ਮਹਿਰਾਜ ਦੇ 400 ਸਾਲਾਂ ਮੋਹੜੀ ਗੱਡ ਦਿਹਾੜੇ ਨੂੰ ਧੂਮਧਾਮ ਨਾਲ ਮਨਾਉਣ ਲਈ ਸਿੱਧੂ ਭਾਈਚਾਰੇ ਦੀ ਅਹਿਮ ਮੀਟਿੰਗ
ਮਹਿਰਾਜ, 9 ਅਗਸਤ (ਸੁਖਪਾਲ ਮਹਿਰਾਜ)- ਬਾਹੀਏ ਦੇ ਮੁੱਢ ਨਗਰ ਮਹਿਰਾਜ ਦੇ 400 ਸਾਲਾ ਮੋਹੜੀ ਗੱਡ ਦਿਹਾੜੇ ਨੂੰ ਧੂਮਧਾਮ ਨਾਲ ਮਨਾਉਣ ਲਈ ਸਿੱਧੂ ਬਰਾੜ ਵਿਸ਼ਵ ਭਾਈਚਾਰਾ ਵੈੱਲਫੇਅਰ ਸੁਸਾਇਟੀ ਮਹਿਰਾਜ (ਬਠਿੰਡਾ) ਵਲੋਂ ਗੁਰਦੁਆਰਾ ਬਾਬਾ ਸਿੱਧ ਤਿਲਕ ਰਾਏ ਸਾਹਿਬ ਮਹਿਰਾਜ ਵਿਖੇ ਅਹਿਮ ਮੀਟਿੰਗ ਕੀਤੀ ਗਈ। ਮੀਟਿੰਗ ਵਿਚ ਵੱਡੀ ਗਿਣਤੀ ‘ਚ ਸਿੱਧੂ ਭਾਈਚਾਰੇ ਦੇ ਨੁਮਾਇੰਦਿਆਂ ਨੇ ਸ਼ਮੂਲੀਅਤ ਕੀਤੀ।
4
400 ਸਾਲਾਂ ਮੋਹੜੀ ਗੱਡ ਦਿਹਾੜੇ ਦੀਆਂ ਤਿਆਰੀਆਂ ਸੰਬੰਧੀ ਮੀਟਿੰਗ ਮੌਕੇ ਸਿੱਧੂ ਭਾਈਚਾਰੇ ਦੇ ਨੁਮਾਇੰਦੇ। ਤਸਵੀਰ: ਸੁਖਪਾਲ ਮਹਿਰਾਜ।
10-08-2026
ਮਹਿਰਾਜ, 9 ਅਗਸਤ (ਸੁਖਪਾਲ ਮਹਿਰਾਜ)- ਬਾਹੀਏ ਦੇ ਮੁੱਢ ਨਗਰ ਮਹਿਰਾਜ ਦੇ 400 ਸਾਲਾ ਮੋਹੜੀ ਗੱਡ ਦਿਹਾੜੇ ਨੂੰ ਧੂਮਧਾਮ ਨਾਲ ਮਨਾਉਣ ਲਈ ਸਿੱਧੂ ਬਰਾੜ ਵਿਸ਼ਵ ਭਾਈਚਾਰਾ ਵੈੱਲਫੇਅਰ ਸੁਸਾਇਟੀ ਮਹਿਰਾਜ (ਬਠਿੰਡਾ) ਵਲੋਂ ਗੁਰਦੁਆਰਾ ਬਾਬਾ ਸਿੱਧ ਤਿਲਕ ਰਾਏ ਸਾਹਿਬ ਮਹਿਰਾਜ ਵਿਖੇ ਅਹਿਮ ਮੀਟਿੰਗ ਕੀਤੀ ਗਈ। ਮੀਟਿੰਗ ਵਿਚ ਵੱਡੀ ਗਿਣਤੀ ‘ਚ ਸਿੱਧੂ ਭਾਈਚਾਰੇ ਦੇ ਨੁਮਾਇੰਦਿਆਂ ਨੇ ਸ਼ਮੂਲੀਅਤ ਕੀਤੀ। ਮੀਟਿੰਗ ਦੌਰਾਨ ਫ਼ੈਸਲਾ ਕੀਤਾ ਗਿਆ ਕਿ 400 ਸਾਲਾ ਮੋਹੜੀ ਗੱਡ ਦਿਹਾੜੇ ਨੂੰ ਯਾਦਗਾਰੀ ਢੰਗ ਨਾਲ ਮਨਾਉਣ ਲਈ ਭਾਈਚਾਰੇ ਦੀ ਮੀਟਿੰਗ ਹਰ ਮਹੀਨੇ ਦੇ ਪਹਿਲੇ ਸ਼ਨੀਵਾਰ ਸਵੇਰੇ 10 ਵਜੇ ਉਕਤ ਗੁਰਦੁਆਰਾ ਸਾਹਿਬ ਵਿਖੇ ਹੋਇਆ ਕਰੇਗੀ। ਇਸ ਮੌਕੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਅਹੁਦੇਦਾਰਾਂ ਨੂੰ ਅਪੀਲ ਕੀਤੀ ਗਈ ਕਿ ਦਰਬਾਰ ਸਾਹਿਬ ਦੀ ਚੱਲ ਰਹੀ ਉਸਾਰੀ ਦੇ ਕੰਮ ਵਿਚ ਹੋਰ ਤੇਜ਼ੀ ਲਿਆਂਦੀ ਜਾਵੇ। ਇਸ ਤੋਂ ਇਲਾਵਾ ਹਲਕੇ ਦੇ ਵਿਧਾਇਕ ਬਲਕਾਰ ਸਿੰਘ ਸਿੱਧੂ ਨੂੰ ਅਪੀਲ ਕੀਤੀ ਗਈ ਕਿ ਮਾੜੀ ਰੋਡ ਤੋਂ ਪੂਹਲਾ ਰੋਡ ਤੱਕ ਸਟੇਡੀਅਮ ਦੇ ਨਾਲ ਲੱਗਦੀ ਸੜਕ ਨੂੰ ਪੱਕਾ ਕੀਤਾ ਜਾਵੇ। ਮੋਹੜੀ ਗੱਡ ਦਿਹਾੜੇ ਤੋਂ ਪਹਿਲਾਂ ਨਗਰ ਦੇ ਸਕੂਲਾਂ, ਹਸਪਤਾਲ ਅਤੇ ਕਮਿਊਨਿਟੀ ਹਾਲ ਨੂੰ ਰੰਗ-ਰੋਗਨ ਕਰਵਾ ਕੇ ਸੁੰਦਰ ਬਣਾਉਣ ਦੀ ਵੀ ਮੰਗ ਕੀਤੀ ਗਈ। ਇਸ ਦੇ ਨਾਲ ਹੀ ਨਗਰ ਮਹਿਰਾਜ ਦੀ ਮੋਹੜੀ ਗੱਡਣ ਵਾਲੇ ਬਾਬਾ ਮੋਹਨ ਜੀ ਦੀ ਯਾਦ ਵਿਚ ਮਹਿਰਾਜ ਵਿਖੇ ਇੱਕ ਵਧੀਆ ਡਿਜੀਟਲ ਲਾਇਬ੍ਰੇਰੀ ਸਥਾਪਿਤ ਕਰਨ ਦੀ ਮੰਗ ਵੀ ਰੱਖੀ ਗਈ। ਮੀਟਿੰਗ ਵਿਚ ਨਾਮਦੇਵ ਸਿੰਘ ਸਿੱਧੂ ਸਾਬਕਾ ਤਹਿਸੀਲਦਾਰ, ਐਡਵੋਕੇਟ ਜਸ ਬੱਜੋਆਣਾ, ਗੁਰਮੀਤ ਸਿੰਘ, ਗੁਰਮੇਲ ਸਿੰਘ ਲੀਡਰ ਸਾਬਕਾ ਸਰਪੰਚ, ਬੂਟਾ ਸਿੰਘ ਸਿੱਧੂ, ਅਮਰਧੀਰ ਸਿੰਘ ਸਿੱਧੂ, ਚੇਅਰਮੈਨ ਜਗਸੀਰ ਸਿੰਘ ਵੈਦ, ਬੂਟਾ ਸਿੰਘ ਨੰਬਰਦਾਰ, ਬਾਬੂ ਸਿੰਘ, ਹਰਮੇਲ ਸਿੰਘ ਫੌਜੀ, ਅਮਰਜੀਤ ਸਿੰਘ ਸਿੱਧੂ, ਕੁਲਵਿੰਦਰ ਸਿੰਘ ਸਾਬਕਾ ਐੱਮ.ਸੀ., ਮਾਸਟਰ ਗੁਰਨਾਮ ਸਿੰਘ ਸਿੱਧੂ ਕਲਿਆਣ, ਤੇਜਾ ਸਿੰਘ ਸਾਬਕਾ ਸਰਪੰਚ ਕਲਿਆਣ, ਨਰਦੇਵ ਸਿੰਘ ਪੂਹਲੀ, ਗੁਰਟੇਕ ਸਿੰਘ ਪੂਹਲੀ, ਗੁਰਮੇਲ ਸਿੰਘ ਸਾਬਕਾ ਸਰਪੰਚ ਮਹਿਰਾਜ, ਅਲਬੇਲ ਸਿੰਘ ਸਾਬਕਾ ਸਰਪੰਚ ਗੁਰੂਸਰ ਅਤੇ ਗੁਰਮੀਤ ਸਿੰਘ ਸੈਕਟਰੀ ਤੋਂ ਇਲਾਵਾ ਵੱਡੀ ਗਿਣਤੀ ਵਿਚ ਭਾਈਚਾਰੇ ਦੇ ਮੈਂਬਰ ਹਾਜ਼ਰ ਸਨ।