06-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 07-08-2026

70ਵੀਆਂ ਜ਼ੋਨਲ ਸਕੂਲ ਖੇਡਾਂ ’ਚ ਫ਼ਤਹਿ ਗਰੁੱਪ ਰਾਮਪੁਰਾ ਦਾ ਦਬਦਬਾ

ਰਾਮਪੁਰਾ ਫੂਲ, 6 ਅਗਸਤ (ਹੇਮੰਤ ਕੁਮਾਰ ਸ਼ਰਮਾ): 70ਵੀਆਂ ਜ਼ੋਨਲ ਸਕੂਲ ਖੇਡਾਂ ਜੋਨ ਮੰਡੀ ਕਲਾਂ ਵਿਚ ਫਤਿਹ ਗਰੁੱਪ ਆਫ਼ ਇੰਸਟੀਚਿਊਸ਼ਨਜ਼, ਰਾਮਪੁਰਾ ਫੂਲ ਦੇ ਖਿਡਾਰੀਆਂ ਨੇ ਖੇਡ ਮੁਕਾਬਲਿਆਂ ਵਿਚ ਉੱਤਮ ਪ੍ਰਦਰਸ਼ਨ ਦੇ ਸਦਕਾ ਸੰਸਥਾ ਦੇ 53 ਖਿਡਾਰੀਆਂ ਨੇ ਜ਼ਿਲ੍ਹਾ ਪੱਧਰ ਲਈ ਆਪਣੀ ਥਾਂ ਪੱਕੀ ਕੀਤੀ, ਜਦਕਿ ਅੰਡਰ-19 ਸਰਕਲ ਸਟਾਈਲ ਕਬੱਡੀ (ਲੜਕੇ) ਵਿਚ ਪਹਿਲਾ ਸਥਾਨ ਹਾਸਲ ਕਰਕੇ ਫਤਿਹ ਗਰੁੱਪ ਨੇ ਜੋਨ ਵਿਚ ਆਪਣਾ ਦਬਦਬਾ ਕਾਇਮ ਕੀਤਾ। ਮੁਕਾਬਲਿਆਂ ਦੌਰਾਨ ਅੰਡਰ-19 ਹੈਂਡਬਾਲ ਅਤੇ ਅੰਡਰ-19 ਕ੍ਰਿਕਟ (ਲੜਕੇ) ਟੀਮਾਂ ਨੇ ਤੀਜਾ ਸਥਾਨ ਹਾਸਲ ਕੀਤਾ ਅਤੇ ਦੋਵਾਂ ਖੇਡਾਂ ਵਿਚ ਤਿੰਨ-ਤਿੰਨ ਖਿਡਾਰੀ ਜ਼ਿਲ੍ਹਾ ਪੱਧਰ ਲਈ ਚੁਣੇ ਗਏ।

Ad Position 21
No active advertisement
ਫਤਿਹ ਗਰੁੱਪ ਦੇ ਵਿਦਿਆਰਥੀਆਂ ਦੀ ਸਾਂਝੀ ਤਸਵੀਰ। ਤਸਵੀਰ : ਹੇਮੰਤ ਸ਼ਰਮਾ 07-08-2026
ਰਾਮਪੁਰਾ ਫੂਲ, 6 ਅਗਸਤ (ਹੇਮੰਤ ਕੁਮਾਰ ਸ਼ਰਮਾ): 70ਵੀਆਂ ਜ਼ੋਨਲ ਸਕੂਲ ਖੇਡਾਂ ਜੋਨ ਮੰਡੀ ਕਲਾਂ ਵਿਚ ਫਤਿਹ ਗਰੁੱਪ ਆਫ਼ ਇੰਸਟੀਚਿਊਸ਼ਨਜ਼, ਰਾਮਪੁਰਾ ਫੂਲ ਦੇ ਖਿਡਾਰੀਆਂ ਨੇ ਖੇਡ ਮੁਕਾਬਲਿਆਂ ਵਿਚ ਉੱਤਮ ਪ੍ਰਦਰਸ਼ਨ ਦੇ ਸਦਕਾ ਸੰਸਥਾ ਦੇ 53 ਖਿਡਾਰੀਆਂ ਨੇ ਜ਼ਿਲ੍ਹਾ ਪੱਧਰ ਲਈ ਆਪਣੀ ਥਾਂ ਪੱਕੀ ਕੀਤੀ, ਜਦਕਿ ਅੰਡਰ-19 ਸਰਕਲ ਸਟਾਈਲ ਕਬੱਡੀ (ਲੜਕੇ) ਵਿਚ ਪਹਿਲਾ ਸਥਾਨ ਹਾਸਲ ਕਰਕੇ ਫਤਿਹ ਗਰੁੱਪ ਨੇ ਜੋਨ ਵਿਚ ਆਪਣਾ ਦਬਦਬਾ ਕਾਇਮ ਕੀਤਾ। ਮੁਕਾਬਲਿਆਂ ਦੌਰਾਨ ਅੰਡਰ-19 ਹੈਂਡਬਾਲ ਅਤੇ ਅੰਡਰ-19 ਕ੍ਰਿਕਟ (ਲੜਕੇ) ਟੀਮਾਂ ਨੇ ਤੀਜਾ ਸਥਾਨ ਹਾਸਲ ਕੀਤਾ ਅਤੇ ਦੋਵਾਂ ਖੇਡਾਂ ਵਿਚ ਤਿੰਨ-ਤਿੰਨ ਖਿਡਾਰੀ ਜ਼ਿਲ੍ਹਾ ਪੱਧਰ ਲਈ ਚੁਣੇ ਗਏ। ਕੁਸ਼ਤੀ ਵਿਚ ਭਾਗ ਲੈਣ ਵਾਲੇ ਦੋਵੇਂ ਖਿਡਾਰੀ ਆਪਣੇ-ਆਪਣੇ ਭਾਰ ਵਰਗ ਵਿਚ ਹੋਰ ਪ੍ਰਤੀਯੋਗੀ ਨਾ ਹੋਣ ਕਾਰਨ ਸਿੱਧੇ ਜ਼ਿਲ੍ਹਾ ਪੱਧਰ ਲਈ ਚੁਣੇ ਗਏ। ਅੰਡਰ-19 ਕਬੱਡੀ (ਨੈਸ਼ਨਲ ਸਟਾਈਲ) ਲੜਕਿਆਂ ਦੀ ਟੀਮ ਨੇ ਤੀਜਾ ਸਥਾਨ ਹਾਸਲ ਕੀਤਾ ਅਤੇ ਸੱਤ ਖਿਡਾਰੀ ਜ਼ਿਲ੍ਹਾ ਟੀਮ ਲਈ ਚੁਣੇ ਗਏ। ਇਸੇ ਤਰ੍ਹਾਂ ਅੰਡਰ-19 ਕਬੱਡੀ (ਨੈਸ਼ਨਲ ਸਟਾਈਲ) ਲੜਕੀਆਂ ਦੇ ਟਰਾਇਲਾਂ ਵਿਚ ਸਕੂਲ ਦੀਆਂ ਸੱਤ ਵਿਦਿਆਰਥਣਾਂ ਨੇ ਜ਼ਿਲ੍ਹਾ ਟੀਮ ਵਿਚ ਆਪਣੀ ਜਗ੍ਹਾ ਬਣਾਈ। ਅੰਡਰ-19 ਖੋ-ਖੋ (ਲੜਕੇ) ਵਿਚ ਛੇ ਖਿਡਾਰੀ ਜ਼ਿਲ੍ਹਾ ਪੱਧਰ ਲਈ ਚੁਣੇ ਗਏ। ਅੰਡਰ-19 ਸਰਕਲ ਸਟਾਈਲ ਕਬੱਡੀ (ਲੜਕੀਆਂ) ਵਿਚ ਹੋਰ ਕੋਈ ਟੀਮ ਨਾ ਹੋਣ ਕਾਰਨ ਫਤਿਹ ਗਰੁੱਪ ਦੀ ਪੂਰੀ ਟੀਮ ਸਿੱਧੀ ਜ਼ਿਲ੍ਹਾ ਪੱਧਰ ਲਈ ਚੁਣੀ ਗਈ। ਅੰਡਰ-17 ਸਰਕਲ ਸਟਾਈਲ ਕਬੱਡੀ ਵਿਚ ਗਿਆਰ੍ਹਵੀਂ ਜਮਾਤ ਦੇ ਵਿਦਿਆਰਥੀ ਹੁਸਨਪ੍ਰੀਤ ਸਿੰਘ ਨੇ ਜ਼ਿਲ੍ਹਾ ਪੱਧਰ ਲਈ ਆਪਣੀ ਚੋਣ ਯਕੀਨੀ ਬਣਾਈ। ਅੰਡਰ-19 ਸਰਕਲ ਸਟਾਈਲ ਕਬੱਡੀ (ਲੜਕੇ) ਵਿਚ ਰਹੀ, ਜਿੱਥੇ ਫਤਿਹ ਸੀਨੀਅਰ ਸੈਕੰਡਰੀ ਸਕੂਲ ਦੀ ਟੀਮ ਨੇ ਸੋਨ ਤਗਮਾ ਜਿੱਤਦਿਆਂ ਪਹਿਲਾ ਸਥਾਨ ਹਾਸਲ ਕੀਤਾ ਅਤੇ ਛੇ ਖਿਡਾਰੀਆਂ ਦੀ ਜ਼ਿਲ੍ਹਾ ਪੱਧਰ ਲਈ ਚੋਣ ਹੋਈ। ਸਪੈਕਟਰਾ ਖੇਡ ਵਿਚ ਪੰਜ ਖਿਡਾਰੀ ਅਤੇ ਸ਼ੂਟਿੰਗ ਵਿਚ ਗਿਆਰ੍ਹਵੀਂ ਜਮਾਤ ਦੀ ਵਿਦਿਆਰਥਣ ਗੁਰਲੀਨ ਵੀ ਸਿੱਧੇ ਜ਼ਿਲ੍ਹਾ ਪੱਧਰ ਲਈ ਚੁਣੀ ਗਈ। ਇਸ ਮੌਕੇ ਫਤਿਹ ਗਰੁੱਪ ਆਫ਼ ਇੰਸਟੀਚਿਊਸ਼ਨਜ਼ ਦੇ ਚੇਅਰਮੈਨ ਐੱਸ. ਐੱਸ. ਚੱਠਾ, ਡੀਨ ਅਕਾਦਮਿਕ ਡਾ. ਜਗਵਿੰਦਰ ਸਿੰਘ ਨੇ ਕਿਹਾ ਕਿ ਇਹ ਉਪਲਬਧੀ ਖਿਡਾਰੀਆਂ ਦੀ ਨਿਰੰਤਰ ਮਿਹਨਤ, ਕੋਚਾਂ ਦੀ ਲਗਨ ਅਤੇ ਸੰਸਥਾ ਦੇ ਖੇਡ-ਅਨੁਕੂਲ ਮਾਹੌਲ ਦਾ ਨਤੀਜਾ ਹੈ। ਪ੍ਰਿੰਸੀਪਲ ਬਘੇਲ ਸਿੰਘ, ਸਹਾਇਕ ਡਾਇਰੈਕਟਰ ਪ੍ਰੋ. ਹਰਪ੍ਰੀਤ ਸ਼ਰਮਾ, ਐਮ.ਡੀ. ਮਨਜੀਤ ਕੌਰ, ਆਰਟਸ ਵਿਭਾਗ ਮੁਖੀ ਪ੍ਰੋ. ਕੁਮਾਰੀ ਸ਼ੈਲਜਾ, ਪ੍ਰੋ. ਸੰਦੀਪ ਕੌਰ, ਪ੍ਰੋ. ਕੁਲਦੀਪ ਸਿੰਘ ਅਤੇ ਪ੍ਰੋ. ਵਰਿੰਦਰ ਕੌਰ ਨੇ ਕਿਹਾ ਕਿ ਖਿਡਾਰੀਆਂ ਦੀ ਇਹ ਸਫਲਤਾ ਸਖ਼ਤ ਮਿਹਨਤ, ਨਿਯਮਤ ਅਭਿਆਸ ਅਤੇ ਦ੍ਰਿੜ੍ਹ ਇਰਾਦੇ ਦਾ ਨਤੀਜਾ ਹੈ।
Ad Position 22
No active advertisement
ਪਿਛਲੀ ਖ਼ਬਰ ਜੁਲਾਈ ਮਹੀਨੇ ਦੌਰਾਨ ਟ੍ਰੈਫਿਕ ਨਿਯਮਾਂ ਦੀ ਉਲੰਘਣਾ ਕਰਨ ਵਾਲਿਆਂ ਦੇ 5165 ਚਲਾਨ ਕੱਟੇ ਨਾਬਾਲਗਾਂ ਨੂੰ ਡਰਾਈਵਿੰਗ ਦੀ ਸਖ਼ਤ... ਅਗਲੀ ਖ਼ਬਰ ਬਠਿੰਡਾ ਦੇ ਐਸ.ਐਸ.ਡੀ. ਗਰਲਜ਼ ਕਾਲਜ ਵਿਖੇ ਆਯੋਜਿਤ ਰੋਜ਼ਗਾਰ ਹੁਨਰ ਅਤੇ ਸਿਖਲਾਈ ਪ੍ਰੋਗਰਾਮ ਦਾ ਇੱਕ ਦ੍ਰਿਸ਼। ਸੱਤ ਰੋਜ਼ਾ ਰੋ...
Ad Position 24
No active advertisement