23-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 23-08-2026

ਐੱਨ.ਐੱਚ.ਐੱਮ. ਇੰਪਲਾਈਜ਼ ਯੂਨੀਅਨ ਦੇ ਵਫ਼ਦ ਨੇ ਚੇਅਰਮੈਨ ਇੰਦਰਜੀਤ ਮਾਨ ਨੂੰ ਮੰਗ-ਪੱਤਰ ਸੌਂਪਿਆ, ਕਲਮ ਛੋੜ ਹੜਤਾਲ ਲਾਗਤਾਰ ਜਾਰੀ

ਭਗਤਾ ਭਾਈਕਾ, 22 ਅਗਸਤ (ਸੁਖਪਾਲ ਸਿੰਘ ਸੋਨੀ)-ਐੱਨ. ਐੱਚ.

Ad Position 21
No active advertisement
ਭਗਤਾ ਭਾਈਕਾ ਵਿਖੇ ਚੇਅਰਮੈਨ ਇੰਦਰਜੀਤ ਸਿੰਘ ਮਾਨ ਨੂੰ ਮੰਗ ਪੱਤਰ ਸੌਂਪਦੇ ਹੋਏ ਕਰਮਚਾਰੀ। ਤਸਵੀਰ: ਸੁਖਪਾਲ ਸਿੰਘ ਸੋਨੀ 23-08-2026
ਭਗਤਾ ਭਾਈਕਾ, 22 ਅਗਸਤ (ਸੁਖਪਾਲ ਸਿੰਘ ਸੋਨੀ)-ਐੱਨ.ਐੱਚ.ਐੱਮ. ਇੰਪਲਾਈਜ਼ ਯੂਨੀਅਨ ਪੰਜਾਬ ਦੇ ਮੁਲਾਜ਼ਮਾਂ ਵਲੋਂ ਹੜ੍ਹਤਾਲ ਦੇ ਚੱਲਦੇ ਅੱਜ ਆਮ ਆਦਮੀ ਪਾਰਟੀ ਦੇ ਸੀਨੀਅਰ ਆਗੂ ਅਤੇ ਮਾਰਕਫੈੱਡ ਪੰਜਾਬ ਦੇ ਚੇਅਰਮੈਨ ਇੰਦਰਜੀਤ ਸਿੰਘ ਮਾਨ ਨੂੰ ਮੰਗ ਪੱਤਰ ਸੌਂਪਿਆ ਗਿਆ। ਐਨ. ਐਚ. ਐਮ. ਇੰਪਲਾਈਜ਼ ਯੂਨੀਅਨ ਪੰਜਾਬ ਦੀਆਂ ਮੰਗਾਂ ਪੂਰੀਆਂ ਨਾ ਹੋਣ ਕਰਕੇ ਪੂਰਨ ਤੌਰ ’ਤੇ 17 ਅਗਸਤ ਤੋਂ ਲਗਾਤਾਰ ਕਲਮ ਛੋੜ ਹੜ੍ਹਤਾਲ ਚੱਲ ਰਹੀ ਹੈ। ਆਗੂਆਂ ਨੇ ਦੱਸਿਆ ਕਿ ਸਰਕਾਰ ਅਤੇ ਵਿਭਾਗ ਵਲੋਂ ਯੂਨੀਅਨ ਦੀਆਂ ਵਾਜਿਬ ਮੰਗਾਂ ਦਾ ਲਿਖਤੀ ਭਰੋਸਾ ਨਹੀਂ ਦਿੱਤਾ, ਜਿਸ ਕਰਕੇ ਸਾਰੇ ਪੰਜਾਬ ਦੇ ਸਾਰੇ ਕਰਮਚਾਰੀਆਂ ’ਚ ਭਾਰੀ ਰੋਸ ਪਾਇਆ ਜਾ ਰਿਹਾ ਹੈ। ਉਨ੍ਹਾਂ ਨਾਲ ਸਬੰਧਿਤ ਹਰ ਤਰ੍ਹਾਂ ਦਾ ਕੰਮ ਰਿਪੋਰਟਿੰਗ ਬੰਦ ਕਰਕੇ ਕਲਮ ਛੋੜ ਹੜ੍ਹਤਾਲ/ ਕੰਪਿਊਟਰ ਬੰਦ ਹੜ੍ਹਤਾਲ ਕਰਦੇ ਹੋਏ ਸਿਵਲ ਸਰਜਨ/ਐਸ. ਐਮ. ਓ. ਦਫ਼ਤਰਾਂ ਦੇ ਬਾਹਰ ਧਰਨਾ/ਰੋਸ ਪ੍ਰਦਰਸ਼ਨ ਜਾਰੀ ਹਨ। ਆਗੂਆਂ ਨੇ ਕਿਹਾ ਕਿ ਕਿ ਸਰਕਾਰ ਮੰਗਾਂ ਵਲੋਂ ਧਿਆਨ ਨਾ ਦੇਣ ਦੀ ਸੂਰਤ ਵਿਚ ਹੜਤਾਲ ਨੂੰ ਅਣਮਿੱਥੇ ਸਮੇਂ ਲਈ ਅੱਗੇ ਵਧਾਇਆ ਜਾ ਸਕਦਾ ਹੈ। ਆਗੂਆਂ ਨੇ ਪਿਛਲੇ 18 ਸਾਲਾਂ ਤੋਂ ਠੇਕਾ ਪ੍ਰਥਾ ਦਾ ਸੰਤਾਪ ਭੋਗ ਰਹੇ ਐਨ. ਐਚ. ਐਮ. ਦੇ ਕੱਚੇ ਕਾਮੇ ਵਲੋਂ ਆਪ ਨੂੰ ਬੇਨਤੀ ਹੈ ਕਿ ਕਰਮਚਾਰੀਆਂ ਦੀਆਂ ਮੰਗਾਂ ਬਰਾਬਰ ਕੰਮ ਬਰਾਬਰ ਤਨਖਾਹ ਲਾਗੂ ਕਰਨ, ਰਿਟਾਇਰਮੈਂਟ ਉਮਰ ਹੱਦ ਦੇ ਵਿਚ ਵੱਧਾ ਕਰਨਾ ਸਬੰਧੀ ਲੋਇਲਟੀ ਬੋਨਸ ਲਾਗੂ ਕਰਨ, ਰਿਟਾਇਰਮੈਂਟ ਉੱਪਰ ਗ੍ਰੈਜਿਟੀ ਲਾਗੂ ਕਰਨ, ਪੂਰੇ ਪੰਜਾਬ ਐਨ. ਐਚ. ਐਮ. ਵਿਚ ਖਾਲੀ ਪੋਸਟਾਂ ਨੂੰ ਤੁਰੰਤ ਭਰਨ, ਮਹੀਨਾਵਾਰ ਤਨਖ਼ਾਹ ਦੀ ਅਦਾਇਗੀ ਪੰਜ ਤੱਕ ਕਰਨ ਆਦਿ ਮੰਗਾਂ ਪੂਰੀਆਂ ਨਹੀਂ ਕੀਤੀਆਂ ਜਾਂਦੀਆਂ ਤਾਂ ਮਿਤੀ 27 ਅਗਸਤ 2026 ਨੂੰ ਕਰਮਚਾਰੀਆਂ ਵਲੋਂ ਸਟੇਟ ਹੈੱਡ ਕੁਆਰਟਰ ਚੰਡੀਗੜ੍ਹ ਵਿਖੇ ਰੋਸ ਪ੍ਰਦਰਸ਼ਨ ਕੀਤਾ ਜਾਵੇਗਾ। ਇਸ ਸਮੇਂ ਅਵਨੀਸ਼ ਕੁਮਾਰ, ਮਲਵਿੰਦਰ ਸਿੰਘ, ਸੋਨੀਆ ਬਾਂਸਲ, ਪਰਮਜੀਤ ਕੌਰ, ਜਸਵੀਰ ਕੌਰ, ਰੇਸ਼ਮ ਸਿੰਘ, ਰਕੇਸ਼ ਕੁਮਾਰ, ਮਨਜਿੰਦਰ ਸ਼ਰਮਾ।
Ad Position 22
No active advertisement
ਪਿਛਲੀ ਖ਼ਬਰ ਕਬੱਡੀ ਵਿਚ ਜ਼ਿਲ੍ਹਾ ਪੱਧਰ ’ਤੇ ਮੱਲਾਂ ਮਾਰਨ ਵਾਲੇ ਵਿਦਿਆਰਥੀਆਂ ਦਾ ਸਨਮਾਨ ਕਰਦੇ ਹੋਏ ਗਹਿਰੀ ਭਾਗੀ ਸਕੂਲ ਦਾ ਸਟਾਫ਼, ਸਕੂਲ... ਅਗਲੀ ਖ਼ਬਰ ਪੰਜਾਬ ਕੇਂਦਰੀ ਯੂਨੀਵਰਸਿਟੀ ਵਲੋਂ ਅੰਤਰ-ਵਿਭਾਗੀ ਆਨ-ਦ-ਸਪਾਟ ਮੋਬਾਈਲ ਫੋਟੋਗ੍ਰਾਫੀ ਮੁਕਾਬਲੇ ਨਾਲ ਵਿਸ਼ਵ ਫੋਟੋਗ੍ਰਾਫ਼ੀ ਦਿਵ...
Ad Position 24