06-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 07-08-2026

ਜੁਲਾਈ ਮਹੀਨੇ ਦੌਰਾਨ ਟ੍ਰੈਫਿਕ ਨਿਯਮਾਂ ਦੀ ਉਲੰਘਣਾ ਕਰਨ ਵਾਲਿਆਂ ਦੇ 5165 ਚਲਾਨ ਕੱਟੇ ਨਾਬਾਲਗਾਂ ਨੂੰ ਡਰਾਈਵਿੰਗ ਦੀ ਸਖ਼ਤ ਮਨਾਹੀ , ਸਕੂਲਾਂ - ਕਾਲਜਾਂ ਦੇ ਬਾਹਰ ਨਿਰੰਤਰ ਕੀਤੀ ਜਾਵੇ ਚੈਕਿੰਗ - ਡੀ . ਸੀ .

ਬਠਿੰਡਾ , 6 ਅਗਸਤ ( ਅੰਮ੍ਰਿਤਪਾਲ ਸਿੰਘ ਵਲ੍ਹਾਣ )- ਜੁਲਾਈ ਮਹੀਨੇ ਜ਼ਿਲ੍ਹਾ ਬਠਿੰਡਾ ‘ ਚ ਟ੍ਰੈਫਿਕ ਨਿਯਮਾਂ ਦੀ ਉਲੰਘਣਾ ਕਰਨ ਵਾਲਿਆਂ ਦੇ 5165 ਚਲਾਨ ਕੱਟੇ ਗਏ ਅਤੇ ਰੁਪਏ 66 ਲੱਖ ਦੇ ਜੁਰਮਾਨੇ ਪਾਏ ਗਏ । ਰਾਜੇਸ਼ ਧੀਮਾਨ ਡਿਪਟੀ ਕਮਿਸ਼ਨਰ ਬਠਿੰਡਾ ਨੇ ਇਹ ਜਾਣਕਾਰੀ ਅੱਜ ਜ਼ਿਲ੍ਹਾ ਪੱਧਰੀ ਰੋਡ ਸੁਰੱਖਿਆ ਕਮੇਟੀ ਦੀ ਬੈਠਕ ਦੀ ਪ੍ਰਧਾਨਗੀ ਕਰਦਿਆਂ ਦਿੱਤੀ ।

Ad Position 21
No active advertisement
ਅਜੀਤ ਡੈਸਕ 07-08-2026
ਬਠਿੰਡਾ , 6 ਅਗਸਤ ( ਅੰਮ੍ਰਿਤਪਾਲ ਸਿੰਘ ਵਲ੍ਹਾਣ )- ਜੁਲਾਈ ਮਹੀਨੇ ਜ਼ਿਲ੍ਹਾ ਬਠਿੰਡਾ ‘ ਚ ਟ੍ਰੈਫਿਕ ਨਿਯਮਾਂ ਦੀ ਉਲੰਘਣਾ ਕਰਨ ਵਾਲਿਆਂ ਦੇ 5165 ਚਲਾਨ ਕੱਟੇ ਗਏ ਅਤੇ ਰੁਪਏ 66 ਲੱਖ ਦੇ ਜੁਰਮਾਨੇ ਪਾਏ ਗਏ । ਰਾਜੇਸ਼ ਧੀਮਾਨ ਡਿਪਟੀ ਕਮਿਸ਼ਨਰ ਬਠਿੰਡਾ ਨੇ ਇਹ ਜਾਣਕਾਰੀ ਅੱਜ ਜ਼ਿਲ੍ਹਾ ਪੱਧਰੀ ਰੋਡ ਸੁਰੱਖਿਆ ਕਮੇਟੀ ਦੀ ਬੈਠਕ ਦੀ ਪ੍ਰਧਾਨਗੀ ਕਰਦਿਆਂ ਦਿੱਤੀ । ਉਨ੍ਹਾਂ ਦੱਸਿਆ ਕਿ ਇਨ੍ਹਾਂ ਵਿਚ ਟਰਾਂਸਪੋਰਟ ਅਥਾਰਿਟੀ ਦਫ਼ਤਰ ਅਤੇ ਟ੍ਰੈਫਿਕ ਪੁਲਿਸ ਬਠਿੰਡਾ ਵਲੋਂ ਕੀਤੇ ਗਏ ਚਲਾਨ ਸ਼ਾਮਿਲ ਹਨ । ਉਨ੍ਹਾਂ ਨਿਰਦੇਸ਼ ਦਿੱਤੇ ਕਿ ਨਾਬਾਲਗਾਂ ਵਲੋਂ ਕੀਤੀ ਜਾਣ ਵਾਲੀ ਡਰਾਈਵਿੰਗ ਨੂੰ ਠੱਲ੍ਹ ਪਾਉਣ ਲਈ ਸਾਰੇ ਸਕੂਲਾਂ ਅਤੇ ਕਾਲਜਾਂ ਦੇ ਬਾਹਰ ਨਿਰੰਤਰ ਚੈਕਿੰਗ ਕੀਤੀ ਜਾਵੇ । ਨਾਲ ਹੀ ਕਿਹਾ ਕਿ ਇਹ ਚੈਕਿੰਗ ਸਕੂਲਾਂ ਅਤੇ ਕਾਲਜਾਂ ਦੇ ਛੁੱਟੀ ਸਮੇਂ ਕਰਨੀ ਯਕੀਨੀ ਬਣਾਈ ਜਾਵੇ । ਉਨ੍ਹਾਂ ਕਿਹਾ ਕਿ ਸਕੂਲੀ ਬੱਚਿਆਂ ਦੀ ਸੁਰੱਖਿਆ ਨੂੰ ਮੁੱਖ ਰੱਖਦਿਆਂ ਸਾਰੇ ਸਕੂਲਾਂ ਦੀਆਂ ਬੱਸਾਂ , ਵੈਨ , ਰਿਕਸ਼ਾ ਆਦਿ ਦੀ ਸਮੇਂ - ਸਮੇਂ ਸਿਰ ਚੈਕਿੰਗ ਕਰਦਿਆਂ ਕਾਰਵਾਈ ਕੀਤੀ ਜਾਵੇ । ਇਸ ਚੈਕਿੰਗ ਦੌਰਾਨ ਗੱਡੀਆਂ ਦੇ ਬੁਨਿਆਦੀ ਢਾਂਚੇ ਜਿਵੇਂ ਕਿ ਦਰੁਸਤ ਟਾਇਰ , ਬਰੇਕਾਂ , ਗੇਅਰ , ਕਲੱਚ ਪਲੇਟਾਂ ਸਬੰਧੀ ਸੁਰੱਖਿਆ ਵੱਲ ਵਿਸ਼ੇਸ਼ ਧਿਆਨ ਦਿੱਤਾ ਜਾਵੇ । ਉਨ੍ਹਾਂ ਨਿਰਦੇਸ਼ ਦਿੱਤੇ ਹੈਲਮਟ ਦਾ ਉਪਯੋਗ ਵੀ ਯਕੀਨੀ ਬਣਾਉਣ ਲਈ ਲੋਕਾਂ ਨੂੰ ਜਾਗਰੂਕ ਕੀਤਾ ਜਾਵੇ ਅਤੇ ਜੇਕਰ ਉਹ ਫੇਰ ਵੀ ਹੈਲਮਟ ਦੀ ਵਰਤੋਂ ਨਹੀਂ ਹੁੰਦੀ ਤਾਂ ਉਨ੍ਹਾਂ ਖ਼ਿਲਾਫ਼ ਐਕਸ਼ਨ ਲਿਆ ਜਾਵੇ । ਇਸ ਤੋਂ ਇਲਾਵਾ ਈ - ਰਿਕਸ਼ਾ ਦੀ ਚੈਕਿੰਗ , ਜੁਗਾੜ ਗੱਡੀਆਂ ਦੇ ਚੱਲਣ ‘ ਤੇ ਪੂਰਨ ਰੋਕ , ਦੋ ਤੋਂ ਵੱਧ ਲੋਕਾਂ ਦੇ ਦੋ ਪਹੀਆ ਵਾਹਨ ਉੱਤੇ ਬੈਠਣ ਦੀ ਮਨਾਹੀ , ਜ਼ਿਲ੍ਹੇ ਦੇ ਟ੍ਰੈਫਿਕ ਸਮੱਸਿਆ ਵਾਲੇ ਇਲਾਕਿਆਂ ‘ ਚ ਰਿਫ਼ਲੈਕਟਰ ਲਗਾਉਣ ਸਬੰਧੀ ਕਾਰਵਾਈ ਅਤੇ ਟ੍ਰੈਫਿਕ ਬੋਰਡ ਲਗਾਉਣ ਸਬੰਧੀ ਨਿਰਦੇਸ਼ ਦਿੱਤੇ । ਨਾਲ ਹੀ ਉਨ੍ਹਾਂ ਜ਼ਿਲ੍ਹੇ ਦੇ ਬੱਸ ਸਟੈਂਡ , ਰੇਲਵੇ ਸਟੇਸ਼ਨ , ਟਰੱਕ ਯੂਨੀਅਨ ਆਦਿ ਵਿਖੇ ਟ੍ਰੈਫਿਕ ਰੂਲਾਂ ਸਬੰਧੀ ਜਾਗਰੂਕਤਾ ਪੈਦਾ ਕਰਨ ਲਈ ਇਕ ਰੋਜ਼ ਵਰਕਸ਼ਾਪ ਜਾਂ ਸੈਮੀਨਾਰ ਕਰਵਾਉਣ ਦੇ ਨਿਰਦੇਸ਼ ਦਿੱਤੇ । ਇਸ ਮੌਕੇ ਖੇਤਰੀ ਟਰਾਂਸਪੋਰਟ ਅਫ਼ਸਰ ਕਪਿਲ ਜਿੰਦਲ , ਡੀ . ਐੱਸ . ਪੀ . ਕਰਮਜੀਤ ਸਿੰਘ ਸੰਧਾਵਾਲੀਆ , ਜ਼ਿਲ੍ਹਾ ਸਿੱਖਿਆ ਅਫ਼ਸਰ ਮੈਡਮ ਮਮਤਾ ਰਾਣੀ ਤੋਂ ਇਲਾਵਾ ਹੋਰ ਅਫ਼ਸਰ ਆਦਿ ਹਾਜ਼ਰ ਸਨ ।
Ad Position 22
No active advertisement
ਪਿਛਲੀ ਖ਼ਬਰ ਸਰਕਾਰੀ ਥਰਮਲਾਂ ਦੇ ਠੇਕਾ ਮੁਲਾਜ਼ਮਾਂ ਦੀ ਮੁਕੰਮਲ ਹੜਤਾਲ ਦਾ ਅਸਰ, ਬਿਜਲੀ ਉਤਪਾਦਨ ਘਟਿਆ ਅਗਲੀ ਖ਼ਬਰ 70ਵੀਆਂ ਜ਼ੋਨਲ ਸਕੂਲ ਖੇਡਾਂ ’ਚ ਫ਼ਤਹਿ ਗਰੁੱਪ ਰਾਮਪੁਰਾ ਦਾ ਦਬਦਬਾ
Ad Position 24
No active advertisement