05-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 05-08-2026

ਗੁਰਦੁਆਰਾ ਬਾਬਾ ਜੀਵਨ ਸਿੰਘ ਬੁਲਾਡੇ ਵਾਲਾ ’ਚੋਂ ਗੋਲਕ ਚੋਰੀ ਖਾਲੀ ਗੋਲਕ ਟਿੱਬਿਆਂ ’ ਚੋਂ ਮਿਲੀ

ਬੱਲੂਆਣਾ, 4 ਅਗਸਤ (ਗੁਰਨੈਬ ਸਾਜਨ)-ਬਠਿੰਡਾ ਦੇ ਪਿੰਡ ਬੁਲਾਡੇ ਵਾਲਾ ਵਿਖੇ ਬੀਤੀ ਰਾਤ ਚੋਰਾਂ ਵਲੋਂ ਗੁਰਦੁਆਰਾ ਬਾਬਾ ਜੀਵਨ ਦਾ ਗੋਲਕ ਚੋਰੀ ਕਰਨ ਦਾ ਸਮਾਚਾਰ ਮਿਲਿਆ ਹੈ। ਇਸ ਸਬੰਧੀ ਗੁਰਦੁਆਰਾ ਬਾਬਾ ਜੀਵਨ ਸਿੰਘ ਦੇ ਕਮੇਟੀ ਪ੍ਰਧਾਨ ਭਗਵਾਨ ਸਿੰਘ ਨੇ ਦੱਸਿਆ ਕਿ ਬੀਤੀ ਰਾਤ ਚੋਰਾਂ ਵਲੋਂ ਗੁਰਦੁਆਰਾ ਸਾਹਿਬ ਦੀ ਕੰਧ ਟੱਪ ਕੇ ਦਰਬਾਰ ਸਾਹਿਬ ਦਾ ਜਿੰਦਰਾ ਤੋੜ ਕੇ ਦਰਬਾਰ ਸਾਹਿਬ ’ਚੋਂ ਗੁਰੂ ਘਰ ਦੀ ਗੋਲਕ ਉਖਾੜ ਕੇ ਲੈ ਗਏ।

Ad Position 21
No active advertisement
ਬਠਿੰਡਾ ਦੇ ਪਿੰਡ ਬੁਲਾਡੇ ਵਾਲਾ ਦੇ ਗੁਰਦੁਆਰਾ ਸਾਹਿਬ ’ਚੋਂ ਚੋਰੀ ਗੋਲਕ ਬਰਾਮਦ ਕਰਵਾਕੇ ਟਿੱਬਿਆਂ ’ਚੋਂ ਲਿਜਾਂਦੇ ਹੋਏ ਪਿੰਡ ਵਾਸੀ। ਤਸਵੀਰ: ਗੁਰਨੈਬ ਸਾਜਨ 05-08-2026
ਬੱਲੂਆਣਾ, 4 ਅਗਸਤ (ਗੁਰਨੈਬ ਸਾਜਨ)-ਬਠਿੰਡਾ ਦੇ ਪਿੰਡ ਬੁਲਾਡੇ ਵਾਲਾ ਵਿਖੇ ਬੀਤੀ ਰਾਤ ਚੋਰਾਂ ਵਲੋਂ ਗੁਰਦੁਆਰਾ ਬਾਬਾ ਜੀਵਨ ਦਾ ਗੋਲਕ ਚੋਰੀ ਕਰਨ ਦਾ ਸਮਾਚਾਰ ਮਿਲਿਆ ਹੈ। ਇਸ ਸਬੰਧੀ ਗੁਰਦੁਆਰਾ ਬਾਬਾ ਜੀਵਨ ਸਿੰਘ ਦੇ ਕਮੇਟੀ ਪ੍ਰਧਾਨ ਭਗਵਾਨ ਸਿੰਘ ਨੇ ਦੱਸਿਆ ਕਿ ਬੀਤੀ ਰਾਤ ਚੋਰਾਂ ਵਲੋਂ ਗੁਰਦੁਆਰਾ ਸਾਹਿਬ ਦੀ ਕੰਧ ਟੱਪ ਕੇ ਦਰਬਾਰ ਸਾਹਿਬ ਦਾ ਜਿੰਦਰਾ ਤੋੜ ਕੇ ਦਰਬਾਰ ਸਾਹਿਬ ’ਚੋਂ ਗੁਰੂ ਘਰ ਦੀ ਗੋਲਕ ਉਖਾੜ ਕੇ ਲੈ ਗਏ। ਇਸ ਤੋਂ ਪਹਿਲਾਂ ਚੋਰਾਂ ਵਲੋਂ ਦਰਬਾਰ ਸਾਹਿਬ ਦੀ ਬਿਜਲੀ ਬੰਦ ਕਰ ਦਿੱਤੀ ਗਈ। ਜਦੋਂਕਿ ਸੀਸੀਟੀਵੀ ਕੈਮਰੇ ਪਿਛਲੇ ਦਿਨਾਂ ਤੋਂ ਖਰਾਬ ਸਨ। ਗੋਲਕ ਤੋਂ ਉਹ ਮਾਇਆ ਤਿੰਨ ਮਹੀਨਿਆਂ ਤੋਂ ਕੱਢ ਕੇ ਗੁਰੂ ਘਰ ਵਿਚ ਚੱਲ ਰਹੀ ਉਸਾਰੀ ’ਤੇ ਲਗਾ ਦਿੰਦੇ ਹਨ। ਉਨ੍ਹਾਂ ਦੱਸਿਆ ਕਿ ਚੋਰਾਂ ਨੇ ਰਾਤ ਸਮੇਂ ਗੁਰਦੁਆਰਾ ਸਾਹਿਬ ਦੇ ਗ੍ਰੰਥੀ ਸਿੰਘ ਨੂੰ ਗੋਲਕ ਚੋਰੀ ਦੀ ਘਟਨਾ ਦੀ ਭਿਣਕ ਤੱਕ ਨਹੀਂ ਪੈਣ ਦਿੱਤੀ। ਗੋਲਕ ਚੋਰੀ ਬਾਰੇ ਉਸਨੂੰ ਅੰਮ੍ਰਿਤ ਵੇਲੇ ਨਿੱਤਨੇਮ ਕਰਨ ਸਮੇਂ ਪਤਾ ਲੱਗਿਆ। ਗ੍ਰੰਥੀ ਸਿੰਘ ਨੇ ਗੋਲਕ ਚੋਰੀ ਬਾਰੇ ਗੁਰਦੁਆਰਾ ਕਮੇਟੀ ਨੂੰ ਸਵੇਰੇ ਦੱਸਿਆ, ਗੁਰਦੁਆਰਾ ਕਮੇਟੀ ਵਲੋਂ ਥਾਣਾ ਸਦਰ ਬਠਿੰਡਾ ਨੂੰ ਸੂਚਨਾ ਦਿੱਤੀ ਗਈ। ਜਿਸ ਤੇ ਪੁਲਿਸ ਥਾਣਾ ਸਦਰ ਦੀ ਟੀਮ ਵਲੋਂ ਬਠਿੰਡਾ ਸ੍ਰੀ ਮੁਕਤਸਰ ਸਾਹਿਬ ਸੜਕ ਨੇੜੇ ਟਿੱਬਿਆਂ ’ਚੋਂ ਖਾਲੀ ਗੋਲਕ ਬਰਾਮਦ ਕਰ ਲਈ ਹੈ। ਪੁਲਿਸ ਪਿੰਡ ਦੇ ਕੁਝ ਵਿਅਕਤੀਆਂ ਨੂੰ ਪੁੱਛਗਿੱਛ ਲਈ ਥਾਣੇ ਲੈਣ ਗਈ ਹੈ। ਗੁਰੂ ਘਰ ਤੋਂ ਗੋਲਕ ਚੋਰੀ ਦੀ ਘਟਨਾ ਦੀ ਸੂਚਨਾ ਮਿਲਦਿਆਂ ਹੀ ਪਿੰਡ ਵਾਸੀ ਵੱਡੀ ਗਿਣਤੀ ਵਿਚ ਗੁਰੂ ਘਰ ਅੱਗੇ ਆਉਣ ਲੱਗ ਪਏ। ਉਨ੍ਹਾਂ ਦੱਸਿਆ ਕਿ ਨੇੜਲੇ ਘਰ ਦੇ ਸੀਸੀਟੀਵੀ ਕੈਮਰੇ ਦੀ ਫੁਟੇਜ਼ ਮੁਤਾਬਿਕ ਚੋਰਾਂ ਦੀ ਪਹਿਚਾਣ ਨਹੀਂ ਹੋ ਸਕੀ। ਇਸ ਸਬੰਧੀ ਪੁਲਿਸ ਥਾਣਾ ਸਦਰ ਦੇ ਐਸਐਚਓ ਨਾਲ ਗੱਲਬਾਤ ਕੀਤੀ ਤਾਂ ਉਨ੍ਹਾਂ ਕਿਹਾ ਕਿ ਗੁਰੂ ਘਰ ਦੇ ਸੀਸੀਟੀਵੀ ਕੈਮਰੇ ਗੁਰਦੁਆਰਾ ਕਮੇਟੀ ਅਨੁਸਾਰ ਕਈ ਦਿਨਾਂ ਦੇ ਖਰਾਬ ਸਨ। ਨੇੜਲੇ ਘਰ ਦੇ ਸੀਸੀਟੀਵੀ ਕੈਮਰਿਆਂ ਦੀ ਫੁਟੇਜ ’ਚ ਕੁਝ ਵੀ ਸਾਫ਼ ਦਿਖਾਈ ਨਹੀਂ ਦਿੰਦਾ। ਅੱਧੀ ਰਾਤ ਮੋਟਰ ਸਾਈਕਲ ਜ਼ਰੂਰ ਲੰਘਦਾ ਦੂਰੋਂ ਦਿਖਾਈ ਦੇ ਰਿਹਾ ਪਰ ਕੁਝ ਵੀ ਪਤਾ ਨਹੀਂ ਚੱਲ ਰਿਹਾ। ਉਨ੍ਹਾਂ ਕਿਹਾ ਕਿ ਕੁਝ ਵਿਅਕਤੀਆਂ ਨੂੰ ਪੁੱਛਗਿੱਛ ਲਈ ਥਾਣੇ ਲਿਆਂਦਾ ਗਿਆ ਹੈ, ਜਿੰਨ੍ਹਾਂ ਪਾਸੋਂ ਤਫ਼ਤੀਸ ਜਾਰੀ ਹੈ।
Ad Position 22
No active advertisement
ਪਿਛਲੀ ਖ਼ਬਰ ਮੁਲਾਜ਼ਮ ਯੂਨਾਈਟਡ ਆਰਗੇਨਾਈਜੇਸ਼ਨ ਦੀ ਸੂਬਾ ਪੱਧਰੀ ਮੀਟਿੰਗ, ਮੰਗਾਂ ਲਈ ਲਾਮਬੰਦੀ ਦਾ ਫੈਸਲਾ ਅਗਲੀ ਖ਼ਬਰ ਯੂ-ਵਿਨ ਐਪ ਅਤੇ ਖਾਲੀ ਸਬ ਸੈਂਟਰਾਂ ’ਤੇ ਵਾਧੂ ਡਿਊਟੀ ਦਾ ਅਣਮਿੱਥੇ ਸਮੇਂ ਲਈ ਬਾਈਕਾਟ
Ad Position 24
No active advertisement