10-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 11-08-2026

ਵਿਦਿਆਰਥਣਾਂ ਨੂੰ ਅਲਬੈਂਡਾਜੋਲ ਗੋਲੀਆਂ ਬਾਰੇ ਜਾਣਕਾਰੀ ਦਿੰਦੇ ਹੋਏ ਐਸ.ਐਮ.ਓ.ਸਤਪਾਲ ਸਿੰਘ। ਰਾਸ਼ਟਰੀ ਡੀ-ਵਾਰਮਿੰਗ ਦਿਵਸ ਮੌਕੇ 3207 ਬੱਚਿਆਂ ਨੂੰ ਦਿੱਤੀ ਅਲਬੈਂਡਾਜੋਲ ਦੀ ਦਵਾਈ

ਰਾਮਾਂ ਮੰਡੀ, 10 ਅਗਸਤ (ਤਰਸੇਮ ਸਿੰਗਲਾ)- ਸਿਵਲ ਸਰਜਨ ਬਠਿੰਡਾ ਡਾ. ਤਪਿੰਦਰਜੋਤ ਕੌਸ਼ਲ ਦੇ ਦਿਸ਼ਾ-ਨਿਰਦੇਸ਼ਾਂ ਅਤੇ ਸੀਨੀਅਰ ਮੈਡੀਕਲ ਅਫ਼ਸਰ ਰਾਮਾਂ ਡਾ.

Ad Position 21
No active advertisement
17 ਅਗਸਤ ਨੂੰ ਮੋਪਅੱਪ ਦੌਰਾਨ ਰਹਿ ਗਏ ਬੱਚਿਆਂ ਨੂੰ ਵੀ ਦਵਾਈ ਖਵਾਉਣ ਦੀ ਅਪੀਲ 11-08-2026
ਰਾਮਾਂ ਮੰਡੀ, 10 ਅਗਸਤ (ਤਰਸੇਮ ਸਿੰਗਲਾ)- ਸਿਵਲ ਸਰਜਨ ਬਠਿੰਡਾ ਡਾ. ਤਪਿੰਦਰਜੋਤ ਕੌਸ਼ਲ ਦੇ ਦਿਸ਼ਾ-ਨਿਰਦੇਸ਼ਾਂ ਅਤੇ ਸੀਨੀਅਰ ਮੈਡੀਕਲ ਅਫ਼ਸਰ ਰਾਮਾਂ ਡਾ. ਸਤਪਾਲ ਸਿੰਘ ਦੀ ਯੋਗ ਅਗਵਾਈ ਹੇਠ ਰਾਸ਼ਟਰੀ ਡੀ-ਵਾਰਮਿੰਗ ਦਿਵਸ ਮਨਾਇਆ ਗਿਆ। ਇਸ ਮੌਕੇ ਆਂਗਣਵਾੜੀ ਸੈਂਟਰਾਂ ਅਤੇ ਸਕੂਲਾਂ ਵਿਚ 2 ਤੋਂ 19 ਸਾਲ ਤੱਕ ਦੀ ਉਮਰ ਦੇ ਬੱਚਿਆਂ ਨੂੰ ਅਲਬੈਂਡਾਜੋਲ ਦੀਆਂ ਗੋਲੀਆਂ ਖਵਾਈਆਂ ਗਈਆਂ। ਇਸ ਮੁਹਿੰਮ ਤਹਿਤ ਕੁੱਲ 3207 ਬੱਚਿਆਂ ਨੂੰ ਦਵਾਈ ਦਿੱਤੀ ਗਈ। ਮੁਹਿੰਮ ਨੂੰ ਸਫਲ ਬਣਾਉਣ ਵਿਚ ਆਸ਼ਾ ਵਰਕਰਾਂ, ਆਂਗਣਵਾੜੀ ਵਰਕਰਾਂ, ਏ.ਐਨ.ਐਮਜ਼ ਅਤੇ ਸਕੂਲ ਸਟਾਫ਼ ਨੇ ਅਹਿਮ ਭੂਮਿਕਾ ਨਿਭਾਈ। ਆਸ਼ਾ ਵਰਕਰ ਹਰਵਿੰਦਰ ਕੌਰ ਅਤੇ ਏ.ਐਨ.ਐਮ ਵੀਰਪਾਲ ਕੌਰ ਨੇ ਦੱਸਿਆ ਕਿ ਜਿਹੜੇ ਬੱਚੇ ਕਿਸੇ ਕਾਰਨ ਅੱਜ ਅਲਬੈਂਡਾਜੋਲ ਦੀ ਗੋਲੀ ਨਹੀਂ ਲੈ ਸਕੇ, ਉਨ੍ਹਾਂ ਨੂੰ 17 ਅਗਸਤ ਨੂੰ ਹੋਣ ਵਾਲੇ ਮੋਪਅੱਪ ਦੌਰਾਨ ਦਵਾਈ ਜ਼ਰੂਰ ਖਵਾਈ ਜਾਵੇ, ਤਾਂ ਜੋ ਕੋਈ ਵੀ ਬੱਚਾ ਇਸ ਮੁਹਿੰਮ ਤੋਂ ਵਾਂਝਾ ਨਾ ਰਹੇ। ਇਸ ਮੌਕੇ ਮੈਡੀਕਲ ਅਫ਼ਸਰ ਡਾ. ਰਿਸ਼ੂ ਗਰਗ ਨੇ ਬੱਚਿਆਂ ਦੀ ਸਿਹਤ ਅਤੇ ਸਫ਼ਾਈ ਸਬੰਧੀ ਜਾਗਰੂਕ ਕਰਦਿਆਂ ਕਿਹਾ ਕਿ ਬੱਚਿਆਂ ਦੇ ਨਹੁੰ ਸਮੇਂ-ਸਮੇਂ ‘ਤੇ ਕੱਟ ਕੇ ਰੱਖਣੇ ਚਾਹੀਦੇ ਹਨ। ਖਾਣਾ ਖਾਣ ਤੋਂ ਪਹਿਲਾਂ ਹੱਥਾਂ ਨੂੰ ਚੰਗੀ ਤਰ੍ਹਾਂ ਸਾਫ਼ ਕਰਨਾ ਚਾਹੀਦਾ ਹੈ ਅਤੇ ਹਰੀਆਂ ਸਬਜ਼ੀਆਂ ਨੂੰ ਚੰਗੀ ਤਰ੍ਹਾਂ ਧੋ ਕੇ ਅਤੇ ਪਕਾ ਕੇ ਹੀ ਖਾਣਾ ਚਾਹੀਦਾ ਹੈ।
Ad Position 22
No active advertisement
ਪਿਛਲੀ ਖ਼ਬਰ ਵਿਧਾਇਕ ਅਮਿਤ ਰਤਨ ਕੋਟਫੱਤਾ ਨੇ ਵਿਧਾਨ ਸਭਾ ’ਚ ਉਠਾਇਆ ‘ਲਸਾੜਾ ਡਰੇਨ’ ਦਾ ਮੁੱਦਾ ਅਗਲੀ ਖ਼ਬਰ ਪੰਜਾਬ ’ਚ ਪੇਪਰ ਲੀਕ ਮਾਮਲੇ ’ਤੇ ‘ਸੋਈ’ ਵਲੋਂ ਰੋਸ ਪ੍ਰਦਰਸ਼ਨ, ਸੁਖਬੀਰ ਬਾਦਲ ਨੇ ਕੀਤਾ ਸੰਬੋਧਨ * ਸਿੱਖਿਆ ਮੰਤਰੀ ਅਤੇ ਸਿ...
Ad Position 24