6.14 ਗ੍ਰਾਮ ਚਿੱਟੇ ਸਮੇਤ ਨਸ਼ਾ ਤਸਕਰ ਕਾਬੂ
ਗੋਨਿਆਣਾ, 7 ਅਗਸਤ (ਲਛਮਣ ਦਾਸ ਗਰਗ)-ਪੁਲਿਸ ਨੇ ਇਲਾਕੇ ਵਿਚੋ 6. 14 ਗ੍ਰਾਮ ਚਿੱਟੇ ਸਮੇਤ ਇਕ ਨਸ਼ਾ ਤਸਕਰ ਨੂੰ ਕਾਬੂ ਕੀਤਾ।
ਗੋਨਿਆਣਾ, 7 ਅਗਸਤ (ਲਛਮਣ ਦਾਸ ਗਰਗ)-ਪੁਲਿਸ ਨੇ ਇਲਾਕੇ ਵਿਚੋ 6.14 ਗ੍ਰਾਮ ਚਿੱਟੇ ਸਮੇਤ ਇਕ ਨਸ਼ਾ ਤਸਕਰ ਨੂੰ ਕਾਬੂ ਕੀਤਾ। ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਥਾਣਾ ਨੇਹੀਆਂ ਵਾਲਾ ਦੇ ਮੁੱਖ ਅਫ਼ਸਰ ਅਮਰਿੰਦਰ ਸਿੰਘ ਨੇ ਦੱਸਿਆ ਕਿ ਪੁਲਿਸ ਨੂੰ ਦੌਰਾਨ ਏ ਗਸ਼ਤ ਜਾਣਕਾਰੀ ਮਿਲੀ ਸੀ ਕਿ ਗੋਨਿਆਣਾ ਮੰਡੀ ਵਿਚ ਨਸ਼ਾ ਤਸਕਰ ਨਸ਼ੇ ਦੀ ਖਰੀਦੋ ਫਰੋਖਤ ਲਈ ਘੁੰਮ ਰਿਹਾ ਹੈ, ਜਿਸ ਤਹਿਤ ਪੁਲਿਸ ਨੇ ਸੂਚਨਾ ਦੇ ਅਧਾਰਿਤ ਜਦੋਂ ਸ਼ੱਕ ਦੇ ਆਧਾਰਿਤ ਇਕ ਸ਼ੱਕੀ ਵਿਅਕਤੀ ਨੂੰ ਰੋਕ ਕੇ ਉਸ ਦੀ ਤਲਾਸ਼ੀ ਲਈ ਤਾਂ ਉਸ ਕੋਲੋ 6.14 ਗ੍ਰਾਮ ਚਿੱਟਾ ਬਰਾਮਦ ਕੀਤਾ ਗਿਆ। ਪੁਲਿਸ ਨੇ ਨਸ਼ਾ ਤਸਕਰ ਦੀ ਪਹਿਚਾਨ ਹਰਪ੍ਰੀਤ ਸਿੰਘ ਪੁੱਤਰ ਗੁਰਜੰਟ ਸਿੰਘ ਵਾਸੀ ਬਲਾਹੜ੍ਹ ਵਿੰਝੂ (ਬਠਿੰਡਾ) ਵਜੋਂ ਕੀਤੀ ਹੈ। ਪੁਲਿਸ ਨੇ ਹਰਪ੍ਰੀਤ ਸਿੰਘ ਖ਼ਿਲਾਫ਼ ਮਾਮਲਾ ਦਰਜ ਕਰਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।