ਬੀਤੀ ਰਾਤ ਭਾਰੀ ਬਾਰਿਸ਼ ਕਾਰਨ ਗ਼ਰੀਬ ਦੇ ਕੋਠੇ ਦੀ ਛੱਤ ਡਿਗੀ
ਬੱਲੂਆਣਾ , 4 ਅਗਸਤ ( ਗੁਰਨੈਬ ਸਾਜਨ )- ਬੀਤੀ ਰਾਤ ਪਈ ਭਾਰੀ ਬਾਰਿਸ਼ ਕਾਰਨ ਗ਼ਰੀਬ ਮਜ਼ਦੂਰ ਦੇ ਕੋਠੇ ਦੀ ਛੱਤ ਡਿੱਗਣ ਦਾ ਸਮਾਚਾਰ ਮਿਲਿਆ ਹੈ । ਇਸ ਸਬੰਧੀ ਅਜੈਬ ਸਿੰਘ ਪੁੱਤਰ ਬੰਤਾ ਸਿੰਘ ਨੇ ਦੱਸਿਆ ਕਿ ਦਿਨ ਅਤੇ ਦੇਰ ਰਾਤ ਤੱਕ ਭਾਰੀ ਬਾਰਿਸ਼ ਹੋ ਰਹੀ ਸੀ , ਜਿਸ ਕਾਰਨ ਬੀਤੀ ਅੱਧੀ ਰਾਤ ਨੂੰ ਉਸ ਦੇ ਕੋਠੇ ਦੀ ਛੱਤ ਦਾ ਲੈਂਟਰ ਡਿੱਗ ਪਿਆ ।
ਬੱਲੂਆਣਾ , 4 ਅਗਸਤ ( ਗੁਰਨੈਬ ਸਾਜਨ )- ਬੀਤੀ ਰਾਤ ਪਈ ਭਾਰੀ ਬਾਰਿਸ਼ ਕਾਰਨ ਗ਼ਰੀਬ ਮਜ਼ਦੂਰ ਦੇ ਕੋਠੇ ਦੀ ਛੱਤ ਡਿੱਗਣ ਦਾ ਸਮਾਚਾਰ ਮਿਲਿਆ ਹੈ । ਇਸ ਸਬੰਧੀ ਅਜੈਬ ਸਿੰਘ ਪੁੱਤਰ ਬੰਤਾ ਸਿੰਘ ਨੇ ਦੱਸਿਆ ਕਿ ਦਿਨ ਅਤੇ ਦੇਰ ਰਾਤ ਤੱਕ ਭਾਰੀ ਬਾਰਿਸ਼ ਹੋ ਰਹੀ ਸੀ , ਜਿਸ ਕਾਰਨ ਬੀਤੀ ਅੱਧੀ ਰਾਤ ਨੂੰ ਉਸ ਦੇ ਕੋਠੇ ਦੀ ਛੱਤ ਦਾ ਲੈਂਟਰ ਡਿੱਗ ਪਿਆ । ਜਿਸ ਵਿਚ ਘਰੇਲੂ ਸਮਾਨ ਵੀ ਨੁਕਸਾਨਿਆ ਗਿਆ ਹੈ , ਉਹ ਆਪਣੇ ਪਰਿਵਾਰ ਸਮੇਤ ਨਾਲ ਦੇ ਕਮਰੇ ਵਿਚ ਸੌਂ ਰਿਹਾ ਸੀ , ਜਿਉਂ ਹੀ ਉਸ ਨੂੰ ਛੱਤ ਡਿੱਗਣ ਦਾ ਖੜਾਕ ਸੁਣਿਆ ਤਾਂ ਉਹ ਆਪਣੀ ਪਤਨੀ ਅਤੇ ਪੁੱਤਰੀ ਸਮੇਤ ਭੱਜ ਕੇ ਬਾਹਰ ਆ ਗਿਆ , ਰੱਬ ਦਾ ਸ਼ੁਕਰ ਹੈ ਕਿ ਉਸ ਦਾ ਜਾਨੀ ਨੁਕਸਾਨ ਹੋਣੋਂ ਬਚ ਗਿਆ । ਉਸ ਦੇ ਨਾਲ ਦੇ ਕਮਰੇ ਦੀ ਛੱਤ ਨੂੰ ਵੀ ਤਰੇੜਾਂ ਆ ਗਈਆਂ ਹਨ । ਉਨ੍ਹਾਂ ਕਿਹਾ ਕਿ ਉਸ ਦੇ ਪਰਿਵਾਰ ਦੇ ਤਿੰਨ ਜੀਅ ਹਨ , ਉਹ ਤੇ ਉਸ ਦੀ ਪਤਨੀ ਖੇਤਾਂ ਵਿਚ ਮਜ਼ਦੂਰੀ ਕਰਕੇ ਪਰਿਵਾਰ ਦਾ ਗੁਜ਼ਾਰਾ ਕਰ ਰਹੇ ਹਨ । ਉਨ੍ਹਾਂ ਦੇ ਰਹਿਣ ਲਈ ਇਕ ਕਮਰਾ ਹੀ ਬਚਿਆ ਹੈ ਉਹ ਵੀ ਖਸਤਾਹਾਲ ਹੈ । ਇਸ ਸਬੰਧੀ ਦਿਉਣ ਖੁਰਦ ਦੇ ਸਰਪੰਚ ਸੁਰਜੀਤ ਸਿੰਘ ਨੇ ਦੱਸਿਆ ਕਿ ਅਜੈਬ ਸਿੰਘ ਮਜ਼ਦੂਰੀ ਕਰਕੇ ਪਰਿਵਾਰ ਪਾਲ ਰਿਹਾ ਹੈ । ਉਸ ਦੀ ਪਤਨੀ ਵੀ ਲੱਤ ਦੀ ਬਿਮਾਰੀ ਤੋਂ ਪੀੜ੍ਹਤ ਹੈ , ਉਸ ਦੇ ਦੋ ਕਮਰਿਆਂ ’ ਚੋਂ ਇਕ ਕਮਰੇ ਦੀ ਛੱਤ ਡਿੱਗ ਚੁੱਕੀ ਹੈ ਤੇ ਦੂਜਾ ਕਮਰਾ ਵੀ ਖ਼ਸਤਾ ਹਾਲ ਹੈ । ਉਨ੍ਹਾਂ ਬਠਿੰਡਾ ਦੇ ਡਿਪਟੀ ਕਮਿਸ਼ਨਰ ਪਾਸੋਂ ਮੰਗ ਕੀਤੀ ਹੈ ਕਿ ਗ਼ਰੀਬ ਮਜ਼ਦੂਰ ਪਰਿਵਾਰ ਲਈ ਮਕਾਨ ਬਣਾਉਣ ਲਈ ਉਸ ਦੀ ਆਰਥਿਕ ਮੱਦਦ ਕੀਤੀ ਜਾਵੇ ।