ਇਕਬਾਲਜੀਤ ਪੂਹਲੀ ਤੇ ਹਰਮੀਤ ਜੰਡਾਂਵਾਲਾ ਯੂਥ ਅਕਾਲੀ ਦਲ ਦੇ ਕੌਮੀ ਜਨਰਲ ਸਕੱਤਰ ਨਿਯੁਕਤ
ਬਠਿੰਡਾ, 20 ਅਗਸਤ (ਅੰਮ੍ਰਿਤਪਾਲ ਸਿੰਘ ਵਲ੍ਹਾਣ)-ਸ਼੍ਰੋਮਣੀ ਅਕਾਲੀ ਦਲ (ਬਾਦਲ) ਵਲੋਂ ਪਾਰਟੀ ਦੇ ਯੂਥ ਵਿੰਗ ਵਿਚ ਵਿਸਥਾਰ ਕਰਦਿਆਂ ਨਵੀਆਂ ਨਿਯੁਕਤੀਆਂ ਕੀਤੀਆਂ ਗਈਆਂ ਹਨ, ਜਿਸ ਤਹਿਤ ਵਿਧਾਨ ਸਭਾ ਹਲਕਾ ਭੁੱਚੋ ਮੰਡੀ ਨਾਲ ਸਬੰਧਿਤ ਦੋ ਨੌਜਵਾਨਾਂ ਇਕਬਾਲਜੀਤ ਸਿੰਘ ਪੂਹਲੀ ਅਤੇ ਹਰਮੀਤ ਸਿੰਘ ਜੰਡਾਂਵਾਲਾ ਨੂੰ ਯੂਥ ਅਕਾਲੀ ਦਲ ਦਾ ਕੌਮੀ ਜਨਰਲ ਸਕੱਤਰ ਨਿਯੁਕਤ ਕੀਤਾ ਗਿਆ ਹੈ। ਇਹ ਨਿਯੁਕਤੀ ਯੂਥ ਅਕਾਲੀ ਦਲ ਦੇ ਪ੍ਰਧਾਨ ਸਰਬਜੀਤ ਸਿੰਘ ਝਿੰਜਰ ਵਲੋਂ ਪਾਰਟੀ ਪ੍ਰਧਾਨ ਸੁਖਬੀਰ ਸਿੰਘ ਬਾਦਲ ਦੇ ਦਿਸ਼ਾ-ਨਿਰਦੇਸ਼ ਅਨੁਸਾਰ ਬਠਿੰਡਾ ਦੀ ਜ਼ਿਲ੍ਹਾ ਜਥੇਬੰਦੀ ਨਾਲ ਸਲਾਹ ਮਸ਼ਵਰਾ ਕਰਨ ਉਪਰੰਤ ਕੀਤੀ ਗਈ ਹੈ।
ਇ
ਇਕਬਾਲਜੀਤ ਸਿੰਘ ਪੂਹਲੀ, ਹਰਮੀਤ ਸਿੰਘ ਜੰਡਾਂਵਾਲਾ ਦੀ ਤਸਵੀਰ।
21-08-2026
ਬਠਿੰਡਾ, 20 ਅਗਸਤ (ਅੰਮ੍ਰਿਤਪਾਲ ਸਿੰਘ ਵਲ੍ਹਾਣ)-ਸ਼੍ਰੋਮਣੀ ਅਕਾਲੀ ਦਲ (ਬਾਦਲ) ਵਲੋਂ ਪਾਰਟੀ ਦੇ ਯੂਥ ਵਿੰਗ ਵਿਚ ਵਿਸਥਾਰ ਕਰਦਿਆਂ ਨਵੀਆਂ ਨਿਯੁਕਤੀਆਂ ਕੀਤੀਆਂ ਗਈਆਂ ਹਨ, ਜਿਸ ਤਹਿਤ ਵਿਧਾਨ ਸਭਾ ਹਲਕਾ ਭੁੱਚੋ ਮੰਡੀ ਨਾਲ ਸਬੰਧਿਤ ਦੋ ਨੌਜਵਾਨਾਂ ਇਕਬਾਲਜੀਤ ਸਿੰਘ ਪੂਹਲੀ ਅਤੇ ਹਰਮੀਤ ਸਿੰਘ ਜੰਡਾਂਵਾਲਾ ਨੂੰ ਯੂਥ ਅਕਾਲੀ ਦਲ ਦਾ ਕੌਮੀ ਜਨਰਲ ਸਕੱਤਰ ਨਿਯੁਕਤ ਕੀਤਾ ਗਿਆ ਹੈ। ਇਹ ਨਿਯੁਕਤੀ ਯੂਥ ਅਕਾਲੀ ਦਲ ਦੇ ਪ੍ਰਧਾਨ ਸਰਬਜੀਤ ਸਿੰਘ ਝਿੰਜਰ ਵਲੋਂ ਪਾਰਟੀ ਪ੍ਰਧਾਨ ਸੁਖਬੀਰ ਸਿੰਘ ਬਾਦਲ ਦੇ ਦਿਸ਼ਾ-ਨਿਰਦੇਸ਼ ਅਨੁਸਾਰ ਬਠਿੰਡਾ ਦੀ ਜ਼ਿਲ੍ਹਾ ਜਥੇਬੰਦੀ ਨਾਲ ਸਲਾਹ ਮਸ਼ਵਰਾ ਕਰਨ ਉਪਰੰਤ ਕੀਤੀ ਗਈ ਹੈ। ਇਕਬਾਲਜੀਤ ਸਿੰਘ ਪੂਹਲੀ ਅਤੇ ਹਰਮੀਤ ਸਿੰਘ ਜੰਡਾਂਵਾਲਾ ਨੇ ਆਪਣੀ ਨਿਯੁਕਤੀ ਲਈ ਪਾਰਟੀ ਪ੍ਰਧਾਨ ਸੁਖਬੀਰ ਸਿੰਘ ਬਾਦਲ, ਸੰਸਦ ਮੈਂਬਰ ਹਰਸਿਮਰਤ ਕੌਰ ਬਾਦਲ, ਯੂਥ ਅਕਾਲੀ ਦਲ ਦੇ ਪ੍ਰਧਾਨ ਸਰਬਜੀਤ ਸਿੰਘ ਝਿੰਜਰ, ਬਠਿੰਡਾ ਦਿਹਾਤੀ ਦੇ ਜ਼ਿਲ੍ਹਾ ਪ੍ਰਧਾਨ ਜਗਸੀਰ ਸਿੰਘ ਜੱਗਾ ਕਲਿਆਣ ਤੇ ਸੂਬਾ ਮੀਤ ਪ੍ਰਧਾਨ ਬਲਕਾਰ ਸਿੰਘ ਬਰਾੜ ਦਾ ਧੰਨਵਾਦ ਕਰਦਿਆਂ ਕਿਹਾ ਕਿ ਉਹ ਆਪਣੀ ਜ਼ਿੰਮੇਵਾਰੀ ਨੂੰ ਪੂਰੀ ਤਨਦੇਹੀ ਨਾਲ ਨਿਭਾਉਣਗੇ ਅਤੇ ਵੱਧ ਤੋਂ ਵੱਧ ਨੌਜਵਾਨਾਂ ਨੂੰ ਯੂਥ ਅਕਾਲੀ ਦਲ ਨਾਲ ਜੋੜਿਆ ਜਾਵੇਗਾ। ਇਸ ਮੌਕੇ ਵਿਧਾਨ ਸਭਾ ਹਲਕਾ ਭੁੱਚੋ ਮੰਡੀ ਦੇ ਹਲਕਾ ਇੰਚਾਰਜ ਡਾ. ਦਲਜੀਤ ਸਿੰਘ ਗੁਰੂ, ਸੀਨੀਅਰ ਆਗੂ ਸਵਰਨ ਸਿੰਘ ਆਕਲੀਆ, ਅਮਰਜੀਤ ਸਿੰਘ ਜੰਡਾਂਵਾਲਾ, ਇਕਬਾਲ ਸਿੰਘ ਬਰਕੰਦੀ ਤੇ ਭਲਵਿੰਦਰ ਸਿੰਘ ਭਿੰਡਰ (ਤਿੰਨੋ ਸਰਕਲ ਪ੍ਰਧਾਨ), ਪੀਐਸਸੀ ਮੈਂਬਰ ਸੁਖਰਾਜ ਸਿੰਘ ਰਾਜੀ, ਸਾਬਕਾ ਸਰਪੰਚ ਰਾਜਵਿੰਦਰ ਸਿੰਘ ਨਹਿਰੂ, ਬਖ਼ਸੀਸ ਸਿੰਘ ਜਿੰਦਾ, ਅਵਤਾਰ ਸਿੰਘ ਖੇਮੂਆਣਾ, ਗੁਰਸੇਵਕ ਸਿੰਘ ਭੋਖੜਾ, ਜਗਮੀਤ ਸਿੰਘ ਭੋਖੜਾ, ਹਨੀ ਭੋਖੜਾ, ਬੌਬੀ ਹਰਰਾਏਪੁਰ, ਸਾਬਕਾ ਸਰਪੰਚ ਕੁਲਵੰਤ ਸਿੰਘ ਹਰਰਾਏਪੁਰ, ਜਗਮੀਤ ਸਿੰਘ ਭੋਖੜਾ ਸਮੇਤ ਹਲਕੇ ਦੇ ਅਕਾਲੀ ਲੀਡਰਾਂ ਅਤੇ ਵਰਕਰਾਂ ਨੇ ਹਰਮੀਤ ਸਿੰਘ ਜੰਡਾਂਵਾਲਾ ਅਤੇ ਇਕਾਬਲਜੀਤ ਸਿੰਘ ਪੂਹਲੀ ਨੂੰ ਵਧਾਈ ਦਿੰਦਿਆਂ ਹਾਈਕਮਾਂਡ ਦਾ ਧੰਨਵਾਦ ਕੀਤਾ।