09-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 10-08-2026

ਪਿੰਡ ਫੱਤਾਬਾਲੂ ਵਿਚ ਮਨਾਈਆਂ ‘ਤੀਆਂ ਤੀਜ ਦੀਆਂ’ ’ਚ ਔਰਤਾਂ ਨੇ ਪੰਜਾਬ ਦੇ ਮੁੱਖ ਮੰਤਰੀ ਦੇ ਸੋਹਲੇ ਗਾਏ

ਸੀਂਗੋ ਮੰਡੀ , 9 ਅਗਸਤ ( ਲਕਵਿੰਦਰ ਸ਼ਰਮਾ )- ਹਰਿਆਣਾ ਦੀ ਹੱਦ ਨਾਲ ਲੱਗਦੇ ਪਿੰਡ ਫੱਤਾਬਾਲੂ ‘ ਚ ਪੁਰਾਤਨ ਵਿਰਸੇ ਵਾਂਗ ਤੀਜ ਦੀਆਂ ਤੀਆਂ ਦਾ ਤਿਉਹਾਰ ਸਕੂਲ ਦੇ ਗਰਾਊਂਡ ਉਤਸ਼ਾਹ ਪੂਰਵਕ ਮਨਾਇਆ ਗਿਆ । ਜਿਸ ਵਿਚ ਪੰਜਾਬ ਦੇ ਮੁੱਖ ਮੰਤਰੀ ਵਲੋਂ ਮਾਵਾਂ ਧੀਆਂ ਸਤਿਕਾਰ ਯੋਜਨਾ ਤਹਿਤ ਦਿੱਤੀ ਗਈ ਰਾਸ਼ੀ ਨੂੰ ਮੁੱਖ ਰੱਖ ਕੇ ਬੋਲੀਆਂ ਪਾਈਆਂ ਗਈਆਂ ਤੇ ਪੰਜਾਬ ਦੇ ਮੁੱਖ ਮੰਤਰੀ ਦੀ ਰੱਜ ਕੇ ਸ਼ਲਾਘਾ ਕੀਤੀ ਗਈ ।

Ad Position 21
No active advertisement
ਪਿੰਡ ਫੱਤਾਬਾਲੂ ਵਿਚ ਤੀਜ ਦੀਆਂ ਤੀਆਂ ਦਾ ਤਿਉਹਾਰ ਮੌਕੇ ਪਿੰਡ ਦੀ ਪੰਚਾਇਤ ਤਸਵੀਰ ਕਰਵਾਉਂਦੇ ਹੋਏ। ਤਸਵੀਰ: ਸ਼ਰਮਾ 10-08-2026
ਸੀਂਗੋ ਮੰਡੀ , 9 ਅਗਸਤ ( ਲਕਵਿੰਦਰ ਸ਼ਰਮਾ )- ਹਰਿਆਣਾ ਦੀ ਹੱਦ ਨਾਲ ਲੱਗਦੇ ਪਿੰਡ ਫੱਤਾਬਾਲੂ ‘ ਚ ਪੁਰਾਤਨ ਵਿਰਸੇ ਵਾਂਗ ਤੀਜ ਦੀਆਂ ਤੀਆਂ ਦਾ ਤਿਉਹਾਰ ਸਕੂਲ ਦੇ ਗਰਾਊਂਡ ਉਤਸ਼ਾਹ ਪੂਰਵਕ ਮਨਾਇਆ ਗਿਆ । ਜਿਸ ਵਿਚ ਪੰਜਾਬ ਦੇ ਮੁੱਖ ਮੰਤਰੀ ਵਲੋਂ ਮਾਵਾਂ ਧੀਆਂ ਸਤਿਕਾਰ ਯੋਜਨਾ ਤਹਿਤ ਦਿੱਤੀ ਗਈ ਰਾਸ਼ੀ ਨੂੰ ਮੁੱਖ ਰੱਖ ਕੇ ਬੋਲੀਆਂ ਪਾਈਆਂ ਗਈਆਂ ਤੇ ਪੰਜਾਬ ਦੇ ਮੁੱਖ ਮੰਤਰੀ ਦੀ ਰੱਜ ਕੇ ਸ਼ਲਾਘਾ ਕੀਤੀ ਗਈ । ਭਵਿੱਖ ਵਿਚ ਆਉਣ ਵਾਲੀ ਸਰਕਾਰ ਆਪ ਦੀ ਸਰਕਾਰ ਦੀ ਵੀ ਔਰਤਾਂ ਆਉਣ ਦੀ ਅਪੀਲ ਕੀਤੀ । ਇਸ ਮੌਕੇ ਸਰਪੰਚ ਜਸਮੀਨ ਕੌਰ , ਮੈਡਮ ਸੰਦੀਪ ਕੌਰ , ਸਰਬਜੀਤ ਕੌਰ , ਬਲਜਿੰਦਰ ਕੌਰ , ਸਿਮਰਜੀਤ ਕੌਰ , ਮਨਪ੍ਰੀਤ ਕੌਰ ਨੇ ਦੱਸਿਆ ਕਿ ਅਸੀਂ ਪੰਜਾਬੀ ਪੁਰਾਤਨ ਵਿਰਸੇ ਨੂੰ ਲੈ ਕੇ ਤੀਜ ਦੀਆਂ ਤੀਆਂ ਦਾ ਤਿਉਹਾਰ ਮਨਾਇਆ ਗਿਆ ਹੈ , ਜਿਸ ਵਿਚ ਪਿੰਡ ਦੀਆਂ ਵਿਆਹੀਆਂ ਔਰਤਾਂ ਨੂੰ ਸੱਦ ਕੇ ਗਿੱਧਾ ਪਾਇਆ ਗਿਆ ਤੇ ਪੁਰਾਤਨ ਵਿਰਸੇ ਨਾਲ ਸੰਬੰਧਿਤ ਪੱਖੀਆਂ ਸਮੇਤ ਹੋਰ ਸਮਾਨ ਵੀ ਦੀ ਪ੍ਰਦਰਸ਼ਨੀ ਵੀ ਲਗਾਈ ਗਈ । ਇਸ ਮੌਕੇ ਪਿੰਡ ਦੇ ਆਪ ਆਗੂ ਜਸਪ੍ਰੀਤ ਸਿੰਘ ਜੱਸੂ , ਪ੍ਰਗਟ ਸਿੰਘ , ਸਤਨਾਮ ਸਿੰਘ , ਜਗਸੀਰ ਸਿੰਘ ਸਾਬਕਾ ਸਰਪੰਚ ਅਰਸ਼ਦੀਪ ਸਿੰਘ , ਹੈਪੀ ਸਿੰਘ , ਮਨਪ੍ਰੀਤ ਸਿੰਘ , ਜਗਦੀਪ ਸਿੰਘ ਨੇ ਪਿੰਡ ਦੀ ਪੰਚਾਇਤ ਦੀ ਸ਼ਲਾਘਾ ਕਰਦਿਆਂ ਅਜਿਹੇ ਪ੍ਰੋਗਰਾਮ ਭਵਿੱਖ ਵਿਚ ਵੀ ਕਰਵਾਉਣ ਦੀ ਅਪੀਲ ਕੀਤੀ । ਇਸ ਮੌਕੇ ਪਿੰਡ ਦੀਆਂ ਵੱਡੀ ਤਾਦਾਦ ਵਿਚ ਔਰਤਾਂ ਮੌਜੂਦ ਸਨ ।
Ad Position 22
No active advertisement
ਪਿਛਲੀ ਖ਼ਬਰ ਬੱਲ੍ਹੋ ’ ਚ ਤੀਆਂ ਦੀਆਂ ਰੌਣਕਾਂ : ਔਰਤਾਂ ਨੇ ਗਿੱਧੇ, ਪੀਂਘਾਂ ਅਤੇ ਰਵਾਇਤੀ ਖੇਡਾਂ ਨਾਲ ਬੰਨ੍ਹਿਆ ਰੰਗ ਸਾਵਣ ਮੇਲਾ ਦੀ ਐ... ਅਗਲੀ ਖ਼ਬਰ ਕਲਿਆਣ ਵਿਖੇ ਸਾਲਾਨਾ ਭੰਡਾਰਾ ਅਤੇ ਮੇਲਾ ਮਨਾਇਆ
Ad Position 24