21-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 21-08-2026

70 ਵੀਆਂ ਜ਼ਿਲ੍ਹਾ ਸਕੂਲ ਖੇਡਾਂ-2026 ਤੁੰਗਵਾਲੀ ਕਬੱਡੀ ਨੈਸ਼ਨਲ ਅੰਡਰ-19 ਲੜਕਿਆਂ ’ਚੋਂ ਭੁੱਚੋ ਮੰਡੀ ਜ਼ੋਨ ਬਣਿਆ ਚੈਂਪੀਅਨ

ਭੁੱਚੋ ਮੰਡੀ 20, ਅਗਸਤ (ਪਰਵਿੰਦਰ ਸਿੰਘ ਜੌੜਾ)-ਪੀ. ਐਮ.

Ad Position 21
No active advertisement
ਪੀ.ਐਮ. ਸ੍ਰੀ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਤੁੰਗਵਾਲੀ ਵਿਖੇ ਚੱਲ ਰਹੀਆਂ 70ਵੀਆਂ ਜ਼ਿਲ੍ਹਾ ਸਕੂਲ ਖੇਡਾਂ ਦੀ ਜੇਤੂ ਕਬੱਡੀ ਟੀਮ ਖੇਡ ਪ੍ਰਬੰਧਕਾਂ, ਪਤਵੰਤਿਆਂ ਅਤੇ ਅਧਿਆਪਕਾਂ ਨਾਲ। ਤਸਵੀਰ: ਪਰਵਿੰਦਰ ਸਿੰਘ ਜੌੜਾ 21-08-2026
ਭੁੱਚੋ ਮੰਡੀ 20, ਅਗਸਤ (ਪਰਵਿੰਦਰ ਸਿੰਘ ਜੌੜਾ)-ਪੀ. ਐਮ. ਸ੍ਰੀ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਤੁੰਗਵਾਲੀ ਵਿਖੇ ਪ੍ਰਿੰਸੀਪਲ ਪ੍ਰਦੀਪ ਕੁਮਾਰ ਦੀ ਦੇਖ-ਰੇਖ ਅਤੇ ਜ਼ਿਲ੍ਹਾ ਟੂਰਨਾਮੈਂਟ ਕਮੇਟੀ ਦੇ ਜਨਰਲ ਸਕੱਤਰ ਕਮ ਪ੍ਰਬੰਧਕ ਜਗਦੀਸ਼ ਕੁਮਾਰ ਲੈਕਚਰਾਰ ਫਿਜ਼ੀਕਲ ਐਜੂਕੇਸ਼ਨ ਤੁੰਗਵਾਲੀ ਦੀ ਯੋਗ ਅਗਵਾਈ ਵਿਚ ਚੱਲ ਰਹੀਆਂ 70ਵੀਆਂ ਜ਼ਿਲ੍ਹਾ ਸਕੂਲ ਖੇਡਾਂ ਦੇ ਤੀਜੇ ਦਿਨ ਮੁੱਖ ਮਹਿਮਾਨ ਵਜੋਂ ਪੁੱਜੇ ਉਪ ਜ਼ਿਲ੍ਹਾ ਸਿੱਖਿਆ ਅਫ਼ਸਰ (ਸੈ) ਬਠਿੰਡਾ ਅਤੇ ਉਪ ਜ਼ਿਲ੍ਹਾ ਸਿੱਖਿਆ ਅਫ਼ਸਰ (ਐ) ਬਠਿੰਡਾ, ਜੋਗਿੰਦਰ ਸਿੰਘ ਬਰਾੜ ਸਰਪੰਚ ਤੁੰਗਵਾਲੀ ਅਤੇ ਸਮੂਹ ਗ੍ਰਾਮ ਪੰਚਾਇਤ ਅਤੇ ਜਗਸੀਰ ਸਿੰਘ ਪ੍ਰਧਾਨ ਗੁਰਦੁਆਰਾ ਪ੍ਰਬੰਧਕ ਕਮੇਟੀ ਅਟਾਰੀ ਸਾਹਿਬ ਤੁੰਗਵਾਲੀ ਵਲੋਂ ਖਿਡਾਰੀਆਂ ਨਾਲ ਜਾਣ ਪਛਾਣ ਕੀਤੀ ਗਈ। ਕਬੱਡੀ ਨੈਸ਼ਨਲ ਸਟਾਈਲ ਅੰਡਰ-19 ਲੜਕਿਆਂ ‘ਚੋਂ ਜ਼ੋਨ ਭੁੱਚੋ ਮੰਡੀ ਨੇ ਪਹਿਲਾ, ਜ਼ੋਨ ਮੰਡੀ ਕਲਾਂ ਨੇ ਦੂਜਾ ਅਤੇ ਜ਼ੋਨ ਮੌੜ ਮੰਡੀ ਨੇ ਤੀਜਾ ਸਥਾਨ ਪ੍ਰਾਪਤ ਕੀਤਾ। ਅੰਡਰ-17 ਲੜਕਿਆਂ ‘ਚੋਂ ਤਲਵੰਡੀ ਸਾਬੋ ਜ਼ੋਨ ਨੇ ਪਹਿਲਾ, ਭੁੱਚੋ ਮੰਡੀ ਜ਼ੋਨ ਨੇ ਦੂਜਾ ਅਤੇ ਮੰਡੀ ਕਲਾਂ ਜ਼ੋਨ ਨੇ ਤੀਜਾ ਸਥਾਨ ਪ੍ਰਾਪਤ ਕੀਤਾ। ਕਬੱਡੀ ਸਰਕਲ ਸਟਾਈਲ ਅੰਡਰ-14 ਲੜਕੀਆਂ ‘ਚੋਂ ਬਠਿੰਡਾ ਜ਼ੋਨ ਨੇ ਪਹਿਲਾ, ਬਠਿੰਡਾ ਜ਼ੋਨ ਨੇ ਦੂਜਾ ਅਤੇ ਤਲਵੰਡੀ ਸਾਬੋ ਜ਼ੋਨ ਨੇ ਤੀਜਾ ਸਥਾਨ ਪ੍ਰਾਪਤ ਕੀਤਾ। ਅੰਡਰ-17 ਸਾਲ ਲੜਕੀਆਂ ‘ਚੋਂ ਬਠਿੰਡਾ-1 ਜ਼ੋਨ ਨੇ ਪਹਿਲਾ, ਗੋਨਿਆਣਾ ਜ਼ੋਨ ਨੇ ਦੂਜਾ ਅਤੇ ਭਗਤਾ ਜ਼ੋਨ ਨੇ ਤੀਜਾ ਸਥਾਨ ਪ੍ਰਾਪਤ ਕੀਤਾ। ਅੰਡਰ-19 ਸਾਲ ਲੜਕੀਆਂ ‘ਚੋਂ ਮੰਡੀ ਕਲਾਂ ਜ਼ੋਨ ਨੇ ਪਹਿਲਾ, ਮੰਡੀ ਫੂਲ ਜ਼ੋਨ ਨੇ ਦੂਜਾ ਅਤੇ ਮੌੜ ਜ਼ੋਨ ਨੇ ਤੀਜਾ ਸਥਾਨ ਪ੍ਰਾਪਤ ਕੀਤਾ। ਇਸ ਮੌਕੇ ਸਿਮਰਦੀਪ ਸਿੰਘ ਡੀਪੀਈ, ਰਜਿੰਦਰ ਸਿੰਘ ਡੀਪੀਈ, ਕੁਲਵਿੰਦਰ ਸਿੰਘ ਡੀਪੀਈ, ਹਰਪ੍ਰੀਤ ਸਿੰਘ ਡੀਪੀਈ, ਗੁਰਪ੍ਰੀਤ ਸਿੰਘ ਡੀਪੀਈ, ਮਨਜੀਤ ਕੌਰ ਡੀਪੀਈ, ਵੀਰਪਾਲ ਕੌਰ ਡੀਪੀਈ, ਜਸਵੀਰ ਸਿੰਘ ਡੀਪੀਈ, ਹਰਮਨਦੀਪ ਸਿੰਘ, ਰਵਿੰਦਰ ਸਿੰਘ ਡੀਪੀਈ, ਰਜਿੰਦਰ ਕੁਮਾਰ ਪੀਟੀਆਈ, ਗੁਰਬਿੰਦਰ ਮਾਨ ਤੁੰਗਵਾਲੀ, ਜ਼ੋਬਨਪ੍ਰੀਤ ਸਿੰਘ ਤੁੰਗਵਾਲੀ ਅਤੇ ਪੀ. ਐਮ. ਸ੍ਰੀ ਸਕੂਲ ਤੁੰਗਵਾਲੀ ਦੇ ਸਮੂਹ ਸਟਾਫ਼ ਦਾ ਵਿਸ਼ੇਸ਼ ਸਹਿਯੋਗ ਰਿਹਾ।
Ad Position 22
No active advertisement
ਪਿਛਲੀ ਖ਼ਬਰ ਲੋਕਾਂ ਨੂੰ ਸੰਬੋਧਨ ਕਰਦੇ ਹੋਏ ਝੰਡਾ ਸਿੰਘ ਜੇਠੂਕੇ । ( ਸੱਜੇ ) ਐੱਸ. ਡੀ. ਐੱਮ. ਮੌੜ ਨਾਲ ਡਰੋਨ ਸਰਵੇ ਦੇ ਮਸਲੇ ’ ਤੇ ਗ... ਅਗਲੀ ਖ਼ਬਰ ਗੁਰੂ ਕਾਸ਼ੀ ਯੂਨੀਵਰਸਿਟੀ ਵਲੋਂ ‘ਪ੍ਰਯੋਗਸ਼ਾਲਾ ਦਾ ਉੱਚ ਮਿਆਰ’ ਵਿਸ਼ੇ ’ਤੇ ਸੈਮੀਨਾਰ
Ad Position 24