10-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 11-08-2026

ਨੈਸ਼ਨਲ ਹਾਈਵੇ 07 ’ਤੇ ਬੰਦ ਸਟਰੀਟ ਲਾਈਟਾਂ ਦੇ ਰਹੀਆਂ ਹਨ ਹਾਦਸਿਆਂ ਨੂੰ ਸੱਦਾ ਭੁੱਚੋ ਕੈਂਚੀਆਂ ਤੋਂ ਆਦੇਸ਼ ਯੂਨੀਵਰਸਿਟੀ ਤੱਕ ਰਾਤ ਨੂੰ ਨਹੀਂ ਦਿਸਦੀ ਸੜਕ

ਭੁੱਚੋ ਮੰਡੀ, 10 ਅਗਸਤ (ਬਿੱਕਰ ਸਿੰਘ ਸਿੱਧੂ)- ਨੈਸ਼ਨਲ ਹਾਈਵੇ-07 ‘ਤੇ ਭੁੱਚੋ ਕੈਂਚੀਆਂ ਤੋਂ ਆਦੇਸ਼ ਯੂਨੀਵਰਸਿਟੀ ਦੇ ਨੇੜੇ ਤੱਕ ਲੱਗੀਆਂ ਸਟਰੀਟ ਲਾਈਟਾਂ ਬੰਦ ਹੋਣ ਕਾਰਨ ਰਾਤ ਦੇ ਸਮੇਂ ਪੂਰਾ ਮਾਰਗ ਹਨੇਰੇ ਵਿਚ ਡੁੱਬਿਆਂ ਰਹਿੰਦਾ ਹੈ। ਵਿਅਸਤ ਹਾਈਵੇ ‘ਤੇ ਰੌਸ਼ਨੀ ਦਾ ਪ੍ਰਬੰਧ ਠੀਕ ਨਾ ਹੋਣ ਕਾਰਨ ਰਾਹਗੀਰਾਂ ਅਤੇ ਵਾਹਨ ਚਾਲਕਾਂ ਨੂੰ ਭਾਰੀ ਪਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ।

Ad Position 21
No active advertisement
ਭੁੱਚੋ ਕੈਂਚੀਆਂ ਦੇ ਨੇੜੇ ਨੈਸ਼ਨਲ ਹਾਈਵੇ ‘ਤੇ ਲਾਈਟਾਂ ਬੰਦ ਹੋਣ ਕਾਰਨ ਛਾਇਆ ਹਨੇਰਾ। ਤਸਵੀਰ: ਬਿੱਕਰ ਸਿੰਘ ਸਿੱਧੂ 11-08-2026
ਭੁੱਚੋ ਮੰਡੀ, 10 ਅਗਸਤ (ਬਿੱਕਰ ਸਿੰਘ ਸਿੱਧੂ)- ਨੈਸ਼ਨਲ ਹਾਈਵੇ-07 ‘ਤੇ ਭੁੱਚੋ ਕੈਂਚੀਆਂ ਤੋਂ ਆਦੇਸ਼ ਯੂਨੀਵਰਸਿਟੀ ਦੇ ਨੇੜੇ ਤੱਕ ਲੱਗੀਆਂ ਸਟਰੀਟ ਲਾਈਟਾਂ ਬੰਦ ਹੋਣ ਕਾਰਨ ਰਾਤ ਦੇ ਸਮੇਂ ਪੂਰਾ ਮਾਰਗ ਹਨੇਰੇ ਵਿਚ ਡੁੱਬਿਆਂ ਰਹਿੰਦਾ ਹੈ। ਵਿਅਸਤ ਹਾਈਵੇ ‘ਤੇ ਰੌਸ਼ਨੀ ਦਾ ਪ੍ਰਬੰਧ ਠੀਕ ਨਾ ਹੋਣ ਕਾਰਨ ਰਾਹਗੀਰਾਂ ਅਤੇ ਵਾਹਨ ਚਾਲਕਾਂ ਨੂੰ ਭਾਰੀ ਪਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਉੱਥੇ ਹੀ ਸਾਉਣ ਦੀ ਸ਼ਿਵਰਾਤਰੀ ਦੇ ਚੱਲਦਿਆਂ ਵੱਡੀ ਗਿਣਤੀ ਵਿਚ ਸ਼ਿਵ ਭਗਤ ਅਤੇ ਕਾਂਵੜੀਏ ਇਸ ਮਾਰਗ ਤੋਂ ਲੰਘ ਰਹੇ ਹਨ, ਅਜਿਹੇ ਵਿਚ ਹਨੇਰੇ ਕਾਰਨ ਹਾਦਸੇ ਦਾ ਖ਼ਦਸ਼ਾ ਹੋਰ ਵਧ ਗਿਆ ਹੈ। ਲੋਕਾਂ ਦਾ ਕਹਿਣਾ ਹੈ ਕਿ ਨੈਸ਼ਨਲ ਹਾਈਵੇ ‘ਤੇ ਰਾਤ ਦੇ ਸਮੇਂ ਚਾਰੇ ਪਾਸੇ ਹਨੇਰਾ ਛਾ ਜਾਣਾ ਸੁਰੱਖਿਆ ਪ੍ਰਬੰਧਾਂ ‘ਤੇ ਵੱਡਾ ਸਵਾਲ ਹੈ। ਹਨੇਰੇ ਵਿਚ ਸਾਹਮਣੇ ਤੋਂ ਆਉਣ ਵਾਲੇ ਵਾਹਨ, ਸੜਕ ਪਾਰ ਕਰਦੇ ਪੈਦਲ ਰਾਹਗੀਰ ਅਤੇ ਕਾਂਵੜੀਏ ਆਸਾਨੀ ਨਾਲ ਨਜ਼ਰ ਨਹੀਂ ਆਉਂਦੇ। ਇਸ ਨਾਲ ਕਦੇ ਵੀ ਗੰਭੀਰ ਸੜਕ ਹਾਦਸਾ ਵਾਪਰ ਸਕਦਾ ਹੈ। ਲੋਕਾਂ ਨੇ ਦੱਸਿਆ ਕਿ ਹਾਈਵੇ ਦੇ ਇਸ ਹਿੱਸੇ ਵਿਚ ਲੋੜੀਂਦੀ ਰੌਸ਼ਨੀ ਨਾ ਹੋਣ ਦਾ ਫ਼ਾਇਦਾ ਸ਼ਰਾਰਤੀ ਅਨਸਰ ਚੁੱਕ ਸਕਦੇ ਹਨ। ਸੁੰਨਸਾਨ ਅਤੇ ਹਨੇਰੇ ਵਾਲੀਆਂ ਥਾਵਾਂ ‘ਤੇ ਕਿਸੇ ਅਣਹੋਣੀ ਘਟਨਾ ਦੇ ਖ਼ਦਸ਼ੇ ਤੋਂ ਰਾਹਗੀਰਾਂ ਵਿਚ ਡਰ ਬਣਿਆ ਹੋਇਆ ਹੈ। ਖ਼ਾਸ ਕਰਕੇ ਦੇਰ ਰਾਤ ਆਉਣ-ਜਾਣ ਵਾਲੇ ਲੋਕਾਂ ਨੂੰ ਕਾਫ਼ੀ ਪ੍ਰੇਸ਼ਾਨੀ ਝੱਲਣੀ ਪੈਂਦੀ ਹੈ। ਰਾਹਗੀਰਾਂ ਅਤੇ ਇਲਾਕਾ ਵਾਸੀਆਂ ਨੇ ਸਬੰਧਿਤ ਵਿਭਾਗ ਤੋਂ ਮੰਗ ਕੀਤੀ ਹੈ ਕਿ ਭੁੱਚੋ ਕੈਂਚੀਆਂ ਤੋਂ ਆਦੇਸ਼ ਯੂਨੀਵਰਸਿਟੀ ਤੱਕ ਬੰਦ ਪਈਆਂ ਸਾਰੀਆਂ ਸਟਰੀਟ ਲਾਈਟਾਂ ਦੀ ਤੁਰੰਤ ਮੁਰੰਮਤ ਕਰਵਾ ਕੇ ਉਨ੍ਹਾਂ ਨੂੰ ਚਾਲੂ ਕੀਤਾ ਜਾਵੇ। ਲੋਕਾਂ ਨੇ ਕਿਹਾ ਕਿ ਪ੍ਰਸ਼ਾਸਨ ਕਿਸੇ ਹਾਦਸੇ ਤੋਂ ਬਾਅਦ ਜਾਗਣ ਦੀ ਬਜਾਏ ਸਮਾਂ ਰਹਿੰਦੇ ਪ੍ਰਬੰਧ ਦਰੁਸਤ ਕਰੇ, ਤਾਂ ਜੋ ਵਾਹਨ ਚਾਲਕਾਂ, ਰਾਹਗੀਰਾਂ ਦੀ ਸੁਰੱਖਿਆ ਯਕੀਨੀ ਹੋ ਸਕੇ।
Ad Position 22
No active advertisement
ਪਿਛਲੀ ਖ਼ਬਰ ਸ਼੍ਰੋਮਣੀ ਅਕਾਲੀ ਦਲ ਵਲੋਂ ਹਲਕਾ ਰਾਮਪੁਰਾ ’ਚ ਬੀ.ਸੀ. ਵਿੰਗ ਦੇ ਸਰਕਲ ਪ੍ਰਧਾਨਾਂ ਦਾ ਐਲਾਨ ਅਗਲੀ ਖ਼ਬਰ - ਮਾਮਲਾ ਪਾਵਰਕਾਮ ’ ਚ ਮਰਜ਼ ਕਰਨ ਲਈ ਪੰਜਾਬ ਸਰਕਾਰ ਵਲੋਂ ਨਿਯੁਕਤੀ ਰੋਕਣ ਦਾ - ਲਹਿਰਾ ਥਰਮਲ ਦੇ ਠੇਕਾ ਮੁਲਾਜ਼ਮ ਵਲੋਂ ਮੁਕ...
Ad Position 24