ਬੱਲੂਆਣਾ ਵਿਖੇ ਹੋਇਆ ਗੁਰਮਤਿ ਸਮਾਗਮ
ਚੋਣਾਂ ਸਮੇਂ ਨਸ਼ੇ ਵੰਡਣ ਵਾਲੀਆਂ ਸਿਆਸੀ ਪਾਰਟੀਆਂ ਤੋਂ ਸੁਚੇਤ ਰਹਿਣ ਦੀ ਲੋੜ - ਭਾਈ ਸਿਵੀਆਂ
ਬੱਲੂਆਣਾ, 10 ਅਗਸਤ (ਗੁਰਨੈਬ ਸਾਜਨ)- ਨਸ਼ਾ ਮੁਕਤੀ ਗੁਰਮਤਿ ਪ੍ਰਚੰਡ ਲਹਿਰ ਅਤੇ ਪ੍ਰੈੱਸ ਕਲੱਬ ਬਠਿੰਡਾ ਦਿਹਾਤੀ ਵਲੋਂ ਪਿੰਡ ਬੱਲੂਆਣਾ ਵਿਖੇ ਗੁਰਦੁਆਰਾ ਸਾਹਿਬ ਵਿਚ ਗੁਰਮਤ ਸਮਾਗਮ ਕਰਵਾਇਆ ਗਿਆ। ਜਿਸ ਵਿਚ ਕਵੀਸ਼ਰ ਨਛੱਤਰ ਸਿੰਘ ਮਹਿਮਾ ਸਰਜਾ ਵਾਲੇ ਅਤੇ ਭੁਪਿੰਦਰ ਸਿੰਘ ਬੀਬੀ ਵਾਲਾ ਵਲੋਂ ਗੁਰ ਇਤਿਹਾਸ ਅਤੇ ਸਮਾਜਿਕ ਸਰੋਕਾਰ ਨਾਲ ਸੰਬੰਧਿਤ ਕਵੀਸ਼ਰੀ ਸੁਣਾ ਕੇ ਸੰਗਤਾਂ ਨੂੰ ਨਿਹਾਲ ਕੀਤਾ ਗਿਆ।
ਬ
ਬੱਲੂਆਣਾ ਵਿਖੇ ਨਸ਼ਾ ਮੁਕਤੀ ਗੁਰਮਤਿ ਪ੍ਰਚੰਡ ਲਹਿਰ ਦੇ ਮੁੱਖ ਸੇਵਾਦਾਰ ਜਸਕਰਨ ਸਿੰਘ ਸਿਵੀਆਂ ਸੰਬੋਧਨ ਕਰਦੇ ਹੋਏ। ਤਸਵੀਰ: ਗੁਰਨੈਬ ਸਾਜਨ
11-08-2026
ਬੱਲੂਆਣਾ, 10 ਅਗਸਤ (ਗੁਰਨੈਬ ਸਾਜਨ)- ਨਸ਼ਾ ਮੁਕਤੀ ਗੁਰਮਤਿ ਪ੍ਰਚੰਡ ਲਹਿਰ ਅਤੇ ਪ੍ਰੈੱਸ ਕਲੱਬ ਬਠਿੰਡਾ ਦਿਹਾਤੀ ਵਲੋਂ ਪਿੰਡ ਬੱਲੂਆਣਾ ਵਿਖੇ ਗੁਰਦੁਆਰਾ ਸਾਹਿਬ ਵਿਚ ਗੁਰਮਤ ਸਮਾਗਮ ਕਰਵਾਇਆ ਗਿਆ। ਜਿਸ ਵਿਚ ਕਵੀਸ਼ਰ ਨਛੱਤਰ ਸਿੰਘ ਮਹਿਮਾ ਸਰਜਾ ਵਾਲੇ ਅਤੇ ਭੁਪਿੰਦਰ ਸਿੰਘ ਬੀਬੀ ਵਾਲਾ ਵਲੋਂ ਗੁਰ ਇਤਿਹਾਸ ਅਤੇ ਸਮਾਜਿਕ ਸਰੋਕਾਰ ਨਾਲ ਸੰਬੰਧਿਤ ਕਵੀਸ਼ਰੀ ਸੁਣਾ ਕੇ ਸੰਗਤਾਂ ਨੂੰ ਨਿਹਾਲ ਕੀਤਾ ਗਿਆ। ਕਵੀਸ਼ਰੀ ਤੋਂ ਬਾਅਦ ਨਸ਼ਾ ਮੁਕਤੀ ਗੁਰਮਤਿ ਪ੍ਰਚਾਰ ਲਹਿਰ ਦੇ ਪ੍ਰਮੁੱਖ ਸੇਵਾਦਾਰ ਭਾਈ ਜਸਕਰਨ ਸਿੰਘ ਸਿਵੀਆਂ ਨੇ ਸੰਗਤਾਂ ਨਾਲ ਵਿਚਾਰ ਕਰਦਿਆਂ ਕਿਹਾ ਕਿ ਸਾਨੂੰ ਆਉਣ ਵਾਲੇ 5-6 ਮਹੀਨਿਆਂ ਵਿਚ ਸੁਚੇਤ ਰਹਿਣ ਦੀ ਲੋੜ ਹੈ। ਕਿਉਂਕਿ ਸਾਰੀਆਂ ਸਿਆਸੀ ਪਾਰਟੀਆਂ ਲੋਕਾਂ ਨੂੰ ਨਸ਼ੇ ਵੰਡ ਕੇ ਵੋਟਾਂ ਬਟੋਰਨ ਦਾ ਕੰਮ ਕਰਦੀਆਂ ਹਨ, ਇਸ ਲਈ ਸਾਨੂੰ ਬਹੁਤ ਹੀ ਧਿਆਨ ਦੇਣ ਦੀ ਲੋੜ ਹੈ ਕਿਉਂਕਿ ਇਕ ਵਾਰ 200-400 ਰੁਪਏ ਦਾ ਨਸ਼ਾ ਦੇ ਕੇ ਸਾਡੇ ਨੌਜਵਾਨਾਂ ਨੂੰ ਤਬਾਹੀ ਦੇ ਵੱਲ ਤੋਰਿਆ ਜਾ ਰਿਹਾ ਹੈ ਤੇ ਸਾਡੀ ਜ਼ਮੀਰ ਨੂੰ ਮਾਰਿਆ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਸਾਡੀ ਅੱਜ ਗੰਭੀਰ ਹਾਲਾਤ ਇਸ ਕਰਕੇ ਬਣੇ ਹਨ ਕਿਉਂਕਿ ਅਸੀਂ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਗੁਰਬਾਣੀ ਅਤੇ ਗੁਰੂਆਂ ਦੇ ਸਿਧਾਂਤਾਂ ਤੋਂ ਦੂਰ ਹੋ ਰਹੇ ਹਾਂ, ਇਸ ਕਰਕੇ ਸਾਡੇ ਵਿਚ ਲਗਾਤਾਰ ਗਿਰਾਵਟ ਆ ਰਹੀ ਹੈ। ਇਸ ਮੌਕੇ ਪ੍ਰੈੱਸ ਕਲੱਬ ਬਠਿੰਡਾ ਦਿਹਾਤੀ ਦੇ ਪ੍ਰਧਾਨ ਗੁਰਜੀਤ ਚੌਹਾਨ, ਜਰਨਲ ਸਕੱਤਰ ਸੁਰਿੰਦਰਪਾਲ ਸਿੰਘ, ਸੀਨੀਅਰ ਮੈਂਬਰ ਪੱਤਰਕਾਰ ਜਸਵੀਰ ਸਿੰਘ ਕਟਾਰ ਸਿੰਘ ਵਾਲਾ, ਸਰਪੰਚ ਸੁਖਰਾਜ ਸਿੰਘ ਨੌਜਵਾਨ, ਆਗੂ ਅਜਮੇਰ ਸਿੰਘ ਗਿੱਲ, ਗੁਰਦੁਆਰਾ ਸਾਹਿਬ ਦੇ ਗ੍ਰੰਥੀ ਸਿੰਘ, ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੈਂਬਰ ਹਾਜ਼ਰ ਸਨ। ਇਸ ਮੌਕੇ ਭਾਈ ਜਸਕਰਨ ਸਿੰਘ ਸਿਵੀਆਂ ਵਲੋਂ ਲਿਖੀਆਂ ਕਿਤਾਬਾਂ ਦੀ ਸਟਾਲ ਵੀ ਲਾਈ ਗਈ, ਜਿੱਥੋਂ ਲੋਕਾਂ ਨੇ ਆਪਣੀ ਰੁਚੀ ਦੇ ਮੁਤਾਬਿਕ ਕਿਤਾਬਾਂ ਖ਼ਰੀਦੀਆਂ।