06-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 21-07-2026

ਅਣਪਛਾਤੇ ਵਿਅਕਤੀ ਦੀ ਬੇਪਰਦਾ ਲਾਸ਼ ਰੇਲਵੇ ਨਾਲੇ ’ਚੋਂ ਬਰਾਮਦ

Ad Position 21
No active advertisement
ਅਜੀਤ ਡੈਸਕ 21-07-2026

ਬਠਿੰਡਾ, 20 ਜੁਲਾਈ (ਅਵਤਾਰ ਸਿੰਘ ਕੈਂਥ)-ਸਥਾਨਕ ਲਾਇਨੋਪਾਰ ਇਲਾਕੇ ਦੀ ਠੰਢੀ ਸੜਕ ’ਤੇ ਪੋਖਰਮਲ ਦੀ ਕੰਟੀਨ ਦੇ ਨੇੜੇ ਰੇਲਵੇ ਨਾਲੇ ਵਿਚ ਇਕ ਲਾਸ਼ ਤੈਰ ਰਹੀ ਦੀ ਸੂਚਨਾ ਮਿਲਣ ਤੇ ਟੀਮ ਮੈਂਬਰਾਂ, ਜਿਸ ਵਿਚ ਸੰਦੀਪ ਗਿੱਲ, ਵਿੱਕੀ ਕੁਮਾਰ ਅਤੇ ਟੇਕਚੰਦ ਘਟਨਾ ਸਥਾਨ ’ਤੇ ਪਹੁੰਚੇ। ਰੇਲਵੇ ਨਾਲੇ ’ਚ ਟੀਮ ਨੇ ਇਕ ਬੇਪਰਦਾ ਲਾਸ਼ ਤੈਰਦੀ ਦੇਖੀ। ਸਹਾਰਾ ਟੀਮ ਨੇ ਸਬੰਧਿਤ ਕੈਨਾਲ ਕਾਲੋਨੀ ਪੁਲਿਸ ਸਟੇਸ਼ਨ ਨੂੰ ਸੂਚਿਤ ਕੀਤਾ। ਕੈਨਾਲ ਕਾਲੋਨੀ ਪੁਲਿਸ ਅਧਿਕਾਰੀਆਂ ਨੇ ਘਟਨਾ ਸਥਾਨ ਪਹੁੰਚ ਕੇ ਘਟਨਾ ਦੀ ਜਾਂਚ ਪੜ੍ਹਤਾਲ ਕੀਤੀ। ਸਹਾਰਾ ਟੀਮ ਦੇ ਮੈਂਬਰਾਂ ਦੀ ਸਹਾਇਤਾ ਨਾਲ ਪੁਲਿਸ ਨੇ ਲਾਸ਼ ਨੂੰ ਨਾਲੇ ਵਿਚੋਂ ਬਾਹਰ ਕਢਵਾਇਆ ਅਤੇ ਲਾਸ਼ ਲਗਭਗ 35-40 ਸਾਲ ਦੇ ਇਕ ਆਦਮੀ ਦੀ ਹੈ। ਸਹਾਰਾ ਟੀਮ ਨੇ ਲਾਸ਼ ਨੂੰ ਚਾਦਰ ਵਿਚ ਲਪੇਟ ਕੇ ਸਿਵਲ ਹਸਪਤਾਲ ਦੇ ਮੁਰਦਾਘਰ ਵਿਚ ਪੋਸਟਮਾਰਟਮ ਲਈ ਪਹੁੰਚਾਇਆ। ਸਹਾਰਾ ਦੇ ਗੌਤਮ ਗੋਇਲ ਨੇ ਕਿਹਾ ਕਿ ਲਾਸ਼ ਨੂੰ 100 ਘੰਟਿਆਂ ਲਈ ਪਹਿਚਾਣ ਲਈ ਸੁਰੱਖਿਅਤ ਰੱਖਿਆ ਗਿਆ ਹੈ।

Ad Position 22
No active advertisement
ਪਿਛਲੀ ਖ਼ਬਰ ਜਮਹੂਰੀ ਅਧਿਕਾਰ ਸਭਾ ਬਠਿੰਡਾ ਦਾ ਜ਼ਿਲ੍ਹਾ ਇਜਲਾਸ ਸੰਪੰਨ ਅਗਲੀ ਖ਼ਬਰ ਇਹ ਕੀ ਹੋ ਰਿਹਾ ਭਾਈ! ਪੰਜਾਬ ਸਰਕਾਰ ਦੀਆਂ ਰਾਤ ਸਮੇਂ ਕਾਰ ਦੀਆਂ ਲਾਈਟਾਂ ਲਾ ਕੇ ਬਣਦੀਆਂ ਨੇ ਸੜਕਾਂ
Ad Position 24
No active advertisement