03-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 18-07-2026

ਗੁਰੂ ਕਾਸ਼ੀ ਯੂਨੀਵਰਸਿਟੀ ਨੇ ਭਾਰਤੀ ਖੇਤੀ ਖੋਜ ਪ੍ਰੀਸ਼ਦ ਦਾ ਸਥਾਪਨਾ ਦਿਵਸ ਮਨਾਇਆ

Ad Position 21
No active advertisement
ਅਜੀਤ ਡੈਸਕ 18-07-2026
ਤਲਵੰਡੀ ਸਾਬੋ, 17 ਜੁਲਾਈ (ਰਵਜੋਤ ਸਿੰਘ ਰਾਹੀ, ਰਣਜੀਤ ਸਿੰਘ ਰਾਜੂ)- ਗੁਰੂ ਕਾਸ਼ੀ ਯੂਨੀਵਰਸਿਟੀ ਦੇ ਫੈਕਲਟੀ ਆਫ਼ ਐਗਰੀਕਲਚਰ ਵਲੋਂ ਭਾਰਤੀ ਖੇਤੀ ਖੋਜ ਪ੍ਰੀਸ਼ਦ (ਆਈ.ਸੀ.ਏ.ਆਰ.) ਦਾ ਸਥਾਪਨਾ ਦਿਵਸ ਖੇਤੀ ਸਬੰਧੀ ਸੈਮੀਨਾਰ ਕਰਕੇ ਮਨਾਇਆ ਗਿਆ। ਇਸ ਮੌਕੇ ਉੱਘੇ ਖੇਤੀ ਵਿਗਿਆਨੀ ਵਾਈਸ ਚਾਂਸਲਰ ਡਾ. ਬਲਰਾਜ ਸਿੰਘ ਨੇ ਬਤੌਰ ਮੁੱਖ ਬੁਲਾਰੇ ਵਜੋਂ ਸ਼ਿਰਕਤ ਕੀਤੀ, ਜਦ ਕਿ ਨਾਮਵਰ ਸਾਇੰਸਦਾਨ, ਲੇਖਕ ਅਤੇ ਵਿਚਾਰਕ ਪਰੋ. ਵਾਈਸ ਚਾਂਸਲਰ ਡਾ. ਜਗਤਾਰ ਸਿੰਘ ਧੀਮਾਨ ਨੇ ਵਿਸ਼ਾ ਮਾਹਿਰ ਵਜੋਂ ਆਪਣੇ ਵਿਚਾਰ ਸਾਂਝੇ ਕੀਤੇ। ਇਸ ਮੌਕੇ ਵੱਖ-ਵੱਖ ਫੈਕਲਟੀਆਂ ਦੇ ਡਾਇਰੈਕਟਰ, ਡੀਨ, ਅਧਿਆਪਕ, ਖੋਜਾਰਥੀ ਅਤੇ ਵਿਦਿਆਰਥੀ ਹਾਜ਼ਰ ਹੋਏ। ਵਾਈਸ ਚਾਂਸਲਰ ਡਾ. ਸਿੰਘ ਨੇ ਆਈ.ਸੀ.ਏ.ਆਰ. ਦੀ ਸਥਾਪਨਾ, ਇਤਿਹਾਸ ਅਤੇ ਕੰਮਾਂ ਦੀ ਜਾਣਕਾਰੀ ਦਿੰਦਿਆਂ ਦੱਸਿਆ ਕਿ ਇਸ ਸੰਸਥਾ ਨੇ ਖੇਤੀ, ਪਸ਼ੂ ਪਾਲਣ, ਬਾਗ਼ਬਾਨੀ ਆਦਿ ਖੇਤਰਾਂ ਵਿਚ ਨਵੀਆਂ ਤਕਨੀਕਾਂ ਵਿਕਸਿਤ ਕਰਕੇ ਕਿਸਾਨਾਂ ਦੀ ਆਮਦਨ ਵਧਾਉਣ ਅਤੇ ਦੇਸ਼ ਦੀ ਖ਼ੁਰਾਕ ਸੁਰੱਖਿਆ ਨੂੰ ਯਕੀਨੀ ਬਣਾਉਣ ਵਿਚ ਮਹੱਤਵਪੂਰਨ ਯੋਗਦਾਨ ਪਾਇਆ ਹੈ। ਡਾ. ਸਿੰਘ ਨੇ ਖੇਤੀ ਦੇ ਸੰਦਰਭ ਵਿਚ ਭਾਰਤ ਦੇ ਆਜ਼ਾਦੀ ਤੋਂ ਪਹਿਲਾਂ, ਬਾਅਦ ਅਤੇ ਵਰਤਮਾਨ ਹਾਲਾਤਾਂ ਦਾ ਤੁਲਨਾਤਮਿਕ ਅਤੇ ਅੰਕੜਿਆਂ ਸਹਿਤ ਵਰਣਨ ਕਰਦੇ ਹੋਏ ਦੱਸਿਆ ਕਿ ਭਾਰਤ ਕਿਸੇ ਸਮੇਂ ਖਾਣ ਲਈ ਅਨਾਜ ਬਾਹਰਲੇ ਮੁਲਕਾਂ ਤੋਂ ਆਯਾਤ ਕਰਦਾ ਸੀ, ਪਰ ਆਜ਼ਾਦੀ ਤੋਂ ਬਾਅਦ ਭਾਰਤ ਦੇ ਖੇਤੀ ਵਿਗਿਆਨੀਆਂ ਦੀ ਮਿਹਨਤ, ਦੂਰ-ਦ੍ਰਿਸ਼ਟੀ ਅਤੇ ਵਿਗਿਆਨਿਕ ਖੇਤੀ ਦੀ ਪ੍ਰੇਰਨਾ ਸਦਕਾ ਭਾਰਤ ਅਨਾਜ ਦੇ ਮਾਮਲੇ ਵਿਚ ਆਤਮ ਨਿਰਭਰ ਹੋਇਆ ਹੈ ਤੇ ਹੁਣ ਇਹ ਵਿਦੇਸ਼ਾਂ ਨੂੰ ਅਨਾਜ ਦਾ ਨਿਰਯਾਤ ਕਰਨ ਦੇ ਕਾਬਲ ਹੋ ਗਿਆ ਹੈ। ਪਰੋ. ਵਾਈਸ ਚਾਂਸਲਰ ਡਾ. ਧੀਮਾਨ ਨੇ ਅਜੋਕੀ ਖੇਤੀ ਵਿਚ ਲਗਾਤਾਰ ਹੋ ਰਹੇ ਖੇਤੀ ਖ਼ਰਚ ਵਿਚ ਵਾਧੇ, ਘੱਟ ਰਹੇ ਮੁਨਾਫ਼ੇ, ਘੱਟੋ-ਘੱਟ ਸਮਰਥਨ ਮੁੱਲ ਅਤੇ ਭਵਿੱਖ ਮੁਖੀ ਨੀਤੀਆਂ ‘ਤੇ ਵੀ ਆਪਣੇ ਵਿਚਾਰ ਦਿੱਤੇ। ਡਾ. ਧੀਮਾਨ ਨੇ ਨੌਜਵਾਨ ਕਿਸਾਨਾਂ ਨੂੰ ਕਣਕ, ਝੋਨੇ ਦੇ ਨਾਲ-ਨਾਲ ਸਬਜ਼ੀਆਂ, ਦਾਲਾਂ, ਤੇਲਦਾਰ ਫ਼ਸਲਾਂ, ਚਾਰੇ ਅਤੇ ਉੱਚ ਮੁੱਲ ਵਾਲੀਆਂ ਫ਼ਸਲਾਂ ਦੀ ਖੇਤੀ ਕਰਨ ਲਈ ਪ੍ਰੇਰਿਤ ਕੀਤਾ ਅਤੇ ਕਿਸਾਨਾਂ ਨੂੰ ਖੇਤੀ ਸਹਾਇਕ ਧੰਦੇ ਜਿਵੇਂ ਮਧੂ-ਮੱਖੀ ਪਾਲਣ, ਖੁੰਭ ਕਾਸ਼ਤ, ਜੈਵਿਕ ਵਿਧੀਆਂ ਅਪਣਾਉਣ, ਨਰਸਰੀ, ਬੀਜ ਉਤਪਾਦਨ ਅਤੇ ਪਾਣੀ ਬਚਾਉ ਗਤੀਵਿਧੀਆਂ ਵਰਤਣ ਦਾ ਵੀ ਸੁਝਾਅ ਦਿੱਤਾ।
Ad Position 22
No active advertisement
ਪਿਛਲੀ ਖ਼ਬਰ 3.70 ਹੈਰੋਇਨ ਸਮੇਤ ਇਕ ਵਿਅਕਤੀ ਗ੍ਰਿਫ਼ਤਾਰ ਅਗਲੀ ਖ਼ਬਰ 22 ਜੁਲਾਈ ਨੂੰ ਬੇਗਾ ਟੋਲ ਪਲਾਜ਼ਾ 4 ਘੰਟੇ ਕੀਤਾ ਜਾਵੇਗਾ ਟੋਲ ਮੁੁਕਤ-ਜੇਠੂਕੇ, ਬੁੱਗਰ
Ad Position 24
No active advertisement