਪਣੀ ਪਾਰਟੀ ਕੇਡਰ ਦੇ ਵਿਅਕਤੀਆਂ ਨੂੰ ਖਿੱਲਤਾਂ ਦੇ ਰੂਪ ਵਿਚ ਵੰਡਿਆ ਜਾ ਰਿਹਾ ਹੈ, ਦੂਜੇ ਪਾਸੇ ਲੋਕਾਂ ਅਤੇ ਸਰਕਾਰ ਵਿਚਕਾਰ ਅਹਿਮ ਕੜੀ ਦਾ ਕੰਮ ਕਰ ਰਹੇ ਨੰਬਰਦਾਰਾਂ ਨੂੰ ਲਗਾਤਾਰ ਨਜ਼ਰਅੰਦਾਜ਼ ਕੀਤਾ ਜਾ ਰਿਹਾ ਹੈ। ਯੂਨੀਅਨ ਦੇ ਜ਼ਿਲ੍ਹਾ ਪ੍ਰਧਾਨ ਭਾਕਰ ਸਿੰਘ ਅਤੇ ਜਨਰਲ ਸਕੱਤਰ ਗੁਰਪ੍ਰੀਤ ਸਿੰਘ ਲਹਿਰਾ ਮੁਹੱਬਤ ਨੇ ਕਿਹਾ ਕਿ ਵੱਖ-ਵੱਖ ਤਹਿਸੀਲਾਂ/ਸਬ ਤਹਿਸੀਲਾਂ ਵਿਚ ਲਾਮਬੰਦੀ ਮੀਟਿੰਗਾਂ ਕਰਨ ਉਪਰੰਤ ਬਠਿੰਡਾ ਵਿਖੇ ਜਥੇਬੰਦਕ ਸੰਘਰਸ਼ ਲਈ ਵੱਡਾ ਇਕੱਠ ਕੀਤਾ ਜਾਵੇਗਾ। ਉਨ੍ਹਾਂ ਕਿਹਾ ਕਿ ਜੇਕਰ ਨੰਬਰਦਾਰਾਂ ਦੀਆਂ ਹੱਕੀ ਮੰਗਾਂ ਨਾ ਮੰਨੀਆਂ ਗਈਆਂ ਤਾਂ ਆ ਰਹੀਆਂ ਵਿਧਾਨ ਸਭਾ ਚੋਣਾਂ ਦੌਰਾਨ ਹੁਕਮਰਾਨ ਧਿਰ ਨੂੰ ਇਸ ਦਾ ਰਾਜਸੀ ਖ਼ਮਿਆਜ਼ਾ ਭੁਗਤਣਾ ਪਵੇਗਾ। ਇਸ ਮੌਕੇ ਨੰਬਰਦਾਰ ਹਰਜੀਤ ਸਿੰਘ ਬੀਬੀਵਾਲਾ, ਗੁਰਪਾਲ ਸਿੰਘ ਲਾਲੇਆਣਾ, ਮਨਦੀਪ ਸਿੰਘ ਗੋਨਿਆਣਾ, ਜਗਤਾਰ ਸਿੰਘ ਬਹਿਮਣ, ਅਮਰਜੀਤ ਸਿੰਘ ਗਿਆਨਾ, ਮਨਦੀਪ ਸਿੰਘ ਬੱਜੋਆਣਾ, ਕੁਲਦੀਪ ਸਿੰਘ, ਸਰਜੀਤ ਸਿੰਘ ਗਿੱਦੜ, ਰਾਜਪਾਲ ਸਿੰਘ ਧੂਰਕੋਟ, ਸੁਖਬੀਰ ਸਿੰਘ ਬੇਗਾ, ਗੁਰਸੇਵਕ ਸਿੰਘ ਮਾੜੀ, ਹਰਪ੍ਰੀਤ ਸਿੰਘ ਕਲਿਆਣ ਮੱਲਕਾ, ਬਲਤੇਜ ਸਿੰਘ ਗੰਗਾ, ਸਤਪਾਲ ਸਿੰਘ ਕਲਿਆਣ, ਭਗਵੰਤ ਸਿੰਘ ਪੂਹਲਾ, ਜਗਜੀਤ ਸਿੰਘ ਸੇਮਾ, ਗੁਰਜੰਟ ਸਿੰਘ ਬੁਰਜ ਡੱਲਾ ਅਤੇ ਹੋਰ ਵੱਖ-ਵੱਖ ਪਿੰਡਾਂ ਦੇ ਨੰਬਰਦਾਰ ਸ਼ਾਮਿਲ ਹੋਏ।
Ad Position 22
No active advertisement
ਪਿਛਲੀ ਖ਼ਬਰ 22 ਜੁਲਾਈ ਨੂੰ ਬੇਗਾ ਟੋਲ ਪਲਾਜ਼ਾ 4 ਘੰਟੇ ਕੀਤਾ ਜਾਵੇਗਾ ਟੋਲ ਮੁੁਕਤ-ਜੇਠੂਕੇ, ਬੁੱਗਰ ਅਗਲੀ ਖ਼ਬਰ ਗੁਰੂ ਰਵਿਦਾਸ ਧਰਮਸ਼ਾਲਾ ਇਮਾਰਤ ਲਈ ਐੱਮ. ਪੀ. ਵਲੋਂ ਗ੍ਰਾਂਟ ਜਾਰੀ
Ad Position 24
No active advertisement