ਬਠਿੰਡਾ ਦੇ ਐਸ.ਐਸ.ਡੀ. ਗਰਲਜ਼ ਕਾਲਜ ਵਿਖੇ ਆਯੋਜਿਤ ਰੋਜ਼ਗਾਰ ਹੁਨਰ ਅਤੇ ਸਿਖਲਾਈ ਪ੍ਰੋਗਰਾਮ ਦਾ ਇੱਕ ਦ੍ਰਿਸ਼।
ਸੱਤ ਰੋਜ਼ਾ ਰੋਜ਼ਗਾਰ ਹੁਨਰ ਤੇ ਸਿਖਲਾਈ ਪ੍ਰੋਗਰਾਮ ਕਰਵਾਇਆ
ਬਠਿੰਡਾ, 6 ਅਗਸਤ (ਅੰਮ੍ਰਿਤਪਾਲ ਸਿੰਘ ਵਲ੍ਹਾਣ)- ਪੰਜਾਬ ਸਰਕਾਰ ਵਲੋਂ ਨੌਜਵਾਨਾਂ ਦੇ ਉੱਜਵਲ ਭਵਿੱਖ ਲਈ ਹਰ ਸੰਭਵ ਕੀਤੇ ਜਾ ਰਹੇ ਉਪਰਾਲਿਆਂ ਦੀ ਲੜੀ ਤਹਿਤ ਡਿਪਟੀ ਕਮਿਸ਼ਨਰ-ਕਮ-ਚੇਅਰਮੈਨ ਡੀ. ਬੀ.
ਬਠਿੰਡਾ, 6 ਅਗਸਤ (ਅੰਮ੍ਰਿਤਪਾਲ ਸਿੰਘ ਵਲ੍ਹਾਣ)- ਪੰਜਾਬ ਸਰਕਾਰ ਵਲੋਂ ਨੌਜਵਾਨਾਂ ਦੇ ਉੱਜਵਲ ਭਵਿੱਖ ਲਈ ਹਰ ਸੰਭਵ ਕੀਤੇ ਜਾ ਰਹੇ ਉਪਰਾਲਿਆਂ ਦੀ ਲੜੀ ਤਹਿਤ ਡਿਪਟੀ ਕਮਿਸ਼ਨਰ-ਕਮ-ਚੇਅਰਮੈਨ ਡੀ.ਬੀ.ਈ.ਈ. ਬਠਿੰਡਾ ਰਾਜੇਸ਼ ਧੀਮਾਨ ਦੀ ਰਹਿਨੁਮਾਈ ਹੇਠ ਜ਼ਿਲ੍ਹਾ ਰੋਜ਼ਗਾਰ ਅਤੇ ਕਾਰੋਬਾਰ ਬਿਊਰੋ, ਬਠਿੰਡਾ ਵਲੋਂ ਮਹਿੰਦਰਾ ਨੰਦੀ ਫਾਊਂਡੇਸ਼ਨ ਦੇ ਸਹਿਯੋਗ ਨਾਲ ‘ਐਸ.ਐਸ.ਡੀ. ਗਰਲਜ਼ ਕਾਲਜ’ ਵਿਖੇ ਸੱਤ ਰੋਜ਼ਾ ਰੋਜ਼ਗਾਰ ਹੁਨਰ ਅਤੇ ਸਿਖਲਾਈ ਪ੍ਰੋਗਰਾਮ ਕਰਵਾਇਆ ਗਿਆ। ਇਸ ਮੌਕੇ ਵਧੀਕ ਡਿਪਟੀ ਕਮਿਸ਼ਨਰ (ਵਿਕਾਸ) ਕਮ ਸੀ.ਈ.ਓ. ਜ਼ਿਲ੍ਹਾ ਰੋਜ਼ਗਾਰ ਅਤੇ ਕਾਰੋਬਾਰ ਬਿਊਰੋ ਮੈਡਮ ਕੰਚਨ ਆਈ.ਏ.ਐਸ. ਵਲੋਂ ਦੱਸਿਆ ਗਿਆ ਕਿ ਇਸ ਪ੍ਰੋਗਰਾਮ ਰਾਹੀਂ ‘ਐਸ . ਐਸ.ਡੀ. ਗਰਲਜ਼ ਕਾਲਜ’ ਵਿਖੇ ਵਿਦਿਆਰਥਣਾਂ ਨੂੰ ਸੋਫਟ ਸਕਿੱਲਜ਼, ਇੰਗਲਿਸ਼ ਇੰਪਰੂਵਮੈਂਟ, ਇੰਟਰਵੀਓ ਸਕਿੱਲ ਕੋਰਸਾਂ ਸੰਬੰਧੀ ਸਿਖਲਾਈ ਦਿੱਤੀ ਗਈ। ਜ਼ਿਲ੍ਹਾ ਰੋਜ਼ਗਾਰ ਅਫ਼ਸਰ ਅੰਕਿਤਾ ਅਗਰਵਾਲ ਨੇ ਦੱਸਿਆ ਕਿ ਇਸ ਕੋਰਸ ਅਧੀਨ ਕੁੱਲ 85 ਵਿਦਿਆਰਥਣਾਂ ਵਲੋਂ ਟਰੇਨਿੰਗ ਪ੍ਰਾਪਤ ਕੀਤੀ ਗਈ। ਪ੍ਰੋਗਰਾਮ ਦਾ ਮੁੱਖ ਉਦੇਸ਼ ਸੋਫਟ ਸਕਿੱਲ, ਇੰਗਲਿਸ਼ ਇੰਪਰੂਵਮੈਂਟ ਅਤੇ ਵੱਖ-ਵੱਖ ਸਕਿੱਲ ਦੀ ਪ੍ਰਾਪਤੀ ਤੋਂ ਬਾਅਦ ਵਿਦਿਆਰਥਣਾਂ ਨੂੰ ਇੰਡਸਟਰੀ ਦੀ ਮੰਗ ਅਨੁਸਾਰ ਨੌਕਰੀਆਂ ਪ੍ਰਾਪਤ ਕਰਨ ਵਿਚ ਸਹਾਇਤਾ ਪ੍ਰਦਾਨ ਕਰਨਾ ਸੀ। ਮਹਿੰਦਰਾ ਨੰਦੀ ਫਾਊਂਡੇਸ਼ਨ ਤੋਂ ਆਏ ਟਰੇਨਿੰਗ ਅਫ਼ਸਰ ਰੁਬੀਨਾ ਅਤੇ ਸ਼ਵੇਤਾ ਅਰੋੜਾ ਵਲੋਂ ਪ੍ਰੋਗਰਾਮ ਵਿਚ ਵਿਦਿਆਰਥਣਾਂ ਨੂੰ ਵੱਖ-ਵੱਖ ਟੈਕਨੀਕਾਂ ਰਾਹੀਂ ਸੋਫਟ ਸਕਿੱਲਜ ਦੀ ਟਰੇਨਿੰਗ ਦਿੱਤੀ ਗਈ। ਕਰੀਅਰ ਕੌਂਸਲਰ ਵਿਸ਼ਾਲ ਚਾਵਲਾ ਵਲੋਂ ਭਾਗ ਲੈ ਰਹੀਆਂ ਵਿਦਿਆਰਥਣਾਂ ਨੂੰ ਪ੍ਰੋਗਰਾਮ ਦਾ ਵੱਧ ਤੋਂ ਵੱਧ ਲਾਭ ਲੈਣ ਲਈ ਪੇ੍ਰਰਿਤ ਕੀਤਾ। ‘ਐਸ.ਐਸ.ਡੀ. ਗਰਲਜ਼ ਕਾਲਜ’ ਦੇ ਪ੍ਰਿੰਸੀਪਲ ਡਾ. ਨੀਰੂ ਗਰਗ ਵਲੋਂ ਜ਼ਿਲ੍ਹਾ ਰੋਜ਼ਗਾਰ ਦਫ਼ਤਰ ਬਠਿੰਡਾ ਦੇ ਸਟਾਫ਼ ਅਤੇ ਨੰਦੀ ਫਾਊਂਡੇਸ਼ਨ ਤੋਂ ਆਏ ਟਰੇਨਿੰਗ ਅਫ਼ਸਰ ਰੁਬੀਨਾ ਅਤੇ ਸ਼ਵੇਤਾ ਅਰੋੜਾ ਦਾ ਦਿਲੋਂ ਧੰਨਵਾਦ ਕੀਤਾ ਗਿਆ। ਟਰੇਨਿੰਗ ਦੀ ਸਮਾਪਤੀ ਸਮਾਰੋਹ ਦੌਰਾਨ ਐਸ.ਐਸ.ਡੀ. ਗਰਲਜ਼ ਕਾਲਜ ਤੋਂ ਡਾ. ਤਾਰੂ, ਡਾ. ਅੰਜੂ, ਮੈਡਮ ਅਨੂ ਪ੍ਰਿਆ ਅਤੇ ਰੋਜ਼ਗਾਰ ਦਫ਼ਤਰ ਤੋਂ ਬਲਤੇਜ ਸਿੰਘ, ਗੁਰਵਿੰਦਰ ਸਿੰਘ ਵੀ ਹਾਜ਼ਰ ਸਨ।