ਵਿਧਾਇਕ ਅਮਿਤ ਰਤਨ ਕੋਟਫੱਤਾ ਨੇ ਵਿਧਾਨ ਸਭਾ ਸੈਸ਼ਨ ’ਚ ਉਠਾਈ ਸਫ਼ਾਈ ਸੇਵਕਾਂ ਦੀ ਆਵਾਜ਼
ਬਠਿੰਡਾ, 4 ਅਗਸਤ (ਸੱਤਪਾਲ ਸਿੰਘ ਸਿਵੀਆਂ)-ਸੂਬੇ ਅੰਦਰ ਪਿਛਲੇ ਕਈ ਦਿਨਾਂ ਤੋਂ ਸਫ਼ਾਈ ਸੇਵਕਾਂ (ਕਰਮਚਾਰੀਆਂ) ਦਾ ਮਸਲਾ ਕਾਫੀ ਭਖਿਆ ਹੋਇਆ ਹੈ ਤੇ ਇਸ ਸੰਬੰਧੀ ਵਿਧਾਨ ਸਭਾ ਹਲਕਾ ਬਠਿੰਡਾ ਦਿਹਾਤੀ ਦੇ ਵਿਧਾਇਕ ਇੰਜ਼. ਅਮਿਤ ਰਤਨ ਕੋਟਫੱਤਾ ਵਲੋਂ ਪੰਜਾਬ ਵਿਧਾਨ ਸਭਾ ਦੇ ਮਾਨਸੂਨ ਸੈਸ਼ਨ ’ਚ ਸਫ਼ਾਈ ਸੇਵਕਾਂ ਦੀ ਆਵਾਜ਼ ਉਠਾਈ ਗਈ।
ਬਠਿੰਡਾ, 4 ਅਗਸਤ (ਸੱਤਪਾਲ ਸਿੰਘ ਸਿਵੀਆਂ)-ਸੂਬੇ ਅੰਦਰ ਪਿਛਲੇ ਕਈ ਦਿਨਾਂ ਤੋਂ ਸਫ਼ਾਈ ਸੇਵਕਾਂ (ਕਰਮਚਾਰੀਆਂ) ਦਾ ਮਸਲਾ ਕਾਫੀ ਭਖਿਆ ਹੋਇਆ ਹੈ ਤੇ ਇਸ ਸੰਬੰਧੀ ਵਿਧਾਨ ਸਭਾ ਹਲਕਾ ਬਠਿੰਡਾ ਦਿਹਾਤੀ ਦੇ ਵਿਧਾਇਕ ਇੰਜ਼. ਅਮਿਤ ਰਤਨ ਕੋਟਫੱਤਾ ਵਲੋਂ ਪੰਜਾਬ ਵਿਧਾਨ ਸਭਾ ਦੇ ਮਾਨਸੂਨ ਸੈਸ਼ਨ ’ਚ ਸਫ਼ਾਈ ਸੇਵਕਾਂ ਦੀ ਆਵਾਜ਼ ਉਠਾਈ ਗਈ। ਇਸ ਸੰਬੰਧੀ ਵਿਧਾਇਕ ਨੇ ਪੰਜਾਬ ਵਿਧਾਨ ਸਭਾ ਦੇ ਸਪੀਕਰ ਕੁਲਤਾਰ ਸਿੰਘ ਸੰਧਵਾਂ ਨੂੰ 21 ਪੇਜਾਂ ਦਾ ਪੁਲੰਦਾ ਸੌਂਪਣ ਉਪਰੰਤ ਇਸ ਮਸਲੇ ’ਤੇ ਵਿਧਾਨ ਸਭਾ ‘ਚ ਬੋਲਦਿਆਂ ਦੱਸਿਆ ਕਿ ਉਨ੍ਹਾਂ ਦੇ ਹਲਕਾ ਬਠਿੰਡਾ ਦਿਹਾਤੀ ਅਧੀਨ ਆਉਂਦੀਆਂ ਤਿੰਨ ਨਗਰ ਕੌਂਸਲਾਂ ਕੋਟਫੱਤਾ, ਕੋਟਸ਼ਮੀਰ ਅਤੇ ਸੰਗਤ ਮੰਡੀ ਵਿਚ ਸੇਵਾਵਾਂ ਨਿਭਾ ਰਹੇ ਸਫ਼ਾਈ ਕਰਮਚਾਰੀਆਂ ਦੀ ਤਨਖ਼ਾਹ ’ਚ ਵਾਧਾ ਹੀ ਨਹੀਂ, ਸਗੋਂ ਉਨ੍ਹਾਂ ਦੀਆਂ ਸੁਰੱਖਿਆ ਪੱਖੋਂ ਸਿਹਤ ਸਹੂਲਤਾਂ, ਬੀਮਾ, ਬੋਰਡ ਬਣਾਉਣਾ ਆਦਿ ਦੀ ਅਹਿਮ ਲੋੜ ਹੈ। ਉਨ੍ਹਾਂ ਸਪੀਕਰ ਤੋਂ ਮੰਗ ਕੀਤੀ ਕਿ ਇਹ ਮਸਲਾ ਤੁਰੰਤ ਸਬੰਧਿਤ ਕੈਬਨਿਟ ਮੰਤਰੀ ਨਾਲ ਵਿਚਾਰਿਆ ਜਾਵੇ, ਤਾਂ ਜੋ ਮੰਗਾਂ ਨੂੰ ਸਮੇਂ ਸਿਰ ਲਾਗੂ ਕੀਤਾ ਜਾ ਸਕੇ। ਸਪੀਕਰ ਨੇ ਇਸ ਮਸਲੇ ਨੂੰ ‘ਧਿਆਨ ਦਿਓ ਨੋਟਿਸ’ ’ਚ ਸ਼ਾਮਲ ਕਰਦਿਆਂ ਵਿਧਾਇਕ ਅਮਿਤ ਰਤਨ ਨੂੰ ਵਿਸ਼ਵਾਸ ਦਿਵਾਇਆ ਉਹ ਇਹ ਮਸਲਾ ਛੇਤੀ ਸਬੰਧਿਤ ਮੰਤਰੀ ਤੱਕ ਪਹੁੰਚਾਉਣਗੇ ਤੇ ਛੇਤੀ ਮੰਗਾਂ ਦਾ ਹੱਲ ਕਰਵਾਇਆ ਜਾਵੇਗਾ।