ਸਰਕਾਰੀ ਥਰਮਲਾਂ ਦੇ ਠੇਕਾ ਮੁਲਾਜ਼ਮਾਂ ਦੀ ਮੁਕੰਮਲ ਹੜਤਾਲ ਦਾ ਅਸਰ, ਬਿਜਲੀ ਉਤਪਾਦਨ ਘਟਿਆ
ਲਹਿਰਾ ਮੁਹੱਬਤ, 6 ਅਗਸਤ (ਸੁਖਪਾਲ ਸਿੰਘ ਸੁੱਖੀ)- ਸਰਕਾਰੀ ਥਰਮਲਾਂ ਦੇ ਠੇਕਾ ਮੁਲਾਜ਼ਮਾਂ ਵਲੋਂ ਮੁਕੰਮਲ ਕੰਮਾਂ ਦਾ ਬਾਈਕਾਟ ਕਰਕੇ ਪਾਵਰਕਾਮ ’ਚ ਮਰਜ਼ ਕਰਨ ਦੀ ਮੰਗ ਨੂੰ ਲੈ ਕੇ 30 ਜੂਨ ਦੇ ਨੋਟੀਫ਼ਿਕੇਸ਼ਨ ਤਹਿਤ ਨਿਯੁਕਤੀ ਨੂੰ ਲੈ ਕੇ ਹੜਤਾਲ ਕਾਰਨ ਬਿਜਲੀ ਉਤਪਾਦਨ ਘੱਟਣ ’ਚ ਵੱਡਾ ਅਸਰ ਦਿਖਾਈ ਦੇਣ ਲੱਗਾ ਹੈ। ਦੂਜੇ ਪਾਸੇ ਬਿਜਲੀ ਦੀ ਮੰਗ 13902.
ਲ
ਲਹਿਰਾ ਥਰਮਲ ਵਿਚ ਕੋਲ ਮਿੱਲਾਂ ’ਚ ਲੱਗੀ ਅੱਗ ਦੀਆਂ ਵਾਇਰਲ ਵੀਡਿਓਜ਼ ਦਾ ਦ੍ਰਿਸ਼। ਤਸਵੀਰਾ : ਸੁਖਪਾਲ ਸਿੰਘ ਸੁੱਖੀ
07-08-2026
ਲਹਿਰਾ ਮੁਹੱਬਤ, 6 ਅਗਸਤ (ਸੁਖਪਾਲ ਸਿੰਘ ਸੁੱਖੀ)- ਸਰਕਾਰੀ ਥਰਮਲਾਂ ਦੇ ਠੇਕਾ ਮੁਲਾਜ਼ਮਾਂ ਵਲੋਂ ਮੁਕੰਮਲ ਕੰਮਾਂ ਦਾ ਬਾਈਕਾਟ ਕਰਕੇ ਪਾਵਰਕਾਮ ’ਚ ਮਰਜ਼ ਕਰਨ ਦੀ ਮੰਗ ਨੂੰ ਲੈ ਕੇ 30 ਜੂਨ ਦੇ ਨੋਟੀਫ਼ਿਕੇਸ਼ਨ ਤਹਿਤ ਨਿਯੁਕਤੀ ਨੂੰ ਲੈ ਕੇ ਹੜਤਾਲ ਕਾਰਨ ਬਿਜਲੀ ਉਤਪਾਦਨ ਘੱਟਣ ’ਚ ਵੱਡਾ ਅਸਰ ਦਿਖਾਈ ਦੇਣ ਲੱਗਾ ਹੈ। ਦੂਜੇ ਪਾਸੇ ਬਿਜਲੀ ਦੀ ਮੰਗ 13902.33 ਮੈਗਾਵਾਟ ਨੂੰ ਪੂਰਾ ਕਰਨ ਲਈ ਪਾਵਰਕਾਮ ਨੂੰ 10592.42 ਮੈਗਾਵਾਟ ਬਿਜਲੀ ਬਾਹਰੋਂ ਪ੍ਰਾਪਤ ਕੀਤੀ। ਪੰਜਾਬ ਦੇ ਆਪਣੇ ਸਰਕਾਰੀ ਥਰਮਲਾਂ ਦਾ ਬਿਜਲੀ ਉਤਪਾਦਨ ਹੜਤਾਲ ਕਾਰਨ 2300 ’ਚੋਂ ਸਿਰਫ਼ ਕਰੀਬ 800 ਮੈਗਾਵਾਟ ਤੱਕ ਸਿਮਟ ਗਿਆ। ਜਾਣਕਾਰੀ ਅਨੁਸਾਰ ਯੂਨਿਟ ਨੰ. 2 ਵਿਚ ਬੀਤੀ 5 ਅਗਸਤ ਦੀ ਰਾਤ ਨੂੰ ਕਰੀਬ 9.30 ਵਜੇ ਲਹਿਰਾ ਥਰਮਲ ਪਲਾਂਟ ਦੇ 2 ਨੰਬਰ ਯੂਨਿਟ ਦੇ ਕੋਲ ਮਿੱਲਾਂ ਰਿਜੈਕਟ ਵਿਚ ਅੱਗ ਲੱਗਣ ਮਗਰੋਂ ਸਪਲਾਈ ਬੈਲਟ ਮੱਚਣ ਦਾ ਪਤਾ ਲੱਗਾ ਹੈ। ਅੱਗ ਲੱਗਣ ਦੀ ਸਥਿਤੀ ਦੀਆਂ ਵੀਡੀਓ ਸੋਸ਼ਲ ਮੀਡੀਆ ਗਰੁੱਪਾਂ ਵਿਚ ਵਾਇਰਲ ਹੋ ਰਹੀਆਂ ਹਨ। ਜਿਸ ਨੂੰ ਬਕਾਇਦਾ ਅੱਗ ਬੁਝਾਊ ਦਸਤਾ ਅੱਗ ’ਤੇ ਕਾਬੂ ਪਾਉਂਦਾ ਨਜ਼ਰ ਆ ਰਿਹਾ ਹੈ। ਇਸੇ ਤਰ੍ਹਾਂ ਯੂਨਿਟ ਨੰ: 3 ਵਿਚ ਵੀ ਕੋਲ ਮਿੱਲਾਂ 3 ਚੋਕ ਹੋ ਚੁੱਕੀਆਂ ਹਨ ਤੇ ਤਿੰਨ ਡੀ.ਈ ਤੇ ਐਫ ਕੋਲ ਮਿੱਲ ਚਲਾਈ ਜਾ ਰਹੀ ਹੈ। ਇਨ੍ਹਾਂ ਕੋਲ ਮਿੱਲਾਂ ਦੇ ਰਿਜੈਕਟ ਦੀਆਂ ਬੈਲਟਾਂ ਹੇਠਲੀਆਂ ਟਰੰਚਾਂ ਕੋਲੇ ਨਾਲ ਭਰ ਰਹੀਆਂ ਹਨ, ਕਿਉਂਕਿ ਠੇਕੇਦਾਰਾਂ ਵਲੋਂ ਲਿਆਂਦੇ ਅਣਸਿੱਖਿਅਤ ਮਜ਼ਦੂਰਾਂ ਰਾਹੀਂ ਗਿੱਲਾ ਕੋਲ ਹੌਪਰਾਂ ਵਿਚ ਭਰ ਦਿੱਤਾ ਗਿਆ ਸੀ। ਇੱਥੇ ਇਸ ਤੋਂ ਇਲਾਵਾ ਕੋਲ ਰੈਕ ਦੀ ਅਣਲੋਡਿੰਗ ਨਾ ਹੋਣ ਕਾਰਨ ਡੈਮਰੇਜ਼ ਪੈਣ ਦੇ ਡਰੋਂ ਕੋਲ ਸਪਲਾਈ ਲਈ ਕੋਲ ਰੈਕ ਬੰਦ ਕੀਤੇ ਹੋਏ ਹਨ। ਕੋਲ ਪਲਾਂਟ ਵਿਚ ਮਸ਼ੀਨਰੀ ਤੇ ਕੋਲ ਬੈਲਟਾਂ ਤੋਂ ਇਲਾਵਾ ਬਾਰਿਸ਼ ਕਾਰਨ ਕੋਲਾ ਗਿੱਲਾ ਹੋਣ ਕਰਕੇ ਬੰਕਰਾਂ ਨੂੰ ਸਪਲਾਈ ਘੱਟ ਹੋ ਰਹੀ ਹੈ। ਹੜਤਾਲ ਦੌਰਾਨ ਲਹਿਰਾ ਥਰਮਲ ਦੀ ਮੈਨੇਜਮੈਂਟ ਵਲੋਂ ਬੰਦ ਹੋਏ 2 ਯੂਨਿਟਾਂ ਨੂੰ ਚਲਾਉਣ ਦੀਆਂ ਕੋਸ਼ਿਸ਼ਾਂ ਦੇ ਬਾਵਜੂਦ ਠੇਕਾ ਕਾਮਿਆਂ ਬਗੈਰ ਨਹੀਂ ਚੱਲੇ। ਪਰ ਜੋ 2 ਯੂਨਿਟ ਚੱਲ ਰਹੇ ਹਨ ਉਨ੍ਹਾਂ ਨੂੰ ਕੋਲ ਸਪਲਾਈ ਘੱਟ ਹੋਣ ਕਰਕੇ ਪਤਾ ਲੱਗਾ ਹੈ ਕਿ ਕੋਲੇ ਦੀ ਥਾਂ 5 ਗੰਨਾਂ ਲਾ ਕੇ ਤੇਲ ਰਾਹੀਂ ਭਖਾਇਆ ਜਾ ਰਿਹਾ ਹੈ। ਜਦੋਂ ਕਿ ਪੰਜਾਬ ਸਰਕਾਰ ਤੇ ਪਾਵਰਕਾਮ ਮੈਨੇਜਮੈਂਟ ਇਸ ਸਥਿਤੀ ਤੋਂ ਬੇਖਬਰ ਹੈ। ਜਨਤਕ ਖ਼ਜ਼ਾਨੇ ਨੂੰ ਲਹਿਰਾ ਥਰਮਲ ਦੀ ਲੋਕਲ ਮੈਨੇਜਮੈਂਟ ਵਲੋਂ ਹੜਤਾਲ ਦੌਰਾਨ ਯੂਨਿਟ ਸਿਰਫ਼ ਚਲਦੇ ਦਿਖਾਉਣ ਲਈ ਖ਼ਸਤਾ-ਹਾਲ ਹੋ ਰਹੀ ਮਸ਼ੀਨਰੀ ਦੀ ਅਸਲੀਅਤ ’ਤੇ ਪਰਦਾ ਪਾਇਆ ਜਾ ਰਿਹਾ ਹੈ। ਹੜਤਾਲ ’ਤੇ ਬੈਠੇ ਜੱਥਬੰਦੀ ਨੇ ਆਗੂਆਂ ਬਲਵਿੰਦਰ ਸਿੰਘ ਬੱਲੀ ਤੇ ਸੁਖਵਿੰਦਰ ਸਿੰਘ ਬਾਠ ਨੇ ਮੈਨੇਜਮੈਂਟ ਦੀ ਨਿਖੇਧੀ ਕਰਦਿਆਂ ਜਾਂਚ ਦੀ ਮੰਗ ਕੀਤੀ ਹੈ। ਇਸ ਸੰਬੰਧੀ ਥਰਮਲ ਲਹਿਰਾ ਦੇ ਮੁੱਖ ਇੰਜੀਨੀਅਰ ਸਤ ਪ੍ਰਕਾਸ਼ ਸਿੰਘ ਨਾਲ ਫ਼ੋਨ ਰਾਹੀਂ ਰਾਬਤਾ ਕੀਤਾ ਤਾਂ ਉਨ੍ਹਾਂ ਕਿਹਾ ਕਿ ਪਲਾਂਟ ਅੰਦਰ ਅਜਿਹੀ ਕੋਈ ਘਟਨਾ ਨਹੀਂ ਹੋਈ, ਜਦੋਂ ਕਿ ਅੱਗ ਲੱਗਣ ਦੀਆਂ ਵਾਇਰਲ ਵੀਡੀਓ ਬਾਰੇ ਦੱਸਿਆ ਤਾਂ ਉਨ੍ਹਾਂ ਪੱਲਾ ਝਾੜਦਿਆਂ ਜਾਣਕਾਰੀ ਪਟਿਆਲਾ ਮੈਨੇਜਮੈਂਟ ਤੋਂ ਲੈਣ ਦੀ ਗੱਲ ਕਰਕੇ ਭੱਜਣ ਲੱਗੇ ਤਾਂ ਸਵਾਲ ਕੀਤਾ ਕਿ ਜਾਣਕਾਰੀ ਥਰਮਲ ਲਹਿਰਾ ਮੁਹੱਬਤ ਬਾਰੇ ਪੁੱਛੀ ਹੈ। ਇਸ ਬਾਰੇ ਪਤਾ ਕਰਨ ਦੀ ਗੱਲ ਆਖੀ ਤੇ ਥਰਮਲ ਵਿੱਚ ਕੋਲ ਸਪਲਾਈ ਦਾ ਕੋਈ ਰੈਕ ਨਹੀਂ। ਜਦੋਂ ਕਿ ਕੋਲ ਰੈਕ ਸਪਲਾਈ ਬੰਦ ਹੈ।