09-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 10-08-2026

ਵਾਤਾਵਰਨ ਸੰਭਾਲ ਸੁਸਾਇਟੀ ਵਲੋਂ ਨੇਚਰ ਪਾਰਕ ਨੂੰ ਵਿਕਸਤ ਕਰਨ ਦਾ ਉਪਰਾਲਾ

ਰਾਮਪੁਰਾ ਫੂਲ, 9 ਅਗਸਤ (ਹੇਮੰਤ ਕੁਮਾਰ ਸ਼ਰਮਾ): ਸਥਾਨਕ ਸ਼ਹਿਰ ਦੀ ਫੂਲ ਸੜਕ ’ਤੇ ਸਥਿਤ ਨੇਚਰ ਪਾਰਕ ਬਿਨਾਂ ਸਾਂਭ ਸੰਭਾਲ ਤੋਂ ਉੱਜੜ ਗਿਆ ਸੀ ਅਤੇ ਕੀਮਤੀ ਘਾਹ ਅਤੇ ਪੌਦੇ ਲਗਾਤਾਰ ਖ਼ਤਮ ਹੋ ਰਹੇ ਸਨ। ਇੰਨ੍ਹਾਂ ਹੀ ਨਹੀਂ ਕਰੋੜਾਂ ਰੁਪਏ ਦੀ ਲਾਗਤ ਨਾਲ ਬਣਾਏ ਇਸ ਨੇਚਰ ਪਾਰਕ ਦੀ ਚਾਰਦੀਵਾਰੀ ਜੋ ਕਿ ਲੋਹੇ ਦੀਆਂ ਗਰਿੱਲਾਂ ਨਾਲ ਬਣੀ ਸੀ ਨੂੰ ਚੋਰਾ ਵਲੋਂ ਲਗਾਤਾਰ ਚੋਰੀ ਕੀਤਾ ਜਾ ਰਿਹਾ ਸੀ।

Ad Position 21
No active advertisement
ਨੇਚਰ ਪਾਰਕ ਵਿਚ ਸਾਫ਼ ਸਫ਼ਾਈ ਕਰਨ ਵਾਲੇ ਸੁਸਾਇਟੀ ਦੇ ਮੈਂਬਰ। ਤਸਵੀਰ : ਹੇਮੰਤ ਸ਼ਰਮਾ 10-08-2026
ਰਾਮਪੁਰਾ ਫੂਲ, 9 ਅਗਸਤ (ਹੇਮੰਤ ਕੁਮਾਰ ਸ਼ਰਮਾ): ਸਥਾਨਕ ਸ਼ਹਿਰ ਦੀ ਫੂਲ ਸੜਕ ’ਤੇ ਸਥਿਤ ਨੇਚਰ ਪਾਰਕ ਬਿਨਾਂ ਸਾਂਭ ਸੰਭਾਲ ਤੋਂ ਉੱਜੜ ਗਿਆ ਸੀ ਅਤੇ ਕੀਮਤੀ ਘਾਹ ਅਤੇ ਪੌਦੇ ਲਗਾਤਾਰ ਖ਼ਤਮ ਹੋ ਰਹੇ ਸਨ। ਇੰਨ੍ਹਾਂ ਹੀ ਨਹੀਂ ਕਰੋੜਾਂ ਰੁਪਏ ਦੀ ਲਾਗਤ ਨਾਲ ਬਣਾਏ ਇਸ ਨੇਚਰ ਪਾਰਕ ਦੀ ਚਾਰਦੀਵਾਰੀ ਜੋ ਕਿ ਲੋਹੇ ਦੀਆਂ ਗਰਿੱਲਾਂ ਨਾਲ ਬਣੀ ਸੀ ਨੂੰ ਚੋਰਾ ਵਲੋਂ ਲਗਾਤਾਰ ਚੋਰੀ ਕੀਤਾ ਜਾ ਰਿਹਾ ਸੀ। ਇਸ ਸੰਬੰਧੀ ਜਦੋਂ ਵਾਤਾਵਰਣ ਪ੍ਰੇਮੀਆਂ ਦੀ ਇਕੱਤਰਤਾ ਹੋਈ ਤਾਂ ਵਾਤਾਵਰਣ ਸੰਭਾਲ ਸੁਸਾਇਟੀ ਰਾਮਪੁਰਾ ਫੂਲ ਨਾਲ ਸੰਪਰਕ ਕਰਕੇ ਇਸ ਨੂੰ ਵਿਕਸਤ ਕਰਨ ਲਈ ਕਿਹਾ ਤਾਂ ਵਾਤਾਵਰਨ ਸੰਭਾਲ ਸੁਸਾਇਟੀ ਨੇ ਇਹ ਕਾਰਜ ਆਰੰਭ ਕਰ ਦਿੱਤਾ। ਸ਼ਹਿਰ ਵਾਸੀਆਂ ਦੇ ਭਰਵੇਂ ਸਹਿਯੋਗ ਨਾਲ ਨੰਨ੍ਹੀ ਬੱਚੀ ਰਵਨੀਤ ਕੌਰ ਤੋਂ ਬੂਟੇ ਲਵਾ ਕੇ ਉਸ ਦੇ ਜਨਮ ਦਿਨ ’ਤੇ ਸ਼ੁਰੂਆਤ ਕਰ ਦਿੱਤੀ ਗਈ। ਇਸ ਮੌਕੇ ਵੱਖ-ਵੱਖ ਕਿਸਮਾਂ ਦੇ ਸ਼ਾਨਦਾਰ ਬੂਟੇ ਲਗਾਏ ਗਏ ਅਤੇ ਨੇਚਰ ਪਾਰਕ ਨੂੰ ਦੁਬਾਰਾ ਵਿਕਸਤ ਕਰਨ ਲਈ ਉਥੇ ਘਾਹ ਵਗ਼ੈਰਾ ਲਾਉਣ ਅਤੇ ਸਫ਼ਾਈ ਦਾ ਕੰਮ ਸ਼ੁਰੂ ਕਰ ਦਿੱਤਾ ਗਿਆ ਹੈ। ਇਸ ਮੌਕੇ ਵਾਤਾਵਰਣ ਸੰਭਾਲ ਸੁਸਾਇਟੀ ਰਾਮਪੁਰਾ ਫੂਲ ਦੇ ਸਾਰੇ ਅਹੁਦੇਦਾਰ ਮੈਂਬਰ ਅਤੇ ਵੱਡੀ ਗਿਣਤੀ ਵਿਚ ਵਾਤਾਵਰਣ ਪ੍ਰੇਮੀ ਸ਼ਖ਼ਸੀਅਤਾਂ ਅਤੇ ਸ਼ਹਿਰ ਵਾਸੀ ਹਾਜ਼ਰ ਸਨ।
Ad Position 22
No active advertisement
ਪਿਛਲੀ ਖ਼ਬਰ ਕਲਿਆਣ ਵਿਖੇ ਸਾਲਾਨਾ ਭੰਡਾਰਾ ਅਤੇ ਮੇਲਾ ਮਨਾਇਆ ਅਗਲੀ ਖ਼ਬਰ ਬ੍ਰਾਹਮਣ ਸਭਾ ਰਾਮਪੁਰਾ ਫੂਲ ਦੀ ਚੋਣ ਹੋਈ ਸੰਪੰਨ, ਪ੍ਰਧਾਨ ਬਣੇ ਰੋਹਿਤ ਸ਼ਰਮਾ
Ad Position 24