‘ਦ ਆਕਸਫ਼ੋਰਡ ਸਕੂਲ ਵਿਖੇ ਧੂਮ-ਧਾਮ ਨਾਲ ਤੀਆਂ ਦਾ ਤਿਉਹਾਰ ਮਨਾਇਆ
ਭਗਤਾ ਭਾਈਕਾ, 21 ਅਗਸਤ (ਸੁਖਪਾਲ ਸਿੰਘ ਸੋਨੀ)-ਆਕਸਫ਼ੋਰਡ ਸਕੂਲ ਜਿੱਥੇ ਵਿੱਦਿਆ ਦੇ ਖੇਤਰ ਵਿਚ ਮੱਲ਼ਾਂ ਮਾਰ ਰਿਹਾ ਹੈ, ਉੱਥੇ ਵਿਦਿਆਰਥੀਆਂ ਨੂੰ ਸੱਭਿਆਚਾਰਕ ਗਤੀਵਿਧੀਆਂ ਵਿਚ ਵੀ ਭਰਪੂਰ ਯੋਗਦਾਨ ਦੇ ਰਿਹਾ ਹੈ। ਇਸੇ ਲੜੀ ਤਹਿਤ ਸਕੂਲ ਵਿਚ ਤੀਆਂ ਤੀਜ ਦੀਆਂ ਦਾ ਤਿਉਹਾਰ ਮਨਾਇਆ ਗਿਆ।
‘
‘ਦ ਆਕਸਫੋਰਡ ਸਕੂਲ ਆਫ਼ ਐਜ਼ੂਕੇਸ਼ਨ, ਭਗਤਾ ਭਾਈਕਾ’ ਵਿਖੇ ਸੱਭਿਆਚਾਰਕ ਗਤੀਵਿਧੀਆਂ ਪੇਸ਼ ਕਰਦੀਆਂ ਵਿਦਿਆਰਥਣਾਂ। ਤਸਵੀਰ: ਸੁਖਪਾਲ ਸਿੰਘ ਸੋਨੀ
22-08-2026
ਭਗਤਾ ਭਾਈਕਾ, 21 ਅਗਸਤ (ਸੁਖਪਾਲ ਸਿੰਘ ਸੋਨੀ)-ਆਕਸਫ਼ੋਰਡ ਸਕੂਲ ਜਿੱਥੇ ਵਿੱਦਿਆ ਦੇ ਖੇਤਰ ਵਿਚ ਮੱਲ਼ਾਂ ਮਾਰ ਰਿਹਾ ਹੈ, ਉੱਥੇ ਵਿਦਿਆਰਥੀਆਂ ਨੂੰ ਸੱਭਿਆਚਾਰਕ ਗਤੀਵਿਧੀਆਂ ਵਿਚ ਵੀ ਭਰਪੂਰ ਯੋਗਦਾਨ ਦੇ ਰਿਹਾ ਹੈ। ਇਸੇ ਲੜੀ ਤਹਿਤ ਸਕੂਲ ਵਿਚ ਤੀਆਂ ਤੀਜ ਦੀਆਂ ਦਾ ਤਿਉਹਾਰ ਮਨਾਇਆ ਗਿਆ। ਸਮਾਗਮ ਵਿਚ ਨਰਸਰੀ ਤੋਂ ਬਾਰ੍ਹਵੀਂ ਜਮਾਤ ਤੱਕ ਦੀਆਂ ਵਿਦਿਆਰਥਣਾਂ ਨੇ ਹਿੱਸਾ ਲਿਆ। ਪ੍ਰੋਗਰਾਮ ਦੀ ਸ਼ੁਰੂਆਤ ਤੀਆਂ ਦੀ ਮਹੱਤਤਾ ਨੂੰ ਦੱਸ ਕੇ ਹੋਈ। ਇਸ ਤੋਂ ਬਾਅਦ ਵਿਦਿਆਰਥਣਾਂ ਵਲੋਂ ਲੰਬੀ ਹੇਕ ਵਾਲੇ ਗੀਤ ਗਾਏ ਗਏ। ਵਿਦਿਆਰਥਣਾਂ ਵਲੋਂ ਗਰੁੱਪ ਡਾਂਸ, ਸੱਭਿਆਚਾਰ ਨੂੰ ਦਰਸਾਉਂਦੇ ਟੱਪੇ ਗਾ ਕੇ ਸਰੋਤਿਆਂ ਦਾ ਮਨੋਰੰਜਨ ਕੀਤਾ। ਪੰਜਾਬ ਦਾ ਲੋਕ ਨਾਚ ‘ਗਿੱਧਾ’ ਵੀ ਪੇਸ਼ ਕੀਤਾ ਗਿਆ। ਪ੍ਰੋਫਾਰਮੈਂਨਸ ਆਫ਼ ਦਾ ਡੇਅ ਦਾ ਤਾਜ ‘ਕੀਰਤ ਕੌਰ ਜਮਾਤ–ਪੰਜਵੀਂ’ ਸਿਰ ਸਜਾਇਆ ਗਿਆ। ਸਕੂਲ ਦੇ ਪ੍ਰਿੰਸੀਪਲ ਰੂਪ ਲਾਲ ਬਾਂਸਲ਼ ਨੇ ਵਿਦਿਆਰਥਣਾਂ ਨੂੰ ਕਿਹਾ ਕਿ ਪੰਜਾਬ ਦਾ ਸੱਭਿਆਚਾਰ ਬਹੁਤ ਹੀ ਗੌਰਵਮਈ ਹੈ। ਇਸ ਮੌਕੇ ਸਕੂਲ ਹਰਦੇਵ ਸਿੰਘ ਬਰਾੜ (ਸਾਬਕਾ ਚੇਅਰਮੈਨ ਮਾਰਕੀਟ ਕਮੇਟੀ), ਹਰਗੁਰਪ੍ਰੀਤ ਸਿੰਘ ਗਗਨ ਬਰਾੜ (ਚੇਅਰਮੈਨ), ਗੁਰਮੀਤ ਸਿੰਘ ਗਿੱਲ (ਪ੍ਰਧਾਨ), ਪਰਮਪਾਲ ਸਿੰਘ ‘ਸ਼ੈਰੀ ਢਿੱਲੋਂ’ (ਵਾਈਸ ਚੇਅਰਮੈਨ), ਗੁਰਮੀਤ ਸਿੰਘ ਗਿੱਲ ਸਰਪੰਚ (ਵਿੱਤ-ਸਕੱਤਰ) ਨੇ ਵਿਦਿਆਰਥਣਾਂ ਨੂੰ ਕਿਹਾ ਕਿ ਸਾਡੀ ਨੈਤਿਕ ਜ਼ਿੰਮੇਵਾਰੀ ਬਣਦੀ ਹੈ ਕਿ ਅਸੀਂ ਇਸ ਤਰ੍ਹਾਂ ਦੇ ਉਪਰਾਲੇ ਕਰੀਏ ਕਿ ਸਾਡੀ ਆਉਣ ਵਾਲੀ ਪੀੜ੍ਹੀ ਪੰਜਾਬੀ ਸੱਭਿਆਚਾਰ ਅਤੇ ਪੰਜਾਬ ਦੇ ਅਮੀਰ ਵਿਰਸੇ ਤੋਂ ਜਾਣੂ ਹੋ ਸਕੇ। ਇਸ ਤਰ੍ਹਾਂ ‘ਤੀਆਂ ਤੀਜ ਦੀਆਂ’ ਦਾ ਇਹ ਪ੍ਰੋਗਰਾਮ ਅਜੋਕੀ ਪੀੜ੍ਹੀਨੂੰ ਪੁਰਾਣੀ ਪੀੜ੍ਹੀ ਨਾਲ ਜੋੜਦਾ ਹੋਇਆ ਅਮਿੱਟ ਯਾਦਾਂ ਛੱਡ ਗਿਆ।