19-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 19-08-2026

ਮਾਂ ਚਿੰਤਪੁਰਨੀ ਧਾਮ ਹਿਮਾਚਲ ਪ੍ਰਦੇਸ਼ ਲਈ 20ਵੀਂ ਵਿਸ਼ਾਲ ਪੈਦਲ ਯਾਤਰਾ ਰਵਾਨਾ

ਭੁੱਚੋ ਮੰਡੀ, 18 ਅਗਸਤ (ਬਿੱਕਰ ਸਿੰਘ ਸਿੱਧੂ)-ਇਲਾਕੇ ਦੀ ਸੁੱਖ-ਸ਼ਾਂਤੀ ਅਤੇ ਖੁਸ਼ਹਾਲੀ ਦੀ ਕਾਮਨਾ ਨੂੰ ਲੈ ਕੇ ਮਾਂ ਚਿੰਤਪੂਰਨੀ ਪੈਦਲ ਯਾਤਰਾ ਸੰਘ, ਭੁੱਚੋ ਮੰਡੀ ਵਲੋਂ ਸੰਘ ਦੇ ਪ੍ਰਧਾਨ ਵਿਮਲ ਗੋਇਲ ਦੀ ਅਗਵਾਈ ਹੇਠ ਸਾਵਣ ਮੇਲਾ 2026 ਦੇ ਮੌਕੇ ’ਤੇ 20ਵੀਂ ਵਿਸ਼ਾਲ ਪੈਦਲ ਯਾਤਰਾ ਸ਼ਰਧਾ ਅਤੇ ਉਤਸ਼ਾਹ ਨਾਲ ਆਯੋਜਿਤ ਕੀਤੀ ਗਈ। ਯਾਤਰਾ ਦੀ ਸ਼ੁਰੂਆਤ ਤੋਂ ਪਹਿਲਾਂ ਪੰਚਾਇਤੀ ਸ਼ਿਵ ਮੰਦਰ ਵਿਖੇ ਸੰਘ ਵਲੋਂ ਕੰਜਕ ਪੂਜਨ ਕਰਵਾਇਆ ਗਿਆ।

Ad Position 21
No active advertisement
ਭੁੱਚੋ ਮੰਡੀ ਦੇ ਪੰਚਾਇਤੀ ਸ਼ਿਵ ਮੰਦਰ ਤੋਂ ਯਾਤਰਾ ਨੂੰ ਰਵਾਨਾ ਕਰਦੇ ਹੋਏ ਪ੍ਰਧਾਨ ਨਰਦੀਪ ਗਰਗ। ਤਸਵੀਰ: ਬਿੱਕਰ ਸਿੰਘ ਸਿੱਧੂ 19-08-2026
ਭੁੱਚੋ ਮੰਡੀ, 18 ਅਗਸਤ (ਬਿੱਕਰ ਸਿੰਘ ਸਿੱਧੂ)-ਇਲਾਕੇ ਦੀ ਸੁੱਖ-ਸ਼ਾਂਤੀ ਅਤੇ ਖੁਸ਼ਹਾਲੀ ਦੀ ਕਾਮਨਾ ਨੂੰ ਲੈ ਕੇ ਮਾਂ ਚਿੰਤਪੂਰਨੀ ਪੈਦਲ ਯਾਤਰਾ ਸੰਘ, ਭੁੱਚੋ ਮੰਡੀ ਵਲੋਂ ਸੰਘ ਦੇ ਪ੍ਰਧਾਨ ਵਿਮਲ ਗੋਇਲ ਦੀ ਅਗਵਾਈ ਹੇਠ ਸਾਵਣ ਮੇਲਾ 2026 ਦੇ ਮੌਕੇ ’ਤੇ 20ਵੀਂ ਵਿਸ਼ਾਲ ਪੈਦਲ ਯਾਤਰਾ ਸ਼ਰਧਾ ਅਤੇ ਉਤਸ਼ਾਹ ਨਾਲ ਆਯੋਜਿਤ ਕੀਤੀ ਗਈ। ਯਾਤਰਾ ਦੀ ਸ਼ੁਰੂਆਤ ਤੋਂ ਪਹਿਲਾਂ ਪੰਚਾਇਤੀ ਸ਼ਿਵ ਮੰਦਰ ਵਿਖੇ ਸੰਘ ਵਲੋਂ ਕੰਜਕ ਪੂਜਨ ਕਰਵਾਇਆ ਗਿਆ। ਇਸ ਤੋਂ ਬਾਅਦ ਪੰਚਾਇਤੀ ਸ਼ਿਵ ਮੰਦਰ ਦੇ ਪ੍ਰਧਾਨ ਨਰਦੀਪ ਗਰਗ ਅਤੇ ਕਮੇਟੀ ਮੈਂਬਰਾਂ ਨੇ ਯਾਤਰਾ ਨੂੰ ਹਰੀ ਝੰਡੀ ਦਿਖਾ ਕੇ ਰਵਾਨਾ ਕੀਤਾ। ਇਸ ਦੌਰਾਨ ਸ਼ਰਧਾਲੂ ਆਤਿਸ਼ਬਾਜ਼ੀ ਕਰਦੇ ਹੋਏ ਅਤੇ ਮਾਤਾ ਦੇ ਭਜਨਾਂ ਦਾ ਗੁਣਗਾਨ ਕਰਦੇ ਹੋਏ ਭੁੱਚੋ ਕੈਂਚੀਆਂ ਸਥਿਤ ਸ਼੍ਰੀ ਚਿੰਤਪੂਰਨੀ ਮੰਦਰ ਪਹੁੰਚੇ। ਮੰਦਰ ਵਿਖੇ ਯਾਤਰੀਆਂ ਲਈ ਵਿਸ਼ੇਸ਼ ਭੰਡਾਰੇ ਦਾ ਪ੍ਰਬੰਧ ਕੀਤਾ ਗਿਆ ਸੀ। ਮੰਦਰ ਦੇ ਸੰਸਥਾਪਕ ਜੋਗਿੰਦਰ ਕਾਕਾ ਨੇ ਨਾਰੀਅਲ ਦੀ ਰਸਮ ਅਦਾ ਕਰਕੇ ਸ਼ਰਧਾਲੂਆਂ ਨੂੰ ਹਿਮਾਚਲ ਪ੍ਰਦੇਸ਼ ਸਥਿਤ ਸ਼੍ਰੀ ਚਿੰਤਪੂਰਨੀ ਧਾਮ ਲਈ ਰਵਾਨਾ ਕੀਤਾ। ਇਸ ਤੋਂ ਬਾਅਦ ਸ਼ਰਧਾਲੂਆਂ ਦਾ ਜਥਾ ਹੁਸ਼ਿਆਰਪੁਰ ਤੋਂ ਹਿਮਾਚਲ ਪ੍ਰਦੇਸ਼ ਸਥਿਤ ਮਾਂ ਚਿੰਤਪੂਰਨੀ ਧਾਮ ਵੱਲ ਪੈਦਲ ਰਵਾਨਾ ਹੋਇਆ। ਚਿੰਤਪੂਰਨੀ ਧਾਮ ਪਹੁੰਚ ਕੇ ਸ਼ਰਧਾਲੂਆਂ ਨੇ ਮਾਤਾ ਦੇ ਦਰਬਾਰ ’ਚ ਮੱਥਾ ਟੇਕ ਿਆ ਅਤੇ ਇਲਾਕੇ ਦੀ ਸੁੱਖ-ਸ਼ਾਂਤੀ, ਖੁਸ਼ਹਾਲੀ ਤੇ ਸਮ੍ਰਿਧੀ ਲਈ ਅਰਦਾਸ ਕੀਤੀ। ਇਸ ਮੌਕੇ ਅਸ਼ੋਕ ਕੁਮਾਰ, ਮੋਜੀ, ਲਵਲੀ, ਮੋਹਿਤ, ਰਿਸ਼ੀ, ਰਿੰਕੂ, ਰਾਜ ਸ਼ਰਮਾ, ਨਿੱਕਾ, ਕਾਲਾ, ਤੇਜਿੰਦਰ, ਨੀਤੀ ਤਾਂਗੜੀ, ਪ੍ਰਿੰਸ ਸਮੇਤ ਵੱਡੀ ਗਿਣਤੀ ’ਚ ਸ਼ਰਧਾਲੂ ਹਾਜ਼ਰ ਸਨ।
Ad Position 22
No active advertisement
ਪਿਛਲੀ ਖ਼ਬਰ ਸ਼੍ਰੋਮਣੀ ਕਮੇਟੀ ਮੈਂਬਰ ਅਮਰੀਕ ਸਿੰਘ ਕੋਟਸ਼ਮੀਰ ਨੂੰ ਸਦਮਾ-ਭੈਣ ਦਾ ਦਿਹਾਂਤ ਅਗਲੀ ਖ਼ਬਰ ਐੱਨ.ਐੱਚ ਐੱਮ. ਇੰਪਲਾਈਜ਼ ਯੂਨੀਅਨ ਕਲਮ ਛੋੜ ਹੜਤਾਲ ਦੂਜੇ ਦਿਨ ਵੀ ਜਾਰੀ
Ad Position 24