ਭੁੱਚੋ ਕਲਾਂ ਦੇ ਸੈਂਕੜੇ ਗਰੀਬ ਲੋਕਾਂ ਦੇ ਖਸਤਾ ਹਾਲ ਘਰਾਂ ਦੀ ਸਰਕਾਰ ਨੂੰ ਨਹੀਂ ਕੋਈ ਚਿੰਤਾ
ਪੀਣ ਵਾਲੇ ਪਾਣੀ ਅਤੇ ਗੰਦੇ ਪਾਣੀ ਦੇ ਨਿਕਾਸ ਦਾ ਪ੍ਰਬੰਧ ਨਹੀ-ਕਿਰਨਜੀਤ ਗਹਿਰੀ
ਭੁੱਚੋ ਮੰਡੀ, 22 ਅਗਸਤ (ਪਰਵਿੰਦਰ ਸਿੰਘ ਜੌੜਾ)- ਦਲਿਤ ਨੇਤਾ ਕਿਰਨਜੀਤ ਸਿੰਘ ਗਹਿਰੀ ਚੇਅਰਮੈਨ ਨੈਸ਼ਨਲ ਦਲਿਤ ਮਹਾਂ ਪੰਚਾਇਤ ਪੰਜਾਬ ਤੇ ਕਾਮਗਰ ਕਰਮਚਾਰੀ ਕਾਂਗਰਸ ਪੰਜਾਬ ਕੇ ਕੇ ਸੀ ਵਿਭਾਗ ਪੰਜਾਬ ਪ੍ਰਦੇਸ਼ ਨੇ ਭੁੱਚੋ ਕਲਾਂ ਦੀ ਗਰੀਬ ਬਸਤੀ ਦਾ ਦੌਰਾ ਕੀਤਾ। ਉਨ੍ਹਾਂ ਨੂੰ ਲੋਕਾਂ ਨੇ ਦੱਸਿਆ ਕਿ ਅਜੇ ਤੱਕ ਮਕਾਨ ਰੈਵੀਨਿਊ ਰਿਕਾਰਡ ਵਿਚ ਦਰਜ ਹੀ ਨਹੀ ਹਨ।
ਭੁੱਚੋ ਮੰਡੀ, 22 ਅਗਸਤ (ਪਰਵਿੰਦਰ ਸਿੰਘ ਜੌੜਾ)- ਦਲਿਤ ਨੇਤਾ ਕਿਰਨਜੀਤ ਸਿੰਘ ਗਹਿਰੀ ਚੇਅਰਮੈਨ ਨੈਸ਼ਨਲ ਦਲਿਤ ਮਹਾਂ ਪੰਚਾਇਤ ਪੰਜਾਬ ਤੇ ਕਾਮਗਰ ਕਰਮਚਾਰੀ ਕਾਂਗਰਸ ਪੰਜਾਬ ਕੇ ਕੇ ਸੀ ਵਿਭਾਗ ਪੰਜਾਬ ਪ੍ਰਦੇਸ਼ ਨੇ ਭੁੱਚੋ ਕਲਾਂ ਦੀ ਗਰੀਬ ਬਸਤੀ ਦਾ ਦੌਰਾ ਕੀਤਾ। ਉਨ੍ਹਾਂ ਨੂੰ ਲੋਕਾਂ ਨੇ ਦੱਸਿਆ ਕਿ ਅਜੇ ਤੱਕ ਮਕਾਨ ਰੈਵੀਨਿਊ ਰਿਕਾਰਡ ਵਿਚ ਦਰਜ ਹੀ ਨਹੀ ਹਨ। ਲੋਕਾਂ ਦੀ ਸ਼ਿਕਾਇਤ ਹੈ ਕਿ ਇਸ ਗਰੀਬ ਮਜ਼ਦੂਰ ਵਰਗ ਦੀ ਬਸਤੀ ਵਿਚ 300 ਦੇ ਕਰੀਬ ਵੋਟ ਹੈ ਅਤੇ 200 ਤੋਂ ਜ਼ਿਆਦਾ ਘਰ ਹਨ। ਬਹੁ ਗਿਣਤੀ ਅਨੁਸੂਚਿਤ ਜਾਤੀ ਦੇ ਹਨ। ਗਹਿਰੀ ਨੇ ਕਿਹਾ ਕਿ ਇਸ ਬਸਤੀ ਨੂੰ ਜਾਂਦਾ ਰਸਤਾ ਇੱਟਾਂ ਦਾ ਬਣਿਆ ਹੈ ਅਤੇ ਕੱਚਾ ਹੈ ਜੋ ਗੰਦੇ ਪਾਣੀ ਨਾਲ ਭਰਿਆ ਹੈ। ਬੱਚਿਆਂ, ਬਜ਼ੁਰਗਾਂ ਅਤੇ ਔਰਤਾਂ ਨਾਲ ਕਿਸੇ ਵੀ ਸਮੇਂ ਹਾਦਸਾ ਵਾਪਰ ਸਕਦਾ ਹੈ। ਇਹ ਰਸਤਾ ਵੀ 28 ਫੁੱਟ ਚੌੜਾ ਹੈ, ਵਿਚ ਵੀ ਗੰਦਾ ਪਾਣੀ ਭਰਿਆ ਹੋਇਆ ਹੈ। 10 ਫੁੱਟ ਰਸਤਾ ਬਚਿਆ ਹੈ ਅਤੇ 18 ਫੁੱਟ ਆਸ-ਪਾਸ ਵਾਲਿਆਂ ਨੇ ਰੋਕਿਆ ਹੋਇਆ ਹੈ। ਗਹਿਰੀ ਨੇ ਕਿਹਾ ਕਿ ਲੋਕਾਂ ਦੀ ਨਾਰਾਜ਼ਗੀ ਹੈ ਕਿ ਵੋਟਾਂ ਵੇਲੇ ਲੀਡਰ ਆਉਂਦੇ ਹਨ ਤੇ ਲਾਰੇ ਲਾ ਕੇ ਚਲੇ ਜਾਂਦੇ ਹਨ। ਗਹਿਰੀ ਨੇ ਲੋਕਾਂ ਨੂੰ ਇਕੱਠੇ ਹੋ ਕੇ ਆਵਾਜ਼ ਉਠਾਉਣ ਦੀ ਤਾਕੀਦ ਕੀਤੀ। ਉਨ੍ਹਾਂ ਕਿਹਾ ਕਿ ਇਸ ਬਸਤੀ ਦੇ ਕਈ ਮਕਾਨਾਂ ਦੀ ਹਾਲਤ ਤਰਸਯੋਗ ਹੈ ਜੋ ਕਿਸੇ ਵੀ ਸਮੇਂ ਡਿੱਗ ਸਕਦੇ ਹਨ। ਸਰਕਾਰ ਗ਼ਰੀਬਾਂ ਦੇ ਇਨ੍ਹਾਂ ਮਸਲਿਆ ਨੂੰ ਤੁਰੰਤ ਹੱਲ ਕਰੇ। ਉਨ੍ਹਾਂ ਐਲਾਨ ਕੀਤਾ ਕਿ ਘਰਾਂ ਦੀ ਮਲਕੀਅਤ ਅਤੇ ਮੁਰੰਮਤ ਕਰਵਾਉਣ ਲਈ, ਪੀਣ ਯੋਗ ਪਾਣੀ ਅਤੇ ਸੀਵਰੇਜ ਪਾਣੀ ਦੀ ਨਿਕਾਸੀ ਲਈ ਅੰਦੋਲਨ ਸ਼ੁਰੂ ਕਰਾਂਗੇ। ਇਸ ਮੌਕੇ ਗੁਰਬਿੰਦਰ ਸਿੰਘ ਭੁੱਚੋ ਉਪ ਚੇਅਰਮੈਨ ਨੈਸ਼ਨਲ ਦਲਿਤ ਮਹਾਂ ਪੰਚਾਇਤ ਪੰਜਾਬ ਤੇ ਕਾਮਗਰ ਕਰਮਚਾਰੀ ਕਾਂਗਰਸ ਕੇ ਕੇ ਸੀ ਵਿਭਾਗ ਕਾਂਗਰਸ ਬਠਿੰਡਾ, ਮੋਹਣ ਸਿੰਘ ਪ੍ਰਧਾਨ ਭੁੱਚੋ ਕਲਾਂ, ਮਨਜੀਤ ਸਿੰਘ ਬੇਗਾ, ਸੁਰਿੰਦਰ ਕੁਮਾਰ ਪੰਚ, ਹਰਪ੍ਰੀਤ ਸਿੰਘ, ਮਨਪ੍ਰੀਤ ਸਿੰਘ, ਮੁਖ਼ਤਿਆਰ ਕੌਰ, ਬਲਜੀਤ ਕੌਰ, ਸੁਖਦੀਪ ਕੌਰ, ਕਰਮਜੀਤ ਕੌਰ, ਸੁਖਦੇਵ ਕੌਰ ਅਤੇ ਰਮਨਦੀਪ ਕੌਰ ਹਾਜ਼ਰ ਸਨ।