03-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 30-07-2026

ਭਾਜਪਾਈਆਂ ’ਚ ਨਵੀਂ ਰੂਹ ਦਾ ਸੰਚਾਰ ਕਰ ਗਈ ਕੇਵਲ ਢਿੱਲੋਂ ਦੀ ਫੇਰੀ ਗੁਣੀ ਪਰਿਵਾਰ ਦੀ ਸ਼ਮੂਲੀਅਤ ਫ਼ਾਇਦੇਮੰਦ ਹੋਵੇਗੀ

Ad Position 21
No active advertisement
ਅਜੀਤ ਡੈਸਕ 30-07-2026
ਤਲਵੰਡੀ ਸਾਬੋ, 29 ਜੁਲਾਈ (ਰਣਜੀਤ ਸਿੰਘ ਰਾਜੂ)- ਨਿਰੋਲ ਪੇਂਡੂ ਅਤੇ ਪੰਥਕ ਸੋਚ ਵਾਲੇ ਸਮਝੇ ਜਾਂਦੇ ਹਲਕਾ ਤਲਵੰਡੀ ਸਾਬੋ ‘ਚ ਆਪਣੇ ਪੈਰ ਲਾਉਣ ਲਈ ਪਿਛਲੇ ਕਾਫੀ ਸਮੇਂ ਤੋਂ ਯਤਨਸ਼ੀਲ ਭਾਰਤੀ ਜਨਤਾ ਪਾਰਟੀ ਦੇ ਆਗੂਆਂ ਤੇ ਵਰਕਰਾਂ ‘ਚ ਪੰਜਾਬ ਭਾਜਪਾ ਪ੍ਰਧਾਨ ਕੇਵਲ ਸਿੰਘ ਢਿੱਲੋਂ ਦੀ ਫੇਰੀ ਜਿੱਥੇ ਨਵੀਂ ਰੂਹ ਦਾ ਸੰਚਾਰ ਕਰ ਗਈ, ਉੱਥੇ ਪ੍ਰਭਾਵਸ਼ਾਲੀ ਗਿਣੇ ਜਾਂਦੇ ਗੁਣੀ ਪਰਿਵਾਰ ਵਲੋਂ ਭਾਜਪਾ ‘ਚ ਸ਼ਮੂਲੀਅਤ ਵੀ ਭਵਿੱਖ ‘ਚ ਭਾਜਪਾ ਲਈ ਫ਼ਾਇਦੇਮੰਦ ਸਾਬਿਤ ਹੋ ਸਕਦੀ ਹੈ ਤੇ ਹਲਕੇ ‘ਚ ਵਧੇ ਭਾਜਪਾ ਦੇ ਇਸ ਕਾਫ਼ਲੇ ਪਿੱਛੇ ਜ਼ਿਲ੍ਹਾ ਬਠਿੰਡਾ ਦਿਹਾਤੀ ਪ੍ਰਧਾਨ ਗੁਰਪ੍ਰੀਤ ਸਿੰਘ ਮਲੂਕਾ ਦੀ ਮਿਹਨਤ ਤੋਂ ਵੀ ਇਨਕਾਰੀ ਨਹੀਂ ਹੋਇਆ ਜਾ ਸਕਦਾ। ਇੱਥੇ ਦੱਸਣਾ ਬਣਦਾ ਹੈ ਕਿ ਪਿੰਡ ਗਾਟਵਾਲੀ ਨਾਲ ਸਬੰਧਿਤ ਸੁਖਵਿੰਦਰ ਸਿੰਘ ਗੁਣੀ ਪਿਛਲੇ ਸਮਿਆਂ ‘ਚ ਟਰੱਕ ਯੂਨੀਅਨ ਰਾਮਾਂ ਮੰਡੀ ਦੇ ਪ੍ਰਧਾਨ ਰਹਿ ਚੁੱਕੇ ਹਨ ਤੇ ਹਲਕੇ ਦੀਆਂ ਸਿਆਸੀ ਸਫ਼ਾਂ ‘ਚ ਉਹ ਹਮੇਸ਼ਾ ਮੋਹਰੀ ਆਗੂਆਂ ‘ਚ ਸ਼ੁਮਾਰ ਰਹੇ ਹਨ। ਭਾਜਪਾ ਦੇ ਸੂਬਾ ਪ੍ਰਧਾਨ ਕੇਵਲ ਸਿੰਘ ਢਿੱਲੋਂ ਦੀ ਫੇਰੀ ਪਿੱਛੇ ਹਾਲਾਂਕਿ ਸੁਖਵਿੰਦਰ ਸਿੰਘ ਗੁਣੀ ਨਾਲੋਂ ਉਨ੍ਹਾਂ ਦੇ ਨੌਜਵਾਨ ਪੁੱਤਰ ਨਵਜੋਤ ਸਿੰਘ ਗੁਣੀ ਦੀ ਭੂਮਿਕਾ ਜ਼ਿਆਦਾ ਦੇਖਣ ਨੂੰ ਮਿਲੀ ਕਿਉਂਕਿ ਸਕੀਇੰਗ ਦਾ ਕੌਮੀ ਪੱਧਰ ਦਾ ਖਿਡਾਰੀ ਹੋਣ ਨਾਤੇ ਨਵਜੋਤ ਦੀ ਅਕਸਰ ਉੱਚ ਪੱਧਰੀ ਮੁਕਾਬਲਿਆਂ ‘ਚ ਹਿੱਸਾ ਲੈਂਦਿਆਂ ਭਾਜਪਾ ਦੇ ਸੀਨੀਅਰ ਆਗੂਆਂ ਨਾਲ ਅਕਸਰ ਮੇਲ-ਜੋਲ ਹੁੰਦਾ ਰਹਿੰਦਾ ਸੀ ਤੇ ਮਿਲੀ ਜਾਣਕਾਰੀ ਅਨੁਸਾਰ ਉਨ੍ਹਾਂ ਦੀ ਪ੍ਰੇਰਨਾ ਮੁਤਾਬਿਕ ਹੀ ਉਨ੍ਹਾਂ ਨੇ ਭਾਜਪਾ ‘ਚ ਸ਼ਮੂਲੀਅਤ ਦਾ ਮਨ ਬਣਾਇਆ। ਗੁਣੀ ਪਰਿਵਾਰ ਦੀ ਬਦੌਲਤ ਇਕ ਪਿੰਡ ‘ਚ ਵੱਡੇ ਇਕੱਠ ਨੂੰ ਦੇਖ ਕੇ ਸਥਾਨਕ ਲੀਡਰਸ਼ਿਪ ਦੇ ਨਾਲ-ਨਾਲ ਪੰਜਾਬ ਭਾਜਪਾ ਪ੍ਰਧਾਨ ਕੇਵਲ ਢਿੱਲੋਂ ਵੀ ਗਦਗਦ ਦਿਖਾਈ ਦਿੱਤੇ ਤੇ ਜਦੋਂ ਕੇਵਲ ਢਿੱਲੋਂ ਬਾਅਦ ‘ਚ ਤਖਤ ਸ੍ਰੀ ਦਮਦਮਾ ਸਾਹਿਬ ਨਤਮਸਤਕ ਹੋ ਕੇ ਚੰਡੀਗੜ੍ਹ ਲਈ ਰਵਾਨਾ ਹੋਣ ਲੱਗੇ ਤਾਂ ਉਨ੍ਹਾਂ ਵਲੋਂ ਨਵਜੋਤ ਨੂੰ ਦਿੱਤੀ ਥਾਪੀ ਇਸ ਗੱਲ ਦੀ ਗਵਾਹੀ ਵੀ ਭਰ ਗਈ। ਗੁਣੀ ਪਰਿਵਾਰ ਦੀ ਸ਼ਮੂਲੀਅਤ ਦਾ ਭਾਜਪਾ ਨੂੰ ਕਿੰਨਾ ਫ਼ਾਇਦਾ ਮਿਲੇਗਾ ਇਹ ਤਾਂ ਸਮਾਂ ਦੱਸੇਗਾ ਪਰ ਫਿਲਹਾਲ ਪਾਰਟੀ ਨੂੰ ਪੇਂਡੂ ਖ਼ਿੱਤੇ ‘ਚ ਬਲ ਜ਼ਰੂਰ ਮਿਲਿਆ ਹੈ।
Ad Position 22
No active advertisement
ਪਿਛਲੀ ਖ਼ਬਰ ਵਿੱਤ ਮੰਤਰੀ ਪੰਜਾਬ ਨਾਲ਼ ਮੀਟਿੰਗ ਰਹੀ ਬੇਸਿੱਟਾ, ਠੇਕਾ ਮੁਲਾਜ਼ਮਾਂ ਦੀ ਹੜਤਾਲ ਜਾਰੀ ਨੋਟੀਫ਼ਿਕੇਸ਼ਨ ਲਾਗੂ ਕਰਨ ਤੋਂ ਭੱਜੀ ਪ... ਅਗਲੀ ਖ਼ਬਰ ਜ਼ਿਲ੍ਹਾ ਪ੍ਰੀਸ਼ਦ ਬਠਿੰਡਾ ਦੀ ਚੇਅਰਮੈਨੀ ’ਤੇ ਅਕਾਲੀ ਦਲ (ਬ) ਕਾਬਜ਼, ਸਵਰਨ ਸਿੰਘ ਪੂਹਲੀ ਬਣੇ ਚੇਅਰਮੈਨ * ਜਸਕਰਨ ਕੌਰ ਬੱਲ...
Ad Position 24
No active advertisement