03-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 30-07-2026

ਸਾਲਾਂ ਤੋਂ ਬੰਦ ਪਏ ਐਨ.ਆਰ.ਆਈ. ਪਰਿਵਾਰ ਦੇ ਘਰ ’ਚੋਂ ਗੁਰੂ ਗ੍ਰੰਥ ਸਾਹਿਬ ਦੇ ਬਿਰਧ ਹਾਲਤ ’ਚ 2 ਪੁਰਾਤਨ ਸਰੂਪ ਮਿਲੇ

Ad Position 21
No active advertisement
ਅਜੀਤ ਡੈਸਕ 30-07-2026
ਬਠਿੰਡਾ, 29 ਜੁਲਾਈ (ਸੱਤਪਾਲ ਸਿੰਘ ਸਿਵੀਆਂ/ਪ੍ਰੀਤਪਾਲ ਸਿੰਘ ਰੋਮਾਣਾ)-ਬਠਿੰਡਾ ’ਚ ਸਾਲਾਂ ਤੋਂ ਬੰਦ ਪਏ ਇਕ ਐਨ.ਆਰ.ਆਈ. ਪਰਿਵਾਰ ਦੇ ਘਰ ’ਚੋਂ ਸ੍ਰੀ ਗੁਰੁ ਗ੍ਰੰਥ ਸਾਹਿਬ ਜੀ ਦੇ ਦੋ ਪੁਰਾਤਨ ਸਰੂਪ ਬਹੁਤ ਹੀ ਬਿਰਧ ਹਾਲਾਤ ’ਚ ਮਿਲਣ ਦਾ ਮਾਮਲਾ ਸਾਹਮਣੇ ਆਇਆ ਹੈ, ਜਿਸ ਦਾ ਨਹਿੰਗ ਸਿੰਘਾਂ ਨੇ ਪਰਦਾਫਾਸ਼ ਕੀਤਾ ਹੈ। ਇਸ ਘਰ ’ਚੋਂ ਭਾਰੀ ਮਾਤਰਾ ’ਚ ਅਸਲਾ ਵੀ ਮਿਲਿਆ ਹੈ। ਮਾਮਲੇ ਦੀ ਨਾਜੁਕਤਾ ਨੂੰ ਦੇਖਦਿਆਂ ਬਠਿੰਡਾ ਪੁਲਿਸ ਵਲੋਂ ਇਸ ਸਬੰਧੀ ਤੁਰੰਤ ਮਕਾਨ ਮਾਲਕ ’ਤੇ ਮੁਕੱਦਮਾ ਦਰਜ ਕਰ ਦਿੱਤਾ ਗਿਆ ਹੈ। ਜਦਕਿ ਨਹਿੰਗ ਸਿੰਘਾਂ ਨੇ ਬਿਰਧ ਸਰੂਪਾਂ ਦੀ ਸੇਵਾ ਸੰਭਾਲ ਲਈ ਹੈ। ਘਟਨਾ ਦਾ ਪਤਾ ਲੱਗਦਿਆਂ ਹੀ ਤਖਤ ਸ੍ਰੀ ਦਮਦਮਾ ਸਾਹਿਬ ਅਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਨੁਮਾਇੰਦੇ ਵੀ ਪੁੱਜੇ।ਇਸ ਮੌਕੇ ਸ਼੍ਰੋਮਣੀ ਅਕਾਲੀ ਪੰਥ ਬੁੱਢਾ ਦਲ 96 ਕਰੋੜੀ (ਤਰਨਾਦਲ) ਦੇ ਨਹਿੰਗ ਸਿੰਘ ਦੇ ਆਗੂ ਬਾਬਾ ਖੁਸ਼ਪ੍ਰੀਤ ਸਿੰਘ ਨੇ ਦੱਸਿਆ ਕਿ ਉਨ੍ਹਾਂ ਨੂੰ ਸੂਚਨਾ ਮਿਲੀ ਸੀ ਬਠਿੰਡਾ ਦੇ ਮਹਿਣਾ ਚੌਕ ਨਜ਼ਦੀਕ ਸਥਿਤ ਗਲੀ ਸੁੱਚਾ ਸਿੰਘ ਨੰਬਰਦਾਰ ਵਿਚ ਸਥਿਤ ਇਕ ਘਰ ’ਚ ਸਾਲਾਂ ਤੋਂ ਬਹੁਤ ਹੀ ਬਿਰਧ ਹਾਲਾਤ ਵਿਚ ਸ੍ਰੀ ਗੁਰੁ ਗ੍ਰੰਥ ਸਾਹਿਬ ਦੇ ਸਰੂਪ ਪ੍ਰਕਾਸ਼ ਕਰਕੇ ਰੱਖੇ ਹੋਏ, ਜਿੰਨਾਂ ਦੀ ਕੋਈ ਸੇਵਾ ਸੰਭਾਲ ਨਹੀਂ ਕਰ ਰਿਹਾ ਤੇ ਜਦੋਂ ਉਨ੍ਹਾਂ ਆ ਕੇ ਦੇਖਿਆ ਤਾਂ ਉੱਕਤ ਘਰ ਦੇ ਇਕ ਕਮਰੇ ’ਚ ਗੁਰੂ ਗ੍ਰੰਥ ਸਾਹਿਬ ਦਾ ਪੁਰਾਤਨ ਸਰੂਪ ਪ੍ਰਕਾਸ਼ ਕੀਤਾ ਹੋਇਆ ਮਿਲਿਆ, ਜਿਸ ਦੀ ਹਾਲਤ ਬਹੁਤ ਹੀ ਬਿਰਧ ਹੋ ਚੁੱਕੀ ਹੈ ਤੇ ਅੰਗ ਫਟ ਚੁੱਕੇ ਹਨ, ਜਿੰਨਾਂ ਉੱਪਰ ਟੇਪ (ਚੇਪੀ) ਲੱਗੀ ਹੋਈ ਤੇ ਇਕ ਲੜੀਵਾਰ ਸਰੂਪ ਸੁੱਖ ਆਸਣ ਕੀਤਾ ਹੋਇਆ ਬਿਰਧ ਹਾਲਤ ਵਿਚ ਮਿਲਿਆ। ਉਨ੍ਹਾਂ ਦੱਸਿਆ ਕਿ ਜਦੋਂ ਪ੍ਰਕਾਸ਼ ਕੀਤੇ ਹੋਏ ਸਰੂਪ ਨਜ਼ਦੀਕ ਪਈ ਪੇਟੀ ਖੋਲੀ ਗਈ ਤਾਂ ਉਸ ਵਿਚੋਂ ਦੋ ਰਾਈਫਲਾਂ, 1 ਕਾਰਬਾਇਨ ਤੇ 2 ਪਿਸਟਲ ਮਿਲੇ, ਜੋ ਉਨ੍ਹਾਂ ਤੁਰੰਤ ਜ਼ਿਲ੍ਹਾ ਪੁਲਿਸ ਪ੍ਰਸ਼ਾਸਨ ਨੂੰ ਸੌਂਪ ਦਿੱਤੇ ਹਨ। ਉਨ੍ਹਾਂ ਦੱਸਿਆ ਕਿ ਪਤਾ ਲੱਗਿਆ ਹੈ ਕਿ ਉੱਕਤ ਪਰਿਵਾਰਾਂ ਸਾਲਾਂ ਤੋਂ ਵਿਦੇਸ਼ ‘ਚ ਰਹਿ ਰਿਹਾ ਤੇ ਇਨ੍ਹਾਂ ਸਰੂਪਾਂ ਦੀ ਸੇਵਾ ਸੰਭਾਲ ਦਾ ਜਿੰਮਾਂ ਇਕ ਕਿਰਾਏ ‘ਤੇ ਰੱਖੇ ਵਿਅਕਤੀ ਨੂੰ ਦਿੱਤਾ ਗਿਆ ਸੀ ਤੇ ਅਜਿਹਾ ਕਰਕੇ ਪਾਵਨ ਸਰੂਪਾਂ ਦੀ ਬੇਅਦਬੀ ਕੀਤੀ ਗਈ ਹੈ, ਜਿਸ ਲਈ ਤੁਰੰਤ ਜ਼ਿੰਮੇਵਾਰ ਲੋਕਾਂ ਖ਼ਿਲਾਫ਼ ਮੁਕੱਦਮਾ ਦਰਜ ਕਰਕੇ ਸਾਰੇ ਮਾਮਲੇ ਦੀ ਡੁੰਘਾਈ ਨਾਲ ਜਾਂਚ ਕੀਤੀ ਜਾਵੇ। ਇਸ ਸੰਬੰਧੀ ਘਟਨਾ ਸਥਾਨ ’ਤੇ ਮੌਜੂਦ ਡੀ.ਐਸ.ਪੀ. ਅੰਮ੍ਰਿਤਪਾਲ ਸਿੰਘ ਭਾਟੀ ਨੇ ਦੱਸਿਆ ਕਿ ਉੱਕਤ ਘਰ ’ਤੇ ਐਡਵੋਕੇਟ ਹਰਜੀਤ ਸਿੰਘ ਗਿੱਲ ਦੇ ਨਾਂਅ ਦੀ ਤਖ਼ਤੀ ਲੱਗੀ ਹੋਈ ਹੈ ਤੇ ਮੁੱਢਲੀ ਜਾਂਚ ਦੌਰਾਨ ਸਾਹਮਣੇ ਆਇਆ ਕਿ ਇਹ ਪਰਿਵਾਰ ਕਰੀਬ 1995 ਤੋਂ ਵਿਦੇਸ਼ ਗਿਆ ਹੋਇਆ ਤੇ ਘਰ ’ਚ ਕੋਈ ਨਹੀਂ ਰਹਿੰਦਾ। ਉਨ੍ਹਾਂ ਕਿਹਾ ਕਿ ਇਹ ਮਾਮਲਾ ਉਜਾਗਰ ਕਰਨ ਵਾਲੇ ਨਹਿੰਗ ਸਿੰਘ ਬਾਬਾ ਖੁਸ਼ਪ੍ਰੀਤ ਸਿੰਘ ਦੇ ਬਿਆਨ ਉਪਰ ਉੱਕਤ ਨਾਂਅ ਦੀ ਤਖ਼ਤੀ ਵਾਲੇ ਵਿਅਕਤੀ ‘ਤੇ ਥਾਣਾ ਕੋਤਵਾਲੀ ਵਿਖੇ ਮੁਕੱਦਮਾ ਦਰਜ ਕੀਤਾ ਜਾ ਰਿਹਾ ਤੇ ਮਾਮਲੇ ਦੀ ਡੁੰਘਾਈ ਨਾਲ ਜਾਂਚ ਕੀਤੀ ਜਾ ਰਹੀ ਹੈ।
Ad Position 22
No active advertisement
ਪਿਛਲੀ ਖ਼ਬਰ ਤਹਿਸੀਲ ਬਾਜ਼ਾਰ ਖੇਮਕਰਨ ਵਿਚ ਗੰਦੇ ਪਾਣੀ ਦੀ ਨਿਕਾਸੀ ਨਾ ਹੋਣ ਕਰਕੇ ਦੁਕਾਨਦਾਰ ਪੇ੍ਸ਼ਾਨ ਅਗਲੀ ਖ਼ਬਰ ਵਿੱਤ ਮੰਤਰੀ ਪੰਜਾਬ ਨਾਲ਼ ਮੀਟਿੰਗ ਰਹੀ ਬੇਸਿੱਟਾ, ਠੇਕਾ ਮੁਲਾਜ਼ਮਾਂ ਦੀ ਹੜਤਾਲ ਜਾਰੀ ਨੋਟੀਫ਼ਿਕੇਸ਼ਨ ਲਾਗੂ ਕਰਨ ਤੋਂ ਭੱਜੀ ਪ...
Ad Position 24
No active advertisement