ਯੂ-ਵਿਨ ਐਪ ਅਤੇ ਖਾਲੀ ਸਬ ਸੈਂਟਰਾਂ ’ਤੇ ਵਾਧੂ ਡਿਊਟੀ ਦਾ ਅਣਮਿੱਥੇ ਸਮੇਂ ਲਈ ਬਾਈਕਾਟ
ਨਥਾਣਾ/ਮਹਿਰਾਜ, 4 ਅਗਸਤ (ਗੁਰਦਰਸ਼ਨ ਸਿੰਘ ਲੁੱਧੜ, ਸੁਖਪਾਲ ਮਹਿਰਾਜ)-ਮਲਟੀਪਰਪਜ਼ ਹੈਲਥ ਵਰਕਰ (ਫੀਮੇਲ) ਯੂਨੀਅਨ ਵਲੋਂ ਐਸ ਐਮ ਓ ਨਥਾਣਾ ਰਾਹੀਂ ਪੰਜਾਬ ਦੇ ਸਿਹਤ ਮੰਤਰੀ ਨੂੰ ਮੰਗ ਪੱਤਰ ਭੇਜ ਕੇ ਯੂ-ਵਿਨ ਐਪ ’ਤੇ ਕੰਮ ਕਰਨ ਅਤੇ ਖਾਲੀ ਸਬ ਸੈਂਟਰਾਂ ’ਤੇ ਵਾਧੂ ਡਿਊਟੀ ਦਾ ਅਣਮਿੱਥੇ ਸਮੇਂ ਲਈ ਬਾਈਕਾਟ ਕਰਨ ਦਾ ਐਲਾਨ ਕੀਤਾ ਗਿਆ। ਇਸ ਮੌਕੇ ਸੁਧਾ ਰਾਣੀ ਨੇ ਕਿਹਾ ਕਿ ਸਰਕਾਰ ਵਲੋਂ ਫੀਮੇਲ ਹੈਲਥ ਵਰਕਰਾਂ ਤੋਂ ਸਬ ਸੈਂਟਰਾਂ ’ਤੇ ਵਾਧੂ ਡਿਊਟੀ ਲੈ ਕੇ ਉਨ੍ਹਾਂ ਨੂੰ ਆਪਣੇ ਅਸਲ ਕੰਮ ਤੋਂ ਦੂਰ ਕੀਤਾ ਜਾ ਰਿਹਾ ਹੈ।
ਨਥਾਣਾ/ਮਹਿਰਾਜ, 4 ਅਗਸਤ (ਗੁਰਦਰਸ਼ਨ ਸਿੰਘ ਲੁੱਧੜ, ਸੁਖਪਾਲ ਮਹਿਰਾਜ)-ਮਲਟੀਪਰਪਜ਼ ਹੈਲਥ ਵਰਕਰ (ਫੀਮੇਲ) ਯੂਨੀਅਨ ਵਲੋਂ ਐਸ ਐਮ ਓ ਨਥਾਣਾ ਰਾਹੀਂ ਪੰਜਾਬ ਦੇ ਸਿਹਤ ਮੰਤਰੀ ਨੂੰ ਮੰਗ ਪੱਤਰ ਭੇਜ ਕੇ ਯੂ-ਵਿਨ ਐਪ ’ਤੇ ਕੰਮ ਕਰਨ ਅਤੇ ਖਾਲੀ ਸਬ ਸੈਂਟਰਾਂ ’ਤੇ ਵਾਧੂ ਡਿਊਟੀ ਦਾ ਅਣਮਿੱਥੇ ਸਮੇਂ ਲਈ ਬਾਈਕਾਟ ਕਰਨ ਦਾ ਐਲਾਨ ਕੀਤਾ ਗਿਆ। ਇਸ ਮੌਕੇ ਸੁਧਾ ਰਾਣੀ ਨੇ ਕਿਹਾ ਕਿ ਸਰਕਾਰ ਵਲੋਂ ਫੀਮੇਲ ਹੈਲਥ ਵਰਕਰਾਂ ਤੋਂ ਸਬ ਸੈਂਟਰਾਂ ’ਤੇ ਵਾਧੂ ਡਿਊਟੀ ਲੈ ਕੇ ਉਨ੍ਹਾਂ ਨੂੰ ਆਪਣੇ ਅਸਲ ਕੰਮ ਤੋਂ ਦੂਰ ਕੀਤਾ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਉਨ੍ਹਾਂ ਦਾ ਕੇਡਰ ਜੱਚਾ-ਬੱਚਾ ਦੀ ਸੰਭਾਲ ਲਈ ਬਣਾਇਆ ਗਿਆ ਸੀ, ਪਰ ਹੁਣ ਉਨ੍ਹਾਂ ਤੋਂ ਕਲਰਕਾਂ ਅਤੇ ਹੋਰ ਆਨਲਾਈਨ ਕੰਮ ਕਰਵਾਏ ਜਾ ਰਹੇ ਹਨ, ਜੋ ਉਨ੍ਹਾਂ ਦੇ ਕਾਰਜ ਖੇਤਰ ਵਿਚ ਨਹੀਂ ਆਉਂਦੇ। ਉਨ੍ਹਾਂ ਦੋਸ਼ ਲਾਇਆ ਕਿ ਪਿਛਲੇ ਚਾਰ ਸਾਲਾਂ ਦੌਰਾਨ ਸਰਕਾਰ ਨੇ ਯੂਨੀਅਨ ਨਾਲ ਇੱਕ ਵੀ ਮੀਟਿੰਗ ਨਹੀਂ ਕੀਤੀ। ਉਨ੍ਹਾਂ ਕਿਹਾ ਕਿ ਜਦੋਂ ਤੱਕ ਸੀ. ਐਚ. ਓ. ਵਾਲਾ 5,000 ਭੱਤਾ ਅਤੇ ਜਨਮ-ਮੌਤ ਰਜਿਸਟਰੇਸ਼ਨ ਦੇ ਕੰਮ ਲਈ 10000 ਇਨਸੈਂਟਿਵ ਨਹੀਂ ਦਿੱਤਾ ਜਾਂਦਾ, ਉਦੋਂ ਤੱਕ ਯੂ-ਵਿਨ ਐਪ ਸਮੇਤ ਸਾਰੇ ਆਨਲਾਈਨ ਕੰਮਾਂ ਦਾ ਬਾਈਕਾਟ ਜਾਰੀ ਰਹੇਗਾ। ਉਨ੍ਹਾਂ ਚਿਤਾਵਨੀ ਦਿੱਤੀ ਕਿ ਜੇਕਰ ਸਰਕਾਰ ਨੇ ਜਲਦ ਮੰਗਾਂ ਨਾ ਮੰਨੀਆਂ ਤਾਂ ਮੁੱਖ ਮੰਤਰੀ ਦਾ ਘਿਰਾਓ ਕੀਤਾ ਜਾਵੇਗਾ ਅਤੇ 15 ਅਗਸਤ ਨੂੰ ਜ਼ਿਲਿ੍ਹਆਂ ਵਿਚ ਝੰਡਾ ਲਹਿਰਾਉਣ ਲਈ ਆਉਣ ਵਾਲੇ ਵਿਧਾਇਕਾਂ ਦਾ ਵੀ ਵਿਰੋਧ ਕੀਤਾ ਜਾਵੇਗਾ। ਇਸ ਮੌਕੇ ਅਮਨਦੀਪ ਕੌਰ, ਪਰਮਜੀਤ ਕੌਰ, ਕਿਰਨਜੀਤ ਕੌਰ, ਵੀਰਪਾਲ ਕੌਰ, ਸੰਜੂ ਰਾਣੀ, ਗੁਰਮੀਤ ਕੌਰ, ਮਨਦੀਪ ਕੌਰ, ਗਗਨਦੀਪ ਕੌਰ ਸਮੇਤ ਹੋਰ ਵਰਕਰ ਹਾਜ਼ਰ ਸਨ।