02-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 20-07-2026

ਬਠਿੰਡਾ ਦੇ ਵਕੀਲਾਂ ਵਲੋਂ ਭੁੱਖ ਹੜਤਾਲ ਅੱਜ ਤੋਂ, ਪ੍ਰਧਾਨ ਸਮੇਤ ਪੰਜ ਜਣੇ ਬੈਠਣਗੇ ਹੜਤਾਲ ’ਤੇ

Ad Position 21
No active advertisement
ਅਜੀਤ ਡੈਸਕ 20-07-2026

ਬਠਿੰਡਾ, 19 ਜੁਲਾਈ (ਸੱਤਪਾਲ ਸਿੰਘ ਸਿਵੀਆਂ)-ਕਾਨੂੰਨੀ ਪੇਸ਼ੇ ਦੀ ਰੱਖਿਆ ਅਤੇ ਆਮ ਲੋਕਾਂ ਨੂੰ ਨਿਆਂ ਤੱਕ ਪਹੁੰਚ ਯਕੀਨੀ ਬਣਾਉਣ ਦੀ ਮੰਗ ਨੂੰ ਲੈ ਕੇ ਬਠਿੰਡਾ ਜ਼ਿਲ੍ਹਾ ਬਾਰ ਐਸੋਸੀਏਸ਼ਨ ਵਲੋਂ ਚੱਲ ਰਹੀ ਕਲਮਛੋੜ ਹੜਤਾਲ ਹੋਰ ਤੇਜ਼ ਕਰਦਿਆਂ ਵਕੀਲਾਂ ਨੇ ਅੱਜ ਤੋਂ ਭੁੱਖ ਹੜਤਾਲ ਕਰਨ ਦਾ ਐਲਾਨ ਕੀਤਾ ਹੈ।ਇਸੇ ਕੜੀ ਤਹਿਤ ਜੁਆਇੰਟ ਐਕਸ਼ਨ ਕਮੇਟੀ ਦੇ ਸੱਦੇ ’ਤੇ ਬਠਿੰਡਾ ਬਾਰ ਐਸੋਸੀਏਸ਼ਨ ਦੇ ਪੰਜ ਵਕੀਲ ਸ਼ਾਂਤਮਈ ਭੁੱਖ ਹੜਤਾਲ ’ਤੇ ਬੈਠਣਗੇ। ਜ਼ਿਲ੍ਹਾ ਬਾਰ ਐਸੋਸੀਏਸ਼ਨ ਬਠਿੰਡਾ ਦੇ ਪ੍ਰਧਾਨ ਐਡਵੋਕੇਟ ਗੁਰਵਿੰਦਰ ਸਿੰਘ ਮਾਨ ਨੇ ਦੱਸਿਆ ਕਿ ਕਾਨੂੰਨੀ ਪੇਸ਼ੇ ਦੀ ਮਰਯਾਦਾ ਅਤੇ ਲੋਕਾਂ ਨੂੰ ਪ੍ਰਭਾਵਸ਼ਾਲੀ ਨਿਆਂ ਪ੍ਰਣਾਲੀ ਉਪਲਬਧ ਕਰਵਾਉਣ ਦੀ ਮੰਗ ਲਈ ਇਹ ਸੰਘਰਸ਼ ਲਗਾਤਾਰ ਜਾਰੀ ਹੈ, ਜਿਸ ਤਹਿਤ ਅੱਜ 20 ਜੁਲਾਈ ਨੂੰ ਸਵੇਰੇ 10 ਵਜੇ ਤੋਂ ਸ਼ਾਮ 5 ਵਜੇ ਤੱਕ ਜ਼ਿਲ੍ਹਾ ਬਾਰ ਐਸੋਸੀਏਸ਼ਨ ਬਠਿੰਡਾ ਦੇ ਬਾਰ ਰੂਮ ਵਿਚ ਹੋਣ ਵਾਲੀ ਭੁੱਖ ਹੜਤਾਲ ਵਿਚ ਉਹ ਖ਼ੁਦ ਅਤੇ ਐਡਵੋਕੇਟ ਕੁਲਦੀਪ ਸਿੰਘ ਜੀਦਾ (ਸਕੱਤਰ), ਐਡਵੋਕੇਟ ਉਮਾ ਗਿਰੀ (ਖ਼ਜ਼ਾਨਚੀ), ਐਡਵੋਕੇਟ ਵਿਕਾਸ ਫੁਟੇਲਾ (ਜੁਆਇੰਟ ਸਕੱਤਰ) ਅਤੇ ਐਡਵੋਕੇਟ ਡਿੰਪਲ ਜਿੰਦਲ ਸ਼ਾਮਲ ਹੋਣਗੇ।ਉਨ੍ਹਾਂ ਬਾਰ ਦੇ ਸਮੂਹ ਮੈਂਬਰਾਂ ਅਤੇ ਆਮ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਇਸ ਸ਼ਾਂਤਮਈ ਅਤੇ ਲੋਕਤੰਤਰੀ ਅੰਦੋਲਨ ਨੂੰ ਆਪਣਾ ਨੈਤਿਕ ਸਮਰਥਨ ਦੇਣ ਅਤੇ ਵਕੀਲ ਭਾਈਚਾਰੇ ਦੇ ਇਸ ਸੰਘਰਸ਼ ਵਿਚ ਸਹਿਯੋਗ ਕਰਨ। ਉਨ੍ਹਾਂ ਕਿਹਾ ਕਿ ਇਹ ਲੜਾਈ ਸਿਰਫ਼ ਵਕੀਲਾਂ ਦੀ ਨਹੀਂ, ਸਗੋਂ ਆਮ ਲੋਕਾਂ ਦੇ ਨਿਆਂ ਦੇ ਅਧਿਕਾਰ ਦੀ ਵੀ ਹੈ।

Ad Position 22
No active advertisement
ਪਿਛਲੀ ਖ਼ਬਰ ਖ਼ਬਰਾਂ ਅਤੇ ਆਰ.ਟੀ.ਆਈ. ਤੋਂ ਬਾਅਦ ਹਰਕਤ ’ਚ ਆਇਆ ਪ੍ਰਸ਼ਾਸਨ ਅਗਲੀ ਖ਼ਬਰ ਖੰਨਾ ਧਰਨੇ ਤੋਂ ਪਹਿਲਾਂ ਪੁਲਿਸ ਨੇ ਘਰਾਂ ਵਿਚੋਂ ਮਨਰੇਗਾ ਆਗੂ ਚੁੱਕੇ
Ad Position 24
No active advertisement