ਨਗਰ ਪੰਚਾਇਤ ਲਹਿਰਾ ਮੁਹੱਬਤ ਦੇ ਕੌਂਸਲਰ ਗੁਰਤੇਜ ਸਿੰਘ ਗੋਰਾ ਨੂੰ ਸਦਮਾ, ਪਿਤਾ ਦਾ ਦਿਹਾਂਤ
ਬਠਿੰਡਾ, 21 ਅਗਸਤ (ਅਵਤਾਰ ਸਿੰਘ ਕੈਂਥ)-ਸਥਾਨਕ ਸ਼ਹਿਰ ਦੇ ਸਰਕਾਰੀ ਹਸਪਤਾਲ ਵਿਚ ਇਕ ਨੌਜਵਾਨ ਬਿਮਾਰੀ ਤੋਂ ਪੀੜ੍ਹਤ ਦਾਖਲ ਹੋਣਾ ਚਾਹੁੰਦਾ ਹੈ ਪ੍ਰੰਤੂ ਕਿਸੇ ਕਾਰਨ ਦਾਖ਼ਲ ਨਹੀਂ ਹੋ ਸਕਿਆ। ਜਦੋਂ ਸਹਾਰਾ ਜਨ ਸੇਵਾ ਟੀਮ ਦੇ ਮੈਂਬਰ ਸੰਦੀਪ ਗਿੱਲ ਨੇ ਨੌਜਵਾਨ ਨੂੰ ਐਮਰਜੈਂਸੀ ਵਾਰਡ ਵਿਚ ਲਿਜਾਣ ਦੀ ਕੋਸ਼ਿਸ਼ ਕੀਤੀ ਤਾਂ ਉਹ ਉੱਥੇ ਹੀ ਡਿੱਗ ਪਿਆ ਤਾਂ ਉਸ ਨੂੰ ਸਟਰੈਚਰ ’ਤੇ ਪਾ ਕੇ ਐਮਰਜੈਂਸੀ ਵਾਰਡ ਵਿਚ ਲਿਆਂਦਾ ਗਿਆ ਪਰ ਡਾਕਟਰ ਨੇ ਨੌਜਵਾਨ ਨੂੰ ਮ੍ਰਿਤਕ ਐਲਾਨ ਦਿੱਤਾ।
ਪ
ਪੰਜਾਬ ਬੰਦ ਦੌਰਾਨ ਮੌੜ ਮੰਡੀ ਦੇ ਰਾਮਨਗਰ ਚੌਂਕ ਵਿਚ ਧਰਨਾ ਦਿੰਦੇ ਹੋਏ ਵੱਖ-ਵੱਖ ਜਥੇਬੰਦੀਆਂ ਦੇ ਆਗੂ। ਤਸਵੀਰ: ਕਮਾਲੂ
22-08-2026
ਬਠਿੰਡਾ, 21 ਅਗਸਤ (ਅਵਤਾਰ ਸਿੰਘ ਕੈਂਥ)-ਸਥਾਨਕ ਸ਼ਹਿਰ ਦੇ ਸਰਕਾਰੀ ਹਸਪਤਾਲ ਵਿਚ ਇਕ ਨੌਜਵਾਨ ਬਿਮਾਰੀ ਤੋਂ ਪੀੜ੍ਹਤ ਦਾਖਲ ਹੋਣਾ ਚਾਹੁੰਦਾ ਹੈ ਪ੍ਰੰਤੂ ਕਿਸੇ ਕਾਰਨ ਦਾਖ਼ਲ ਨਹੀਂ ਹੋ ਸਕਿਆ। ਜਦੋਂ ਸਹਾਰਾ ਜਨ ਸੇਵਾ ਟੀਮ ਦੇ ਮੈਂਬਰ ਸੰਦੀਪ ਗਿੱਲ ਨੇ ਨੌਜਵਾਨ ਨੂੰ ਐਮਰਜੈਂਸੀ ਵਾਰਡ ਵਿਚ ਲਿਜਾਣ ਦੀ ਕੋਸ਼ਿਸ਼ ਕੀਤੀ ਤਾਂ ਉਹ ਉੱਥੇ ਹੀ ਡਿੱਗ ਪਿਆ ਤਾਂ ਉਸ ਨੂੰ ਸਟਰੈਚਰ ’ਤੇ ਪਾ ਕੇ ਐਮਰਜੈਂਸੀ ਵਾਰਡ ਵਿਚ ਲਿਆਂਦਾ ਗਿਆ ਪਰ ਡਾਕਟਰ ਨੇ ਨੌਜਵਾਨ ਨੂੰ ਮ੍ਰਿਤਕ ਐਲਾਨ ਦਿੱਤਾ। ਸਹਾਰਾ ਟੀਮ ਨੇ ਨੌਜਵਾਨ ਦੀ ਜਾਂਚ ਕੀਤੀ, ਪਰ ਕੋਈ ਵੀ ਪਹਿਚਾਣ ਪੱਤਰ ਨਹੀਂ ਮਿਲਿਆ ਜੋ ਨੌਜਵਾਨ ਦੀ ਪਹਿਚਾਣ ਕਰਨ ਵਿਚ ਮਦਦ ਕਰ ਸਕੇ। ਡਾਕਟਰ ਦੀ ਜਾਂਚ ਤੋਂ ਬਾਅਦ, ਸਹਾਰਾ ਟੀਮ ਨੇ ਹਸਪਤਾਲ ਪੁਲਿਸ ਚੌਕੀ ਮਾਮਲੇ ਬਾਰੇ ਇਤਲਾਹ ਦੇਣ ਬਾਅਦ ਨੌਜਵਾਨ ਦੀ ਲਾਸ਼ ਨੂੰ ਸਿਵਲ ਹਸਪਤਾਲ ਦੇ ਮੁਰਦਾਘਰ ਵਿਚ ਪੋਸਟਮਾਰਟਮ ਲਈ ਪਹੁੰਚਾਇਆ । ਸਹਾਰਾ ਦੇ ਮੈਂਬਰ ਗੌਤਮ ਗੋਇਲ ਨੇ ਕਿਹਾ ਕਿ ਮ੍ਰਿਤਕ ਨੌਜਵਾਨ ਦੀ ਲਾਸ਼ ਨੂੰ ਸੁਰੱਖਿਅਤ ਰੱਖਿਆ ਗਿਆ ਹੈ ਅਤੇ ਉਸ ਦੀ ਪਹਿਚਾਣ ਕਰਨ ਦੀਆਂ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਹਨ।