20-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 21-08-2026

ਪਿੰਡਾਂ ‘ਚ ਲੋਕਾਂ ਨੂੰ ਮਿਲਦੇ ਹੋਏ ਸਾਬਕਾ ਵਿਧਾਇਕ ਸਿੱਧੂ। ਪੈਰ-ਪੈਰ ’ਤੇ ਕਿਸਾਨ ਵਿਰੋਧੀ ਸਾਬਤ ਹੋ ਰਹੀ ਹੈ ਸੂਬੇ ਦੀ ‘ਆਪ’ ਸਰਕਾਰ-ਜੀਤਮਹਿੰਦਰ ਸਿੰਘ ਸਿੱਧੂ

ਮੌੜ ਮੰਡੀ, 20 ਅਗਸਤ (ਗੁਰਜੀਤ ਸਿੰਘ ਕਮਾਲੂ)- ਕਿਸਾਨਾਂ ਸਮੇਤ ਸੂਬੇ ਦੇ ਸਾਰੇ ਵਰਗਾਂ ਦੇ ਭਾਰੀ ਸਹਿਯੋਗ ਸਦਕਾ 2022 ‘ਚ ਸੱਤਾ ‘ਤੇ ਕਾਬਿਜ਼ ਹੋਈ ਆਮ ਆਦਮੀ ਪਾਰਟੀ ਦੀ ਸਰਕਾਰ ਆਪਣੇ ਹੁਣ ਤੱਕ ਦੇ ਕਾਰਜਕਾਲ ਦੌਰਾਨ ਪੈਰ-ਪੈਰ ‘ਤੇ ਕਿਸਾਨ ਵਿਰੋਧੀ ਸਾਬਿਤ ਹੋਈ ਹੈ ਤੇ ਹੁਣ ਮੌੜ ਮੰਡੀ ਹਲਕੇ ‘ਚ ਡਰੋਨਾਂ ਰਾਹੀਂ ਵਾਹੀਯੋਗ ਜ਼ਮੀਨਾਂ ਦੇ ਕਰਵਾਏ ਜਾ ਰਹੇ ਸਰਵੇ ਵੀ ਦਰਸਾ ਰਹੇ ਨੇ ਕਿ ਸਰਕਾਰ ਕਿਸਾਨਾਂ ਦੀ ਵਜਾਏ ਉਦਯੋਗਿਕ ਘਰਾਣਿਆਂ ਦਾ ਪੱਖ ਪੂਰ ਰਹੀ ਹੈ। ਉਕਤ ਵਿਚਾਰਾਂ ਦਾ ਪ੍ਰਗਟਾਵਾ ਹਲਕੇ ‘ਚ ਕਾਂਗਰਸ ਦੀ ਅਗਵਾਈ ਕਰ ਰਹੇ ਸੀਨੀਅਰ ਆਗੂ ਜੀਤਮਹਿੰਦਰ ਸਿੰਘ ਸਿੱਧੂ ਸਾਬਕਾ ਵਿਧਾਇਕ ਨੇ ਗੱਲਬਾਤ ਕਰਦਿਆਂ ਕੀਤਾ।

Ad Position 21
No active advertisement
ਅਜੀਤ ਡੈਸਕ 21-08-2026
ਮੌੜ ਮੰਡੀ, 20 ਅਗਸਤ (ਗੁਰਜੀਤ ਸਿੰਘ ਕਮਾਲੂ)- ਕਿਸਾਨਾਂ ਸਮੇਤ ਸੂਬੇ ਦੇ ਸਾਰੇ ਵਰਗਾਂ ਦੇ ਭਾਰੀ ਸਹਿਯੋਗ ਸਦਕਾ 2022 ‘ਚ ਸੱਤਾ ‘ਤੇ ਕਾਬਿਜ਼ ਹੋਈ ਆਮ ਆਦਮੀ ਪਾਰਟੀ ਦੀ ਸਰਕਾਰ ਆਪਣੇ ਹੁਣ ਤੱਕ ਦੇ ਕਾਰਜਕਾਲ ਦੌਰਾਨ ਪੈਰ-ਪੈਰ ‘ਤੇ ਕਿਸਾਨ ਵਿਰੋਧੀ ਸਾਬਿਤ ਹੋਈ ਹੈ ਤੇ ਹੁਣ ਮੌੜ ਮੰਡੀ ਹਲਕੇ ‘ਚ ਡਰੋਨਾਂ ਰਾਹੀਂ ਵਾਹੀਯੋਗ ਜ਼ਮੀਨਾਂ ਦੇ ਕਰਵਾਏ ਜਾ ਰਹੇ ਸਰਵੇ ਵੀ ਦਰਸਾ ਰਹੇ ਨੇ ਕਿ ਸਰਕਾਰ ਕਿਸਾਨਾਂ ਦੀ ਵਜਾਏ ਉਦਯੋਗਿਕ ਘਰਾਣਿਆਂ ਦਾ ਪੱਖ ਪੂਰ ਰਹੀ ਹੈ। ਉਕਤ ਵਿਚਾਰਾਂ ਦਾ ਪ੍ਰਗਟਾਵਾ ਹਲਕੇ ‘ਚ ਕਾਂਗਰਸ ਦੀ ਅਗਵਾਈ ਕਰ ਰਹੇ ਸੀਨੀਅਰ ਆਗੂ ਜੀਤਮਹਿੰਦਰ ਸਿੰਘ ਸਿੱਧੂ ਸਾਬਕਾ ਵਿਧਾਇਕ ਨੇ ਗੱਲਬਾਤ ਕਰਦਿਆਂ ਕੀਤਾ। ਹਲਕੇ ਦੇ ਪਿੰਡਾਂ ‘ਚ ਜਨਤਕ ਪ੍ਰੋਗਰਾਮਾਂ ‘ਚ ਹਾਜ਼ਰੀਆਂ ਭਰਨ ਉਪਰੰਤ ਗੱਲਬਾਤ ਕਰਦਿਆਂ ਜੀਤਮਹਿੰਦਰ ਸਿੰਘ ਸਿੱਧੂ ਨੇ ਕਿਹਾ ਕਿ ਫ਼ਸਲਾਂ ਦੇ ਘੱਟੋ ਘੱਟ ਸਮੱਰਥਨ ਮੁੱਲ ਸਮੇਤ ਹੋਰ ਕਿਸਾਨੀ ਮੰਗਾਂ ਲਈ ਕਿਸਾਨਾਂ ਵਲੋਂ ਪਿਛਲੇ ਸਮਿਆਂ ਚ ਸ਼ੰਭੂ ਅਤੇ ਖਨੌਰੀ ਵਿਖੇ ਲਾਏ ਮੋਰਚਿਆਂ ਨੂੰ ਜਿਸ ਤਰ੍ਹਾਂ ‘ਆਪ’ ਸਰਕਾਰ ਨੇ ਜਬਰੀ ਪੁਟਵਾਇਆ ਉਸ ਤੋਂ ਪਤਾ ਲੱਗ ਗਿਆ ਸੀ ਕਿ ਆਪਣੇ ਦਿੱਲੀ ਵਾਲੇ ਆਕਾਵਾਂ ਨੂੰ ਖ਼ੁਸ਼ ਕਰਨ ਲਈ ਇਹ ਸਰਕਾਰ ਕਿਸਾਨਾਂ ਨਾਲ ਧ੍ਰੋਹ ਤੱਕ ਕਮਾ ਸਕਦੀ ਹੈ ਤੇ ਉਸ ਤੋਂ ਬਾਅਦ ਹਰ ਸੰਘਰਸ਼ ਸਮੇਂ ਇਸ ਸਰਕਾਰ ਨੇ ਕਿਸਾਨਾਂ ਨੂੰ ਦਬਾਉਣ ਦੀ ਕੋਸ਼ਿਸ਼ ਹੀ ਕੀਤੀ। ਸਿੱਧੂ ਨੇ ਕਿਹਾ ਕਿ ਲੈਂਡ ਪੁਲਿੰਗ ਵਰਗੀ ਕਿਸਾਨ ਵਿਰੋਧੀ ਨੀਤੀ ਨੂੰ ਅਮਲ ‘ਚ ਲਿਆਉਣ ਵਾਲੀ ਇਹ ਸਰਕਾਰ ਹੁਣ ਕਿਸਾਨਾਂ ਦੀਆਂ ਵਾਹੀਯੋਗ ਜ਼ਮੀਨਾਂ ਤੇ ਉਦਯੋਗ ਸਥਾਪਿਤ ਕਰਕੇ ਕਿਸਾਨਾਂ ਨੂੰ ਬੇਜ਼ਮੀਨੇ ਬਣਾਉਣ ਦੇ ਰਾਹ ਪਈ ਲੱਗਦੀ ਹੈ ਜਿਸ ਦਾ ਸਬੂਤ ਹਲਕਾ ਮੌੜ ਚ ਉਦਯੋਗਿਕ ਘਰਾਣਿਆਂ ਵਲੋਂ ਡਰੋਨ ਰਾਹੀਂ ਕਰਵਾਏ ਜਾ ਰਹੇ ਸਰਵੇ ਹਨ। ਉਨ੍ਹਾਂ ਕਿਹਾ ਕਿ ਇਹ ਧੱਕੇਸ਼ਾਹੀ ਹੁਣ ਨਹੀਂ ਚੱਲਣ ਦਿੱਤੀ ਜਾਵੇਗੀ ਤੇ ਭਲਾ ਇਸੇ ‘ਚ ਹੈ ਕਿ ਸਰਕਾਰ ਕਿਸਾਨ ਵਿਰੋਧੀ ਨੀਤੀਆਂ ਨੂੰ ਤਿਆਗ ਦੇਵੇ ਨਹੀਂ ਤਾਂ ਨਤੀਜੇ ਭੁਗਤਣ ਲਈ ਤਿਆਰ ਰਹੇ। ਇਸ ਮੌਕੇ ਉਨ੍ਹਾਂ ਨਾਲ ਹਲਕੇ ਦੇ ਵੱਡੀ ਗਿਣਤੀ ਕਾਂਗਰਸੀ ਆਗੂ ਵੀ ਮੌਜੂਦ ਦਿਖਾਈ ਦਿੱਤੇ।
Ad Position 22
No active advertisement
ਪਿਛਲੀ ਖ਼ਬਰ ਮਾਲਵਾ ਜ਼ੋਨ ਪ੍ਰਾਈਵੇਟ ਬੱਸ ਆਪੇ੍ਟਰ ਐਸੋਸੀਏਸ਼ਨ ਵਲੋਂ ਬੰਦ ਦੀ ਹਮਾਇਤ, ਨਹੀਂ ਚੱਲਣਗੀਆਂ ਬੱਸਾਂ ਅਗਲੀ ਖ਼ਬਰ ਕੈਬਨਿਟ ਮੰਤਰੀ ਬਰਿੰਦਰ ਕੁਮਾਰ ਗੋਇਲ ਵਲੋਂ ਪਿੰਡ ਜੀਵਨ ਸਿੰਘ ਵਾਲਾ ਵਿਖੇ ਨਹਿਰੀ ਖਾਲਾਂ ਦਾ ਉਦਘਾਟਨ
Ad Position 24