ਕਲਿਆਣ ਵਿਖੇ ਸਾਲਾਨਾ ਭੰਡਾਰਾ ਅਤੇ ਮੇਲਾ ਮਨਾਇਆ
ਨਥਾਣਾ, 9 ਅਗਸਤ (ਗੁਰਦਰਸ਼ਨ ਲੁੱਧੜ): ਪਿੰਡ ਕਲਿਆਣ ਸੁੱਖਾ ਵਿਖੇ ਸ਼ੀਤਲਾ ਮਾਤਾ ਮੰਦਰ ਪ੍ਰਬੰਧਕ ਸੁਸਾਇਟੀ ਵਲੋਂ ਸਮੂਹ ਨਗਰ ਨਿਵਾਸੀਆਂ ਦੇ ਸਹਿਯੋਗ ਨਾਲ ਮਾਤਾ ਸੀਤਲਾ ਮੰਦਰ ਵਿਖੇ ਸਾਲਾਨਾ ਭੰਡਾਰਾ ਅਤੇ ਮੇਲਾ ਲਗਾਇਆ ਗਿਆ। ਜਿਸ ਮੌਕੇ ਵੱਡੀ ਗਿਣਤੀ ਵਿਚ ਸੰਗਤਾਂ ਸ਼ਾਮਿਲ ਹੋਈਆਂ ਅਤੇ ਲੰਗਰਾਂ ਵਿਚ ਸੇਵਾ ਕੀਤੀ।
ਨਥਾਣਾ, 9 ਅਗਸਤ (ਗੁਰਦਰਸ਼ਨ ਲੁੱਧੜ): ਪਿੰਡ ਕਲਿਆਣ ਸੁੱਖਾ ਵਿਖੇ ਸ਼ੀਤਲਾ ਮਾਤਾ ਮੰਦਰ ਪ੍ਰਬੰਧਕ ਸੁਸਾਇਟੀ ਵਲੋਂ ਸਮੂਹ ਨਗਰ ਨਿਵਾਸੀਆਂ ਦੇ ਸਹਿਯੋਗ ਨਾਲ ਮਾਤਾ ਸੀਤਲਾ ਮੰਦਰ ਵਿਖੇ ਸਾਲਾਨਾ ਭੰਡਾਰਾ ਅਤੇ ਮੇਲਾ ਲਗਾਇਆ ਗਿਆ। ਜਿਸ ਮੌਕੇ ਵੱਡੀ ਗਿਣਤੀ ਵਿਚ ਸੰਗਤਾਂ ਸ਼ਾਮਿਲ ਹੋਈਆਂ ਅਤੇ ਲੰਗਰਾਂ ਵਿਚ ਸੇਵਾ ਕੀਤੀ। ਇਸ ਸੰਬੰਧੀ ਪ੍ਰਬੰਧਕ ਸੇਵਾਦਾਰਾਂ ਵਲੋਂ ਇਲਾਕੇ ਦੀ ਮਾਲ ਮਨੁੱਖੀ ਸੁੱਖ-ਸ਼ਾਂਤੀ ਅਤੇ ਅਰਥਚਾਰੇ ਦੀ ਤਰੱਕੀ ਲਈ ਕਾਮਨਾ ਕੀਤੀ ਗਈ। ਮੰਦਰ ਦੀ ਪਰੰਪਰਾ ਅਨੁਸਾਰ ਜੋਤੀ ਪੂਜਣ ਉਪਰੰਤ ਆਰਤੀ ਕੀਤੀ ਗਈ। ਸੀਤਲਾ ਮਾਤਾ ਮੰਦਰ ਸੁਸਾਇਟੀ ਕਲਿਆਣ ਸੁੱਖਾ ਦੇ ਪ੍ਰਬੰਧਕਾਂ ਨੇ ਦੱਸਿਆ ਕਿ ਸਰਬੱਤ ਦੇ ਭਲੇ ਦੀ ਅਰਦਾਸ ਲਈ ਐਤਕੀਂ ਇਹ 8ਵਾਂ ਸਾਲਾਨਾ ਭੰਡਾਰਾ ਕਰਵਾਇਆ ਗਿਆ ਹੈ। ਪ੍ਰਬੰਧਕ ਸੁਸਾਇਟੀ ਵਲੋਂ ਸਮੂਹ ਸਹਿਯੋਗੀਆਂ ਦਾ ਧੰਨਵਾਦ ਕੀਤਾ ਗਿਆ।