05-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 05-08-2026

ਖ਼ਾਲਸਾ ਮੀਰੀ ਪੀਰੀ ਮਾਰਚ ਦੇ 3 ਪਾਤਸ਼ਾਹੀਆਂ ਦੀ ਚਰਨ ਛੋਹ ਪ੍ਰਾਪਤ ਗੁਰਦੁਆਰਾ ਲਵੇਰੀਸਰ ਸਾਹਿਬ ਪਹੁੰਚਣ ’ਤੇ ਸ਼ਾਨਦਾਰ ਸੁਆਗਤ

ਭੁੱਚੋ ਮੰਡੀ, 4 ਅਗਸਤ (ਪਰਵਿੰਦਰ ਸਿੰਘ ਜੌੜਾ)-ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਅਗਵਾਈ ਵਿਚ ਸ਼੍ਰੀ ਅਕਾਲ ਤਖ਼ਤ ਸਾਹਿਬ ਤੋਂ 24 ਜੁਲਾਈ ਨੂੰ ਸ਼ੁਰੂ ਹੋਏ ਖ਼ਾਲਸਾ ਮੀਰੀ ਪੀਰੀ ਮਾਰਚ ਦੇ 3 ਪਾਤਸ਼ਾਹੀਆਂ ਦੀ ਚਰਨ ਛੋਹ ਪ੍ਰਾਪਤ ਇਤਿਹਾਸਕ ਗੁਰਦੁਆਰਾ ਲਵੇਰੀਸਰ ਸਾਹਿਬ ਵਿਖੇ ਪਹੁੰਚਣ ’ਤੇ ਵੱਡੀ ਗਿਣਤੀ ਵਿਚ ਸੰਗਤਾਂ ਵਲੋਂ ਸ਼ਾਨਦਾਰ ਸੁਆਗਤ ਕੀਤਾ ਗਿਆ। ਫੁੱਲਾਂ ਦੀ ਸ਼ਾਨਦਾਰ ਸਜਾਵਟ ਨਾਲ ਸ਼ਿੰਗਾਰੀ ਪਾਲਕੀ ਵਿਚ ਸ਼੍ਰੀ ਗੁਰੂ ਗ੍ਰੰਥ ਸਾਹਿਬ ਸੁਸ਼ੋਭਿਤ ਸਨ ਅਤੇ ਨਗਰ ਕੀਰਤਨ ਦੀ ਅਗਵਾਈ ਪੰਜ ਪਿਆਰੇ ਕਰ ਰਹੇ ਸਨ।

Ad Position 21
No active advertisement
ਅਜੀਤ ਡੈਸਕ 05-08-2026
ਭੁੱਚੋ ਮੰਡੀ, 4 ਅਗਸਤ (ਪਰਵਿੰਦਰ ਸਿੰਘ ਜੌੜਾ)-ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਅਗਵਾਈ ਵਿਚ ਸ਼੍ਰੀ ਅਕਾਲ ਤਖ਼ਤ ਸਾਹਿਬ ਤੋਂ 24 ਜੁਲਾਈ ਨੂੰ ਸ਼ੁਰੂ ਹੋਏ ਖ਼ਾਲਸਾ ਮੀਰੀ ਪੀਰੀ ਮਾਰਚ ਦੇ 3 ਪਾਤਸ਼ਾਹੀਆਂ ਦੀ ਚਰਨ ਛੋਹ ਪ੍ਰਾਪਤ ਇਤਿਹਾਸਕ ਗੁਰਦੁਆਰਾ ਲਵੇਰੀਸਰ ਸਾਹਿਬ ਵਿਖੇ ਪਹੁੰਚਣ ’ਤੇ ਵੱਡੀ ਗਿਣਤੀ ਵਿਚ ਸੰਗਤਾਂ ਵਲੋਂ ਸ਼ਾਨਦਾਰ ਸੁਆਗਤ ਕੀਤਾ ਗਿਆ। ਫੁੱਲਾਂ ਦੀ ਸ਼ਾਨਦਾਰ ਸਜਾਵਟ ਨਾਲ ਸ਼ਿੰਗਾਰੀ ਪਾਲਕੀ ਵਿਚ ਸ਼੍ਰੀ ਗੁਰੂ ਗ੍ਰੰਥ ਸਾਹਿਬ ਸੁਸ਼ੋਭਿਤ ਸਨ ਅਤੇ ਨਗਰ ਕੀਰਤਨ ਦੀ ਅਗਵਾਈ ਪੰਜ ਪਿਆਰੇ ਕਰ ਰਹੇ ਸਨ। ਸੰਗਤਾਂ ਪੂਰੀ ਸ਼ਰਧਾ ਨਾਲ ਸ਼੍ਰੀ ਗੁਰੂ ਗ੍ਰੰਥ ਸਾਹਿਬ ਅੱਗੇ ਨਤਮਸਤਕ ਹੋਈਆਂ ਅਤੇ ਗੁਰੂ ਸਾਹਿਬ ਦਾ ਆਸ਼ੀਰਵਾਦ ਪ੍ਰਾਪਤ ਕੀਤਾ। ਇਸ ਮੌਕੇ ਸੰਬੋਧਨ ਕਰਦਿਆਂ ਸ਼੍ਰੀ ਅਕਾਲ ਤਖ਼ਤ ਸਾਹਿਬ ਦੇ ਜੱਥੇਦਾਰ ਗਿਆਨੀ ਕੁਲਦੀਪ ਸਿੰਘ ਗੜਗੱਜ ਨੇ ਸਿੱਖ ਕੌਮ ਨੂੰ ਇੱਕਜੁੱਟ ਹੋਣ ਅਤੇ ਪਰਿਵਾਰ ਵੱਡਾ ਕਰਨ ਲਈ ਘੱਟੋ-ਘੱਟ 3 ਬੱਚੇ ਪੈਦਾ ਕਰਨ ਦੀ ਤਾਕੀਦ ਕੀਤੀ। ਉਨ੍ਹਾਂ ਕਿਹਾ ਕਿ ਆਬਾਦੀ ਪੱਖੋਂ ਸਿੱਖ ਕੌਮ ਦਾ ਘੇਰਾ ਸੁੰਗੜ ਰਿਹਾ ਹੈ ਅਤੇ ਸਰਕਾਰਾਂ ਦੀਆਂ ਨੁਕਸਦਾਰ ਨੀਤੀਆਂ ਕਾਰਨ ਬੱਚੇ ਰੁਜ਼ਗਾਰ ਲਈ ਵਿਦੇਸ਼ਾਂ ਵਿਚ ਜਾਣ ਅਤੇ ਪੱਕੇ ਤੌਰ ’ਤੇ ਉੱਥੇ ਵੱਸਣ ਲਈ ਮਜਬੂਰ ਹਨ। ਉਨ੍ਹਾਂ ਕਿਹਾ ਕਿ ਭਰਾ ਨੂੰ ਭਰਾ ਤੇ ਭੈਣ ਨੂੰ ਭੈਣ ਦੀ ਜ਼ਰੂਰਤ ਹੈ। ਇਸ ਲਈ ਹਰੇਕ ਸਿੱਖ ਪਰਿਵਾਰ ਵਿਚ ਘੱਟੋ-ਘਟ 3 ਬੱਚੇ ਹੋਣੇ ਜ਼ਰੂਰੀ ਹਨ। ਉਨ੍ਹਾਂ ਕਿਹਾ ਕਿ ਬੱਚਿਆਂ ਦੇ ਵਿਆਹ ਵੀ ਸਮੇਂ ਸਿਰ ਹੋਣੇ ਜ਼ਰੂਰੀ ਹਨ ਅਤੇ ਇਸ ਮਕਸਦ ਲਈ ਸਿੱਖ ਪਰਿਵਾਰ ਇਕ-ਦੂਜੇ ਦੀ ਮਦਦ ਕਰਨ। ਉਨ੍ਹਾਂ ਕਿਹਾ ਕਿ ਪੰਜਾਬੀ ਆਪਣੇ ਘਰ ਨਾ ਛੱਡਣ ਅਤੇ ਨਾ ਹੀ ਜ਼ਮੀਨਾਂ ਵੇਚਣ। ਉਨ੍ਹਾਂ ਇਹ ਵੀ ਸੰਦੇਸ਼ ਦਿੱਤਾ ਕਿ ਸਿੱਖ ਪਰਿਵਾਰਾਂ ਦੇ ਬੱਚੇ ਅਤੇ ਹਰ ਮਰਦ ਜੀਅ ਸਾਬਤ ਸਬੂਤ ਦਾੜ੍ਹਾ ਰੱਖੇ ਅਤੇ ਗੁਰੂ ਦੇ ਲੜ ਲੱਗੇ। ਉਨ੍ਹਾਂ ਡੇਰਾਵਾਦ ਅਤੇ ਪਾਖੰਡਵਾਦ ਦੀ ਅਲੋਚਨਾ ਕੀਤੀ। ਉਨ੍ਹਾਂ ਇਸ ਮੌਕੇ ਪੰਥ ਖ਼ਾਲਸਾ ਜ਼ਿੰਦਾਬਾਦ ਦੇ ਜੈਕਾਰੇ ਵੀ ਗੁੰਜਾਏ। ਇਸ ਮੌਕੇ ਸੰਗਤਾਂ ਨੇ ਜੱਥੇਦਾਰ ਗਿਆਨੀ ਕੁਲਦੀਪ ਸਿੰਘ ਗੜਗੱਜ ਨੂੰ ਸਿਰੋਪਾਓ ਦੇ ਕੇ ਸਨਮਾਨਿਤ ਕੀਤਾ। ਇਸ ਮੌਕੇ ਮਾਰਚ ਵਿਚ ਅਮਰੀਕ ਸਿੰਘ ਕੋਟਸ਼ਮੀਰ, ਬਾਬਾ ਪ੍ਰਦੀਪ ਸਿੰਘ, ਬਾਬਾ ਮੇਜਰ ਸਿੰਘ ਸੋਢੀ, ਸ਼੍ਰੋਮਣੀ ਅਕਾਲੀ ਦੇ ਜ਼ਿਲ੍ਹਾ ਪ੍ਰਧਾਨ ਜਗਸੀਰ ਸਿੰਘ ਕਲਿਆਣ, ਹਲਕਾ ਭੁੱਚੋ ਤੋਂ ਸ਼੍ਰੋਮਣੀ ਅਕਾਲੀ ਦਲ ਦੇ ਉਮੀਦਵਾਰ ਡਾ. ਦਲਜੀਤ ਸਿੰਘ ਗੁਰੂ ਅਤੇ ਨਿਹੰਗ ਸਿੰਘ ਫ਼ੌਜਾਂ ਵੀ ਮੌਜੂਦ ਸਨ। ਡਾ . ਦਲਜੀਤ ਸਿੰਘ ਨੂੰ ਦਾੜ੍ਹਾ ਪ੍ਰਕਾਸ਼ ਕਰਨ ਦੀ ਨਸੀਹਤ ਖਾਲਸਾ ਮੀਰੀ ਪੀਰੀ ਮਾਰਚ ਲਵੇਰੀਸਰ ਗੁਰਦੁਆਰਾ ਸਾਹਿਬ ਪਹੁੰਚਿਆ ਤਾਂ ਇਸ ਮੌਕੇ ਸੰਬੋਧਨ ਦੇ ਆਰੰਭ ਵਿਚ ਹੀ ਸ਼੍ਰੀ ਅਕਾਲ ਤਖ਼ਤ ਸਾਹਿਬ ਦੇ ਜੱਥੇਦਾਰ ਗਿਆਨੀ ਕੁਲਦੀਪ ਸਿੰਘ ਗੜਗੱਜ ਨੇ ਸ਼੍ਰੋਮਣੀ ਅਕਾਲੀ ਦਲ ਦੇ ਹਲਕਾ ਭੁੱਚੋ ਤੋਂ ਐਲਾਨੇ ਹੋਏ ਉਮੀਦਵਾਰ ਡਾ. ਦਲਜੀਤ ਸਿੰਘ ਗੁਰੂ ਨੂੰ ਨਸੀਹਤ ਦਿੱਤੀ ਕਿ ਉਹ ਸਾਬਤ ਸਬੂਤ ਦਾਹੜਾ ਰੱਖਣ ਅਤੇ ਖੁੱਲ੍ਹਾ ਪ੍ਰਕਾਸ਼ ਕਰਨ। ਉਨ੍ਹਾਂ ਕਿਹਾ ਕਿ ਸਿੱਖ ਦੀ ਗੁਰੂ ਸਾਹਿਬਾਨ ਵਲੋਂ ਬਖ਼ਸ਼ੀ ਵੱਖਰੀ ਖਾਲਸੇ ਦੀ ਪਹਿਚਾਣ ਹੋਣੀ ਜ਼ਰੂਰੀ ਹੈ। ਉਨ੍ਹਾਂ ਕਿਹਾ ਕਿ ਡਾ. ਗੁਰੂ ਦੇ ਸਿਰ ’ਤੇ ਸਤਿਗੁਰੂ ਆਪ ਮਿਹਰ ਕਰਨਗੇ। ਸੰਗਤਾਂ ਨੇ ਜੈਕਾਰਿਆਂ ਦੀ ਗੂੰਜ ਨਾਲ ਇਸ ਦੇ ਸੁਆਗਤ ਕੀਤਾ।
Ad Position 22
No active advertisement
ਪਿਛਲੀ ਖ਼ਬਰ ਸਫਾਈ ਸੇਵਕਾਂ ਦੀ ਹੜਤਾਲ ਖ਼ਤਮ ਹੁੰਦਿਆਂ ਹੀ ਰਾਮਾਂ ਮੰਡੀ ਵਿਚ ਵਿਸ਼ੇਸ਼ ਸਫ਼ਾਈ ਅਭਿਆਨ ਸ਼ੁਰੂ ਅਗਲੀ ਖ਼ਬਰ ਸੁਖਵਿੰਦਰ ਸਿੰਘ ਗੁਣੀ ਨੇ ਮਾਤਾ ਦੀ ਝੰਡੀ ਦਿਖਾ ਕੇ ਡਾਕ ਕਾਂਵੜ ਯਾਤਰਾ ਨੂੰ ਕੀਤਾ ਰਵਾਨਾ
Ad Position 24
No active advertisement