05-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 06-08-2026

ਜ਼ਿਲ੍ਹਾ ਸਕੂਲ ਖੇਡਾਂ - ਕ੍ਰਿਕਟ ’ਚ ਮੰਡੀ ਫੂਲ, ਭਗਤਾ ਅਤੇ ਬਠਿੰਡਾ-1 ਜ਼ੋਨ ਦੀਆਂ ਟੀਮਾਂ ਨੇ ਆਪੋ-ਆਪਣੇ ਮੈਚ ਜਿੱਤੇ

ਬਠਿੰਡਾ, 5 ਅਗਸਤ (ਅੰਮ੍ਰਿਤਪਾਲ ਸਿੰਘ ਵਲ੍ਹਾਣ):- ਜਿਲ੍ਹਾ ਪੱਧਰੀ ਸਕੂਲ ਖੇਡਾਂ ਦੇ ਤੀਜੇ ਦਿਨ ਹੋਏ ਕ੍ਰਿਕਟ ਮੁਕਾਬਲਿਆਂ ਵਿਚ ਮੰਡੀ ਫੂਲ ਜ਼ੋਨ, ਭਗਤਾ ਜ਼ੋਨ ਅਤੇ ਬਠਿੰਡਾ-1 ਜੋਨ ਦੀਆਂ ਟੀਮਾਂ ਨੇ ਆਪੋ-ਆਪਣੇ ਮੈਚ ਜਿੱਤ ਲਏ ਹਨ। ਇਥੇ ਡੀ.

Ad Position 21
No active advertisement
ਅਜੀਤ ਡੈਸਕ 06-08-2026
ਬਠਿੰਡਾ, 5 ਅਗਸਤ (ਅੰਮ੍ਰਿਤਪਾਲ ਸਿੰਘ ਵਲ੍ਹਾਣ):- ਜਿਲ੍ਹਾ ਪੱਧਰੀ ਸਕੂਲ ਖੇਡਾਂ ਦੇ ਤੀਜੇ ਦਿਨ ਹੋਏ ਕ੍ਰਿਕਟ ਮੁਕਾਬਲਿਆਂ ਵਿਚ ਮੰਡੀ ਫੂਲ ਜ਼ੋਨ, ਭਗਤਾ ਜ਼ੋਨ ਅਤੇ ਬਠਿੰਡਾ-1 ਜੋਨ ਦੀਆਂ ਟੀਮਾਂ ਨੇ ਆਪੋ-ਆਪਣੇ ਮੈਚ ਜਿੱਤ ਲਏ ਹਨ। ਇਥੇ ਡੀ.ਏ.ਵੀ. ਕਾਲਜ ਦੇ ਖੇਡ ਮੈਦਾਨ ਵਿਚ ਖੇਡੇ ਗਏ ਮੈਚਾਂ ਦੀ ਸ਼ੁਰੂਆਤ ਜ਼ਿਲ੍ਹਾ ਸਿੱਖਿਆ ਅਫ਼ਸਰ ਮਮਤਾ ਖੁਰਾਣਾ ਨੇ ਖਿਡਾਰੀਆਂ ਨਾਲ ਜਾਣ-ਪਹਿਚਾਣ ਕਰਕੇ ਕਰਵਾਈ। ਉਨ੍ਹਾਂ ਦੇ ਨਾਲ ਡੀ.ਏ.ਵੀ. ਕਾਲਜ ਦੇ ਪ੍ਰਿੰਸੀਪਲ ਡਾ. ਰਾਜੀਵ ਸ਼ਰਮਾ ਅਤੇ ਡੀ.ਏ.ਵੀ. ਸਕੂਲ ਦੇ ਪ੍ਰਿੰਸੀਪਲ ਓ.ਪੀ. ਤਿਵਾੜੀ ਵੀ ਮੌਜੂਦ ਰਹੇ। ਜ਼ਿਲ੍ਹਾ ਸਪੋਰਟਸ ਕੋਆਰਡੀਨੇਟਰ ਜਸਵੀਰ ਸਿੰਘ ਗਿੱਲ ਅਤੇ ਕਨਵੀਨਰ ਇਸ਼ਟਪਾਲ ਸਿੰਘ ਡੀ.ਪੀ.ਈ. ਨੇ ਆਏ ਹੋਏ ਮਹਿਮਾਨਾਂ ਦਾ ਸਵਾਗਤ ਕੀਤਾ ਅਤੇ ਮਮਤਾ ਖੁਰਾਣਾ ਨੂੰ ਸਨਮਾਨ ਚਿੰਨ੍ਹ ਭੇਂਟ ਕਰਕੇ ਸਨਮਾਨਿਤ ਵੀ ਕੀਤਾ ਗਿਆ। ਆਪਣੇ ਸੰਬੋਧਨ ਦੌਰਾਨ ਮਮਤਾ ਖੁਰਾਣਾ ਨੇ ਕਿਹਾ ਕਿ ਕ੍ਰਿਕਟ ਸਿਰਫ਼ ਇਕ ਖੇਡ ਨਹੀਂ, ਸਗੋਂ ਅਨੁਸ਼ਾਸਨ, ਧੀਰਜ, ਟੀਮ ਭਾਵਨਾ ਅਤੇ ਲੀਡਰਸ਼ਿਪ ਦਾ ਪ੍ਰਤੀਕ ਹੈ। ਜਿੱਤ ਅਤੇ ਹਾਰ ਖੇਡ ਦਾ ਹਿੱਸਾ ਹਨ, ਪਰ ਅਸਲ ਜੇਤੂ ਉਹ ਹੁੰਦਾ ਹੈ ਜੋ ਇਮਾਨਦਾਰੀ ਅਤੇ ਖੇਡ ਭਾਵਨਾ ਨਾਲ ਆਪਣਾ ਸਰਵੋਤਮ ਪ੍ਰਦਰਸ਼ਨ ਕਰਦਾ ਹੈ। ਪਹਿਲੇ ਮੈਚ ਵਿਚ ਮੰਡੀ ਫੂਲ ਜ਼ੋਨ ਨੇ ਪਹਿਲਾਂ ਬੱਲੇਬਾਜ਼ੀ ਕਰਦਿਆਂ 105 ਦੌੜਾਂ ਬਣਾਈਆਂ। ਪਰ ਸੰਗਤ ਜ਼ੋਨ ਦੀ ਟੀਮ 97 ਦੌੜਾਂ ’ਤੇ ਸਿਮਟ ਗਈ ਅਤੇ ਮੰਡੀ ਫੂਲ ਨੇ 8 ਦੌੜਾਂ ਨਾਲ ਜਿੱਤ ਦਰਜ ਕੀਤੀ। ਦੂਜੇ ਮੈਚ ਵਿਚ ਗੋਨਿਆਣਾ ਜ਼ੋਨ ਨੇ ਪਹਿਲਾਂ ਖੇਡਦੇ ਹੋਏ 139 ਦੌੜਾਂ ਬਣਾਈਆਂ। ਜਵਾਬ ਵਿਚ ਭਗਤਾ ਜ਼ੋਨ ਨੇ ਸ਼ਾਨਦਾਰ ਬੱਲੇਬਾਜ਼ੀ ਕਰਦਿਆਂ 7 ਵਿਕਟਾਂ ਨਾਲ ਜਿੱਤ ਆਪਣੇ ਨਾਮ ਕੀਤੀ। ਤੀਜੇ ਮੈਚ ਵਿਚ ਬਠਿੰਡਾ-1 ਜ਼ੋਨ ਨੇ ਮੰਡੀ ਕਲਾਂ ਜ਼ੋਨ ਨੂੰ 6 ਵਿਕਟਾਂ ਨਾਲ ਹਰਾ ਕੇ ਅਗਲੇ ਗੇੜ ਵਿਚ ਪ੍ਰਵੇਸ਼ ਕੀਤਾ। ਇਸ ਮੌਕੇ ਮਾਨਵ ਨਾਗਪਾਲ, ਇਕਬਾਲ ਸਿੰਘ ਜੇਠੂਕੇ, ਪ੍ਰੋ. ਨਿਰਮਲ ਸਿੰਘ, ਲਖਵਿੰਦਰ ਸਿੰਘ, ਹਰਭਗਵਾਨ ਦਾਸ ਸਮੇਤ ਵੱਖ-ਵੱਖ ਸਕੂਲਾਂ ਦੇ ਕੋਚ, ਡੀ.ਪੀ.ਈ., ਸਰੀਰਕ ਸਿੱਖਿਆ ਅਧਿਆਪਕ ਹਾਜ਼ਰ ਰਹੇ।
Ad Position 22
No active advertisement
ਪਿਛਲੀ ਖ਼ਬਰ ਗੁਰੂ ਕਾਂਸ਼ੀ ਸਕੂਲ ਭਗਤਾ ਵਿਖੇ ਤੀਆਂ ਦਾ ਤਿਉਹਾਰ ਮਨਾਇਆ ਅਗਲੀ ਖ਼ਬਰ ਖੇਡਾਂ ਦੇ ਵਿਕਾਸ ਲਈ ਪੰਜਾਬ ਸਰਕਾਰ ਵਚਨਬੱਧ- ਵਿਧਾਇਕ ਬਲਕਾਰ ਸਿੰਘ ਸਪੋਰਟਸ ਵੈੱਲਫੇਅਰ ਬੋਰਡ ਦੇ ਚੇਅਰਮੈਨ ਬਣਨ ’ ਤੇ ਡਾ...
Ad Position 24
No active advertisement