18-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 19-08-2026

ਇੰਡਸਟਰੀਅਲ ਜ਼ੋਨ ਮੌੜ ਦਾ ਡਰੋਨ ਕੈਮਰੇ ਨਾਲ ਪਿੰਡਾਂ ਦੇ ਨਕਸ਼ੇ ਬਣਾ ਕੇ ਕੀਤਾ ਜਾ ਰਿਹੈ ਸਰਵੇ

ਬਾਲਿਆਂਵਾਲੀ, 18 ਅਗਸਤ (ਕੁਲਦੀਪ ਮਤਵਾਲਾ)- ਮੌੜ ਜ਼ੋਨ ’ਚ ਇੰਡਸਟਰੀਅਲ ਜ਼ੋਨ ਲਈ ਜੋ ਸਰਵੇ ਹੋ ਰਿਹਾ ਹੈ। ਉਸ ਸਰਵੇ ਅਨੁਸਾਰ ਡਰੋਨ ਕੈਮਰੇ ਰਾਹੀਂ ਬਣਾਏ ਜਾ ਰਹੇ ਜੋ ਨਕਸ਼ਾ ਬਣਾਇਆ ਜਾ ਰਿਹਾ ਹੈ।

Ad Position 21
No active advertisement
ਇੰਡਸਟਰੀਅਲ ਜੋਨ ਲਈ ਡਰੋਨ ਕੈਮਰੇ ਰਾਹੀਂ ਕੀਤਾ ਜਾ ਰਿਹੈ ਸਰਵੇ ਦਾ ਦ੍ਰਿਸ਼। (ਇਨਸੈਟ ’ ਚ ) ਭੋਲਾ ਸਿੰਘ ਮਾਨ ਸਾਬਕਾ ਬਲਾਕ ਸੰਮਤੀ ਮੈਂਬਰ। ਤਸਵੀਰਾਂ : ਅਜੀਤ 19-08-2026
ਬਾਲਿਆਂਵਾਲੀ, 18 ਅਗਸਤ (ਕੁਲਦੀਪ ਮਤਵਾਲਾ)- ਮੌੜ ਜ਼ੋਨ ’ਚ ਇੰਡਸਟਰੀਅਲ ਜ਼ੋਨ ਲਈ ਜੋ ਸਰਵੇ ਹੋ ਰਿਹਾ ਹੈ। ਉਸ ਸਰਵੇ ਅਨੁਸਾਰ ਡਰੋਨ ਕੈਮਰੇ ਰਾਹੀਂ ਬਣਾਏ ਜਾ ਰਹੇ ਜੋ ਨਕਸ਼ਾ ਬਣਾਇਆ ਜਾ ਰਿਹਾ ਹੈ। ਉਸ ’ਚ ਹਲਕਾ ਭੁੱਚੋ ਮੰਡੀ ਤੇ ਹਲਕਾ ਮੌੜ ਤੇ ਹਲਕਾ ਮਾਨਸਾ ਦੇ ਹੱਸਦੇ-ਵੱਸਦੇ ਆਬਾਦੀ ਵਾਲੇ ਸੈਂਕੜੇ ਪਿੰਡ ਉੱਜੜ ਜਾਵੇਗਾ ਅਤੇ ਉਕਤ ਪਿੰਡਾਂ ਦੀ ਉਪਜਾਊ ਜ਼ਮੀਨ ਦਾ ਉਜਾੜਾ ਹੋ ਜਾਵੇਗਾ। ਉਕਤ ਸ਼ਬਦਾਂ ਦਾ ਪ੍ਰਗਟਾਵਾ ਸੀਨੀਅਰ ਅਕਾਲੀ ਆਗੂ ਭੋਲਾ ਸਿੰਘ ਮਾਨ ਸਾਬਕਾ ਮੈਂਬਰ ਬਲਾਕ ਸੰਮਤੀ ਵਲੋਂ ਕੀਤਾ ਗਿਆ। ਭੋਲਾ ਸਿੰਘ ਮਾਨ ਨੇ ਕਿਹਾ ਕਿ ਕੇਂਦਰ ਤੇ ਸੂਬਾ ਸਰਕਾਰਾਂ ਕਾਰਪੋਰੇਟ ਘਰਾਣਿਆਂ ਨੂੰ ਲਾਭ ਪਹੁੰਚਾਉਣ ਲਈ ਕਿਸਾਨਾਂ ਦੀ ਜ਼ਮੀਨ ਨਹੀਂ ਐਕਵਾਇਰ ਕਰਨ ਲਈ ਵਿਉਂਤਬੰਦੀ ਕਰ ਰਹੀਆਂ ਹਨ ਸਗੋਂ ਹੱਸਦੇ-ਵੱਸਦੇ ਦਰਜਨਾਂ ਪਿੰਡ ਵੀ ਉੱਜੜ ਸਕਦੇ ਹਨ। ਮਾਨ ਨੇ ਦੱਸਿਆ ਕਿ ਇੱਕ ਜ਼ੋਨ ’ਚ ਲਗਭਗ 61 ਪਿੰਡ ਰੱਖੇ ਗਏ ਹਨ ਅਤੇ ਉਸ ਅਨੁਸਾਰ ਹੀ ਡਰੋਨ ਕੈਮਰੇ ਰਾਹੀਂ ਹੀ ਸਰਵੇ ਕਰਕੇ ਨਕਸ਼ੇ ਬਣਾਏ ਜਾ ਰਹੇ ਹਨ। ਮਾਨ ਨੇ ਦੱਸਿਆ ਕਿ ਅਨੁਸਾਰ ਮੌੜ ਜ਼ੋਨ ਇੰਡਸਟਰੀਅਲ ਲਈ ਪਿੰਡ ਕੋਟਫੱਤਾ, ਕੋਟਭਾਰਾ, ਭਾਈ ਬਖਤੌਰ, ਜੋਧਪੁਰ, ਬੁਰਜ ਸੇਮਾ, ਬਗੇਹਰ ਮਹੁੱਬਤ, ਜੋਧਪੁਰ ਪਾਖਰ, ਬੁਰਜ, ਮਾਨਸਾ ਕਲਾਂ, ਮਾੜੀ, ਯਾਤਰੀ, ਮਾਈਸਰਖਾਨਾ, ਮੌੜ ਚੜਤ ਸਿੰਘ, ਸੰਦੋਹਾ, ਰਾਜਗੜ ਕੁੱਬੇ, ਕਮਾਲੂ, ਸੰਦੋਹਾ, ਸਵੈਚ, ਦਲੀਏਵਾਲੀ, ਕੋਟਲੀ ਖੁਰਦ, ਮੌੜ ਮੰਡੀ, ਮੌੜ ਕਲਾਂ, ਮੌੜ ਖੁਰਦ, ਕੋਟਲੀ ਕਲਾਂ, ਘੁੰਮਣ ਕਲਾਂ, ਘੁੰਮਣ ਖੁਰਦ, ਸੁੱਖਾ ਸਿੰਘ ਵਾਲਾ, ਖੜਕ ਸਿੰਘ ਵਾਲਾ, ਬੁਰਜ ਢਿੱਲਵਾਂ, ਉਭਾ, ਬੁਰਜ ਝੱਬਰ, ਰੜ, ਚਾਉਕੇ, ਰੂੜੇਕੇ, ਬਦਿਆਲਾ, ਬੱਲੋ੍ਹ, ਖੋਖਰ, ਡਿੱਖ, ਸੂਚ, ਢੱਡੇ, ਰਾਮਨਵਾਸ, ਬਾਲਿਆਂਵਾਲੀ, ਮਾਨਸਾ ਖੁਰਦ, ਮੰਡੀ ਖੁਰਦ, ਹਰਕਿਸ਼ਨਪੁਰਾ, ਗਹਿਰੀ, ਬਾਰਾ ਸਿੰਘ, ਦੌਲਤਪੁਰਾ, ਝੰਡੂਕੇ, ਚੱਕ ਬਖਤੂ, ਚੱਕ, ਫਤਹਿ ਸਿੰਘ, ਤੁੰਗਵਾਲੀ, ਗੁਲਾਬਗੜ, ਤੁੰਗਵਾਲੀ, ਧੰਨ ਸਿੰਘ ਖਾਨਾ, ਰਾਏਖਾਨਾ, ਘਸੋਖਾਨਾ, ਚਨਾਰਥਲ ਆਦਿ ਪਿੰਡ ਇੰਡਸਟਰੀਅਲ ਜ਼ੋਨ ’ਚ ਆਉਣ ਬਾਰੇ ਪਤਾ ਲੱਗਿਆ ਜਦਕਿ ਬਹੁਤ ਪਿੰਡਾਂ ਦਾ ਨਕਸ਼ਾ ਹਾਲੇ ਨਾ ਬਣਨ ਕਾਰਨ ਪਰਦੇ ’ਚ ਢਕੇ ਹੋਏ ਹਨ ਪ੍ਰੰਤੂ ਇੰਡਸਟਰੀ ਜ਼ੋਨ ਲਈ ਉਕਤ ਸਾਰਾ ਖੇਤਰ ਇਸ ਇੰਡਸਟਰੀਅਲ ਸਰਵੇ ਵਿਚ ਆ ਰਿਹਾ ਹੈ। ਭੋਲਾ ਸਿੰਘ ਮਾਨ ਨੇ ਸੂਬਾ ਸਰਕਾਰ ਤੇ ਕੇਂਦਰ ਸਰਕਾਰ ਤੋਂ ਮੰਗ ਕੀਤੀ ਕਿ ਇਹ ਸਾਰੇ ਖੇਤਰ ਦਾ ਰਕਬਾ ਵਾਹੀ ਯੋਗ ਹੈ ਤੇ ਆਬਾਦੀ ਵਾਲਾ ਹੈ ਜੇਕਰ ਸਰਕਾਰਾਂ ਨੇ ਇੰਡਸਟਰੀ ਲਗਾਉਣੀ ਹੈ ਤਾਂ ਹੋਰ ਪਾਸੇ ਬਹੁਤ ਰਕਬਾ ਬੰਜਰ ਪਿਆ ਹੈ ਜੋ ਕਿ ਵਾਹੀ ਯੋਗ ਜ਼ਮੀਨ ਨਹੀਂ ਹੈ। ਉਸ ਜਗ੍ਹਾ ’ਤੇ ਵੀ ਇੰਡਸਟਰੀ ਲਗਾਈ ਜਾ ਸਕਦੀ ਹੈ ਪਰ ਕਾਰਪੋਰੇਸ਼ਨ ਘਰਾਣਿਆਂ ਦੀ ਅੱਖ ਹਮੇਸ਼ਾ ਪੰਜਾਬ ਦੀ ਉਪਜਾਊ ਜ਼ਮੀਨ ’ਤੇ ਹੁੰਦੀ ਹੈ ਅਤੇ ਵਾਰ-ਵਾਰ ਪੰਜਾਬੀਆਂ ਨਾਲ ਛੇੜਛਾੜ ਕਰਦੇ ਹਨ। ਉਨ੍ਹਾਂ ਕਿਹਾ ਕਿਸੇ ਵੀ ਕੀਮਤ ’ਤੇ ਉਕਤ ਪਿੰਡਾਂ ਦਾ ਉਜਾੜਾ ਨਹੀਂ ਹੋਣ ਦਿੱਤਾ ਜਾਵੇਗਾ। ਇਸ ਬਾਬਤ ਸਬੰਧਿਤ ਪਿੰਡਾਂ ’ਚ ਰੋਸ ਪਾਇਆ ਜਾ ਰਿਹਾ ਹੈ ਅਤੇ ਹੋ ਸਕਦਾ ਹੈ ਕਿ ਆਉਣ ਵਾਲੇ ਸਮੇਂ ਵੱਡਾ ਅੰਦੋਲਨ ਛਿੜ ਪਵੇ। ਇਸ ਸੰਬੰਧੀ ਸਬ ਤਹਿਸੀਲ ਬਾਲਿਆਂਵਾਲੀ ਦੇ ਨਾਇਬ ਤਹਿਸੀਲਦਾਰ ਕਰਨਵੀਰ ਸਿੰਘ ਨੇ ਕਿਹਾ ਕਿ ਉਹ ਇੱਕ ਪਿੰਡ ’ਚ ਲੋਕਾਂ ਨੇ ਡਰੋਨ ਕੈਮਰੇ ਰਾਹੀਂ ਸਰਵੇ ਕਰਨ ਬਾਰੇ ਵਿਰੋਧ ਕਰਨ ’ਤੇ ਮੌਕਾ ਵੇਖਣ ਜ਼ਰੂਰ ਗਏ ਸਨ ਪ੍ਰੰਤੂ ਹੁਣ ਉਹ ਮੰਤਰੀ ਸਾਹਿਬਾਨ ਦੇ ਇੱਕ ਸਮਾਗਮ ’ਚ ਹਨ ਅਤੇ ਰੌਲ਼ਾ-ਰੱਪਾ ਜ਼ਿਆਦਾ ਹੋਣ ਕਰਕੇ ਇਸ ਬਾਬਤ ਬਾਅਦ ’ਚ ਗੱਲ ਕਰ ਲਵਾਂਗੇ।
Ad Position 22
No active advertisement
ਪਿਛਲੀ ਖ਼ਬਰ 2027 ਦੀਆਂ ਚੋਣਾਂ ’ਚ ਨੌਜਵਾਨ ਪੀੜ੍ਹੀ ਦਾ ਅਹਿਮ ਰੋਲ ਹੋਵੇਗਾ- ਮਲੂਕਾ ਅਗਲੀ ਖ਼ਬਰ ਐਲ.ਪੀ.ਜੀ. ਖਪਤਕਾਰਾਂ ਨੂੰ ਰਾਹਤ-ਈ-ਕੇ.ਵਾਈ.ਸੀ. ਦੀ ਸਮਾਂ ਹੱਦ 23 ਅਗਸਤ ਤੱਕ ਵਧੀ
Ad Position 24