09-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 10-08-2026

ਵਧੀਆ ਲੇਖ

ਵਧੀਆ ਲੇਖ

Ad Position 21
No active advertisement
ਅਜੀਤ ਡੈਸਕ 10-08-2026

ਵਧੀਆ ਲੇਖ

ਦਵਿੰਦਰ ਕੌਰ ਖੁਸ਼ ਧਾਲੀਵਾਲ ਦੁਆਰਾ ਲਿਖਿਆ ਲੇਖ 'ਮਾਨਸਿਕ ਤਣਾਅ ਹੇਠ ਕੰਮ ਕਰਨ ਲਈ ਮਜਬੂਰ ਹਨ ਅਧਿਆਪਕ' ਬਹੁਤ ਵਧੀਆ ਲੱਗਾ | ਲੇਖਿਕਾ ਨੇ ਬਹੁਤ ਵਿਸਥਾਰ ਨਾਲ ਅਧਿਆਪਕ ਤੋਂ ਕਰਵਾਏ ਜਾ ਰਹੇ ਗੈਰ- ਵਿੱਦਿਅਕ ਕੰਮਾਂ ਦਾ ਜ਼ਿਕਰ ਕੀਤਾ ਹੈ | ਇਹ ਗੱਲ ਬਿਲਕੁਲ ਸੋਲਾਂ ਆਨੇ ਸਹੀ ਹੈ | ਅਧਿਆਪਕ ਦਾ ਕੇਂਦਰ ਬਿੰਦੂ ਉਸ ਦੇ ਵਿਦਿਆਰਥੀ ਹੁੰਦੇ ਹਨ, ਜਿਨ੍ਹਾਂ ਨੂੰ  ਸਿੱਖਿਆ ਦੇ ਕੇ ਉਸ ਨੇ ਸਮਾਜ ਦੇ ਜ਼ਿੰਮੇਵਾਰ ਨਾਗਰਿਕ ਬਣਾਉਣਾ ਹੁੰਦਾ ਹੈ | ਅਧਿਆਪਕ ਸਿਰ ਵਿਦਿਆਰਥੀਆਂ ਦਾ ਭਵਿੱਖ ਸੰਵਾਰਨ ਦੀ ਬਹੁਤ ਵੱਡੀ ਜ਼ਿੰਮੇਵਾਰੀ ਹੁੰਦੀ ਹੈ | ਅਧਿਆਪਕ ਕੀ ਕਰੇ? ਕਿੱਧਰ- ਕਿੱਧਰ ਹੋਵੇ? ਉਹ ਅੱਧੀ-2 ਰਾਤ ਤੱਕ ਡਾਟੇ ਭਰਨ ਲਈ ਮਜਬੂਰ ਹੈ | ਉਹ ਵਿਦਿਆਰਥੀਆਂ ਨੂੰ  ਉਹ ਸਮਾਂ ਨਹੀ ਦੇ ਪਾਉਂਦਾ, ਜੋ ਉਹ ਦੇਣਾ ਚਾਹੁੰਦਾ ਹੈ, ਜਾਂ ਉਸ ਨੂੰ  ਦੇਣਾ ਚਾਹੀਦਾ ਹੈ | ਅਸਲ ਰੂਪ ਵਿਚ ਸਿੱਖਿਆ ਕ੍ਰਾਂਤੀ ਉਦੋਂ ਹੀ ਆਵੇਗੀ, ਜਦੋਂ ਅਧਿਆਪਕ ਆਪਣਾ ਪੂਰਾ ਸਮਾਂ ਜਮਾਤਾਂ ਵਿਚ ਪੜ੍ਹਾਉਣ ਨੂੰ  ਦੇਵੇਗਾ | ਸਰਕਾਰ ਨੂੰ  ਚਾਹੀਦਾ ਹੈ ਕਿ ਗੈਰ-ਵਿੱਦਿਅਕ ਕੰਮ ਕਰਵਾਉਣ ਲਈ ਪੜ੍ਹੇ-ਲਿਖੇ ਲੋਕਾਂ ਨੂੰ  ਰੁਜ਼ਗਾਰ ਦੇਵੇ, ਜਿਹੜੇ ਬੇਰੁਜ਼ਗਾਰ ਹਨ | ਉਨ੍ਹਾਂ ਨੂੰ  ਕੰਮ ਮਿਲੇਗਾ, ਅਧਿਆਪਕਾਂ ਨੂੰ  ਪੜ੍ਹਾਉਣ ਨਾਲ ਸੁੱਖ ਦਾ ਸਾਹ ਆਵੇਗਾ | ਵਿਦਿਆਰਥੀਆਂ ਨੂੰ  ਅਧਿਆਪਕ ਮਿਲਣਗੇ, ਜਿਹੜੇ ਸਿਰਫ ਤੇ ਸਿਰਫ਼ ਉਨ੍ਹਾਂ ਲਈ ਨਿਯੁਕਤ ਕੀਤੇ ਗਏ ਹਨ | 

-ਰਾਜ ਕੌਰ ਕਮਾਲਪੁਰ,
ਪਟਿਆਲਾ |

ਸੰਘਰਸ਼ ਸਮੇਂ ਹੋਸ਼ ਜ਼ਰੂਰੀ 

ਸੰਘਰਸ਼ ਕਰਦੇ ਸਮੇਂ ਆਪਣੇ ਜੋਸ਼ ਤੇ ਹੋਸ਼ ਨੂੰ  ਕਾਬੂ 'ਚ ਰੱਖੋ | ਜੇਕਰ ਤੁਸੀਂ ਇਨ੍ਹਾਂ 'ਤੇ ਕਾਬੂ ਨਹੀਂ ਰੱਖਦੇ ਤਾ ਚੰਗੇ ਨਤੀਜੇ ਦੀ ਆਸ ਨਹੀਂ ਰੱਖੀ ਜਾ ਸਕਦੀ | ਸੰਘਰਸ਼ ਦੀ ਜਿੱਤ ਦੇ ਇਹ ਦੋ ਵੱਡੇ ਨੁਕਤੇ ਹਨ | ਇਸ ਲਈ ਸੰਘਰਸ਼ ਕਾਰਜਾਂ ਦੀ ਸ਼ੁਰੂਆਤ ਕਰਨ ਸਮੇਂ ਇਨ੍ਹਾਂ ਨੁਕਤਿਆਂ ਨੂੰ  ਧਿਆਨ 'ਚ ਰੱਖ ਕੇ ਅੱਗੇ ਵਧੋ | ਹਾਂ, ਇਹ ਵੀ ਜ਼ਰੂਰੀ ਹੈ ਕਿ ਸੰਘਰਸ਼ 'ਚ ਜੋਸ਼ ਦਾ ਹੋਣਾ ਤੇ ਹੋਸ਼ 'ਚ ਰਹਿਣਾ ਲਾਜ਼ਮੀ ਹੈ | ਤੁਹਾਡੀ ਜ਼ਰਾ ਜਿੰਨੀ ਦੀ ਕੁਤਾਹੀ ਤੁਹਾਡੇ ਸੰਘਰਸ਼ ਨੂੰ  ਫੇਲ੍ਹ ਕਰ ਸਕਦੀ ਹੈ ਤੇ ਤੁਹਾਡੀਆਂ ਆਸਾਂ 'ਤੇ ਪਾਣੀ ਫੇਰ ਸਕਦੀ ਹੈ | ਅਗਰ ਤੁਸੀਂ ਇਨ੍ਹਾਂ ਨੁਕਤਿਆਂ 'ਤੇ ਕਾਬੂ ਨਹੀਂ ਰੱਖਦੇ ਤਾਂ ਤੁਹਾਡੇ ਵਲੋਂ ਲਏ ਫ਼ੈਸਲਿਆਂ ਦੇ ਗਲਤ ਨਤੀਜੇ ਨਿਕਲ ਸਕਦੇ ਹਨ | ਇਕ ਚੰਗੇ ਲੀਡਰ ਦੀ ਵੀ ਇਹੋ ਨਿਸ਼ਾਨੀ ਹੁੰਦੀ ਗਈ ਕਿ ਜੋਸ਼ ਤੇ ਹੋਸ਼ 'ਚ ਰਹਿੰਦਿਆਂ ਆਪਣੇ ਸੰਘਰਸ਼ ਕਾਰਜਾਂ  ਨੂੰ ਅੱਗੇ ਵਧਾ ਕੇ ਜਿੱਤ ਹਾਸਿਲ ਕਰੇ |

-ਲੈਕਚਰਾਰ ਅਜੀਤ ਖੰਨਾ 

ਫ਼ਲਾਂ ਦਾ ਰਾਜਾ ਅੰਬ

ਅੰਬ ਭਾਰਤ ਵਿਚ ਸਭ ਵੱਧ ਪੈਦਾ ਹੋਣ ਵਾਲਾ ਫਲ ਹੈ | ਅੰਬ ਦਾ ਰੁੱਖ ਧਰਤੀ ਦਾ ਸ਼ਿੰਗਾਰ ਹੈ ਅਤੇ ਅੰਬ ਨੂੰ  ਫ਼ਲਾਂ ਦਾ ਰਾਜਾ ਕਿਹਾ ਜਾਂਦਾ ਹੈ | ਅੰਬ ਸਭ ਦਾ ਮਨ ਪਸੰਦ ਫਲ ਹੈ | ਇਸ ਰੁੱਤ 'ਚ ਇਹ ਫਲ ਆਮ ਲੋਕਾਂ ਦੀ ਖੁਰਾਕ ਦਾ ਹਿੱਸਾ ਬਣਦਾ ਹੈ | ਗਹਿਣਿਆਂ ਦੀ ਤਰ੍ਹਾਂ ਟਾਹਣੀਆਂ 'ਤੇ ਲਟਕੇ ਅੰਬ ਬਾਕਮਾਲ ਦਾ ਦਿ੍ਸ਼ ਬਣਾਉਂਦੇ ਹਨ | ਹਰੇ ਤੋਂ ਪੀਲੇ ਹੋ ਕੇ ਆਪਣੇ ਆਪ ਹੀ ਆਪਣੇ ਚਾਹੁਣ ਵਾਲੇ ਦੀ ਝੋਲੀ 'ਚ ਆ ਡਿੱਗਦੇ ਹਨ | ਫਲ ਸਾਡੇ ਨਾਲ ਹਮਦਰਦੀ ਰੱਖਦਿਆਂ ਹੋਇਆਂ ਕਈ ਕਿਸਮ ਸਰੀਰਕ ਰੋਗਾਂ ਦਾ ਇਲਾਜ ਕਰਦੇ ਹਨ | ਮੌਸਮੀ ਫਲਾਂ ਦੇ ਕਦਰਵਾਨ ਬਣੋ ਅਤੇ ਇਹ ਤੁਹਾਨੂੰ ਸਿਹਤ ਪੱਖੋਂ ਤੰਦਰੁਸਤ ਬਣਾਉਂਦੇ ਹਨ | ਸਿਹਤ ਲਈ ਮੌਸਮੀ ਫਲਾਂ ਦਾ ਫਾਇਦਾ ਉਠਾਉਣ 'ਚ ਹੀ ਫਾਇਦਾ ਹੈ | ਅੰਬ ਕਈ ਕਿਸਮ ਦੇ ਪੇਟ ਰੋਗਾਂ ਨੂੰ  ਠੀਕ ਕਰਦਾ ਹੈ | ਇਹ ਰੁੱਖ ਫਲ ਦੇਣ ਦੇ ਨਾਲ-ਨਾਲ ਛਾਂ ਵੀ ਦਿੰਦਾ ਹੈ | ਕਾਦਰ ਦੀ ਕੁਦਰਤ ਦੀ ਮਹੱਤਤਾ ਨੂੰ  ਸਮਝਦਿਆਂ ਅੰਬ ਦੇ ਰੁੱਖ ਵਧੇਰੇ ਲਾਓ | ਇਹ ਰੁੱਖ ਫਲ ਦੇਣ ਦੇ ਨਾਲ ਹਰਿਆਲੀ ਦੇ ਵਾਤਾਵਰਨ 'ਚ ਖੁਸ਼ਹਾਲੀ ਵੰਡਦਾ ਹੈ | ਇਸ ਰੁੱਤ 'ਚ ਵਧੇਰੇ ਰੁੱਖ ਲਾਉਂਦੇ ਰਹੋ | ਫੋਟੋਆਂ ਖਿਚਾਉਣ ਦੀ ਥਾਂ ਉਨ੍ਹਾਂ ਦੀ ਸਾਂਭ-ਸੰਭਾਲ ਕਰੋ |ਬਾਕੀ ਰੁੱਖ ਲਾਉਣ ਦੇ ਨਾਲ-ਨਾਲ ਅੰਬਾਂ ਦੇ ਬੂਟਿਆਂ ਦੇ ਧਰਤੀ 'ਤੇ ਅੰਬਾਰ ਲਾ ਦਿਓ |

-ਸਨੇਹਇੰਦਰ ਮੀਲੂ ਫਰੌਰ 

ਜਿੱਤ ਦਾ ਪ੍ਰਤੀਕ ਕਾਰਗਿਲ ਵਿਜੈ ਦਿਵਸ

ਰਗਿਲ ਵਿਜੇ ਦਿਵਸ ਹਰ ਸਾਲ 26 ਜੁਲਾਈ ਨੂੰ  ਭਾਰਤ ਵਿਚ ਬਹੁਤ ਸਤਿਕਾਰ ਨਾਲ ਮਨਾਇਆ ਜਾਂਦਾ ਹੈ | ਇਹ ਦਿਨ ਦੇਸ਼ ਦੇ ਬਹਾਦਰ ਸੈਨਿਕਾਂ ਦੀ ਕੁਰਬਾਨੀ ਅਤੇ ਜਿੱਤ ਦਾ ਪ੍ਰਤੀਕ ਹੈ | ਸਾਲ 1999 ਵਿਚ ਕਾਰਗਿਲ ਖੇਤਰ ਵਿਚ ਭਾਰਤ ਅਤੇ ਪਾਕਿਸਤਾਨ ਦੀਆਂ ਫ਼ੌਜਾਂ ਵਿਚਕਾਰ ਜੰਗ ਹੋਈ ਸੀ | ਇਹ ਜੰਗ ਲਗਭਗ 60 ਦਿਨ ਤੱਕ ਬਹੁਤ ਉੱਚੀਆਂ ਪਹਾੜੀਆਂ 'ਤੇ ਲੜੀ ਗਈ | ਪਾਕਿਸਤਾਨੀ ਫ਼ੌਜ ਨੇ ਲੁਕ ਕੇ ਭਾਰਤ ਦੀਆਂ ਚੌਕੀਆਂ 'ਤੇ ਕਬਜ਼ਾ ਕਰ ਲਿਆ ਸੀ | ਭਾਰਤੀ ਫ਼ੌਜ ਨੇ 'ਆਪ੍ਰੇਸ਼ਨ ਵਿਜੈ' ਚਲਾ ਕੇ ਦੁਸ਼ਮਣ ਨੂੰ  ਮੂੰਹ ਤੋੜ ਜਵਾਬ ਦਿੱਤਾ | 26 ਜੁਲਾਈ, 1999 ਨੂੰ  ਭਾਰਤ ਨੇ ਆਪਣੀਆਂ ਸਾਰੀਆਂ ਚੌਕੀਆਂ ਵਾਪਸ ਖੋਹ ਲਈਆਂ ਅਤੇ ਜੰਗ ਵਿਚ ਸ਼ਾਨਦਾਰ ਜਿੱਤ ਪ੍ਰਾਪਤ ਕੀਤੀ | ਇਸ ਲੜਾਈ ਵਿਚ ਭਾਰਤ ਦੇ ਕਈ ਸੂਰਬੀਰ ਸ਼ਹੀਦ ਹੋ ਗਏ | ਇਸ ਦਿਨ ਦਿੱਲੀ ਵਿਚ 'ਅਮਰ ਜਵਾਨ ਜੋਤੀ' ਅਤੇ ਦੇਸ਼ ਭਰ ਦੇ ਯੁੱਧ ਸਮਾਰਕਾਂ ਉੱਤੇ ਸ਼ਹੀਦਾਂ ਨੂੰ  ਸ਼ਰਧਾਂਜਲੀ ਦਿੱਤੀ ਜਾਂਦੀ ਹੈ | 

-ਪਵਨ ਗੁਪਤਾ ਮੰਡੀ ਅਹਿਮਦਗੜ੍ਹ 

Ad Position 22
No active advertisement
ਪਿਛਲੀ ਖ਼ਬਰ ਮਹਿਰਾਜ ਦੇ 400 ਸਾਲਾਂ ਮੋਹੜੀ ਗੱਡ ਦਿਹਾੜੇ ਨੂੰ ਧੂਮਧਾਮ ਨਾਲ ਮਨਾਉਣ ਲਈ ਸਿੱਧੂ ਭਾਈਚਾਰੇ ਦੀ ਅਹਿਮ ਮੀਟਿੰਗ ਅਗਲੀ ਖ਼ਬਰ ਇਕ ਵਾਰ ਫਿਰ ਸਿਖ਼ਰ ਨੂੰ ਛੂਹ ਰਹੀ ਹੈ ਮਹਿੰਗਾਈ
Ad Position 24