ਡਾ. ਨਵਦੀਪ ਕੌਰ ਨੂੰ ਸੰਗੀਤ ਨਾਟਕ ਅਕਾਦਮੀ ਐਵਾਰਡ ਮਿਲਣ ’ਤੇ ਖ਼ੁਸ਼ੀ ਦਾ ਪ੍ਰਗਟਾਵਾ
ਰਾਮਪੁਰਾ ਫੂਲ, 20 ਅਗਸਤ (ਹੇਮੰਤ ਕੁਮਾਰ ਸ਼ਰਮਾ): ਪੰਜਾਬ ਯੂਨੀਵਰਸਿਟੀ, ਚੰਡੀਗੜ੍ਹ ਦੇ ਇੰਡੀਅਨ ਥੀਏਟਰ ਵਿਭਾਗ ਦੀ ਚੇਅਰਪਰਸਨ ਡਾ. ਨਵਦੀਪ ਕੌਰ ਨੂੰ ਥੀਏਟਰ ਨਿਰਦੇਸ਼ਨ ਦੇ ਖੇਤਰ ਵਿਚ ਸਾਲ 2025 ਦਾ ਵੱਕਾਰੀ ਸੰਗੀਤ ਨਾਟਕ ਅਕਾਦਮੀ ਐਵਾਰਡ ਮਿਲਣ ’ਤੇ ਗਾਇਕ ਅਤੇ ਪ੍ਰੋਫੈਸਰ ਜੱਸੀ ਖ਼ਾਨ ਸਮੇਤ ਵੱਖ-ਵੱਖ ਕਲਾ ਪ੍ਰੇਮੀਆਂ ਅਤੇ ਸੱਭਿਆਚਾਰਕ ਸ਼ਖ਼ਸੀਅਤਾਂ ਨੇ ਉਨ੍ਹਾਂ ਨੂੰ ਹਾਰਦਿਕ ਵਧਾਈ ਦਿੱਤੀ ਹੈ।
ਡ
ਡਾ. ਨਵਦੀਪ ਕੌਰ ਨੂੰ ਸੰਗੀਤ ਨਾਟਕ ਅਕਾਦਮੀ ਐਵਾਰਡ ਮਿਲਣ ਮੌਕੇ ਦੀ ਤਸਵੀਰ। ਅਜੀਤ ਤਸਵੀਰ
21-08-2026
ਰਾਮਪੁਰਾ ਫੂਲ, 20 ਅਗਸਤ (ਹੇਮੰਤ ਕੁਮਾਰ ਸ਼ਰਮਾ): ਪੰਜਾਬ ਯੂਨੀਵਰਸਿਟੀ, ਚੰਡੀਗੜ੍ਹ ਦੇ ਇੰਡੀਅਨ ਥੀਏਟਰ ਵਿਭਾਗ ਦੀ ਚੇਅਰਪਰਸਨ ਡਾ. ਨਵਦੀਪ ਕੌਰ ਨੂੰ ਥੀਏਟਰ ਨਿਰਦੇਸ਼ਨ ਦੇ ਖੇਤਰ ਵਿਚ ਸਾਲ 2025 ਦਾ ਵੱਕਾਰੀ ਸੰਗੀਤ ਨਾਟਕ ਅਕਾਦਮੀ ਐਵਾਰਡ ਮਿਲਣ ’ਤੇ ਗਾਇਕ ਅਤੇ ਪ੍ਰੋਫੈਸਰ ਜੱਸੀ ਖ਼ਾਨ ਸਮੇਤ ਵੱਖ-ਵੱਖ ਕਲਾ ਪ੍ਰੇਮੀਆਂ ਅਤੇ ਸੱਭਿਆਚਾਰਕ ਸ਼ਖ਼ਸੀਅਤਾਂ ਨੇ ਉਨ੍ਹਾਂ ਨੂੰ ਹਾਰਦਿਕ ਵਧਾਈ ਦਿੱਤੀ ਹੈ। 13 ਅਗਸਤ ਨੂੰ ਰਾਸ਼ਟਰਪਤੀ ਸ੍ਰੀਮਤੀ ਦ੍ਰੌਪਦੀ ਮੁਰਮੂ ਵਲੋਂ ਡਾ. ਨਵਦੀਪ ਕੌਰ ਨੂੰ ਥੀਏਟਰ ਨਿਰਦੇਸ਼ਨ ਦੇ ਖੇਤਰ ਵਿੱਚ ਇਹ ਵੱਕਾਰੀ ਸਨਮਾਨ ਪ੍ਰਦਾਨ ਕੀਤਾ ਗਿਆ। ਉਨ੍ਹਾਂ ਨੂੰ ਸੰਗੀਤ ਨਾਟਕ ਅਕਾਦਮੀ, ਨੈਸ਼ਨਲ ਅਕੈਡਮੀ ਆਫ਼ ਮਿਊਜ਼ਿਕ, ਡਾਂਸ ਐਂਡ ਡਰਾਮਾ ਦੀ ਜਨਰਲ ਕੌਂਸਲ ਵਲੋਂ ਸਾਲ 2025 ਲਈ ਥੀਏਟਰ ਸ਼੍ਰੇਣੀ ਵਿਚ ਚੁਣਿਆ ਗਿਆ ਸੀ। ਪ੍ਰੋ. ਜੱਸੀ ਖ਼ਾਨ ਨੇ ਕਿਹਾ ਕਿ ਡਾ. ਨਵਦੀਪ ਕੌਰ ਨੂੰ ਦੇਸ਼ ਦੇ ਸਰਵਉੱਚ ਪੱਧਰ ਦੇ ਵੱਕਾਰੀ ਕਲਾ ਸਨਮਾਨਾਂ ਵਿਚੋਂ ਇੱਕ ਪ੍ਰਾਪਤ ਹੋਣਾ ਉਨ੍ਹਾਂ ਦੀ ਸਾਲਾਂ ਦੀ ਸਿਰਜਣਾਤਮਿਕ ਮਿਹਨਤ, ਨਿਰਦੇਸ਼ਨ ਪ੍ਰਤੀ ਸਮਰਪਣ ਅਤੇ ਭਾਰਤੀ ਰੰਗਮੰਚ ਵਿਚ ਪਾਏ ਮਹੱਤਵਪੂਰਨ ਯੋਗਦਾਨ ਦੀ ਮਾਣਮੱਤੀ ਪਛਾਣ ਹੈ। ਉਨ੍ਹਾਂ ਕਿਹਾ ਕਿ ਇਹ ਸਨਮਾਨ ਨਾ ਸਿਰਫ਼ ਡਾ. ਨਵਦੀਪ ਕੌਰ ਲਈ, ਸਗੋਂ ਪੰਜਾਬੀ ਰੰਗਮੰਚ ਅਤੇ ਪੰਜਾਬ ਯੂਨੀਵਰਸਿਟੀ ਦੇ ਇੰਡੀਅਨ ਥੀਏਟਰ ਵਿਭਾਗ ਲਈ ਵੀ ਮਾਣ ਵਾਲੀ ਪ੍ਰਾਪਤੀ ਹੈ। ਉਨ੍ਹਾਂ ਕਿਹਾ ਕਿ ਡਾ. ਨਵਦੀਪ ਕੌਰ ਨੇ ਥੀਏਟਰ ਦੇ ਖੇਤਰ ਵਿਚ ਆਪਣੀ ਵਿਲੱਖਣ ਪਛਾਣ ਬਣਾਈ ਹੈ ਅਤੇ ਇਹ ਐਵਾਰਡ ਨੌਜਵਾਨ ਕਲਾਕਾਰਾਂ ਅਤੇ ਥੀਏਟਰ ਨਾਲ ਜੁੜੇ ਵਿਦਿਆਰਥੀਆਂ ਨੂੰ ਵੀ ਉਤਸ਼ਾਹਿਤ ਕਰੇਗਾ। ਇਸ ਮੌਕੇ ਦਰਸ਼ਨ ਲੰਬੀ, ਚੇਅਰਮੈਨ ਵਰਿੰਦਰ ਵਿੱਕੀ, ਕੈਨੇਡਾ ਤੋਂ ਲਵੀ ਸੰਧੂ, ਲੱਕੀ ਸੰਧੂ, ਏ.ਐੱਸ. ਖ਼ਾਨ ਪਟਿਆਲਾ ਸਮੇਤ ਹੋਰ ਸ਼ਖ਼ਸੀਅਤਾਂ ਨੇ ਵੀ ਡਾ. ਨਵਦੀਪ ਕੌਰ ਨੂੰ ਇਸ ਮਾਣਮੱਤੀ ਪ੍ਰਾਪਤੀ ਲਈ ਮੁਬਾਰਕਬਾਦ ਦਿੱਤੀ ਅਤੇ ਉਨ੍ਹਾਂ ਦੇ ਉਜਲੇ ਭਵਿੱਖ ਲਈ ਸ਼ੁੱਭਕਾਮਨਾਵਾਂ ਪ੍ਰਗਟ ਕੀਤੀਆਂ।