19-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 19-08-2026

ਵਿਧਾਨ ਸਭਾ ਚੋਣਾਂ 2027 ਅਕਾਲੀ ਦਲ ਵਾਰਿਸ ਪੰਜਾਬ ਦੇ ਸਥਾਨਕ ਆਗੂਆਂ ਵੱਲੋਂ ਭਾਈ ਅੰਮ੍ਰਿਤਪਾਲ ਸਿੰਘ ਖ਼ਾਲਸਾ ਨੂੰ ਤਲਵੰਡੀ ਸਾਬੋ ਤੋਂ ਚੋਣ ਲੜਾਉਣ ਦੀ ਮੰਗ

ਤਲਵੰਡੀ ਸਾਬੋ, 18 ਅਗਸਤ (ਰਣਜੀਤ ਸਿੰਘ ਰਾਜੂ): ਅਕਾਲੀ ਦਲ ਵਾਰਿਸ ਪੰਜਾਬ ਦੇ ਦੀ ਮਾਲਵੇ ਅੰਦਰ ਮਜ਼ਬੂਤੀ ਲਈ ਖਡੂਰ ਸਾਹਿਬ ਤੋਂ ਸੰਸਦ ਮੈਂਬਰ ਅਤੇ ਆਸਾਮ ਦੀ ਡਿਬਰੂਗੜ੍ਹ ਜੇਲ੍ਹ ’ਚ ਨਜ਼ਰਬੰਦ ਭਾਈ ਅੰਮ੍ਰਿਤਪਾਲ ਸਿੰਘ ਖ਼ਾਲਸਾ ਨੂੰ ਆਗਾਮੀ ਵਿਧਾਨ ਸਭਾ ਚੋਣ, ਵਿਧਾਨ ਸਭਾ ਹਲਕਾ ਤਲਵੰਡੀ ਸਾਬੋ, ਜੋ ਸਿੱਖਾਂ ਦੇ ਚੌਥੇ ਤਖ਼ਤ, ਤਖ਼ਤ ਸ੍ਰੀ ਦਮਦਮਾ ਸਾਹਿਬ ਦੇ ਕਰਕੇ ਪੰਥਕ ਹਲਕੇ ਵਜੋਂ ਜਾਣਿਆਂ ਜਾਂਦਾ ਹੈ ਤੋਂ ਲੜਾਉਣ ਦੀਆਂ ਚਰਚਾਵਾਂ ਭਾਂਵੇ ਬੀਤੇ ਸਮਿਆਂ ’ਚ ਵੀ ਗਾਹੇ ਬਗਾਹੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਸੁਣਨ ਨੂੰ ਮਿਲਦੀਆਂ ਰਹੀਆਂ ਨੇ ਪਰ ਹੁਣ ਪਾਰਟੀ ਦੇ ਸਥਾਨਕ ਆਗੂਆਂ ਵਲੋਂ ਮੀਟਿੰਗ ਕਰਕੇ ਆਲਾਕਮਾਨ ਕੋਲ ਭਾਈ ਅੰਮ੍ਰਿਤਪਾਲ ਸਿੰਘ ਨੂੰ ਹਲਕੇ ਤੋਂ ਉਮੀਦਵਾਰ ਬਣਾਉਣ ਦੀ ਰੱਖੀ ਮੰਗ ਨੇ ਹਲਕੇ ਦੇ ਸ਼ਾਂਤ ਸਿਆਸੀ ਮਾਹੌਲ ’ਚ ਹਲਚਲ ਪੈਦਾ ਕਰ ਦਿੱਤੀ ਹੈ। ਪਾਰਟੀ ਦੀ ਹਲਕਾ ਇਕਾਈ ਵੱਲੋਂ ਜਾਰੀ ਪ੍ਰੈੱ ਸ ਬਿਆਨ ਮੁਤਾਬਿਕ ਤਖਤ ਸ੍ਰੀ ਦਮਦਮਾ ਸਾਹਿਬ ਵਿਖੇ ਪਾਰਟੀ ਦੀ ਹਲਕਾ ਪੱਧਰੀ ਮੀਟਿੰਗ ’ਚ ਪੁੱਜੇ ਆਗੂਆਂ ਤੇ ਅਹੁਦੇਦਾਰਾਂ ਨੇ ਇੱਕ ਮਤਾ ਪਾਸ ਕਰਕੇ ਆਲਾਕਮਾਨ ਤੋਂ ਮੰਗ ਕੀਤੀ ਹੈ ਕਿ ਕਿਉਂਕਿ ਤਲਵੰਡੀ ਸਾਬੋ ਦੀ ਵਿਧਾਨ ਸਭਾ ਸੀਟ ਸਮੁੱਚੇ ਮਾਲਵੇ ਦੀ ਇੱਕ ਅਹਿਮ ਤੇ ਪੰਥਕ ਸੀਟ ਮੰਨੀ ਜਾਂਦੀ ਹੈ ਇਸ ਲਈ ਪਾਰਟੀ ਨੂੰ ਚਾਹੀਦੈ ਕਿ ਉਹ ਆਗਾਮੀ ਵਿਧਾਨ ਸਭਾ ਚੋਣਾਂ ’ਚ ਭਾਈ ਅੰਮ੍ਰਿਤਪਾਲ ਸਿੰਘ ਨੂੰ ਇੱਥੋਂ ਚੋਣ ਲੜਾਵੇ ਤਾਂ ਜੋ ਨਾ ਕੇਵਲ ਇਸ ਸੀਟ ਨੂੰ ਜਿੱਤਿਆ ਜਾ ਸਕੇ ਸਗੋਂ ਸਮੁੱਚੇ ਮਾਲਵੇ ’ਚ ਪਾਰਟੀ ਦੇ ਹੱਕ ’ਚ ਲਹਿਰ ਖੜੀ ਕੀਤੀ ਜਾ ਸਕੇ।

Ad Position 21
No active advertisement
ਅਜੀਤ ਡੈਸਕ 19-08-2026
ਤਲਵੰਡੀ ਸਾਬੋ, 18 ਅਗਸਤ (ਰਣਜੀਤ ਸਿੰਘ ਰਾਜੂ): ਅਕਾਲੀ ਦਲ ਵਾਰਿਸ ਪੰਜਾਬ ਦੇ ਦੀ ਮਾਲਵੇ ਅੰਦਰ ਮਜ਼ਬੂਤੀ ਲਈ ਖਡੂਰ ਸਾਹਿਬ ਤੋਂ ਸੰਸਦ ਮੈਂਬਰ ਅਤੇ ਆਸਾਮ ਦੀ ਡਿਬਰੂਗੜ੍ਹ ਜੇਲ੍ਹ ’ਚ ਨਜ਼ਰਬੰਦ ਭਾਈ ਅੰਮ੍ਰਿਤਪਾਲ ਸਿੰਘ ਖ਼ਾਲਸਾ ਨੂੰ ਆਗਾਮੀ ਵਿਧਾਨ ਸਭਾ ਚੋਣ, ਵਿਧਾਨ ਸਭਾ ਹਲਕਾ ਤਲਵੰਡੀ ਸਾਬੋ, ਜੋ ਸਿੱਖਾਂ ਦੇ ਚੌਥੇ ਤਖ਼ਤ, ਤਖ਼ਤ ਸ੍ਰੀ ਦਮਦਮਾ ਸਾਹਿਬ ਦੇ ਕਰਕੇ ਪੰਥਕ ਹਲਕੇ ਵਜੋਂ ਜਾਣਿਆਂ ਜਾਂਦਾ ਹੈ ਤੋਂ ਲੜਾਉਣ ਦੀਆਂ ਚਰਚਾਵਾਂ ਭਾਂਵੇ ਬੀਤੇ ਸਮਿਆਂ ’ਚ ਵੀ ਗਾਹੇ ਬਗਾਹੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਸੁਣਨ ਨੂੰ ਮਿਲਦੀਆਂ ਰਹੀਆਂ ਨੇ ਪਰ ਹੁਣ ਪਾਰਟੀ ਦੇ ਸਥਾਨਕ ਆਗੂਆਂ ਵਲੋਂ ਮੀਟਿੰਗ ਕਰਕੇ ਆਲਾਕਮਾਨ ਕੋਲ ਭਾਈ ਅੰਮ੍ਰਿਤਪਾਲ ਸਿੰਘ ਨੂੰ ਹਲਕੇ ਤੋਂ ਉਮੀਦਵਾਰ ਬਣਾਉਣ ਦੀ ਰੱਖੀ ਮੰਗ ਨੇ ਹਲਕੇ ਦੇ ਸ਼ਾਂਤ ਸਿਆਸੀ ਮਾਹੌਲ ’ਚ ਹਲਚਲ ਪੈਦਾ ਕਰ ਦਿੱਤੀ ਹੈ। ਪਾਰਟੀ ਦੀ ਹਲਕਾ ਇਕਾਈ ਵੱਲੋਂ ਜਾਰੀ ਪ੍ਰੈੱ ਸ ਬਿਆਨ ਮੁਤਾਬਿਕ ਤਖਤ ਸ੍ਰੀ ਦਮਦਮਾ ਸਾਹਿਬ ਵਿਖੇ ਪਾਰਟੀ ਦੀ ਹਲਕਾ ਪੱਧਰੀ ਮੀਟਿੰਗ ’ਚ ਪੁੱਜੇ ਆਗੂਆਂ ਤੇ ਅਹੁਦੇਦਾਰਾਂ ਨੇ ਇੱਕ ਮਤਾ ਪਾਸ ਕਰਕੇ ਆਲਾਕਮਾਨ ਤੋਂ ਮੰਗ ਕੀਤੀ ਹੈ ਕਿ ਕਿਉਂਕਿ ਤਲਵੰਡੀ ਸਾਬੋ ਦੀ ਵਿਧਾਨ ਸਭਾ ਸੀਟ ਸਮੁੱਚੇ ਮਾਲਵੇ ਦੀ ਇੱਕ ਅਹਿਮ ਤੇ ਪੰਥਕ ਸੀਟ ਮੰਨੀ ਜਾਂਦੀ ਹੈ ਇਸ ਲਈ ਪਾਰਟੀ ਨੂੰ ਚਾਹੀਦੈ ਕਿ ਉਹ ਆਗਾਮੀ ਵਿਧਾਨ ਸਭਾ ਚੋਣਾਂ ’ਚ ਭਾਈ ਅੰਮ੍ਰਿਤਪਾਲ ਸਿੰਘ ਨੂੰ ਇੱਥੋਂ ਚੋਣ ਲੜਾਵੇ ਤਾਂ ਜੋ ਨਾ ਕੇਵਲ ਇਸ ਸੀਟ ਨੂੰ ਜਿੱਤਿਆ ਜਾ ਸਕੇ ਸਗੋਂ ਸਮੁੱਚੇ ਮਾਲਵੇ ’ਚ ਪਾਰਟੀ ਦੇ ਹੱਕ ’ਚ ਲਹਿਰ ਖੜੀ ਕੀਤੀ ਜਾ ਸਕੇ। ਮੀਟਿੰਗ ਨੂੰ ਸੰਬੋਧਨ ਦੌਰਾਨ ਪਾਰਟੀ ਦੇ ਮੁੱਖ ਹਲਕਾ ਆਗੂ ਕੁਲਦੀਪ ਸਿੰਘ ਗੋਸਲ ਨੇ ਕਿਹਾ ਕਿ ਪੰਥਕ ਹਲਕਿਆਂ ’ਚ ਸ਼ੁਮਾਰ ਇਸ ਹਲਕੇ ਚ ਪਿਛਲੇ ਸਮਿਆਂ ਤੋਂ ਸਿਆਸੀ ਆਗੂਆਂ ਦੀਆਂ ਗਲਤ ਨੀਤੀਆਂ ਕਾਰਣ ‘ਚਿੱਟੇ’ ਦਾ ਵੱਡੀ ਪੱਧਰ ਤੇ ਪਾਸਾਰ ਹੋਇਆ ਹੈ ਤੇ ਪਿੰਡਾਂ ’ਚ ਉਕਤ ਨਸ਼ੇ ਨਾਲ ਨੌਜਵਾਨਾਂ ਦੀ ਮੌਤ ਦੀਆਂ ਖ਼ਬਰਾਂ ਸਾਹਮਣੇ ਆਉਂਦੀਆਂ ਰਹਿੰਦੀਆਂ ਹਨ। ਉਨ੍ਹਾਂ ਕਿਹਾ ਕਿ ਭਾਈ ਅੰਮ੍ਰਿਤਪਾਲ ਸਿੰਘ ਖ਼ਾਲਸਾ ਦੇ ਇੱਥੋਂ ਚੋਣ ਲੜਨ ਨਾਲ ਪਾਰਟੀ ਦੀ ਮਜ਼ਬੂਤੀ ਤੋਂ ਇਲਾਵਾ ਨਸ਼ਿਆਂ ਦੇ ਸ਼ਿਕਾਰ ਨੌਜਵਾਨਾਂ ਨੂੰ ਪ੍ਰੇਰਕੇ ਧਰਮ ਨਾਲ ਜੋੜਿਆ ਜਾ ਸਕੇਗਾ। ਆਗੂਆਂ ਨੇ ਕਿਹਾ ਕਿ ਉਨ੍ਹਾਂ ਦੀ ਮੰਗ ਨੂੰ ਆਲਾਕਮਾਨ ਗੰਭੀਰਤਾ ਨਾਲ ਵੀਚਾਰੇ। ਮੀਟਿੰਗ ਵਿਚ ਹਲਕਾ ਜਥੇਬੰਦੀ ਦੇ ਸਮੂਹ ਆਗੂ ਤੇ ਅਹੁਦੇਦਾਰ ਮੌਜੂਦ ਸਨ।
Ad Position 22
No active advertisement
ਪਿਛਲੀ ਖ਼ਬਰ ਡੀ.ਏ. ਅਤੇ ਪੁਰਾਣੀ ਪੈਨਸ਼ਨ ਬਹਾਲੀ ਦੀ ਮੰਗ ਨੂੰ ਲੈ ਕੇ ਪੈਨਸ਼ਨਰਾਂ ਤੇ ਮੁਲਾਜ਼ਮਾਂ ਵਲੋਂ ਰੋਸ ਪ੍ਰਦਰਸ਼ਨ ਅਗਲੀ ਖ਼ਬਰ ਲਹਿਰਾ ਥਰਮਲ ਦੇ ਚੀਫ਼ ਇੰਜੀਨੀਅਰ ਵਲੋਂ ਜਾਰੀ 200 ਮੀਟਰ ਦੇ ਘੇਰੇ ’ਚ ਪ੍ਰਦਰਸ਼ਨ ’ਤੇ ਮਨਾਹੀ ਪੱਤਰ ਦੀ ਠੇਕਾ ਮੁਲਾਜ਼ਮਾਂ ਨੇ...
Ad Position 24