05-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 05-08-2026

ਸਫਾਈ ਸੇਵਕਾਂ ਦੀ ਹੜਤਾਲ ਖ਼ਤਮ ਹੁੰਦਿਆਂ ਹੀ ਰਾਮਾਂ ਮੰਡੀ ਵਿਚ ਵਿਸ਼ੇਸ਼ ਸਫ਼ਾਈ ਅਭਿਆਨ ਸ਼ੁਰੂ

ਰਾਮਾਂ ਮੰਡੀ, 4 ਅਗਸਤ (ਤਰਸੇਮ ਸਿੰਗਲਾ)- ਸਫਾਈ ਸੇਵਕਾਂ ਦੀ ਹੜਤਾਲ ਸਮਾਪਤ ਹੁੰਦਿਆਂ ਹੀ ਨਗਰ ਕੌਂਸਲ ਰਾਮਾਂ ਵਲੋਂ ਸ਼ਹਿਰ ਨੂੰ ਮੁੜ ਸਾਫ਼-ਸੁਥਰਾ ਬਣਾਉਣ ਲਈ ਵਿਸ਼ੇਸ਼ ਸਫ਼ਾਈ ਅਭਿਆਨ ਸ਼ੁਰੂ ਕਰ ਦਿੱਤਾ ਗਿਆ ਹੈ। ਇਸ ਅਭਿਆਨ ਤਹਿਤ ਨਗਰ ਕੌਂਸਲ ਦੀਆਂ ਟੀਮਾਂ ਵਲੋਂ ਸ਼ਹਿਰ ਦੇ ਵੱਖ-ਵੱਖ ਵਾਰਡਾਂ ਵਿਚ ਜਮ੍ਹਾਂ ਹੋਏ ਕੂੜੇ ਦੇ ਢੇਰਾਂ ਨੂੰ ਤੁਰੰਤ ਚੁਕਵਾਉਣ ਦਾ ਕੰਮ ਜੰਗੀ ਪੱਧਰ ’ਤੇ ਕੀਤਾ ਜਾ ਰਿਹਾ ਹੈ।

Ad Position 21
No active advertisement
ਟਰੈਕਟਰ ਦੀ ਲਿਫ਼ਟ ਨਾਲ ਵਾਰਡ ਨੰਬਰ 12 ਵਿਚੋਂ ਕੂੜੇ ਦਾ ਢੇਰ ਚੁੱਕਦੇ ਹੋਏ ਕ੍ਰਮਚਾਰੀ। ਤਸਵੀਰ: ਸਿੰਗਲਾ 05-08-2026
ਰਾਮਾਂ ਮੰਡੀ, 4 ਅਗਸਤ (ਤਰਸੇਮ ਸਿੰਗਲਾ)- ਸਫਾਈ ਸੇਵਕਾਂ ਦੀ ਹੜਤਾਲ ਸਮਾਪਤ ਹੁੰਦਿਆਂ ਹੀ ਨਗਰ ਕੌਂਸਲ ਰਾਮਾਂ ਵਲੋਂ ਸ਼ਹਿਰ ਨੂੰ ਮੁੜ ਸਾਫ਼-ਸੁਥਰਾ ਬਣਾਉਣ ਲਈ ਵਿਸ਼ੇਸ਼ ਸਫ਼ਾਈ ਅਭਿਆਨ ਸ਼ੁਰੂ ਕਰ ਦਿੱਤਾ ਗਿਆ ਹੈ। ਇਸ ਅਭਿਆਨ ਤਹਿਤ ਨਗਰ ਕੌਂਸਲ ਦੀਆਂ ਟੀਮਾਂ ਵਲੋਂ ਸ਼ਹਿਰ ਦੇ ਵੱਖ-ਵੱਖ ਵਾਰਡਾਂ ਵਿਚ ਜਮ੍ਹਾਂ ਹੋਏ ਕੂੜੇ ਦੇ ਢੇਰਾਂ ਨੂੰ ਤੁਰੰਤ ਚੁਕਵਾਉਣ ਦਾ ਕੰਮ ਜੰਗੀ ਪੱਧਰ ’ਤੇ ਕੀਤਾ ਜਾ ਰਿਹਾ ਹੈ। ਸਮੂਹ ਕੌਂਸਲਰ ਵੀ ਆਪਣੇ-ਆਪਣੇ ਵਾਰਡਾਂ ਵਿਚ ਸਫ਼ਾਈ ਕਾਰਜਾਂ ਦੀ ਨਿਗਰਾਨੀ ਕਰਦੇ ਹੋਏ ਸਫ਼ਾਈ ਪ੍ਰਬੰਧਾਂ ਨੂੰ ਸੁਚਾਰੂ ਬਣਾਉਣ ਵਿਚ ਜੁਟੇ ਹੋਏ ਹਨ। ਨਗਰ ਕੌਂਸਲ ਪ੍ਰਧਾਨ ਸ਼੍ਰੀਮਤੀ ਰੁਚਿਕਾ ਗੋਇਲ ਅਤੇ ਬੰਟੀ ਗਰਗ ਨੇ ਕਿਹਾ ਕਿ ਪੂਰੇ ਸ਼ਹਿਰ ਦੀ ਸਫ਼ਾਈ ਨੂੰ ਪਹਿਲ ਦੇ ਆਧਾਰ ’ਤੇ ਮੁਕੰਮਲ ਕੀਤਾ ਜਾਵੇਗਾ। ਉਨ੍ਹਾਂ ਕਿਹਾ ਕਿ ਰਾਮਾਂ ਮੰਡੀ ਨੂੰ ਸਾਫ਼, ਸੁੰਦਰ ਅਤੇ ਸਵੱਛ ਬਣਾਉਣ ਲਈ ਸਫ਼ਾਈ ਦਾ ਕੰਮ ਨਿਯਮਿਤ ਤੌਰ ’ਤੇ ਜਾਰੀ ਰੱਖਿਆ ਜਾਵੇਗਾ ਤਾਂ ਜੋ ਲੋਕਾਂ ਨੂੰ ਸਾਫ਼-ਸੁਥਰਾ ਵਾਤਾਵਰਣ ਮਿਲ ਸਕੇ।
Ad Position 22
No active advertisement
ਪਿਛਲੀ ਖ਼ਬਰ ਮੋਹਰੀ ਆਗੂਆਂ ਨਾਲ ਨਜ਼ਰ ਆ ਰਹੇ ਗੁਰਬਾਜ਼ ਸਿੰਘ ਸਿੱਧੂ। ਮੁਲਾਜ਼ਮ ਮੰਗਾਂ ਤੋਂ ਮੁੱਖ ਮੋੜਨਾ ‘ਆਪ’ ਸਰਕਾਰ ਦਾ ਮੰਦਭਾਗਾ ਵਰਤਾ... ਅਗਲੀ ਖ਼ਬਰ ਖ਼ਾਲਸਾ ਮੀਰੀ ਪੀਰੀ ਮਾਰਚ ਦੇ 3 ਪਾਤਸ਼ਾਹੀਆਂ ਦੀ ਚਰਨ ਛੋਹ ਪ੍ਰਾਪਤ ਗੁਰਦੁਆਰਾ ਲਵੇਰੀਸਰ ਸਾਹਿਬ ਪਹੁੰਚਣ ’ਤੇ ਸ਼ਾਨਦਾਰ ਸੁਆਗਤ
Ad Position 24
No active advertisement