ਪਿੰਡ ਰਾਮਾਂ ਵਿਖੇ ‘ਮੇਲਾ ਤੀਆਂ ਦਾ’ ਪ੍ਰੋਗਰਾਮ ਕਰਵਾਇਆ
ਰਾਮਾਂ ਮੰਡੀ 10 ਅਗਸਤ (ਤਰਸੇਮ ਸਿੰਗਲਾ)-ਬੀਤੀ ਸ਼ਾਮ ਸਰਕਾਰੀ ਸਕੂਲ ਪਿੰਡ ਰਾਮਾਂ ਵਿਖੇ ਨਗਰ ਸੁਧਾਰ ਕਮੇਟੀ ਵਲੋਂ ਨਗਰ ਕੌਂਸਲ ਰਾਮਾਂ ਦੇ ਸਾਬਕਾ ਪ੍ਰਧਾਨ ਕੌਰ ਸਿੰਘ ਸਿੱਧੂ ਦੀ ਅਗਵਾਈ ਹੇਠ ‘ਮੇਲਾ ਤੀਆਂ ਦਾ’ ਪ੍ਰੋਗਰਾਮ ਕੀਤਾ। ਜਿਸ ਵਿਚ ਵੱਡੀ ਗਿਣਤੀ ਵਿਚ ਪਿੰਡ ਦੀਆਂ ਮਹਿਲਾਵਾਂ ਨੇ ਭਾਗ ਲਿਆ।
ਰਾਮਾਂ ਮੰਡੀ 10 ਅਗਸਤ (ਤਰਸੇਮ ਸਿੰਗਲਾ)-ਬੀਤੀ ਸ਼ਾਮ ਸਰਕਾਰੀ ਸਕੂਲ ਪਿੰਡ ਰਾਮਾਂ ਵਿਖੇ ਨਗਰ ਸੁਧਾਰ ਕਮੇਟੀ ਵਲੋਂ ਨਗਰ ਕੌਂਸਲ ਰਾਮਾਂ ਦੇ ਸਾਬਕਾ ਪ੍ਰਧਾਨ ਕੌਰ ਸਿੰਘ ਸਿੱਧੂ ਦੀ ਅਗਵਾਈ ਹੇਠ ‘ਮੇਲਾ ਤੀਆਂ ਦਾ’ ਪ੍ਰੋਗਰਾਮ ਕੀਤਾ। ਜਿਸ ਵਿਚ ਵੱਡੀ ਗਿਣਤੀ ਵਿਚ ਪਿੰਡ ਦੀਆਂ ਮਹਿਲਾਵਾਂ ਨੇ ਭਾਗ ਲਿਆ। ਪ੍ਰੋਗਰਾਮ ਸਬੰਧੀ ਜਾਣਕਾਰੀ ਦਿੰਦਿਆਂ ਕੌਰ ਸਿੰਘ ਸਿੱਧੂ ਨੇ ਕਿਹਾ ਕਿ ਤੀਆਂ ਦਾ ਤਿਉਹਾਰ ਪੰਜਾਬੀ ਸੱਭਿਆਚਾਰ ਦਾ ਇਕ ਮਹੱਤਵਪੂਰਨ ਹਿੱਸਾ ਹੈ, ਜਿਸ ਨੂੰ ਹੁਣ ਦੀਆਂ ਮੁਟਿਆਰਾਂ ਮਾਡਰਨ ਜ਼ਮਾਨੇ ਦਾ ਹਵਾਲਾ ਦੇ ਕੇ ਭੁੱਲ ਰਹੀਆਂ ਹਨ। ਸੱਭਿਆਚਾਰ ਨੂੰ ਮੁੜ ਉੱਚਾ ਚੁੱਕਣ ਲਈ ਅੱਜ ਤੀਆਂ ਦਾ ਤਿਉਹਾਰ ਮਨਾਇਆ ਗਿਆ ਹੈ, ਜਿਸ ਵਿਚ ਪੂਰੇ ਪਿੰਡ ਦੀਆਂ ਮੁਟਿਆਰਾਂ ਅਤੇ ਔਰਤਾਂ ਵਲੋਂ ਗਿੱਧਾ ਅਤੇ ਬੋਲੀਆਂ ਪਾ ਕੇ ਬੜੇ ਵਧੀਆ ਢੰਗ ਨਾਲ ਮਨੋਰੰਜਨ ਕੀਤਾ ਗਿਆ ਹੈ। ਕੌਰ ਸਿੰਘ ਸਿੱਧੂ ਨੇ ਕਿਹਾ ਕਿ ਉਹ ਲੰਬੇ ਸਮੇਂ ਤੋਂ ਪਿੰਡ ਨੂੰ ਨਸ਼ਾਮੁਕਤ ਕਰਨ ਲਈ ਵੀ ਕਮੇਟੀਆਂ ਬਣਾ ਕੇ ਮਿਹਨਤ ਕਰ ਰਹੇ ਹਨ। ਇਸ ਮੌਕੇ ਔਰਤਾਂ ਤੋਂ ਇਲਾਵਾ ਨਗਰ ਸੁਧਾਰ ਕਮੇਟੀ ਦੇ ਪ੍ਰਧਾਨ ਲਵੇਲ ਸਿੰਘ ਸਿੱਧੂ ਅਤੇ ਕੌਰ ਸਿੰਘ ਸਿੱਧੂ, ਗੁਰਚੇਤ ਸਿੰਘ ਸਿੱਧੂ ਕਲੱਬ ਪ੍ਰਧਾਨ, ਗੁਰਪ੍ਰੀਤ ਸਿੰਘ ਨੰਬਰਦਾਰ, ਜਸਪ੍ਰੀਤ ਸਿੰਘ ਨੰਬਰਦਾਰ, ਰਮੇਸ਼ ਕੰਬੋਜ ਕੌਂਸਲਰ, ਦਰਸ਼ਨ ਸਿੰਘ ਸਿੱਧੂ ਸਾਬਕਾ ਚੇਅਰਮੈਨ ਪਸਵਕ, ਸੁਖਪਾਲ ਸਿੰਘ, ਬਸੰਤ ਸਿੰਘ, ਲੱਖਾ ਸ਼ਰਮਾ ਪ੍ਰਧਾਨ ਸ਼੍ਰੀ ਪਰਸ਼ੂਰਾਮ ਬ੍ਰਾਹਮਣ ਸਭਾ ਰਾਮਾਂ, ਤੇਜ਼ ਰਾਮ, ਗੁਰਜੰਟ ਸਿੰਘ ਸਿੱਧੂ, ਜਸਕਰਨ ਸਿੰਘ, ਗੁਰਤੇਜ ਸਿੰਘ ਸਿੱਧੂ, ਗੀਤਾ ਚਹਿਲ, ਗਗਨ ਬੈਹਣੀਵਾਲ, ਬੱਲਾ ਬੈਹਣੀਵਾਲ, ਜਗਸੀਰ ਗਿੱਲ, ਹਰਬੰਸ ਸਿੰਘ ਗਿੱਲ, ਮਾ: ਹਰਬੰਸ ਸਿੰਘ, ਜਲੌਰ ਸਿੰਘ ਗਿੱਲ, ਕਾਲਾ ਗਿੱਲ, ਰਾਗੀ ਭਾਊ, ਮਨਜੀਤ ਸਿੱਧੂ ਆਦਿ ਹਾਜ਼ਰ ਰਹੇ। ਕੌਰ ਸਿੰਘ ਸਿੱਧੂ ਨੇ ਔਰਤਾਂ ਨੂੰ ਤੀਆਂ ਦੇ ਆਯੋਜਨ ਦੀ ਵਧਾਈ ਦਿੱਤੀ।