06-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 21-07-2026

ਇਹ ਕੀ ਹੋ ਰਿਹਾ ਭਾਈ! ਪੰਜਾਬ ਸਰਕਾਰ ਦੀਆਂ ਰਾਤ ਸਮੇਂ ਕਾਰ ਦੀਆਂ ਲਾਈਟਾਂ ਲਾ ਕੇ ਬਣਦੀਆਂ ਨੇ ਸੜਕਾਂ

Ad Position 21
No active advertisement
ਅਜੀਤ ਡੈਸਕ 21-07-2026

ਬੱਲੂਆਣਾ, 20 ਜੁਲਾਈ (ਗੁਰਨੈਬ ਸਾਜਨ)-ਮੰਡੀਕਰਨ ਬੋਰਡ ਵਲੋਂ ਦਿਉਣ ਤੋਂ ਭਗਵਾਨਾ ਨੂੰ ਮਿਲਾਉਂਦੀ ਸੜਕ ਤੇ ਠੇਕੇਦਾਰ ਵਲੋਂ ਸਹੀ ਢੰਗ ਨਾਲ ਲੁੱਕ ਤੇ ਬੱਜਰੀ ਨਾ ਪਾਉਣ ਦਾ ਮਾਮਲਾ ਸਾਹਮਣੇ ਆਇਆ ਹੈ। ਪਿਛਲੇ ਦੋ ਦਿਨਾਂ ਤੋਂ ਦੇਰ ਰਾਤ ਤੱਕ ਦਿਉਣ ਵਾਲੇ ਪਾਸੇ ਸੜਕ ਬਣਾਉਣ ਦਾ ਕੰਮ ਚੱਲ ਰਿਹਾ ਸੀ, ਪਰ ਠੇਕੇਦਾਰ ਵਲੋਂ ਰਾਤ ਦੇ ਹਨ੍ਹੇਰੇ ਵਿਚ ਸੜਕ ਦੀ ਸਫ਼ਾਈ ਕਰੇ ਬਿਨ੍ਹਾਂ ਹੀ ਲੁੱਕ ਤੇ ਬੱਜਰੀ ਪਾ ਦਿੱਤੀ ਗਈ ਜਿਸ ਕਰਕੇ ਸੜਕ ਸਹੀ ਢੰਗ ਨਾਲ ਨਹੀਂ ਬਣੀ। ਕਿਸਾਨਾਂ ਨੇ ਇਹ ਮਾਮਲਾ ਪਿੰਡ ਪੰਚਾਇਤ ਦੇ ਧਿਆਨ ਵਿਚ ਲਿਆਂਦਾ। ਦਿਉਣ ਦੇ ਸਰਪੰਚ ਗੁਰਦੇਵ ਸਿੰਘ, ਦਰਸ਼ਨ ਸਿੰਘ ਪੰਚ ਨੇ ਦੱਸਿਆ ਕਿ ਲੁੱਕ ਅਤੇ ਬੱਜਰੀ ਸੜਕ ਦੇ ਦੋਵਾਂ ਪਾਸਿਆਂ ਦੀ ਸਫ਼ਾਈ ਕਰੇ ਬਿਨ੍ਹਾਂ, ਮਿੱਟੀ ਉਪਰ ਹੀ ਠੇਕੇਦਾਰ ਨੇ ਪਾ ਦਿੱਤੀ ਹੈ ਜੋ ਕਿ ਥਾਂ ਥਾਂ ਤੋਂ ਦੂਜੇ ਦਿਨ ਹੀ ਹੱਥਾਂ ਨਾਲ ਲੁੱਕ ਤੇ ਬਜਰੀ ਪੱਟੀ ਜਾ ਰਹੀ ਹੈ। ਦਿਉਣ ਦੇ ਕਿਸਾਨ ਗੁਰਚਰਨ ਸਿੰਘ, ਸਰਬਜੀਤ ਸਿੰਘ ਦੱਸਿਆ ਕਿ ਜੇਕਰ ਸੜਕ ਤੇ ਲੁੱਕ ਅਤੇ ਬੱਜਰੀ ਸਹੀ ਢੰਗ ਨਾਲ ਠੇਕੇਦਾਰ ਵਲੋਂ ਪਾਈ ਜਾਂਦੀ ਤਾਂ ਸੜਕ ਹੱਥਾਂ ਨਾਲ ਨਹੀਂ ਪੱਟੀ ਜਾਣੀ ਸੀ, ਰਾਤ ਸਮੇਂ ਠੇਕੇਦਾਰ ਆਪਣੀ ਕਾਰ ਦੀਆਂ ਅਗਲੀਆਂ ਲਾਈਟਾਂ ਲਗਾਕੇ ਸੜਕ ਦਾ ਕੰਮ ਕਰਦਾ ਰਿਹਾ ਹੈ। ਜਿਸ ਕਰਕੇ ਸੜਕ ਦੀ ਸਫ਼ਾਈ ਨਹੀਂ ਹੋਈ ਅਤੇ ਸਮੱਗਰੀ ਵੀ ਘੱਟ ਪਾਈ ਗਈ ਹੈ। ਠੇਕੇਦਾਰ ਕੋਲ ਸੜਕ ਬਣਾਉਣ ਲਈ ਰੋਡ ਰੋਲਰ ਅਤੇ ਹੋਰ ਮਸ਼ੀਨਰੀ ਖਸਤਾਹਾਲ ਹੈ। ਇਕ ਪਾਸੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਕਹਿ ਰਹੇ ਹਨ ਕਿ ਪਿੰਡਾਂ ਦੇ ਲੋਕ ਆਪਣੀ ਦੇਖ ਰੇਖ ਹੇਠ ਸੜਕਾਂ ਬਣਵਾਉਣ, ਜੇਕਰ ਅਸੀਂ ਆਪਣੀ ਦੇਖ ਰੇਖ ਹੇਠ ਸੜਕ ਬਣਾ ਰਹੇ ਹਾਂ ਤਾਂ ਠੇਕੇਦਾਰ ਇਸ ਗੱਲ ਦੀ ਕੋਈ ਵੀ ਪ੍ਰਵਾਹ ਹੀ ਨਹੀਂ ਕਰਦਾ। ਇਸ ਸਬੰਧੀ ਪੀਡਬਲਯੂਡੀ ਦੇ ਐਸਡੀਓ ਗੁਰਦਾਸ ਸਿੰਘ ਨੇ ਦੱਸਿਆ ਕਿ ਤਾਜ਼ਾ ਲੁੱਕ, ਬੱਜਰੀ ਪਾਉਣ ਕਰਕੇ ਤੁਹਾਨੂੰ ਇੰਝ ਲੱਗਦਾ ਹੈ ਕਿ ਸੜਕ ਸਹੀ ਨਹੀਂ ਬਣੀ। ਉਨ੍ਹਾਂ ਕਿਹਾ ਕਿ ਪੰਜ ਸਾਲਾਂ ਤੱਕ ਠੇਕੇਦਾਰ ਦੀ ਜ਼ਿੰਮੇਵਾਰੀ ਹੈ ਜੇਕਰ ਸੜਕ ਕਿਤੋਂ ਵੀ ਉਖੜਦੀ ਹੈ ਤਾਂ ਠੇਕੇਦਾਰ ਤੋਂ ਦੁਬਾਰਾ ਬਣਵਾਈ ਜਾਵੇਗੀ। ਇਸ ਮੌਕੇ ਰੂਪ ਸਿੰਘ ਬੱਬੂ, ਗਮਦੂਰ ਸਿੰਘ, ਹੰਸਾ ਸਿੰਘ ਸੁਖਦੀਪ ਸਿੰਘ ਰਾਜੂ, ਅਮਨਦੀਪ ਸਿੰਘ ਖਾਲਸਾ, ਮੰਦਰ ਸਿੰਘ ਮੌਜੂਦ ਸਨ।

Ad Position 22
No active advertisement
ਪਿਛਲੀ ਖ਼ਬਰ ਅਣਪਛਾਤੇ ਵਿਅਕਤੀ ਦੀ ਬੇਪਰਦਾ ਲਾਸ਼ ਰੇਲਵੇ ਨਾਲੇ ’ਚੋਂ ਬਰਾਮਦ ਅਗਲੀ ਖ਼ਬਰ ਨਸ਼ਿਆਂ ਵਿਰੁੱਧ ਮੁਹਿੰਮ ਤਹਿਤ ਦੋ ਵਿਅਕਤੀ ਹੈਰੋਇਨ ਸਮੇਤ ਗ੍ਰਿਫਤਾਰ
Ad Position 24
No active advertisement